ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿਖੇ ਆਯੋਜਿਤ ਇੱਕ ਕਲਾ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ

Posted On: 27 FEB 2024 6:34PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (27 ਫਰਵਰੀ, 2024 ਨੂੰ) ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿੱਚ ਆਯੋਜਿਤ ਇੱਕ ਕਲਾ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ । ਇਸ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਪੇਂਟਿੰਗਾਂ ਉਨ੍ਹਾਂ ਕਲਾਕਾਰਾਂ ਦੁਆਰਾ ਬਣਾਈਆਂ ਗਈਆਂ ਸਨ, ਜੋ ਆਰਟਿਸਟ-ਇਨ-ਰੈਜ਼ੀਡੈਂਸੀ ਪਹਿਲ 'ਸ਼੍ਰੀਜਨ 2024' ਦੇ ਤਹਿਤ 21 ਤੋਂ 27 ਫਰਵਰੀ, 2024 ਤੱਕ ਰਾਸ਼ਟਰਪਤੀ ਭਵਨ ਵਿਖੇ ਰੁਕੇ ਸਨ।

ਰੈਜ਼ੀਡੈਂਸੀ ਪ੍ਰੋਗਰਾਮ ਦਾ ਹਿੱਸਾ ਬਣਨ ਵਾਲੇ 13 ਕਲਾਕਾਰਾਂ ਵਿੱਚ ਵਾਸੂਦੇਓ ਕਾਮਥ, ਨਿਹਾਰ ਦਾਸ ਅਤੇ ਕਵਿਤਾ ਨਾਇਰ ਜਿਹੇ ਕੁਝ ਸੀਨੀਅਰ ਕਲਾਕਾਰਾਂ ਦੇ ਨਾਲ-ਨਾਲ ਜੈਸ਼੍ਰੀ ਜੇਨਾ, ਮਨੀਸ਼ ਕੁਮਾਰ ਗੋਂਡ ਅਤੇ ਪ੍ਰਤਾਪ ਬਾਦਤਿਆ ਜਿਹੇ ਉਭਰਦੇ ਹੋਏ ਕਲਾਕਾਰ ਸ਼ਾਮਲ ਸਨ। ਆਪਣੇ ਇਸ ਪ੍ਰਵਾਸ ਦੌਰਾਨ, ਕਲਾਕਾਰਾਂ ਨੇ ਪੇਂਟਿੰਗ ਵਰਕਸ਼ੌਪਸ ਅਤੇ ਪੈਨਲ ਚਰਚਾਵਾਂ ਆਦਿ ਜਿਹੀਆਂ ਵਿਭਿੰਨ ਗਤੀਵਿਧੀਆਂ ਵਿੱਚ ਹਿੱਸਾ ਲਿਆ, ਜਿਸ ਵਿੱਚ ਦਿੱਲੀ ਦੇ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ  ਗਿਆ ਸੀ।

ਇਨ੍ਹਾਂ ਪੇਂਟਿੰਗਾਂ ਨੂੰ ਹੁਣ ਜਨਤਾ ਲਈ ਰਾਸ਼ਟਰਪਤੀ ਭਵਨ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।

***************

ਡੀਐੱਸ/ਬੀਐੱਮ



(Release ID: 2009837) Visitor Counter : 47


Read this release in: English , Urdu , Hindi