ਕਬਾਇਲੀ ਮਾਮਲੇ ਮੰਤਰਾਲਾ

ਕਬਾਇਲੀ ਮਾਮਲੇ ਅਤੇ ਆਯੁਸ਼ ਮੰਤਰਾਲੇ ਦੇ ਸੰਯੁਕਤ ਤੌਰ ‘ਤੇ ਆਯੁਰਵੇਦਿਕ ਦਖਲਅੰਦਾਜ਼ੀ ਦੁਆਰਾ ਕਬਾਇਲੀ ਵਿਦਿਆਰਥੀਆਂ ਦੀ ਜਾਂਚ ਅਤੇ ਸਿਹਤ ਪ੍ਰਬੰਧਨ ਲਈ ਇੱਕ ਰਾਸ਼ਟਰੀ ਪੱਧਰ ਦਾ ਪ੍ਰੋਜੈਕਟ ਸ਼ੁਰੂ ਕੀਤਾ


ਅਸੀਂ ਅੱਜ ਆਪਣੇ ਬੱਚਿਆਂ ਨੂੰ ਸਵਸਥ ਬਣਾ ਕੇ ਇੱਕ ਵਿਕਸਿਤ ਅਤੇ ਫਿਟ ਭਾਰਤ ਦੇ ਲਕਸ਼ ਨੂੰ ਪ੍ਰਾਪਤ ਕਰਨ ਦਾ ਟੀਚਾ ਰੱਖ ਰਹੇ ਹਾਂ: ਸ਼੍ਰੀ ਅਰਜੁਨ ਮੁੰਡਾ

ਚੰਗੀ ਸਿਹਤ ਨੂੰ ਸੁਨਿਸ਼ਚਿਤ ਕਰਨ ਵਿੱਚ ਟ੍ਰੈਡਿਸ਼ਨਲ ਮੈਡਿਸਿਨ ਦੇ ਮਹੱਤਵ ਬਾਰੇ ਭਾਵੀ ਪੀੜ੍ਹੀਆਂ ਦੇ ਦਰਮਿਆਨ ਜਾਗਰੂਕਤਾ ਵਧਾਉਣ ਲਈ ਈਐੱਮਆਰਐੱਸ ਨੂੰ ਪੋਸ਼ਣ ਵਾਟਿਕਾ ਦੀ ਤਰਜ਼ ‘ਤੇ ਔਸ਼ਧੀ ਪੌਦਿਆਂ ਦੇ ਬਗੀਚੇ ਵਿਕਸਿਤ ਕਰਨ ਦੀ ਜ਼ਰੂਰਤ ਹੈ: ਸ਼੍ਰੀ ਅਰਜੁਨ ਮੁੰਡਾ

ਭਾਰਤ ਨੂੰ ਆਤਮਨਿਰਭਰ ਰਾਸ਼ਟਰ ਬਣਾਉਣ ਲਈ, ਸਾਨੂੰ ਹਰ ਭਾਰਤੀ ਨੂੰ ਰੋਗ ਮੁਕਤ ਬਣਾਉਣਾ ਹੋਵੇਗਾ: ਸ਼੍ਰੀ ਸਰਬਾਨੰਦ ਸੋਨੋਵਾਲ

Posted On: 21 FEB 2024 5:52PM by PIB Chandigarh

ਕੇਂਦਰੀ ਕਬਾਇਲੀ ਮਾਮਲੇ ਦੇ ਮੰਤਰੀ ਨੇ ਕਿਹਾ, “ਅਸੀਂ ਅੱਜ ਆਪਣੇ ਬੱਚਿਆਂ ਨੂੰ ਸਵਸਥ ਬਣਾ ਕੇ ਇੱਕ ਵਿਕਸਿਤ ਭਾਰਤ ਅਤੇ ਫਿਟ ਭਾਰਤ ਦਾ ਟੀਚਾ ਹਾਸਲ ਕਰਨਾ ਚਾਹੁੰਦੇ ਹਾਂ।” ਖੇਤੀਬਾੜੀ ਅਤੇ ਕਿਸਾਨ ਭਲਾਈ, ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਅਰਜੁਨ ਮੁੰਡਾ ਦੇ ਨਾਲ, ਆਯੁਰਵੇਦਿਕ ਦਖਲਅੰਦਾਜ਼ੀ ਰਾਹੀਂ ਕਬਾਇਲੀ ਵਿਦਿਆਰਥੀਆਂ ਦੀ ਸਕ੍ਰੀਨਿੰਗ ਅਤੇ ਸਿਹਤ ਪ੍ਰਬੰਧਨ ਲਈ ਸੰਯੁਕਤ ਰਾਸ਼ਟਰੀ ਪੱਧਰ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਦੇ ਹੋਏ;

