ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਸੌਰ ਤਾਪ ਤਕਨਾਲੋਜੀਆਂ ਸੋਲਰ ਥਰਮਲ ਟੈਕਨੋਲੋਜੀਜ਼ 'ਤੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਭਾਰਤ ਦੇ ਅਖੁੱਟ ਊਰਜਾ ਈਕੋਸਿਸਟਮ ਵਿੱਚ ਕੇਂਦਰਿਤ ਸੌਰ ਊਰਜਾ ਏਕੀਕਰਣ ਦੀ ਸਮਰੱਥਾ 'ਤੇ ਚਰਚਾ
ਦੋ ਦਿਨਾਂ ਕਾਨਫਰੰਸ ਭਾਰਤ ਵਿੱਚ ਕੇਂਦਰਿਤ ਸੌਰ ਊਰਜਾ ਦੀ ਸਪਲਾਈ ਲੜੀ, ਆਰਥਿਕ ਵਿਹਾਰਕਤਾ ਅਤੇ ਭੰਡਾਰਨ ਐਪਲੀਕੇਸ਼ਨਾਂ 'ਤੇ ਕੇਂਦਰਿਤ
Posted On:
13 FEB 2024 5:58PM by PIB Chandigarh
ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ (ਐੱਸਈਸੀਆਈ) ਅਤੇ ਨੈਸ਼ਨਲ ਸੋਲਰ ਐਨਰਜੀ ਫੈਡਰੇਸ਼ਨ ਆਫ ਇੰਡੀਆ (ਐੱਨਐੱਸਈਐੱਫਆਈ) ਨੇ ਸੌਰ ਤਾਪ ਏਕੀਕਰਨ ਬਾਰੇ ਵਿਚਾਰ-ਵਟਾਂਦਰਾ ਕਰਨ ਲਈ 12 - 13 ਫਰਵਰੀ, 2024 ਦੌਰਾਨ ਨਵੀਂ ਦਿੱਲੀ ਵਿੱਚ ਸੌਰ ਤਾਪ ਤਕਨਾਲੋਜੀਆਂ ਅਤੇ ਅਖੁੱਟ ਤਕਨਾਲੋਜੀਆਂ ਨਾਲ ਕੇਂਦਰਿਤ ਸੌਰ ਊਰਜਾ (ਸੀਐੱਸਪੀ) ਸਟੋਰੇਜ 'ਤੇ ਦੋ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਹੈ। ਇਸ ਕਾਨਫਰੰਸ ਦਾ ਉਦੇਸ਼ ਸੌਰ ਤਾਪ ਤਕਨਾਲੋਜੀਆਂ ਵਿੱਚ ਗਲੋਬਲ ਲੈਂਡਸਕੇਪ, ਅਖੁੱਟ ਊਰਜਾ ਉਤਪਾਦਨ ਸਰੋਤਾਂ, ਸਟੋਰੇਜ ਐਪਲੀਕੇਸ਼ਨਾਂ, ਅਤੇ ਭਾਰਤੀ ਸੰਦਰਭ ਵਿੱਚ ਅਜਿਹੀਆਂ ਐਪਲੀਕੇਸ਼ਨਾਂ ਦੀ ਸੰਭਾਵਨਾ ਨਾਲ ਉਨ੍ਹਾਂ ਦੇ ਏਕੀਕਰਣ ਬਾਰੇ ਸਮਝਣਾ ਹੈ। [ਕੇਂਦਰਿਤ ਸੌਰ ਊਰਜਾ (ਸੀਐੱਸਪੀ) ਦੀ ਵਰਤੋਂ ਬਿਜਲੀ ਪੈਦਾ ਕਰਨ ਲਈ ਕੀਤੀ ਜਾਂਦੀ ਹੈ (ਕਈ ਵਾਰ ਇਸ ਨੂੰ ਸੌਰ ਥਰਮੋਇਲੈਕਟ੍ਰੀਸਿਟੀ ਕਿਹਾ ਜਾਂਦਾ ਹੈ, ਜੋ ਆਮ ਤੌਰ 'ਤੇ ਭਾਫ਼ ਰਾਹੀਂ ਪੈਦਾ ਹੁੰਦੀ ਹੈ)। ਕੇਂਦਰਿਤ-ਸੌਰ ਤਕਨਾਲੋਜੀ ਪ੍ਰਣਾਲੀਆਂ ਸੂਰਜ ਦੀ ਰੋਸ਼ਨੀ ਦੇ ਇੱਕ ਵੱਡੇ ਖੇਤਰ ਨੂੰ ਇੱਕ ਛੋਟੇ ਖੇਤਰ 'ਤੇ ਫੋਕਸ ਕਰਨ ਲਈ ਟਰੈਕਿੰਗ ਪ੍ਰਣਾਲੀਆਂ ਵਾਲੇ ਸ਼ੀਸ਼ੇ ਜਾਂ ਲੈਂਸਾਂ ਦੀ ਵਰਤੋਂ ਕਰਦੀਆਂ ਹਨ। ਕੇਂਦਰਿਤ ਰੋਸ਼ਨੀ ਨੂੰ ਫਿਰ ਇੱਕ ਰਵਾਇਤੀ ਪਾਵਰ ਪਲਾਂਟ (ਸੌਰ ਥਰਮੋਇਲੈਕਟ੍ਰਿਸਿਟੀ) ਲਈ ਗਰਮੀ ਦੇ ਤੌਰ ਤੇ ਜਾਂ ਗਰਮੀ ਦੇ ਸਰੋਤ ਵਜੋਂ ਵਰਤਿਆ ਜਾਂਦਾ ਹੈ।]
ਕਾਨਫਰੰਸ ਦਾ ਉਦਘਾਟਨ 12 ਫਰਵਰੀ, 2024 ਨੂੰ ਸਕੱਤਰ, ਨਵੀਂ ਅਤੇ ਅਖੁੱਟ ਊਰਜਾ, ਸ਼੍ਰੀ ਭੁਪਿੰਦਰ ਸਿੰਘ ਭੱਲਾ; ਐੱਮਡੀ, ਐੱਸਈਸੀਆਈ ਸ਼੍ਰੀ ਆਰ ਪੀ ਗੁਪਤਾ; ਅਤੇ ਡਾਇਰੈਕਟਰ ਜਨਰਲ, ਐੱਨਐੱਸਈਐੱਫਆਈ, ਸ਼੍ਰੀ ਦੀਪਕ ਗੁਪਤਾ ਨੇ ਕੀਤਾ। ਉਦਘਾਟਨ ਮੌਕੇ, ਸਕੱਤਰ ਨੇ ਭਰੋਸੇਯੋਗ ਅਤੇ ਨਿਕਾਸੀ-ਮੁਕਤ ਉਤਪਾਦਨ ਨੂੰ ਪ੍ਰਾਪਤ ਕਰਨ ਲਈ ਸੋਲਰ ਥਰਮਲ ਅਤੇ ਕੇਂਦਰਿਤ ਸੌਰ ਊਰਜਾ ਵਰਗੀਆਂ ਨਵੀਆਂ ਤਕਨਾਲੋਜੀਆਂ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ, ਸੋਲਰ ਪੀਵੀ ਵਿਕਾਸ ਵਿੱਚ ਭਾਰਤ ਦੀ ਮਹੱਤਵਪੂਰਨ ਪ੍ਰਗਤੀ ਅਤੇ ਇਸਦੇ ਅਭਿਲਾਸ਼ੀ ਟੀਚਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕਾਨਫਰੰਸ ਭਾਰਤ ਵਿੱਚ ਸੀਐੱਸਪੀ ਲਈ ਅੱਗੇ ਵਧਣ ਦਾ ਰਾਹ ਪੱਧਰਾ ਕਰੇਗੀ।
ਐੱਸਈਸੀਆਈ ਦੇ ਸੀਐੱਮਡੀ ਸ਼੍ਰੀ ਆਰ ਪੀ ਗੁਪਤਾ ਨੇ ਭਾਰਤ ਦੇ ਅਭਿਲਾਸ਼ੀ ਊਰਜਾ ਟੀਚਿਆਂ ਲਈ ਢੁਕਵੇਂ ਹੱਲਾਂ ਦੇ ਰੂਪ ਵਿੱਚ ਸੌਰ ਤਾਪ ਤਕਨਾਲੋਜੀਆਂ ਅਤੇ ਸਟੋਰੇਜ ਦੇ ਨਾਲ ਕੇਂਦਰਿਤ ਸੌਰ ਊਰਜਾ ਦੇ ਵਿਸ਼ਵਵਿਆਪੀ ਉਭਾਰ 'ਤੇ ਜ਼ੋਰ ਦਿੱਤਾ। ਐੱਨਐੱਸਈਐੱਫਆਈ ਦੇ ਡਾਇਰੈਕਟਰ ਜਨਰਲ, ਸ਼੍ਰੀ ਦੀਪਕ ਗੁਪਤਾ ਨੇ ਭਾਰਤ ਦੇ ਸੋਲਰ ਪੀਵੀ ਕ੍ਰਾਂਤੀ ਬਾਰੇ ਚਰਚਾ ਕੀਤੀ ਅਤੇ ਦੇਸ਼ ਦੀ ਊਰਜਾ ਤਬਦੀਲੀ ਨੂੰ ਤੇਜ਼ ਕਰਨ ਲਈ ਸੀਐੱਸਪੀ ਦੀ ਖੋਜ ਕਰਨ ਦੀ ਵਕਾਲਤ ਕੀਤੀ ਕਿ ਇਹ ਸੌਰ ਤਾਪ ਕ੍ਰਾਂਤੀ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।
