ਕੋਲਾ ਮੰਤਰਾਲਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ 1756 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ 300 ਮੈਗਾਵਾਟ ਦੇ ਬਰਸਿੰਗਸਰ ਸੋਲਰ ਪਾਵਰ ਪਲਾਂਟ ਦਾ ਨੀਂਹ ਪੱਥਰ ਰੱਖਣਗੇ

Posted On: 15 FEB 2024 6:30PM by PIB Chandigarh

ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਅਤੇ ਨੈੱਟ ਜ਼ੀਰੋ ਵਿਜ਼ਨ ਦੀ ਪ੍ਰਾਪਤੀ ਦੀ ਦਿਸ਼ਾ ਵੱਲ ਅੱਗੇ ਵਧਣ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਲਕੇ ਵਰਚੂਅਲ਼ ਤੌਰ 'ਤੇ 300 ਮੈਗਾਵਾਟ ਸੂਰਜੀ ਊਰਜਾ ਪਲਾਂਟ ਦਾ ਨੀਂਹ ਪੱਥਰ ਰੱਖਣਗੇ।

 

ਕੋਲ ਮੰਤਰਾਲਾ ਦੇ ਅਧੀਨ ਇੱਕ ਮੋਹਰੀ ਨਵਰਤਨ ਸੀਪੀਐੱਸਈ, ਐੱਨਐਲਸੀ ਇੰਡੀਆ ਲਿਮਿਟਡ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੀ ਸੀਪੀਐੱਸਈ ਯੋਜਨਾ ਦੇ ਹਿੱਸੇ ਵਜੋਂ, ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਬਰਸਿੰਗਸਰ ਵਿੱਚ 300 ਮੈਗਾਵਾਟ ਸੂਰਜੀ ਊਰਜਾ ਪ੍ਰੋਜੈਕਟ ਸਥਾਪਤ ਕਰ ਰਹੀ ਹੈ। ਇਸ ਪ੍ਰਾਜੈਕਟ ਦਾ ਉਦੇਸ਼ ਸਰਕਾਰੀ ਅਦਾਰਿਆਂ ਨੂੰ ਸਸਤੀ ਬਿਜਲੀ ਦੀ ਸਪਲਾਈ ਯਕੀਨੀ ਬਣਾਉਣਾ ਹੈ। ਖ਼ਾਸ ਕਰ ਐੱਨਐੱਲਸੀਆਈਐੱਲ ਦੇਸ਼ ਵਿੱਚ 1 ਗੀਗਾਵਾਟ ਸੂਰਜੀ ਊਰਜਾ ਦੀ ਸਮਰੱਥਾ ਦਾ ਮੁਕਾਮ ਹਾਸਲ ਕਰਨ ਵਾਲਾ ਪਹਿਲਾ ਸੀਪੀਐੱਸਈ ਹੈ। ਕੰਪਨੀ ਨੇ ਪ੍ਰਤੀਯੋਗੀ ਬੋਲੀ ਰਾਹੀਂ ਭਾਰਤੀ ਨਵਿਆਉਣਯੋਗ ਊਰਜਾ ਵਿਕਾਸ ਏਜੰਸੀ (ਆਈਆਰਈਡੀਏ) ਵੱਲੋਂ ਸ਼ੁਰੂ ਕੀਤੀ ਸੀਪੀਐੱਸਈ ਯੋਜਨਾ ਫੇਜ਼-2 ਟਰਾਂਚ-III ਵਿੱਚ 300 ਮੈਗਾਵਾਟ ਸੂਰਜੀ ਪ੍ਰਾਜੈਕਟ ਸਮਰੱਥਾ ਪ੍ਰਾਪਤ ਕੀਤੀ ਹੈ।

 

ਭਾਰਤ ਵਿੱਚ ਨਿਰਮਿਤ ਉੱਚ-ਕੁਸ਼ਲਤਾ ਵਾਲੇ ਬਾਇਫੇਸ਼ੀਅਲ ਮੋਡਿਊਲ ਸਮੇਤ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ, ਸੋਲਰ ਪ੍ਰਾਜੈਕਟ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਆਤਮ ਨਿਰਭਰ ਭਾਰਤ ਪਹਿਲਕਦਮੀ ਨਾਲ ਮੇਲ ਖਾਂਦਾ ਹੈ। ਪੈਦਾ ਹੋਈ ਬਿਜਲੀ ਨੂੰ ਬਰਸਿੰਗਸਰ ਥਰਮਲ ਪਾਵਰ ਸਟੇਸ਼ਨ ਦੀਆਂ ਪਹਿਲਾਂ ਤੋਂ ਮੌਜੂਦ ਪਾਵਰ ਟਰਾਂਸਮਿਸ਼ਨ ਲਾਈਨਾਂ ਰਾਹੀਂ ਸਪਲਾਈ ਕੀਤਾ ਜਾਵੇਗਾ, ਜਿਸਦਾ ਉਦੇਸ਼ ਹਰ ਸਾਲ ਲਗਭਗ 750 ਮਿਲੀਅਨ ਯੂਨਿਟ ਹਰੀ ਊਰਜਾ ਪੈਦਾ ਕਰਨਾ ਹੈ, ਜਿਸ ਨਾਲ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਨੂੰ ਇਸ ਦੇ ਜੀਵਨ ਕਾਲ ਵਿੱਚ ਲਗਭਗ 18,000 ਮਿਲੀਅਨ ਮੀਟ੍ਰਿਕ ਟਨ ਤੱਕ ਘਟਾਇਆ ਜਾ ਸਕੇਗਾ।

