ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਮੱਧ ਪ੍ਰਦੇਸ਼ ਵਿੱਚ ਵੱਖ-ਵੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਨਿਰਮਾਣ ਅਤੇ ਮਜ਼ਬੂਤੀਕਰਣ ਦੇ ਲਈ ਰੁਪਏ 3549.48 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ

Posted On: 29 FEB 2024 1:06PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਮੱਧ ਪ੍ਰਦੇਸ਼ ਵਿੱਚ ਵੱਖ-ਵੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਨਿਰਮਾਣ ਅਤੇ ਮਜ਼ਬੂਤੀਕਰਣ ਦੇ ਲਈ ਰੁਪਏ 3549.48 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਹੈ।

ਇੱਕ ਪੋਸਟ ਵਿੱਚ ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਸੀਹੋਰ ਅਤੇ ਰਾਇਸੇਨ (Sehore and Raisen) ਜ਼ਿਲ੍ਹਿਆਂ ਵਿੱਚ ਹਾਈਬ੍ਰਿਡ ਸਾਲਾਨਾ ਮੋਡ ਦੇ ਤਹਿਤ ਰਾਸ਼ਟਰੀ ਰਾਜਮਾਰਗ-146 ਬੀ (ਸ਼ਾਹਗੰਜ ਬਾਈਪਾਸ ਤੋਂ ਵੱਡੀ ਪੈਕੇਜ- IV ਤੱਕ) ਦੇ 41 ਕਿਲੋਮੀਟਰ ਲੰਬਾਈ ਵਾਲੇ ਸੈਕਸ਼ਨ ਨੂੰ 4-ਲੇਨ ਕਰਨ ਦੇ ਲਈ 776.19 ਕਰੋੜ ਰੁਪਏ ਦੇ ਵੰਡ ਦੀ ਮਨਜ਼ੂਰੀ ਦਿੱਤੀ ਗਈ ਹੈ।

ਸ਼੍ਰੀ ਗਡਕਰੀ ਨੇ ਕਿਹਾ, ਪ੍ਰਸਤਾਵਿਤ ਪ੍ਰੋਜੈਕਟ ਕੌਰੀਡੋਰ ਜਬਲਪੁਰ, ਭੋਪਾਲ, ਬੈਤੁਲ ਅਤੇ ਇੰਦੌਰ ਸ਼ਹਿਰਾਂ ਤੱਕ ਪਹੁੰਚਣ ਦੇ ਲਈ ਯਾਤਰਾ ਦੇ ਸਮੇਂ ਨੂੰ ਘੱਟ ਕਰੇਗਾ ਅਤੇ ਰਾਸ਼ਟਰੀ ਰਾਜਮਾਰਗ (ਐੱਨਐੱਚ) ਅਤੇ ਰਾਜ ਰਾਜਮਾਰਗ (ਐੱਸਐੱਚ) ਨੈਟਵਰਕ ਅਤੇ ਹੋਰ ਮਹੱਤਵਪੂਰਨ ਸ਼ਹਿਰ ਸੜਕਾਂ ਨਾਲ ਜੁੜ ਕੇ ਵੱਖ-ਵੱਖ ਸ਼ਹਿਰੀ ਨੋਡਸ (nodes) ਨੂੰ ਜੋੜੇਗਾ। ਰਾਸ਼ਟਰੀ ਰਾਜਮਾਰਗਾਂ ਅਤੇ ਰਾਜ ਰਾਜਮਾਰਗਾਂ ‘ਤੇ ਆਵਾਜਾਈ ਦੇ ਲਈ ਬਾਈਪਾਸ ਦੇ ਨਿਰਮਾਣ ਨਾਲ ਕਸਬਿਆਂ ਵਿੱਚ ਵਣਜਿਕ ਆਵਾਜਾਈ ਨੂੰ ਪ੍ਰਤਿਬੰਧਿਤ ਕਰਕੇ ਦੁਰਘਟਨਾਵਾਂ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।

 