ਪੋਰਟ, ਸ਼ਿਪਿੰਗ ਅਤੇ ਵਾਟਰ ਵੇਅਜ਼, ਸ਼੍ਰੀ ਸਰਬਾਨੰਦ ਸੋਨੋਵਾਲ ਕੇਂਦਰੀ ਮੰਤਰੀ ਨੇ, ਅੱਜ ਨਵੀਂ ਦਿੱਲੀ ਵਿੱਚ ਚੰਗੀ ਸਿਹਤ ਨੂੰ ਸੁਨਿਸ਼ਚਿਤ ਕਰਨ ਵਿੱਚ ਪਰੰਪਰਾ ਦੇ ਮਹੱਤਵ ਬਾਰੇ ਭਵਿੱਖ ਦੀਆਂ ਪੀੜ੍ਹੀਆਂ ਦਰਮਿਆਨ ਜਾਗਰੂਕਤਾ ਵਧਾਉਣ ਲਈ ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ (ਈਐੱਮਆਰਐੱਸ) ਵਿੱਚ ਪੋਸ਼ਣ ਵਾਟਿਕਾ ਦੀ ਤਰਜ ‘ਤੇ ਔਸ਼ਧੀ ਪੌਦਿਆਂ ਦੇ ਬਗੀਚਿਆਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਆਯੁਰਵੇਦ ਦੇ ਸਿਧਾਂਤਾਂ ਦੇ ਅਨੁਸਾਰ ਬੱਚਿਆਂ ਵਿੱਚ ਸਵਸਥ ਜੀਵਨ ਸ਼ੈਲੀ ਪ੍ਰਥਾਵਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ ਬਿਮਾਰੀਆਂ ਦੀ ਰੋਕਥਾਮ ‘ਤੇ ਜ਼ੋਰ ਦੇਣ ਦੇ ਨਾਲ ਉਨ੍ਹਾਂ ਦੀ ਸਿਹਤ ਅਤੇ ਸਮੁੱਚੀ ਭਲਾਈ ਵਿੱਚ ਸੁਧਾਰ ਅਤੇ ਸੁਰੱਖਿਆ ਹੋਵੇਗੀ।

 

आज केंद्रीय जनजातीय कार्य मंत्री श्री अर्जुन मुंडा जी और केंद्रीय आयुष मंत्री श्री सर्बानंद सोनोवाल जी ने सार्वजनिक स्वास्थ्य पहल के माध्यम से जनजातीय क्षेत्रों में एकलव्य आदर्श आवासीय विद्यालयों में बच्चों की स्वास्थ्य आवश्यकताओं को संबोधित करने के लिए एक संयुक्त पहल की घोषणा की pic.twitter.com/85tcqPtLSs

 

ਆਯੁਸ਼ ਮੰਤਰਾਲੇ ਨੇ ਆਪਣੇ ਕੇਂਦਰੀ ਆਯੁਰਵੇਦ ਵਿਗਿਆਨ ਖੋਜ ਪਰਿਸ਼ਦ (ਸੀਸੀਆਰਏਐੱਸ) (Central Council for Research in Ayurvedic Sciences) ਦੇ ਸਹਿਯੋਗ ਨਾਲ ਕਬਾਇਲੀ ਮਾਮਲੇ ਮੰਤਰਾਲਾ ਅਤੇ ਆਈਸੀਐੱਮਆਰ-ਨੈਸ਼ਨਲ ਇੰਸਟੀਟਿਊਟ ਆਫ਼ ਰਿਸਰਚ ਇਨ ਟ੍ਰਾਇਬਲ ਹੈਲਥ (National Institute of Research in Tribal Health) (ਐੱਨਆਈਆਰਟੀਐੱਚ) ਦੇ ਨਾਲ ਸਾਂਝੇਦਾਰੀ ਵਿੱਚ ਕਬਾਇਲੀ ਵਿਦਿਆਰਥੀਆਂ ਲਈ ਜਬਲਪੁਰ ਵਿੱਚ ਇਹ ਹੈਲਥ ਪਹਿਲ ਸ਼ੁਰੂ ਕੀਤੀ ਹੈ। ਇਸ ਦਾ ਉਦੇਸ਼ ਦੇਸ਼ ਦੇ ਕਬਾਇਲੀ ਖੇਤਰਾਂ ਵਿੱਚ ਈਐੱਮਆਰਐੱਸ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਦੀਆਂ ਸਿਹਤ ਦੇਖਭਾਲ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ। ਇਸ ਪ੍ਰੋਜੈਕਟ ਨਾਲ 20,000 ਤੋਂ ਅਧਿਕ ਕਬਾਇਲੀ ਵਿਦਿਆਰਥੀਆਂ ਨੂੰ ਲਾਭ ਹੋਵੇਗਾ।

