ਰੱਖਿਆ ਮੰਤਰਾਲਾ
ਨਿਊਜ਼ੀਲੈਂਡ ਦੀ ਰਾਇਲ ਨੇਵੀ ਦੇ ਜਲ ਸੈਨਾ ਮੁਖੀ ਆਰਏਡੀਐੱਮ ਡੇਵਿਡ ਪ੍ਰੋਕਟਰ ਦਾ ਭਾਰਤ ਦੌਰਾ
Posted On:
20 FEB 2024 5:40PM by PIB Chandigarh
ਨਿਊਜ਼ੀਲੈਂਡ ਦੀ ਰਾਇਲ ਨੇਵੀ ਦੇ ਜਲ ਸੈਨਾ ਮੁਖੀ ਆਰਏਡੀਐੱਮ ਡੇਵਿਡ ਪ੍ਰੋਕਟਰ 19 ਤੋਂ 27 ਫ਼ਰਵਰੀ 2024 ਤੱਕ ਭਾਰਤ ਦੀ ਆਪਣੀ ਸਰਕਾਰੀ ਯਾਤਰਾ ’ਤੇ ਹਨ। ਆਰਏਡੀਐੱਮ ਡੇਵਿਡ ਪ੍ਰੋਕਟਰ ਨੇ 20 ਫ਼ਰਵਰੀ 2024 ਨੂੰ ਨਵੀਂ ਦਿੱਲੀ ਵਿੱਚ ਭਾਰਤੀ ਜਲ ਸੈਨਾ ਦੇ ਸਟਾਫ਼ ਮੁਖੀ ਐਡਮਿਰਲ ਆਰ ਹਰੀ ਕੁਮਾਰ ਨਾਲ ਗੱਲਬਾਤ ਕੀਤੀ। ਆਰਏਡੀਐੱਮ ਡੇਵਿਡ ਪ੍ਰੋਕਟਰ ਦਾ ਸਾਊਥ ਬਲਾਕ ਦੇ ਲਾਅਨ ਵਿੱਚ ਰਸਮੀ ਗਾਰਡ ਆਫ ਆਨਰ ਨਾਲ ਸਵਾਗਤ ਕੀਤਾ ਗਿਆ।
ਭਾਰਤ ਅਤੇ ਨਿਊਜ਼ੀਲੈਂਡ ਦੇ ਜਲ ਸੈਨਾ ਮੁਖੀਆਂ ਨੇ ਦੁਵੱਲੇ ਸਮੁੰਦਰੀ ਸਹਿਯੋਗ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ’ਤੇ ਚਰਚਾ ਕੀਤੀ। ਇਸ ਵਿੱਚ ਵਧੀਆਂ ਹੋਈਆਂ ਸੰਚਾਲਨ ਗਤੀਵਿਧੀਆਂ, ਸਿਖਲਾਈ ਪ੍ਰੋਗਰਾਮਾਂ ਦੇ ਆਦਾਨ-ਪ੍ਰਦਾਨ ਅਤੇ ਸੂਚਨਾਵਾਂ ਨੂੰ ਆਪਸ ਵਿੱਚ ਸਾਂਝਾ ਕਰਨ ਦੇ ਮੁੱਦੇ ਸ਼ਾਮਲ ਹਨ। ਆਰਏਡੀਐੱਮ ਡੇਵਿਡ ਪ੍ਰੋਕਟਰ ਵਿਸ਼ਾਖਾਪਟਨਮ ਵਿੱਚ ਭਾਰਤੀ ਜਲ ਸੈਨਾ ਦੇ ਮੁੱਖ ਅਭਿਆਸ 'ਮਿਲਨ 2024' ਵਿੱਚ ਹਿੱਸਾ ਲੈਣ ਵਾਲੇ ਹਨ। ਉਹ ਬਾਅਦ ਵਿੱਚ ਪੱਛਮੀ ਜਲ ਸੈਨਾ ਕਮਾਂਡ ਦੇ ਉੱਚ ਪੱਧਰੀ ਰੁਝੇਵਿਆਂ ਵਿੱਚ ਸ਼ਾਮਲ ਹੋਣਗੇ।
ਭਾਰਤੀ ਜਲ ਸੈਨਾ ਦੇ ਸਟਾਫ ਮੁਖੀ ਐਡਮਿਰਲ ਆਰ ਹਰੀ ਕੁਮਾਰ ਦੇ 22 ਅਕਤੂਬਰ ਨੂੰ ਨਿਊਜ਼ੀਲੈਂਡ ਦੇ ਦੌਰੇ ਤੋਂ ਬਾਅਦ ਭਾਰਤੀ ਜਲ ਸੈਨਾ ਅਤੇ ਰਾਇਲ ਨਿਊਜ਼ੀਲੈਂਡ ਜਲ ਸੈਨਾ ਦਰਮਿਆਨ ਸਮੁੰਦਰੀ ਸਹਿਯੋਗ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ। ਆਰਏਡੀਐੱਮ ਡੇਵਿਡ ਪ੍ਰੋਕਟਰ ਦਾ ਭਾਰਤ ਦੌਰਾ ਵਣਜ ਅਤੇ ਗੈਰ ਸੈਨਿਕ ਜਹਾਜ਼ਾਂ ਦੀ ਪਛਾਣ, ਥਾਂ ਅਤੇ ਆਵਾਜਾਈ ’ਤੇ ਡਾਟਾ ਸਾਂਝਾ ਕਰਨ ਦੀ ਤਕਨੀਕੀ ਵਿਵਸਥਾ ਦੇ ਨਤੀਜੇ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ, ਦੋਹਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਦੇ ਜੰਗੀ ਬੇੜੇ ਇੱਕ ਦੂਜੇ ਦੀਆਂ ਬੰਦਰਗਾਹਾਂ ’ਤੇ ਨਿਯਮਿਤ ਤੌਰ ’ਤੇ ਪੋਰਟ ਕਾਲ ਕਰ ਰਹੇ ਹਨ। ਭਾਰਤੀ ਜਲ ਸੈਨਾ ਵੱਲੋਂ ਆਖਰੀ ਵਾਰ 23 ਸਤੰਬਰ ਨੂੰ ਆਈਐੱਨਐੱਸ ਕੋਲਕਾਤਾ ਅਤੇ ਆਈਐੱਨਐੱਸ ਸਹਿਯਾਦਰੀ ਵੱਲੋਂ ਆਕਲੈਂਡ ਅਤੇ ਵੇਲਿੰਗਟਨ ਵਿੱਚ ਪੋਰਟ ਕਾਲ ਕੀਤੀ ਗਈ ਸੀ । ਭਾਰਤੀ ਜਲ ਸੈਨਾ ਦੇ ਜਹਾਜ਼ਾਂ ਨੇ ਉੱਥੋਂ ਆਉਣ ਤੋਂ ਬਾਅਦ ਤਸਮਾਨ ਸਾਗਰ ਵਿੱਚ ਆਰਐੱਨਜ਼ੈੱਡਐੱਨ ਅਤੇ ਆਰਐੱਨਜ਼ੈੱਡਏਐੱਫ ਨਾਲ ਅਭਿਆਸ ਪਾਸੇਕਸ ਦਾ ਵੀ ਆਯੋਜਨ ਕੀਤਾ ਗਿਆ।
**************
ਵੀਐੱਮ / ਪੀਐੱਸ
(Release ID: 2007963)
Visitor Counter : 64