ਕਿਰਤ ਤੇ ਰੋਜ਼ਗਾਰ ਮੰਤਰਾਲਾ
ਈਪੀਐੱਫਓ ਭਲਕੇ ਦੇਸ਼ ਦੇ 670 ਤੋਂ ਵੱਧ ਜ਼ਿਲ੍ਹਿਆਂ ਵਿੱਚ ਮਹੀਨਾਵਾਰ ਜ਼ਿਲ੍ਹਾ ਆਊਟਰੀਚ ਪ੍ਰੋਗਰਾਮ ਨਿਧੀ ਆਪਕੇ ਨਿਕਟ 2.0 ਦਾ ਆਯੋਜਨ ਕਰੇਗਾ
Posted On:
26 FEB 2024 5:52PM by PIB Chandigarh
ਈਪੀਐੱਫਓ ਦੇਸ਼ ਦੇ 670 ਤੋਂ ਵੱਧ ਜ਼ਿਲ੍ਹਿਆਂ ਵਿੱਚ 27 ਫਰਵਰੀ 2024 ਨੂੰ ਆਪਣਾ ਮਹੀਨਾਵਾਰ ਜ਼ਿਲ੍ਹਾ ਆਊਟਰੀਚ ਪ੍ਰੋਗਰਾਮ ਨਿਧੀ ਆਪਕੇ ਨਿਕਟ 2.0 ਦਾ ਆਯੋਜਨ ਕਰ ਰਿਹਾ ਹੈ। ਈਪੀਐੱਸ'95 ਪੈਨਸ਼ਨਰਾਂ ਦੀ ਸੌਖ ਲਈ, ਇੱਕ ਵਿਸ਼ੇਸ਼ ਸਮਰਪਿਤ ਪੈਨਸ਼ਨ ਹੈਲਪਡੈਸਕ ਸਥਾਪਤ ਕੀਤਾ ਜਾਵੇਗਾ, ਜਿਸ ਵਿੱਚ ਵੱਖ-ਵੱਖ ਪੈਨਸ਼ਨਰ ਕੇਂਦਰਿਤ ਸੇਵਾਵਾਂ ਜਿਵੇਂ ਕਿ ਡਿਜੀਟਲ ਲਾਈਫ ਸਰਟੀਫਿਕੇਟ (ਡੀਐੱਲਸੀਜ਼), ਪ੍ਰਯਾਸ ਯੋਜਨਾ ਦੇ ਤਹਿਤ ਰਿਟਾਇਰਮੈਂਟ ਦੇ ਦਿਨ ਪੁੱਛ-ਪੜਤਾਲ ਪੀਪੀਓ ਹੈਂਡਓਵਰ ਆਦਿ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਕਰਮਚਾਰੀਆਂ, ਰੋਜ਼ਗਾਰਦਾਤਾਵਾਂ ਅਤੇ ਪੈਨਸ਼ਨਰਾਂ ਲਈ ਮੌਕੇ 'ਤੇ ਸ਼ਿਕਾਇਤ ਨਿਵਾਰਣ ਅਤੇ ਹਿਤਧਾਰਕਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਵਿਸ਼ੇਸ਼ ਫੋਕਸ ਦੇ ਨਾਲ ਇੱਕ ਸੇਵਾ ਕਿਓਸਕ ਵੀ ਸਥਾਪਿਤ ਕੀਤਾ ਜਾਵੇਗਾ। ਕੈਂਪਾਂ ਦੇ ਸਥਾਨਾਂ ਨੂੰ ਵਟਸ ਨਿਊ ਸੈਕਸ਼ਨ ਦੇ ਤਹਿਤ ਈਪੀਐੱਫਓ ਦੀ ਵੈੱਬਸਾਈਟ (www.epfindia.gov.in ) ਤੋਂ ਐਕਸੈਸ ਕੀਤਾ ਜਾ ਸਕਦਾ ਹੈ। ਡਾਇਰੈਕਟ ਲਿੰਕ ਇਸ ਪ੍ਰਕਾਰ ਹੈ: https://www.epfindia.gov.in/site_docs/PDFs/Updates/Venue_NAN_Feb2024.pdf
ਨਿਧੀ ਆਪਕੇ ਨਿਕਟ 2.0 ਜਨਵਰੀ 2023 ਵਿੱਚ ਸ਼ੁਰੂ ਹੋਇਆ ਈਪੀਐੱਫਓ ਦਾ ਇੱਕ ਮਹੀਨਾਵਾਰ ਜ਼ਿਲ੍ਹਾ ਆਊਟਰੀਚ ਪ੍ਰੋਗਰਾਮ ਹੈ। ਪ੍ਰੋਗਰਾਮ ਦੇ ਤਹਿਤ, ਹਰ ਮਹੀਨੇ ਦੀ 27 ਤਰੀਕ ਨੂੰ ਜਾਂ 27 ਤਰੀਕ ਨੂੰ ਛੁੱਟੀ ਹੋਣ ਦੀ ਸਥਿਤੀ ਵਿੱਚ ਅਗਲੇ ਕੰਮਕਾਜੀ ਦਿਨ ਜ਼ਿਲ੍ਹਾ ਕੈਂਪ ਲਗਾਏ ਜਾਂਦੇ ਹਨ। ਜਨਵਰੀ 2023 ਤੋਂ ਹੁਣ ਤੱਕ, 8500 ਤੋਂ ਵੱਧ ਜ਼ਿਲ੍ਹਾ ਕੈਂਪ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਦਾ 3.20 ਲੱਖ ਤੋਂ ਵੱਧ ਲਾਭਪਾਤਰੀਆਂ ਨੇ ਦੌਰਾ ਕੀਤਾ ਹੈ।
*****
ਐੱਮਜੇਪੀਐੱਸ/ਐੱਨਐੱਸਕੇ
(Release ID: 2009997)
Visitor Counter : 73