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਸੋਨੋਵਾਲ ਨੇ ਕਿਹਾ, “ਭਾਰਤ ਨੂੰ ਇੱਕ ਆਤਮਨਿਰਭਰ ਰਾਸ਼ਟਰ ਬਣਾਉਣ ਲਈ, ਸਾਨੂੰ ਹਰ ਭਾਰਤੀ ਨੂੰ ਰੋਕ ਮੁਕਤ ਬਣਾਉਣਾ ਹੋਵੇਗ।” ਉਨ੍ਹਾਂ ਨੇ ਕਿਹਾ ਕਿ ਦੋਵੇਂ ਮੰਤਰਾਲੇ ਕਬਾਇਲੀ ਆਬਾਦੀ ਦੀਆਂ ਸਿਹਤ ਜ਼ਰੂਰਤਾਂ ਦਾ ਅਧਿਐਨ ਕਰਨ ਅਤੇ ਜਨਤਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ।  ਆਯੁਰਵੇਦਿਕ ਦਖਲਅੰਦਾਜ਼ੀ ਰਾਹੀਂ, ਜੋ ਇਨ੍ਹਾਂ ਸਿਹਤ ਜ਼ਰੂਰਤਾਂ ਨੂੰ ਸੰਬੋਧਨ ਕਰਨ ਵਿੱਚ ਪ੍ਰਭਾਵੀ ਸਾਬਤ ਹੋਏ ਹਨ। ਮੰਤਰੀ ਨੇ ਅੱਗੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਟੀਚਾ ਦੇਸ਼ ਦੇ 14 ਰਾਜਾਂ ਵਿੱਚ 55 ਚਿਨ੍ਹਿਤ ਈਐੱਮਆਰਐੱਸ ਵਿੱਚ ਕਲਾਸ 6ਵੀਂ ਤੋਂ 12ਵੀਂ ਵਿੱਚ ਨਾਮਜ਼ਦ 10-18 ਸਾਲ ਦੀ ਉਮਰ ਦੇ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣਾ ਹੈ। ਸਕ੍ਰੀਨਿੰਗ ਅਨੀਮਿਆ, ਹਿਮੋਗਲੋਬਿਨਪੈਥੀ, ਕੁਪੋਸ਼ਣ ਅਤੇ ਤਪੇਦਿਕ  ਜਿਹੇ ਮੁੱਦਿਆਂ ਦੀ ਪਹਿਚਾਣ ‘ਤੇ ਕੇਂਦ੍ਰਿਤ ਹੋਵੇਗੀ।

ਅਕਤੂਬਰ 2022 ਵਿੱਚ, ਕਬਾਇਲੀ ਵਿਕਾਸ ਲਈ ਸਹਿਯੋਗ, ਅਭਿਸਰਣ ਅਤੇ ਤਾਲਮੇਲ ਦਾ ਪਤਾ ਲਗਾਉਣ ਲਈ ਕਬਾਇਲੀ ਮਾਮਲੇ ਮੰਤਰਾਲੇ ਅਤੇ ਆਯੁਸ਼ ਮੰਤਰਾਲੇ ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ। ਇਸ ਪਹਿਲ ਦੇ ਹਿੱਸੇ ਵਜੋਂ, ਸੀਸੀਆਰਏਐੱਸ ਨੇ 20 ਰਾਜਾਂ ਵਿੱਚ ਈਐੱਮਆਰਐੱਸ ਵਿੱਚ 72 ਪੋਸ਼ਣ ਵਾਟਿਕਾਵਾਂ ਵਿਕਸਿਤ ਕੀਤੀਆਂ। ਇਸ ਤੋਂ ਇਲਾਵਾ, ਸੀਸੀਆਰਏਐੱਸ ਸੰਸਥਾਨਾਂ ਨੇ ਝਾਰਖੰਡ ਦੇ ਸਰਾਏਕੇਲਾ ਵਿੱਚ ਜਨਜਾਤੀ ਮਹੋਤਸਵ ਦੌਰਾਨ ਮੈਗਾ ਹੈਲਥ ਕੈਂਪਸ ਵਿੱਚ ਸਰਗਰਮੀ ਨਾਲ ਹਿੱਸਾ ਲਿਆ।

