ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਨਰਾਇਣ ਰਾਣੇ ਨੇ ਕਿਹਾ ਕਿ ਐੱਮਐੱਸਐੱਮਈਜ਼ ਸਾਡੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਐੱਮਐੱਸਐੱਮਈਜ਼ ਨੂੰ ਸਹੀ ਢੰਗ ਨਾਲ ਸਮਰਥਨ ਦਿੱਤਾ ਜਾਵੇ

Posted On: 14 FEB 2024 5:53PM by PIB Chandigarh

ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਨਰਾਇਣ ਰਾਣੇ ਨੇ ਕਿਹਾ ਕਿ ਐੱਮਐੱਸਐੱਮਈ ਸਾਡੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਐੱਮਐੱਸਐੱਮਈ ਮੰਤਰਾਲਾ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਕਿ ਐੱਮਐੱਸਐੱਮਈ ਨੂੰ ਸਹੀ ਢੰਗ ਨਾਲ ਸਮਰਥਨ ਦਿੱਤਾ ਜਾਵੇ।

ਗ੍ਰੇਟਰ ਨੋਇਡਾ, ਉੱਤਰ ਪ੍ਰਦੇਸ਼ ਵਿੱਚ ਚਾਰ ਟੈਕਨਾਲੋਜੀ ਕੇਂਦਰਾਂ, ਦੋ ਐਕਸਟੈਂਸ਼ਨ ਕੇਂਦਰਾਂ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਟੈਕਨਾਲੋਜੀ ਕੇਂਦਰ ਨਾਲ ਲੱਗਦੇ ਖੇਤਰਾਂ ਦੇ ਐੱਮਐੱਸਐੱਮਈਜ਼ ਨੂੰ ਮਦਦ ਪ੍ਰਦਾਨ ਕਰਨਗੇ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਐੱਮਐੱਸਐੱਮਈਜ਼ ਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਅਤੇ ਵਿਸ਼ਵ ਪੱਧਰੀ ਬਣਨਾ ਚਾਹੀਦਾ ਹੈ, ਤਾਂ ਜੋ ਭਾਰਤ ਆਤਮ ਨਿਰਭਰ ਬਣ ਸਕੇ।

ਇਸ ਮੌਕੇ ਯੂਪੀ ਦੇ ਐੱਮਐੱਸਐੱਮਈ ਮੰਤਰੀ ਸ਼੍ਰੀ ਰਾਕੇਸ਼ ਸਚਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਇਸ ਦ੍ਰਿਸ਼ਟੀਕੋਣ ਦੇ ਮੱਦੇਨਜ਼ਰ ਕਿ ਨੌਜਵਾਨਾਂ ਨੂੰ ਨੌਕਰੀ ਦੀ ਭਾਲ ਕਰਨ ਵਾਲਿਆਂ ਦੀ ਬਜਾਏ ਰੋਜ਼ਗਾਰ ਪ੍ਰਦਾਨ ਕਰਨ ਵਾਲੇ ਬਣਨਾ ਚਾਹੀਦਾ ਹੈ, ਜਿਸ ਲਈ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਿੱਚ ਯੂਪੀ ਰਾਜ ਦੁਆਰਾ ਐੱਮਐੱਸਐੱਮਈਜ਼ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਜਿਸ ਨਾਲ ਐੱਮਐੱਸਐੱਮਈਜ਼ ਖੇਤਰ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਸ਼੍ਰੀ ਨਰਾਇਣ ਰਾਣੇ ਨੇ (i) ਗ੍ਰੇਟਰ ਨੋਇਡਾ ਵਿਖੇ ਐੱਮਐੱਸਐੱਮਈਜ਼ ਤਕਨਾਲੋਜੀ ਕੇਂਦਰਾਂ; (ii) ਕਾਨਪੁਰ (ਉੱਤਰ ਪ੍ਰਦੇਸ਼); (iii) ਬੱਦੀ (ਹਿਮਾਚਲ ਪ੍ਰਦੇਸ਼) ਅਤੇ (iv) ਇੰਫਾਲ (ਮਨੀਪੁਰ) ਦੇ ਨਾਲ ਕਰੀਮਨਗਰ ਅਤੇ ਭਵਾਨੀਪਟਨਾ (ਓਡੀਸ਼ਾ) ਵਿਖੇ 2 ਐਕਸਟੈਂਸ਼ਨ ਕੇਂਦਰ ਦਾ ਉਦਘਾਟਨ ਕੀਤਾ। ਐੱਮਐੱਸਐੱਮਈਜ਼ ਮੰਤਰਾਲੇ ਦੇ ਅਧੀਨ ਟੈਕਨਾਲੋਜੀ ਕੇਂਦਰ ਉੱਚ ਪੱਧਰੀ ਮਸ਼ੀਨਰੀ, ਤਕਨਾਲੋਜੀ ਅਤੇ ਸਲਾਹ-ਮਸ਼ਵਰੇ ਦੁਆਰਾ ਸਹਾਇਤਾ ਸਮੇਤ ਨਿਰਮਾਣ ਅਤੇ ਉਤਪਾਦਨ ਲਈ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕਰਦੇ ਹਨ। ਇਸ ਮੌਕੇ 'ਤੇ ਦੇਹਰਾਦੂਨ (ਉੱਤਰਾਖੰਡ) ਵਿਖੇ ਡੀਸੀ (ਐੱਮਐੱਸਐੱਮਈ) ਦੇ ਵਿਕਾਸ ਅਤੇ ਸਹੂਲਤ ਦਫ਼ਤਰ ਤੇ ਲੱਦਾਖ ਵਿਖੇ ਵਿਕਾਸ ਅਤੇ ਸਹੂਲਤ ਦਫ਼ਤਰ (ਨਿਊਕਲੀਅਸ ਸੈਂਟਰ) ਦਾ ਉਦਘਾਟਨ ਵੀ ਕੀਤਾ ਗਿਆ।

