ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਸਰਦਾਰ ਵੱਲਭਭਾਈ ਰਾਸ਼ਟਰੀ ਟੈਕਨੋਲੋਜੀ ਸੰਸਥਾਨ, ਸੂਰਤ ਦੀ 20ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ

Posted On: 12 FEB 2024 8:17PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (12 ਫਰਵਰੀ, 2024) ਸਰਦਾਰ ਵੱਲਭਭਾਈ ਰਾਸ਼ਟਰੀ ਟੈਕਨੋਲੋਜੀ ਸੰਸਥਾਨ, ਸੂਰਤ ਦੀ 20ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ ਅਤੇ ਇਸ ਨੂੰ ਸੰਬੋਧਨ ਕੀਤਾ।

 ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਅੱਜ ਹਰ ਕੋਈ ਆਰਟੀਫਿਸ਼ਲ ਇੰਟੈਲੀਜੈਂਸ (Artificial Intelligence) ਬਾਰੇ ਗੱਲ ਕਰਦਾ ਹੈ। ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੇਸ਼ ਦੇ ਵਿਕਾਸ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏਆਈ -AI) ਦੇ ਲਾਭਾਂ ਦਾ ਉਪਯੋਗ ਕਰਨ ਦੇ ਲਈ ਅਨੇਕ ਪ੍ਰੋਗਰਾਮ ਲਾਗੂ ਕਰ ਰਹੀਆਂ ਹਨ। ਬੜੀਆਂ ਤਕਨੀਕੀ ਕੰਪਨੀਆਂ ਭੀ ਭਾਰਤ ਦੀਆਂ ਆਰਟੀਫਿਸ਼ਲ ਇੰਟੈਲੀਜੈਂਸ (Artificial Intelligence) ਸਮਰੱਥਾਵਾਂ ਦਾ ਉਪਯੋਗ ਕਰਨ ਦੇ ਲਈ ਨਵੇਂ ਪ੍ਰੋਜੈਕਟ ਸ਼ੁਰੂ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਐੱਸਵੀਐੱਨਆਈਟੀ (SVNIT) ਜਿਹੇ ਟੈਕਨੋਲੋਜੀ ਸੰਸਥਾਨਾਂ ਨੂੰ ਦੇਸ਼ ਦੇ ‘ਏਆਈ ਕੌਸ਼ਲ ਅੰਤਰ’ (‘AI skill gap’) ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਕਾਰਪੋਰੇਟ ਖੇਤਰ, ਗ਼ੈਰ ਸਰਕਾਰੀ ਸੰਗਠਨਾਂ (NGOs) ਅਤੇ ਖੋਜ ਸੰਸਥਾਨਾਂ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ (ਏਆਈ -AI) ਅਤੇ ਮਸ਼ੀਨ ਲਰਨਿੰਗ ਜਿਹੀਆਂ ਨਵੀਨਤਮ ਅਤੇ ਤੇਜ਼ੀ ਨਾਲ ਬਦਲਦੀਆਂ ਟੈਕਨੋਲੋਜੀਆਂ ਦੀ ਆਲਮੀ ਦੌੜ ਵਿੱਚ ਭਾਰਤ ਨੂੰ ਅੱਗੇ ਲੈ ਜਾਣ ਵਿੱਚ ਯੁਵਾ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

 