ਮੱਧ ਪ੍ਰਦੇਸ਼ ਵਿੱਚ ਹਾਈਬ੍ਰਿਡ ਐਂਪਿਊਟੀ  ਮੋਡ ਦੇ ਤਹਿਤ ਅਯੁੱਧਿਆ ਬਾਈਪਾਸ ਦੇ ਦੋਵਾਂ ਪਾਸੇ ਰਾਸ਼ਟਰੀ ਰਾਜਮਾਰਗ-46 ‘ਤੇ ਆਸ਼ਾਰਾਮ ਤਿਰਾਹਾ ਤੋਂ ਭੋਪਾਲ ਵਿੱਚ ਰਾਸ਼ਟਰੀ ਰਾਜਮਾਰਗ-146 ‘ਤੇ ਰਤਨਾਗਿਰੀ ਤਿਰਾਹਾ ਤੱਕ 6-ਲੇਨ ਦੀ ਸਰਵਿਸ ਰੋਡ ਬਣਾਉਣ ਦੇ ਲਈ 1238.59 ਕਰੋੜ ਰੁਪਏ ਦੇ ਵੰਡ ਦੀ ਮਨਜ਼ੂਰੀ ਦਿੱਤੀ ਗਈ ਹੈ।

 

ਸ਼੍ਰੀ ਗਡਕਰੀ ਨੇ ਕਿਹਾ ਕਿ ਅਲਾਈਨਮੈਂਟ ਸਰੇਖਣ ਰਾਸ਼ਟਰੀ ਰਾਜਮਾਰਗ-146 ਅਤੇ ਰਾਸ਼ਟਰੀ ਰਾਜਮਾਰਗ-46 ਨੂੰ ਜੋੜਦਾ ਹੈ ਅਤੇ ਭੋਪਾਲ ਹਵਾਈ ਅੱਡੇ ਨੂੰ ਵੀ ਕਨੈਕਟੀਵਿਟੀ ਪ੍ਰਦਾਨ ਕਰਦਾ ਹੈ। ਇਸ ਮਾਰਗ ਨੂੰ 6-ਲੇਨ ਬਣਾਉਣ ਨਾਲ ਅਯੁੱਧਿਆ ਬਾਈਪਾਸ/ਭੋਪਾਲ ਸ਼ਹਿਰ ਵਿੱਚ ਭੀੜ ਘੱਟ ਕਰਨ ਵਿੱਚ ਮਦਦ ਮਿਲੇਗੀ। ਇਹ ਮਾਰਗ ਰਾਸ਼ਟਰੀ ਰਾਜਮਾਰਗਾਂ ‘ਤੇ ਆਵਾਜਾਈ ਨੂੰ ਸੁਵਿਧਾਜਨਕ ਬਣਾਏਗਾ ਅਤੇ ਸ਼ਹਿਰ ਵਿੱਚ ਸਥਾਨਕ ਅਤੇ ਵਣਜਕ ਆਵਾਜਾਈ ਨੂੰ ਅਲੱਗ ਕਰਕੇ ਦੁਰਘਟਨਾਵਾਂ ਨੂੰ ਘੱਟ ਕਰੇਗਾ।

 

ਪੈਕੇਜ-1 ਦੇ ਤਹਿਤ 1534.70 ਕਰੋੜ ਰੁਪਏ ਦੀ ਲਾਗਤ ਨਾਲ ਹਾਈਬ੍ਰਿਡ ਐਨਿਊਟੀ ਮੋਡ ਦੇ ਤਹਿਤ 34 ਕਿਲੋਮੀਟਰ ਲੰਬੇ ਚਾਸਲੇ 6 ਲੇਟ ਇੰਦੌਰ ਵੈਸਟਰਨ ਬਾਈਪਾਸ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ।

 

ਸ਼੍ਰੀ ਗਡਕਰੀ ਨੇ ਦੱਸਿਆ ਕਿ ਰਾਸ਼ਟਰੀ ਰਾਜਮਾਰਗਾਂ ‘ਤੇ ਆਵਾਜਾਈ ਦੇ ਲਈ ਬਾਈਪਾਸ ਦੇ ਪ੍ਰਸਤਾਵਿਤ ਨਿਰਮਾਣ ਨਾਲ ਬੰਡੂਰ ਸ਼ਹਿਰ ਦੇ ਆਵਾਜਾਈ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ ਅਤੇ ਸ਼ਹਿਰ ਵਿੱਚ ਵਣਜਕ ਟ੍ਰੈਫਿਕ ਨੂੰ ਰੋਕਣ ਨਾਲ ਦੁਰਘਟਨਾਵਾਂ ਵਿੱਚ ਕਮੀ ਆਵੇਗੀ।

****

ਐੱਮਜੇਪੀਐੱਸ/ਐੱਨਐੱਸਕੇ



(Release ID: 2010484) Visitor Counter : 38


Read this release in: English , Urdu , Hindi , Tamil