ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਭਵਨ ਵਿੱਖੇ ‘ਪਰਪਲ ਫੇਸਟ’ ਦਾ ਆਯੋਜਨ ਕੀਤਾ ਗਿਆ

Posted On: 26 FEB 2024 6:44PM by PIB Chandigarh

ਰਾਸ਼ਟਰਪਤੀ ਭਵਨ ਵਿਖੇ ਅੰਮ੍ਰਿਤ ਉਦਯਾਨ ਵਿੱਚ ਅੱਜ (26 ਫਰਵਰੀ, 2024) ਇੱਕ ਦਿਨਾਂ ‘ਪਰਪਲ ਫੇਸਟ’ ਦਾ ਆਯੋਜਨ ਕੀਤਾ ਗਿਆ ਹੈ।

ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ‘ਪਰਪਲ ਫੇਸਟ’ ਦੇ ਤਹਿਤ ਦਿਵਿਯਾਂਗਜਨਾਂ ਦੁਆਰਾ ਆਯੋਜਿਤ ਕੀਤੀਆਂ ਗਈਆਂ ਵਿਭਿੰਨ ਸੱਭਿਆਚਾਰਕ ਪ੍ਰਸਤੂਤੀਆਂ ਦਾ ਆਨੰਦ ਉਠਾਇਆ। ਸੱਭਿਆਚਰਕ ਪ੍ਰੋਗਰਾਮ ਦੇ ਬਾਅਦ ਰਾਸ਼ਟਰਪਤੀ ਨੇ ਦਿਵਿਯਾਂਗਜਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਨਾਲ ਸੰਵਾਦ ਕੀਤਾ।

ਵਿਜ਼ਿਟਰਾਂ ਲਈ ਇਸ ਦੌਰਾਨ ‘ਆਪਣੀ ਦਿਵਯਾਂਗਤਾ ਨੂੰ ਜਾਣਨ, ‘ਪਰਪਲ ਕੈਫੇ’, ‘ਪਰਪਲ ਕੈਲਿਡੋਸਕੋਪ’, ‘ਪਰਪਲ ਲਾਈਵ ਐਕਸਪੀਰੀਯੰਸ ਜ਼ੋਨ’, ‘ਪਰਪਲ ਸਪੋਰਟਸ’ ਜਿਹੀਆਂ ਵਿਭਿੰਨ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ‘ਪਰਪਲ ਫੇਸਟ’ ਵਿੱਚ 14000 ਤੋਂ ਵੀ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ।

ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੁਆਰਾ ਆਯੋਜਿਤ ‘ਪਰਪਲ ਫੇਸਟ’ ਦਾ ਉਦੇਸ਼ ਵਿਭਿੰਨ ਤਰ੍ਹਾਂ ਦੀ ਦਿਵਯਾਂਗਤਾ ਅਤੇ ਲੋਕਾਂ ਦੇ ਜੀਵਨ ‘ਤੇ ਇਨ੍ਹਾਂ ਦੇ ਪ੍ਰਤੀਕੂਲ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣਾ ਅਤੇ ਸਮਾਜ ਦੇ ਅੰਦਰ ਦਿਵਿਯਾਂਗਜਨਾਂ ਬਾਰੇ ਸਮਝ, ਸਵੀਕ੍ਰਿਤੀ ਅਤੇ ਸਮਾਵੇਸ਼ਨ ਨੂੰ ਹੁਲਾਰਾ ਦੇਣਾ ਹੈ।

 

*********

ਡੀਐੱਸ/ਏਕੇ(Release ID: 2009784) Visitor Counter : 41