ਕੱਲ੍ਹ ਕਾਨਫਰੰਸ ਦੇ ਪਹਿਲੇ ਦਿਨ, ਅੰਤਰਰਾਸ਼ਟਰੀ ਮਾਹਰਾਂ ਅਤੇ ਉਦਯੋਗਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਇਨ੍ਹਾਂ ਖੇਤਰਾਂ ਵਿੱਚ ਭਾਰਤ ਦੀ ਸਮਰੱਥਾਵਾਂ ਦਾ ਪਤਾ ਲਗਾਇਆ। ਬੈਲਜੀਅਮ, ਇਜ਼ਰਾਈਲ, ਸਪੇਨ ਅਤੇ ਜਰਮਨੀ ਦੇ ਉਦਯੋਗ ਪ੍ਰਤੀਨਿਧਾਂ ਤੇ ਬੁਲਾਰਿਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਇਨ੍ਹਾਂ ਦੇਸ਼ਾਂ ਵਿੱਚ ਅਜਿਹੇ ਪ੍ਰੋਜੈਕਟਾਂ ਦੀ ਗਲੋਬਲ ਕੇਸ ਸਟੱਡੀ ਅਤੇ ਵਿੱਤੀ ਵਿਵਹਾਰਕਤਾ ਪੇਸ਼ ਕੀਤੀ।
ਬੁਲਾਰਿਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੌਰ ਤਾਪ ਹੌਲੀ-ਹੌਲੀ ਇੱਕ ਸ਼ਾਨਦਾਰ ਹੱਲ ਵਜੋਂ ਉੱਭਰ ਰਿਹਾ ਹੈ, ਜੋ ਲੰਬੇ ਸਮੇਂ ਦੀ ਊਰਜਾ ਸਟੋਰੇਜ ਲਈ ਕਾਫੀ ਫਾਇਦੇ ਪੇਸ਼ ਕਰਦਾ ਹੈ। ਇਹ ਇਸ਼ਾਰਾ ਕੀਤਾ ਗਿਆ ਸੀ ਕਿ ਸੋਲਰ ਥਰਮਲ ਭਾਰਤ ਦੀਆਂ ਫਰਮ ਅਤੇ ਡਿਸਪੈਚਏਬਲ ਰੀਨਿਊਏਬਲ ਐਨਰਜੀ ਲੋੜਾਂ ਦਾ ਸਮਰਥਨ ਕਰਨ ਦੀ ਸਮਰੱਥਾ ਪੇਸ਼ ਕਰਦਾ ਹੈ, ਜਿਸ ਵਿੱਚ ਚੌਵੀ ਘੰਟੇ ਬਿਜਲੀ ਸਪਲਾਈ ਅਤੇ ਖਪਤਕਾਰਾਂ ਦੀਆਂ ਵਿਭਿੰਨ ਮੰਗਾਂ ਨੂੰ ਪੂਰਾ ਕਰਨਾ ਸ਼ਾਮਲ ਹੈ।
ਐੱਸਈਸੀਆਈ ਦੇ ਬੁਲਾਰਿਆਂ ਨੇ ਇੱਕ ਵਿਸ਼ੇਸ਼ ਸੈਸ਼ਨ ਵਿੱਚ ਸੀਐੱਸਪੀ ਨੂੰ ਹੋਰ ਆਰਈ ਤਕਨਾਲੋਜੀਆਂ ਦੇ ਨਾਲ ਮਿਲਾ ਕੇ ਐੱਫਡੀਆਰਈ ਦੀ ਸਪਲਾਈ ਲਈ ਪ੍ਰਸਤਾਵਿਤ ਟੈਂਡਰ ਦੀਆਂ ਵਿਆਪਕ ਵਿਸ਼ੇਸ਼ਤਾਵਾਂ ਨੂੰ ਸਾਹਮਣੇ ਲਿਆਂਦਾ।
ਕਾਨਫਰੰਸ ਦੇ ਦੂਜੇ ਦਿਨ ਵਿਸ਼ਵ ਭਰ ਦੇ ਉਦਯੋਗ ਪ੍ਰਤੀਨਿਧਾਂ ਦੇ ਨਾਲ-ਨਾਲ ਅਕਾਦਮਿਕ, ਖੋਜ ਸੰਸਥਾਵਾਂ ਅਤੇ ਵਿੱਤੀ ਸੰਸਥਾਵਾਂ ਦੇ ਬੁਲਾਰੇ ਸ਼ਾਮਲ ਹਨ।
************
ਪੀਆਈਬੀ ਦਿੱਲੀ | ਦੀਪ ਜੋਇ ਮਮਪਿਲੀ
(Release ID: 2006593)
Visitor Counter : 65