ਕਬਾਇਲੀ ਮਾਮਲੇ ਮੰਤਰਾਲਾ ਕਬਾਇਲੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੀ ਪਰਿਵੇਸ਼ ਵਿੱਚ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਏਕਲਵਯ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ) ਦੀ ਕੇਂਦਰੀ ਖੇਤਰ ਯੋਜਨਾ ਲਾਗੂ ਕਰ ਰਿਹਾ ਹੈ। ਈਐੱਮਆਰਐੱਸ ਨਵੋਦਯ ਵਿਦਿਯਾਲਯ ਦੇ ਸਮਾਨ ਸਥਾਪਿਤ ਕੀਤੇ ਗਏ ਹਨ, ਜੋ ਸਪੋਰਟ ਟ੍ਰੇਨਿੰਗ ਅਤੇ ਕੌਸ਼ਲ ਵਿਕਾਸ ਲਈ ਵਿਸ਼ੇਸ਼ ਸੁਵਿਧਾਵਾਂ ਪ੍ਰਦਾਨ ਕਰਦੇ ਹਨ। ਈਐੱਮਆਰਐੱਸ ਦੇ ਲਈ ਨਵੀਂ ਕੇਂਦਰੀ ਖੇਤਰ ਯੋਜਨਾ ਦੇ ਤਹਿਤ, ਕੈਂਪਸ ਲੇਆਉਟ, ਬਿਲਟ-ਅੱਪ-ਏਰੀਆ, ਫੇਕਡ ਡਿਜ਼ਾਈਨ ਤੇ ਸਮੱਗਰੀ ਵਿਸ਼ੇਸ਼ਤਾਵਾਂ ਸਮੇਤ ਸਕੂਲ ਨਿਰਮਾਣ ਲਈ ਮਾਪਦੰਡਾਂ ਨੂੰ ਮਿਆਰੀ ਕਰਕੇ ਅਨੁਕੂਲ ਸਿੱਖਣ ਦਾ ਮਾਹੌਲ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਗਿਆ ਹੈ।

ਏਕਲਵਯ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ) ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਅਨੁਸੂਚਿਤ ਜਨਜਾਤੀ (ਐੱਸਟੀ) ਦੇ ਬੱਚਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਉੱਚ ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੁੰਦੇ ਹਨ। ਇਹ ਸਕੂਲ ਨਾ ਸਿਰਫ਼ ਵਿਦਿਅਕ ਸਿੱਖਿਆ ਬਲਕਿ ਵਿਦਿਆਰਥੀਆਂ ਦੀ ਸਿਹਤ ਸਮੇਤ ਸਮੁੱਚੇ ਵਿਕਾਸ ‘ਤੇ ਵੀ ਜ਼ੋਰ ਦਿੰਦੇ ਹਨ। ਵਰਤਮਾਨ ਵਿੱਚ, ਦੇਸ਼ ਭਰ ਵਿੱਚ 402 ਕਾਰਜਸ਼ੀਲ ਈਐੱਮਆਰਐੱਸ ਹਨ, ਹਰੇਕ ਗੁਣਵੱਤਾਪੂਰਨ ਸਿੱਖਿਆ, ਸਪੋਰਟਸ ਟ੍ਰੇਨਿੰਗ ਅਤੇ ਕੌਸ਼ਲ ਵਿਕਾਸ ਲਈ ਅਤਿ-ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਦੇ ਹਨ।

ਦੋਵੇਂ ਮੰਤਰਾਲਿਆਂ ਨੇ ਸੰਯੁਕਤ ਖੋਜ ਅਤੇ ਵਿਕਾਸ ਅਤੇ ਜਨਤਕ ਸਿਹਤ ਪਹਿਲ ਦੇ ਐਲਾਨ ਦੌਰਾਨ, ਸ਼੍ਰੀ ਅਰਜੁਨ ਮੁੰਡਾ ਅਤੇ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਇੱਕ ਈ-ਪੁਸਤਕ ਦਾ ਵੀ ਉਦਘਾਟਨ ਕੀਤਾ ਅਤੇ ਆਪਣੀ ਸਹਿਯੋਗੀ ਸਿਹਤ ਪਹਿਲਾਂ ਦਾ ਫਾਰਮੈਟ ਦੱਸਦੇ ਹੋਏ ਇੱਕ ਬ੍ਰੋਸ਼ਰ ਜਾਰੀ ਕੀਤਾ। ਇਸ ਮੌਕੇ ‘ਤੇ ਮੌਜੂਦ ਪਤਵੰਤਿਆਂ ਵਿੱਚ ਸਕੱਤਰ (ਕਬਾਇਲੀ ਮਾਮਲੇ) ਸ਼੍ਰੀ ਵਿਭੂ ਨਾਇਰ ਦੋਵੇਂ ਮੰਤਰਾਲਿਆਂ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਹੋਰ ਲੋਕ ਵੀ ਸ਼ਾਮਲ ਸਨ।

 

*****

ਐੱਨਬੀ/ਵੀਐੱਮ(Release ID: 2008055) Visitor Counter : 33


Read this release in: English , Urdu , Hindi , Telugu