 

ਇਸ ਪ੍ਰਾਜੈਕਟ ਲਈ ਪਾਵਰ ਵਰਤੋਂ ਸਮਝੌਤਾ ਰਾਜਸਥਾਨ ਊਰਜਾ ਵਿਕਾਸ ਨਿਗਮ ਲਿਮਿਟਡ ਨਾਲ ਅਗਲੇ 25 ਸਾਲਾਂ ਲਈ 2.52 ਰੁਪਏ ਪ੍ਰਤੀ ਯੂਨਿਟ ਦੀ ਪ੍ਰਤੀਯੋਗੀ ਦਰ ’ਤੇ ਕੀਤਾ ਗਿਆ ਹੈ। ਇਸ ਪ੍ਰਾਜੈਕਟ ਨੂੰ ਸਤੰਬਰ 2024 ਤਕ ਸ਼ੁਰੂ ਕਰਨ ਦੀ ਯੋਜਨਾ ਹੈ, ਜਿਸ ਵਿੱਚ ਪ੍ਰਾਜੈਕਟ ਪੜਾਅ ਦੌਰਾਨ ਅਪ੍ਰਤੱਖ ਤੌਰ 'ਤੇ ਲਗਭਗ 600 ਵਿਅਕਤੀਆਂ ਲਈ ਅਤੇ ਸੰਚਾਲਨ ਅਤੇ ਰੱਖ-ਰਖਾਅ ਦੇ ਪੜਾਅ ਦੌਰਾਨ 100 ਕਰਮਚਾਰੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਹ ਪ੍ਰਾਜੈਕਟ ਰਾਜਸਥਾਨ ਰਾਜ ਨੂੰ ਨੈੱਟ ਜ਼ੀਰੋ ਭਵਿੱਖ ਦੀ ਪ੍ਰਾਪਤੀ ਲਈ ਦੇਸ਼ ਦੀ ਯਾਤਰਾ ਵਿੱਚ ਯੋਗਦਾਨ ਪਾਉਂਦੇ ਹੋਏ ਆਪਣੀ ਨਵਿਆਉਣਯੋਗ ਖਰੀਦ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੇ ਸਮਰੱਥ ਬਣਾਏਗਾ।

 

ਐੱਨਐੱਲਸੀਆਈਐੱਲ ਇਸ ਵੇਲੇ 250 ਮੈਗਾਵਾਟ ਦੇ ਬਰਸਿੰਗਸਰ ਥਰਮਲ ਪਾਵਰ ਸਟੇਸ਼ਨ (ਬੀਟੀਪੀਐੱਸ) ਦਾ ਸੰਚਾਲਨ ਕਰਦਾ ਹੈ, ਜੋ ਰਾਜਸਥਾਨ ਰਾਜ ਨੂੰ ਸਸਤੀ ਬਿਜਲੀ ਉਪਲਬਧ ਕਰਵਾਉਂਦਾ ਹੈ। ਬੀਟੀਪੀਐੱਸ ਵਾਤਾਵਰਣ ਦੇ ਅਨੁਕੂਲ ਸਰਕੂਲੇਟਿੰਗ ਫਲੂਡਾਈਜ਼ਡ ਬੈੱਡ ਕੰਬਸ਼ਚਨ ਤਕਨਾਲੋਜੀ ਦੀ ਵਰਤੋਂ ਕਰਦਾ ਹੈ ਅਤੇ ਇਸ ਨੂੰ 2.1 ਐੱਮਟੀਪੀਏ ਵਾਲੀ ਬਰਸਿੰਗਸਰ ਖਦਾਨ ਰਾਹੀਂ ਇੰਧਨ ਦਿੱਤਾ ਜਾਂਦਾ ਹੈ। ਇਸ ਖਦਾਨ ਦੇ ਬੇਮਿਸਾਲ ਪ੍ਰਦਰਸ਼ਨ ਨੂੰ ਦੇਖਦੇ ਹੋਏ ਕੋਲਾ ਮੰਤਰਾਲੇ ਵੱਲੋਂ ਖਦਾਨ ਨੂੰ ਇੱਕ ਵਕਾਰੀ ਫਾਈਵ ਸਟਾਰ ਰੇਟਿੰਗ ਨਾਲ ਸਨਮਾਨਿਤ ਕੀਤਾ ਗਿਆ ਹੈ।

 

ਸਥਾਈ ਊਰਜਾ ਲਈ ਕੋਲਾ ਮੰਤਰਾਲੇ ਦੀ ਵਚਨਬੱਧਤਾ ਰਾਸ਼ਟਰੀ ਵਿਕਾਸ ਦੇ ਨਾਲ ਮਿਲ ਕੇ ਰਾਸ਼ਟਰ ਲਈ ਹਰੇ ਭਰੇ ਅਤੇ ਵਧੇਰੇ ਲਚਕੀਲੇ ਭਵਿੱਖ ਵੱਲ ਇੱਕ ਮਹੱਤਵਪੂਰਨ ਕਦਮ ਦੀ ਸ਼ਾਨਦਾਰ ਮਿਸਾਲ ਹੈ।

 

*****

 

ਬੀਵਾਈ /ਐੱਸਟੀ 



(Release ID: 2006610) Visitor Counter : 48


Read this release in: English , Urdu , Hindi , Tamil , Telugu