ਮੰਤਰੀ ਮੰਡਲ

ਭਾਰਤ ਸੈਮੀਕੰਡਕਟਰ ਮਿਸ਼ਨ ਲਈ ਵੱਡੀ ਛਾਲ: ਕੈਬਨਿਟ ਨੇ ਤਿੰਨ ਹੋਰ ਸੈਮੀਕੰਡਕਟਰ ਯੂਨਿਟਾਂ ਨੂੰ ਦਿੱਤੀ ਪ੍ਰਵਾਨਗੀ

Posted On: 29 FEB 2024 3:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ‘ਭਾਰਤ ਵਿੱਚ ਸੈਮੀਕੰਡਕਟਰਾਂ ਅਤੇ ਡਿਸਪਲੇ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਕਾਸ ਦੇ ਤਹਿਤ ਤਿੰਨ ਸੈਮੀਕੰਡਕਟਰ ਯੂਨਿਟਾਂ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤਿੰਨੋਂ ਯੂਨਿਟ ਅਗਲੇ 100 ਦਿਨਾਂ ਦੇ ਅੰਦਰ ਨਿਰਮਾਣ ਸ਼ੁਰੂ ਕਰ ਦੇਣਗੇ।

ਭਾਰਤ ਵਿੱਚ ਸੈਮੀਕੰਡਕਟਰਾਂ ਅਤੇ ਡਿਸਪਲੇ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਕਾਸ ਲਈ ਪ੍ਰੋਗਰਾਮ ਨੂੰ 21 ਦਸੰਬਰ 2021 ਨੂੰ 76,000 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਸੂਚਿਤ ਕੀਤਾ ਗਿਆ ਸੀ।

ਜੂਨ, 2023 ਵਿੱਚਕੇਂਦਰੀ ਕੈਬਨਿਟ ਨੇ ਸਾਨੰਦਗੁਜਰਾਤ ਵਿੱਚ ਇੱਕ ਸੈਮੀਕੰਡਕਟਰ ਯੂਨਿਟ ਸਥਾਪਿਤ ਕਰਨ ਲਈ ਮਾਈਕ੍ਰੋਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ।

ਇਸ ਯੂਨਿਟ ਦਾ ਨਿਰਮਾਣ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਯੂਨਿਟ ਦੇ ਨੇੜੇ ਇੱਕ ਮਜ਼ਬੂਤ ਸੈਮੀਕੰਡਕਟਰ ਈਕੋਸਿਸਟਮ ਉੱਭਰ ਰਿਹਾ ਹੈ।

ਪ੍ਰਵਾਨਿਤ ਤਿੰਨ ਸੈਮੀਕੰਡਕਟਰ ਯੂਨਿਟ ਹਨ:

1. 50,000 (ਡਬਲਿਊਐੱਫਐੱਸਐੱਮ) ਸਮਰੱਥਾ ਵਾਲਾ ਸੈਮੀਕੰਡਕਟਰ ਫੈਬ:

ਟਾਟਾ ਇਲੈਕਟ੍ਰੌਨਿਕਸ ਪ੍ਰਾਈਵੇਟ ਲਿਮਟਿਡ ("ਟੀਈਪੀਐੱਲ") ਪਾਵਰਚਿੱਪ ਸੈਮੀਕੰਡਕਟਰ ਮੈਨੂਫੈਕਚਰਿੰਗ ਕਾਰਪੋਰੇਸ਼ਨ (ਪੀਐੱਸਐੱਮਸੀ)ਤਾਈਵਾਨ ਦੇ ਨਾਲ ਸਾਂਝੇਦਾਰੀ ਵਿੱਚ ਇੱਕ ਸੈਮੀਕੰਡਕਟਰ ਫੈਬ ਸਥਾਪਿਤ ਕਰੇਗੀ।

