ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਸਕੱਤਰ ਨੇ ਬਰਲਿਨ ਵਿੱਚ ਭਾਰਤ-ਜਰਮਨੀ ਉੱਚ ਰੱਖਿਆ ਕਮੇਟੀ ਦੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ


ਦੋਵੇਂ ਦੇਸ਼ਾਂ ਨੇ ਰੱਖਿਆ ਖੇਤਰ ਵਿੱਚ ਉੱਚ ਤਕਨੀਕ 'ਚ ਸਹਿਯੋਗ 'ਤੇ ਆਪਣਾ ਧਿਆਨ ਕੇਂਦਰਿਤ ਕੀਤਾ

Posted On: 28 FEB 2024 8:38AM by PIB Chandigarh

ਰੱਖਿਆ ਸਕੱਤਰ ਸ਼੍ਰੀ ਗਿਰੀਧਰ ਅਰਮਾਨੇ ਨੇ 27 ਫ਼ਰਵਰੀ 2024 ਨੂੰ ਜਰਮਨੀ ਦੇ ਰੱਖਿਆ ਮੰਤਰਾਲੇ ਦੇ ਸਕੱਤਰ ਸ਼੍ਰੀ ਬੇਨੇਡਿਕਟ ਜ਼ਿਮਰ ਨਾਲ ਬਰਲਿਨ ਵਿੱਚ ਭਾਰਤ-ਜਰਮਨੀ ਉੱਚ ਰੱਖਿਆ ਕਮੇਟੀ (ਐੱਚਡੀਸੀ) ਦੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ। ਦੋਵਾਂ ਧਿਰਾਂ ਨੇ ਭਾਰਤ ਅਤੇ ਜਰਮਨੀ ਦਰਮਿਆਨ ਰਣਨੀਤਕ ਭਾਈਵਾਲੀ ਦੇ ਮੁੱਖ ਥੰਮ੍ਹ ਵਜੋਂ ਰੱਖਿਆ ਸਹਿਯੋਗ ਨੂੰ ਵਿਕਸਿਤ ਕਰਨ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਕਈ ਦੁਵੱਲੇ ਸੁਰੱਖਿਆ ਅਤੇ ਰੱਖਿਆ ਮੁੱਦਿਆਂ 'ਤੇ ਚਰਚਾ ਕੀਤੀ। 

ਦੋਵਾਂ ਧਿਰਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਜਰਮਨੀ ਨਾਲ ਸੰਭਾਵਿਤ ਸੰਯੁਕਤ ਅਭਿਆਸਾਂ ਦੇ ਨਾਲ-ਨਾਲ ਖੇਤਰੀ ਸੁਰੱਖਿਆ ਸਥਿਤੀ 'ਤੇ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਸੰਭਾਵੀ ਰੱਖਿਆ ਉਦਯੋਗਿਕ ਪ੍ਰੋਜੈਕਟਾਂ ਅਤੇ ਪ੍ਰਸਤਾਵਾਂ 'ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਮਜ਼ਬੂਤ ​​ਰੱਖਿਆ ਸਾਂਝੀਦਾਰੀ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਦੋਹਾਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਨੂੰ ਇਕੱਠੇ ਲਿਆਉਣ ਦੀ ਲੋੜ 'ਤੇ ਜ਼ੋਰ ਦਿੱਤਾ। ਨਾਲ ਹੀ, ਰੱਖਿਆ ਖੇਤਰ ਵਿੱਚ ਉੱਚ ਤਕਨਾਲੋਜੀ ਵਿੱਚ ਸਹਿਯੋਗ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ।

ਹਾਈ ਡਿਫੈਂਸ ਕਮੇਟੀ ਦੀ ਮੀਟਿੰਗ 2023 ਵਿੱਚ ਜਰਮਨ ਫੈਡਰਲ ਰੱਖਿਆ ਮੰਤਰੀ ਸ੍ਰੀ ਬੋਰਿਸ ਪਿਸਟੋਰੀਅਸ ਦੀ ਭਾਰਤ ਫੇਰੀ ਤੋਂ ਬਾਅਦ ਆਯੋਜਿਤ ਕੀਤੀ ਗਈ ਹੈ।

ਇਸ ਮੀਟਿੰਗ ਤੋਂ ਬਾਅਦ ਸ਼੍ਰੀ ਗਿਰੀਧਰ ਅਰਮਾਨੇ ਨੇ ਬਰਲਿਨ ਵਿੱਚ ਇੱਕ ਪ੍ਰਮੁੱਖ ਥਿੰਕ ਟੈਂਕ, ਜਰਮਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਂਡ ਸਕਿਓਰਿਟੀ ਅਫੇਅਰਜ਼ (ਸਟਿਫਟੰਗ ਵਿਸੇਨਸ਼ਾਫਟ ਅੰਡ ਪੋਲੀਟਿਕ – ਐੱਸਡਬਲਿਊਪੀ) ਨਾਲ ਗੱਲਬਾਤ ਕੀਤੀ।

 

 

******

 

ਏਬੀਬੀ/ਆਨੰਦ


(Release ID: 2009763) Visitor Counter : 75