ਬਿਜਲੀ ਮੰਤਰਾਲਾ
ਐੱਨਟੀਪੀਸੀ ਕੋਲਾ ਮਾਈਨਿੰਗ ਨੇ 100 ਮਿਲੀਅਨ ਮੀਟ੍ਰਿਕ ਟਨ ਕੋਲਾ ਉਤਪਾਦਨ ਦਾ ਮੀਲ ਪੱਥਰ ਪਾਰ ਕੀਤਾ
Posted On:
26 FEB 2024 4:51PM by PIB Chandigarh
ਭਾਰਤ ਦੀ ਪ੍ਰਮੁੱਖ ਇੰਟੀਗ੍ਰੇਟਿਡ ਪਾਵਰ ਯੂਟਿਲਿਟੀ ਐੱਨਟੀਪੀਸੀ ਲਿਮਿਟਿਡ ਨੇ 100 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਕੋਲਾ ਪੈਦਾ ਕਰਨ ਦੇ ਮੀਲ ਪੱਥਰ ਨੂੰ ਪਾਰ ਕਰਕੇ ਐੱਨਟੀਪੀਸੀ ਮਾਈਨਿੰਗ ਲਿਮਟਿਡ (ਐੱਨਐੱਮਐੱਲ) ਦੁਆਰਾ ਇੱਕ ਹੋਰ ਉਪਲਬਧੀ ਪ੍ਰਾਪਤ ਕੀਤੀ ਹੈ। ਇਹ ਐੱਨਟੀਪੀਸੀ ਦੀ ਕੋਲਾ-ਖਣਨ ਸਹਾਇਕ ਕੰਪਨੀ ਹੈ।
ਇਹ ਮੀਲ ਪੱਥਰ 25 ਫ਼ਰਵਰੀ, 2024 ਨੂੰ ਹਾਸਲ ਕੀਤਾ ਗਿਆ ਹੈ, ਜਿਸ ਦਿਨ ਐੱਨਟੀਪੀਸੀ ਮਾਈਨਿੰਗ ਲਿਮਟਿਡ ਦੁਆਰਾ ਪੈਦਾ ਕੀਤੇ ਕੋਲੇ ਦੀ ਸੰਚਤ ਮਾਤਰਾ 100.04 ਐੱਮਐੱਮਟੀ ਤੱਕ ਪਹੁੰਚ ਗਈ ਸੀ। ਇਸਨੇ 1 ਜਨਵਰੀ, 2017 ਤੋਂ ਜਦੋਂ ਆਪਣੀ ਪਹਿਲੀ ਕੋਲਾ ਖਾਨ ਪਾਕਰੀ ਬਰਵਾਡੀਹ ਵਿੱਚ ਕੋਲੇ ਦਾ ਉਤਪਾਦਨ ਸ਼ੁਰੂ ਕੀਤਾ ਸੀ।
ਖਾਸ ਤੌਰ ’ਤੇ, 19 ਜੂਨ, 2022 ਤੱਕ 1,995 ਦਿਨਾਂ ਵਿੱਚ ਕੋਲਾ ਉਤਪਾਦਨ ਦਾ ਪਹਿਲਾ 50 ਐੱਮਐੱਮਟੀ ਪ੍ਰਾਪਤ ਕੀਤਾ ਗਿਆ ਸੀ, ਜਦੋਂ ਕਿ ਅਗਲਾ 50 ਐੱਮਐੱਮਟੀ ਕੋਲਾ ਉਤਪਾਦਨ ਸਿਰਫ 617 ਦਿਨਾਂ ਵਿੱਚ ਯਾਨੀ ਇੱਕ ਤਿਹਾਈ ਤੋਂ ਵੀ ਘੱਟ ਸਮੇਂ ਵਿੱਚ ਪ੍ਰਾਪਤ ਕੀਤਾ ਗਿਆ ਹੈ।