ਨਿਵੇਸ਼: ਇਸ ਫੈਬ ਦਾ ਨਿਰਮਾਣ ਢੋਲੇਰਾਗੁਜਰਾਤ ਵਿੱਚ ਕੀਤਾ ਜਾਵੇਗਾ। ਇਸ ਫੈਬ ’ਚ 91,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ।

ਟੈਕਨੋਲੋਜੀ ਪਾਰਟਨਰ: ਪੀਐੱਸਐੱਮਸੀ ਲੌਜਿਕ ਅਤੇ ਮੈਮੋਰੀ ਫਾਊਂਡਰੀ ਹਿੱਸਿਆਂ ਵਿੱਚ ਆਪਣੀ ਮੁਹਾਰਤ ਲਈ ਮਸ਼ਹੂਰ ਹੈ। ਪੀਐੱਸਐੱਮਸੀ ਕੋਲ ਤਾਈਵਾਨ ਵਿੱਚ ਸੈਮੀਕੰਡਕਟਰ ਫਾਊਂਡਰੀਆਂ ਹਨ।

ਸਮਰੱਥਾ: 50,000 ਵੇਫਰ ਪ੍ਰਤੀ ਮਹੀਨਾ ਸ਼ੁਰੂ ਹੁੰਦਾ ਹੈ (ਡਬਲਿਊਐੱਸਪੀਐੱਮ)

 

ਕਵਰ ਕੀਤੇ ਹਿੱਸੇ:

  • 28 ਐੱਨਐੱਮ ਟੈਕਨੋਲੋਜੀ ਦੇ ਨਾਲ ਉੱਚ ਪ੍ਰਦਰਸ਼ਨ ਵਾਲੇ ਕੰਪਿਊਟ ਚਿਪਸ
  • ਇਲੈਕਟ੍ਰਿਕ ਵਾਹਨਾਂ (ਈਵੀ)ਟੈਲੀਕਾਮਡਿਫੈਂਸਆਟੋਮੋਟਿਵਕੰਜ਼ਿਊਮਰ ਇਲੈਕਟ੍ਰੋਨਿਕਸਡਿਸਪਲੇਪਾਵਰ ਇਲੈਕਟ੍ਰੋਨਿਕਸਆਦਿ ਲਈ ਪਾਵਰ ਮੈਨੇਜਮੈਂਟ ਚਿਪਸ। ਪਾਵਰ ਮੈਨੇਜਮੈਂਟ ਚਿਪਸ ਉੱਚ ਵੋਲਟੇਜ ਅਤੇ ਉੱਚ ਕਰੰਟ ਐਪਲੀਕੇਸ਼ਨਾਂ ਹਨ।

2. ਅਸਾਮ ਵਿੱਚ ਸੈਮੀਕੰਡਕਟਰ ਏਟੀਐੱਮਪੀ ਯੂਨਿਟ:

ਟਾਟਾ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ ਪ੍ਰਾਈਵੇਟ ਲਿਮਟਿਡ ("ਟੀਐੱਸਏਟੀ") ਮੋਰੀਗਾਂਵਅਸਾਮ ਵਿੱਚ ਇੱਕ ਸੈਮੀਕੰਡਕਟਰ ਯੂਨਿਟ ਸਥਾਪਤ ਕਰੇਗੀ।

ਨਿਵੇਸ਼: ਇਸ ਯੂਨਿਟ ਦੀ ਸਥਾਪਨਾ 27,000 ਕਰੋੜ ਰੁਪਏ ਦੇ ਨਿਵੇਸ਼ ਨਾਲ ਕੀਤੀ ਜਾਵੇਗੀ।

ਟੈਕਨੋਲੋਜੀ: ਟੀਐੱਸਏਟੀ ਸੈਮੀਕੰਡਕਟਰ ਫਲਿੱਪ ਚਿੱਪ ਅਤੇ ਆਈਐੱਸਆਈਪੀ (ਪੈਕੇਜ ਵਿੱਚ ਏਕੀਕ੍ਰਿਤ ਸਿਸਟਮ) ਟੈਕਨੋਲੋਜੀਆਂ ਸਮੇਤ ਸਵਦੇਸ਼ੀ ਉੱਨਤ ਸੈਮੀਕੰਡਕਟਰ ਪੈਕੇਜਿੰਗ ਤਕਨੀਕਾਂ ਦਾ ਵਿਕਾਸ ਕਰ ਰਿਹਾ ਹੈ।