20 ਲੱਖ ਰੁਪਏ ਤੱਕ ਦੇ ਕਰਜ਼ੇ ਦੇਣ ਲਈ ਸੂਖਮ ਅਤੇ ਛੋਟੇ ਉਦਯੋਗਾਂ ਲਈ ਕ੍ਰੈਡਿਟ ਗਾਰੰਟੀ ਫੰਡ ਟਰੱਸਟ ਦੁਆਰਾ ਗੈਰ ਰਸਮੀ ਮਾਈਕਰੋ ਐਂਟਰਪ੍ਰਾਈਜ਼ਿਜ਼ ਲਈ ਇੱਕ ਵਿਸ਼ੇਸ਼ ਯੋਜਨਾ ਵੀ ਸ਼ੁਰੂ ਕੀਤੀ ਗਈ ਸੀ। ਇਹ ਸਕੀਮ ਸੂਖਮ/ਨੈਨੋ ਉੱਦਮਾਂ ਲਈ ਸਹਾਇਤਾ ਅਤੇ ਮੌਕੇ ਪ੍ਰਦਾਨ ਕਰੇਗੀ ਅਤੇ ਇਸਦਾ ਉਦੇਸ਼ ਕ੍ਰੈਡਿਟ ਜੋਖਮ ਧਾਰਨਾ ਨੂੰ ਸੰਚਾਲਿਤ ਕਰਨਾ ਹੈ ਅਤੇ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ ਆਈਐੱਮਈਜ਼ ਨੂੰ ਉਧਾਰ ਦੇਣ ਲਈ ਪ੍ਰੇਰਿਤ ਕਰੇਗੀ। ਜਿਵੇਂ ਕਿ ਇਹ ਪਹਿਲਕਦਮੀ ਸਾਹਮਣੇ ਆਉਂਦੀ ਹੈ, ਇਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਹ ਨਾ ਸਿਰਫ਼ ਵਿਅਕਤੀਗਤ ਉੱਦਮੀਆਂ ਨੂੰ ਸਸ਼ਕਤ ਕਰੇਗਾ ਸਗੋਂ ਇੱਕ ਸਮਾਵੇਸ਼ੀ, ਗਤੀਸ਼ੀਲ, ਅਤੇ ਲਚਕੀਲਾ ਆਰਥਿਕ ਈਕੋਸਿਸਟਮ ਵੀ ਬਣਾਏਗਾ।