ਇਹ ਸ਼ਾਨਦਾਰ ਪ੍ਰਦਰਸ਼ਨ ਐੱਨਟੀਪੀਸੀ ਮਾਈਨਿੰਗ ਦੁਆਰਾ ਇਸ ਦੀਆਂ ਬੰਦ ਖਾਣਾਂ ਤੋਂ ਕੋਲੇ ਦੇ ਉਤਪਾਦਨ ਨੂੰ ਵਧਾਉਣ ਪ੍ਰਤੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ, ਇਸ ਤਰ੍ਹਾਂ ਐੱਨਟੀਪੀਸੀ ਦੀ ਈਂਧਨ ਸੁਰੱਖਿਆ ਵਿੱਚ ਯੋਗਦਾਨ ਪਾਉਂਦਾ ਹੈ ਅਤੇ ਦੇਸ਼ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੁਸ਼ਲ ਸਪਲਾਈ ਨੂੰ ਯਕੀਨੀ ਬਣਾਉਂਦਾ ਹੈ।
ਵਰਤਮਾਨ ਵਿੱਚ, ਐੱਨਟੀਪੀਸੀ ਮਾਈਨਿੰਗ ਲਿਮਟਿਡ ਕੋਲ ਪੰਜ ਸੰਚਾਲਿਤ ਕੈਪਟਿਵ ਕੋਲਾ ਖਾਣਾਂ ਹਨ, ਜਿਨ੍ਹਾਂ ਵਿੱਚ ਝਾਰਖੰਡ ਵਿੱਚ ਪਾਕਰੀ ਬਰਵਾਡੀਹ, ਚੱਟੀ ਬਰਿਆਤੂ ਅਤੇ ਕੇਰਾਂਦਰੀ ਕੋਲਾ ਖਾਣਾਂ, ਉੜੀਸਾ ਵਿੱਚ ਦੁਲੰਗਾ ਕੋਲਾ ਖਾਣ ਅਤੇ ਛੱਤੀਸਗੜ੍ਹ ਵਿੱਚ ਤਲਾਈਪੱਲੀ ਕੋਲਾ ਖਾਣ ਸ਼ਾਮਲ ਹਨ।
ਕੋਲਾ ਉਤਪਾਦਨ ਵਿੱਚ ਨਿਰੰਤਰ ਵਾਧਾ ਪ੍ਰਾਪਤ ਕਰਨ ਲਈ, ਐੱਨਟੀਪੀਸੀ ਨੇ ਕਈ ਤਰ੍ਹਾਂ ਦੀਆਂ ਰਣਨੀਤੀਆਂ ਅਤੇ ਟੈਕਨੋਲੋਜੀਆਂ ਨੂੰ ਲਾਗੂ ਕੀਤਾ ਹੈ। ਇਨ੍ਹਾਂ ਵਿੱਚ ਸਖ਼ਤ ਸੁਰੱਖਿਆ ਉਪਾਵਾਂ ਨੂੰ ਅਪਣਾਉਣ, ਸੁਧਰੀ ਮਾਈਨ ਯੋਜਨਾਬੰਦੀ, ਉਪਕਰਣ ਆਟੋਮੇਸ਼ਨ, ਕਰਮਚਾਰੀਆਂ ਦੀ ਟ੍ਰੇਨਿੰਗ ਅਤੇ ਨਿਰੰਤਰ ਨਿਗਰਾਨੀ ਅਤੇ ਵਿਸ਼ਲੇਸ਼ਣ ਪ੍ਰਣਾਲੀਆਂ ਨੂੰ ਲਾਗੂ ਕਰਨਾ ਸ਼ਾਮਲ ਹੈ।
ਐੱਨਐੱਮਐੱਲ ਨੇ ਸਾਲ 2030 ਤੱਕ 100 ਐੱਮਐੱਮਟੀ ਸਾਲਾਨਾ ਕੋਲਾ ਉਤਪਾਦਨ ਦਾ ਟੀਚਾ ਰੱਖਿਆ ਹੈ।
******
ਪੀਆਈਬੀ ਦਿੱਲੀ | ਦੀਪ ਜੋਇ ਮਮਪਿਲੀ
(Release ID: 2009353)
Visitor Counter : 69