ਸਮਰੱਥਾ: ਰੋਜ਼ਾਨਾਂ 48 ਮਿਲੀਅਨ

ਕਵਰ ਕੀਤੇ ਹਿੱਸੇ: ਆਟੋਮੋਟਿਵਇਲੈਕਟ੍ਰਿਕ ਵਾਹਨਉਪਭੋਗਤਾ ਇਲੈਕਟ੍ਰੌਨਿਕਸਟੈਲੀਕਾਮਮੋਬਾਈਲ ਫੋਨਆਦਿ।

 

3. ਵਿਸ਼ੇਸ਼ ਚਿਪਸ ਲਈ ਸੈਮੀਕੰਡਕਟਰ ਏਟੀਐੱਮਪੀ ਯੂਨਿਟ:

ਸੀਜੀ ਪਾਵਰਰੀਨੀਸਾਸ ਇਲੈਕਟ੍ਰੌਨਿਕਸ ਕਾਰਪੋਰੇਸ਼ਨਜਪਾਨ ਅਤੇ ਸਟਾਰਜ਼ ਮਾਈਕ੍ਰੋਇਲੈਕਟ੍ਰੌਨਿਕਸਥਾਈਲੈਂਡ ਦੇ ਨਾਲ ਸਾਂਝੇਦਾਰੀ ਵਿੱਚ ਸਾਨੰਦਗੁਜਰਾਤ ਵਿੱਚ ਇੱਕ ਸੈਮੀਕੰਡਕਟਰ ਯੂਨਿਟ ਸਥਾਪਿਤ ਕਰੇਗਾ।

ਨਿਵੇਸ਼: ਇਸ ਯੂਨਿਟ ਦੀ ਸਥਾਪਨਾ 7,600 ਕਰੋੜ ਰੁਪਏ ਦੇ ਨਿਵੇਸ਼ ਨਾਲ ਕੀਤੀ ਜਾਵੇਗੀ।

ਟੈਕਨੋਲੋਜੀ ਪਾਰਟਨਰ: ਰੀਨੀਸਾਸ ਇੱਕ ਪ੍ਰਮੁੱਖ ਸੈਮੀਕੰਡਕਟਰ ਕੰਪਨੀ ਹੈ ਜੋ ਵਿਸ਼ੇਸ਼ ਚਿਪਸ ’ਤੇ ਕੇਂਦ੍ਰਿਤ ਹੈ। ਇਹ 12 ਸੈਮੀਕੰਡਕਟਰ ਸਹੂਲਤਾਂ ਦਾ ਸੰਚਾਲਨ ਕਰਦਾ ਹੈ ਅਤੇ ਮਾਈਕ੍ਰੋਕੰਟਰੋਲਰਐਨਾਲਾਗਪਾਵਰਅਤੇ ਸਿਸਟਮ ਆਨ ਚਿੱਪ (ਐੱਸਓਸੀ’) ਉਤਪਾਦਾਂ ਵਿੱਚ ਇੱਕ ਅਹਿਮ ਖਿਡਾਰੀ ਹੈ।

ਕਵਰ ਕੀਤੇ ਹਿੱਸੇ: ਸੀਜੀ ਪਾਵਰ ਸੈਮੀਕੰਡਕਟਰ ਯੂਨਿਟ ਉਪਭੋਗਤਾਉਦਯੋਗਿਕਆਟੋਮੋਟਿਵ ਅਤੇ ਪਾਵਰ ਐਪਲੀਕੇਸ਼ਨਾਂ ਲਈ ਚਿਪਸ ਤਿਆਰ ਕਰੇਗੀ।