ਰਾਸ਼ਟਰਪਤੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਤਕਨੀਕੀ ਕੌਸ਼ਲ, ਸਮੱਸਿਆ ਨਿਵਾਰਣ ਕੌਸ਼ਲ ਅਤੇ ਰਾਸ਼ਟਰ ਨਿਰਮਾਣ ਦੇ ਲਈ ਨਵੀਨ ਸੋਚ ਦੇ ਲਈ ਵਿਗਿਆਨ ਦਾ ਉਪਯੋਗ ਇੱਕ ਮਾਰਗਦਰਸ਼ਕ ਦੇ ਰੂਪ ਵਿੱਚ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਨਾ ਕੇਵਲ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਰੂਪ ਇੰਜੀਨੀਅਰਿੰਗ ਸਮਾਧਾਨ ਖੋਜਣੇ ਹੋਣਗੇ ਬਲਕਿ ਇਨੋਵੇਸ਼ਨ, ਦਕਸ਼ਤਾ ਅਤੇ ਸਮਾਵੇਸ਼ਨ ਦੇ ਨਵੇਂ ਮਿਆਰ ਭੀ ਸਥਾਪਿਤ ਕਰਨੇ ਹੋਣਗੇ। ਉਨ੍ਹਾਂ ਨੂੰ ਨਾ ਕੇਵਲ ਆਪਣੀ ਨੌਕਰੀ ਅਤੇ ਕਰੀਅਰ ਬਾਰੇ ਸੋਚਣਾ ਹੋਵੇਗਾ, ਬਲਕਿ ਨਵੇਂ ਕਾਰੋਬਾਰ ਅਤੇ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਲਈ ਆਪਣੇ ਗਿਆਨ, ਸਾਬਕਾ ਵਿਦਿਆਰਥੀ ਨੈੱਟਵਰਕਸ (alumni networks) ਅਤੇ ਤਕਨੀਕੀ ਕੌਸ਼ਲ (technical skills) ਦਾ ਭੀ ਉਪਯੋਗ ਕਰਨਾ ਹੋਵੇਗਾ।

 

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਆਪਣੇ ਭਾਵੀ ਜੀਵਨ ਅਤੇ ਪੇਸ਼ੇ ਦੇ ਲਈ ਕੁਝ ਆਦਰਸ਼ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਐਸਾ ਕਰਨ ਨਾਲ ਉਨ੍ਹਾਂ ਨੂੰ ਸਹੀ ਰਸਤਾ ਚੁਣਨ ਵਿੱਚ ਕਦੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਉਨ੍ਹਾਂ ਨੇ ਉਨ੍ਹਾਂ ਨੂੰ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਇਹ ਜੁੜਾਅ ਉਨ੍ਹਾਂ ਨੂੰ ਅੱਗੇ ਵਧਣ ਵਿੱਚ ਮਦਦ ਕਰੇਗਾ ਅਤੇ ਜੀਵਨ ਨੂੰ ਸਾਰਥਕ ਬਣਾਉਣ ਵਿੱਚ ਭੀ ਉਪਯੋਗੀ ਸਾਬਤ ਹੋਵੇਗਾ।

 

ਰਾਸ਼ਟਰਪਤੀ ਇੰਜੀਨੀਅਰਿੰਗ ਕਾਲਜਾਂ ਅਤੇ ਸੰਸਥਾਨਾਂ ਵਿੱਚ ਵਿਦਿਆਰਥੀਆਂ ਦੀ ਵਧਦੀ ਸੰਖਿਆ ਦੇਖ ਕੇ ਖੁਸ਼ ਹੋਏ। ਉਨ੍ਹਾਂ ਨੇ ਸਾਇੰਸ ਅਤੇ ਟੈਕਨੋਲੋਜੀ ਵਿੱਚ ਆਪਣਾ ਕਰੀਅਰ ਬਣਾਉਣ ਦੇ ਲਈ ਲੜਕੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਰੇ ਐੱਨਆਈਟੀਜ਼ (NITs) ਨੂੰ ਅਧਿਕ ਤੋਂ ਅਧਿਕ ਲੜਕੀਆਂ ਨੂੰ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਸੰਸਥਾਨਾਂ ਵਿੱਚ ਪੜ੍ਹਨ ਲਈ ਪ੍ਰੋਤਸਾਹਿਤ ਕਰਨ ਵਾਸਤੇ ਪ੍ਰੋਗਰਾਮ, ਮੁਹਿੰਮਾਂ ਜਾਂ ਵਰਕਸ਼ਾਪਾਂ( programs, campaigns or workshops) ਆਯੋਜਿਤ ਕਰਨ ਦੀ ਤਾਕੀਦ ਕੀਤੀ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

*********

ਡੀਐੱਸ/ਏਕੇ



(Release ID: 2006171) Visitor Counter : 46