ਮੰਤਰਾਲੇ ਦੁਆਰਾ ਇੰਡੀਆ ਐਕਜ਼ਿਮ ਬੈਂਕ ਦੇ ਨਾਲ ਦੋ ਸਮਝੌਤਿਆਂ 'ਤੇ ਹਸਤਾਖਰ ਕੀਤੇ ਗਏ ਸਨ, ਜੋ ਕਿ ਵਪਾਰ ਅਤੇ ਨਿਰਯਾਤ ਸੰਬੰਧੀ ਜਾਣਕਾਰੀ ਪ੍ਰਦਾਨ ਕਰਕੇ ਆਈਐੱਮਈਜ਼ ਨਿਰਯਾਤਕਾਂ ਨੂੰ ਬਹੁਤ ਲਾਭ ਪਹੁੰਚਾਉਣਗੇ।

ਆਈਐੱਮਈਜ਼ ਦੇਸ਼ ਦੇ ਨਿਰਯਾਤ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ, ਇਸ ਲਈ ਇਹ ਪਹਿਲਕਦਮੀ ਨਾ ਸਿਰਫ਼ ਤਾਲਮੇਲ ਲਿਆਏਗੀ, ਸਗੋਂ ਇੱਕ ਲਹਿਰ ਪ੍ਰਭਾਵ ਵੀ ਪੈਦਾ ਕਰੇਗੀ। ਇਸ ਤੋਂ ਇਲਾਵਾ, ਉੱਤਰ ਪ੍ਰਦੇਸ਼ ਸਰਕਾਰ ਦੀ ਓਡੀਓਪੀ ਸਕੀਮ ਤਹਿਤ ਸਿਖਲਾਈ ਪ੍ਰਾਪਤ ਕਈ ਮਹਿਲਾ ਉੱਦਮੀਆਂ ਨੂੰ ਟੂਲਕਿੱਟਾਂ ਵੰਡੀਆਂ ਗਈਆਂ। ਇੱਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿੱਥੇ ਵੱਖ-ਵੱਖ ਸੈਕਟਰਾਂ ਦੇ ਆਈਐੱਮਈਜ਼ ਨੇ ਭਾਗ ਲਿਆ। ਇਨਕਿਊਬੇਟਰਾਂ ਨੂੰ ਕਈ ਸਟਾਲ ਅਲਾਟ ਕੀਤੇ ਗਏ। ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵਿਸ਼ੇਸ਼ ਓਡੀਓਪੀ ਉਤਪਾਦਾਂ ਦੇ ਸਟਾਲ ਅਤੇ ਕੇਵੀਆਈਸੀ ਅਤੇ ਸੀਓਆਈਆਰ ਬੋਰਡ ਦੇ ਸਟਾਲ ਵੀ ਲਗਾਏ ਗਏ ਸਨ।

ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਜੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੁਆਰਾ 17.09.2023 ਨੂੰ ਸ਼ੁਰੂ ਕੀਤੀ ਗਈ ਸੀ, 18 ਕਿੱਤਿਆਂ ਨਾਲ ਸਬੰਧਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਅੰਤ ਤੱਕ ਸਹਾਇਤਾ ਪ੍ਰਦਾਨ ਕਰੇਗੀ। 14.02.2024 ਤੱਕ, ਯੋਜਨਾ ਦੇ ਤਹਿਤ ਕੁੱਲ 4,40,172 ਅਰਜ਼ੀਆਂ ਸਫਲਤਾਪੂਰਵਕ ਰਜਿਸਟਰ ਕੀਤੀਆਂ ਗਈਆਂ ਹਨ ਅਤੇ ਉੱਤਰ ਪ੍ਰਦੇਸ਼ ਵਿੱਚ ਵੱਡੀ ਗਿਣਤੀ ਵਿੱਚ ਰਜਿਸਟ੍ਰੇਸ਼ਨਾਂ ਕੀਤੀਆਂ ਗਈਆਂ ਹਨ। ਸਕੀਮ ਬਾਰੇ ਜਾਗਰੂਕਤਾ ਫੈਲਾਉਣ ਲਈ ਸਕੀਮ ਅਧੀਨ ਆਉਂਦੇ ਵਪਾਰਾਂ ਦੇ ਸਬੰਧ ਵਿੱਚ ਅਨੁਭਵ ਕੇਂਦਰ ਵੀ ਸਥਾਪਿਤ ਕੀਤਾ ਗਿਆ ਸੀ।

******

ਐੱਮਜੇਪੀਐੱਸ 



(Release ID: 2006605) Visitor Counter : 64