ਸਮਰੱਥਾ: ਰੋਜ਼ਾਨਾਂ 15 ਮਿਲੀਅਨ

ਇਨ੍ਹਾਂ ਇਕਾਈਆਂ ਦੀ ਰਣਨੀਤਕ ਮਹੱਤਤਾ:

  • ਬਹੁਤ ਹੀ ਥੋੜੇ ਸਮੇਂ ਵਿੱਚਭਾਰਤ ਸੈਮੀਕੰਡਕਟਰ ਮਿਸ਼ਨ ਨੇ ਚਾਰ ਵੱਡੀਆਂ ਸਫ਼ਲਤਾਵਾਂ ਪ੍ਰਾਪਤ ਕੀਤੀਆਂ ਹਨ। ਇਨ੍ਹਾਂ ਯੂਨਿਟਾਂ ਦੇ ਨਾਲਭਾਰਤ ਵਿੱਚ ਸੈਮੀਕੰਡਕਟਰ ਈਕੋਸਿਸਟਮ ਸਥਾਪਿਤ ਹੋ ਜਾਵੇਗਾ।
  • ਭਾਰਤ ਕੋਲ ਪਹਿਲਾਂ ਹੀ ਚਿੱਪ ਡਿਜ਼ਾਈਨ ਵਿੱਚ ਡੂੰਘੀ ਸਮਰੱਥਾ ਹੈ। ਇਨ੍ਹਾਂ ਯੂਨਿਟਾਂ ਦੇ ਨਾਲਸਾਡਾ ਦੇਸ਼ ਚਿੱਪ ਫੈਬਰੀਕੇਸ਼ਨ ਵਿੱਚ ਸਮਰੱਥਾ ਵਿਕਸਿਤ ਕਰੇਗਾ।
  • ਅੱਜ ਦੇ ਐਲਾਨ ਨਾਲ ਭਾਰਤ ਵਿੱਚ ਉੱਨਤ ਪੈਕੇਜਿੰਗ ਤਕਨੀਕਾਂ ਨੂੰ ਸਵਦੇਸ਼ੀ ਤੌਰ ’ਤੇ ਵਿਕਸਿਤ ਕੀਤਾ ਜਾਵੇਗਾ।

ਰੁਜ਼ਗਾਰ ਦੀ ਸੰਭਾਵਨਾ:

  • ਇਹ ਇਕਾਈਆਂ ਸਿੱਧੇ ਤੌਰ ’ਤੇ ਅਡਵਾਂਸ ਟੈਕਨੋਲੋਜੀ ਦੀਆਂ 20 ਹਜ਼ਾਰ ਨੌਕਰੀਆਂ ਅਤੇ ਅਸਿੱਧੇ ਤੌਰ ’ਤੇ ਲਗਭਗ 60 ਹਜ਼ਾਰ ਨੌਕਰੀਆਂ ਪੈਦਾ ਕਰਨਗੀਆਂ।
  • ਇਹ ਇਕਾਈਆਂ ਡਾਊਨਸਟ੍ਰੀਮ ਆਟੋਮੋਟਿਵਇਲੈਕਟ੍ਰੌਨਿਕਸ ਨਿਰਮਾਣਦੂਰਸੰਚਾਰ ਨਿਰਮਾਣਉਦਯੋਗਿਕ ਨਿਰਮਾਣਅਤੇ ਹੋਰ ਸੈਮੀਕੰਡਕਟਰ ਖਪਤ ਉਦਯੋਗਾਂ ਵਿੱਚ ਰੁਜ਼ਗਾਰ ਸਿਰਜਣ ਵਿੱਚ ਤੇਜ਼ੀ ਲਿਆਉਣਗੀਆਂ।

********

ਡੀਐੱਸਐੱਸਕੇਐੱਸ



(Release ID: 2010274) Visitor Counter : 56