ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਉੱਤਰਾਖੰਡ ਦੇ ਟਨਕਪੁਰ (Tanakpur) ਵਿੱਚ 2,217 ਕਰੋੜ ਰੁਪਏ ਦੇ 8 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
Posted On:
13 FEB 2024 4:48PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਉੱਤਰਾਖੰਡ ਦੇ ਮੁੱਖ ਮੰਤਰੀ, ਸ਼੍ਰੀ ਪੁਸ਼ਕਰ ਧਾਮੀ, ਕੇਂਦਰੀ ਰਾਜ ਮੰਤਰੀ ਸ਼੍ਰੀ ਅਜੈ ਭੱਟ, ਸ਼੍ਰੀ ਅਜੈ ਟਮਟਾ, ਸਾਂਸਦਾਂ, ਵਿਧਾਇਕਾਂ ਅਤੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਤਰਾਖੰਡ ਦੇ ਟਨਕਪੁਰ (Tanakpur) ਵਿੱਚ 2,217 ਕਰੋੜ ਰੁਪਏ ਦੇ 8 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਕਾਠਗੋਦਾਮ ਤੋਂ ਨੈਨੀਤਾਲ ਰੋਡ ਨੂੰ 2-ਲੇਨ ਪੇਵਡ ਸ਼ੋਲਡਰ ਦੇ ਨਾਲ ਚੌੜਾ ਕਰਨ ਨਾਲ ਨੈਨੀਤਾਲ-ਮਾਨਸਖੰਡ ਮੰਦਿਰਾਂ ਤੱਕ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ। ਕਾਸ਼ੀਪੁਰ ਤੋਂ ਰਾਮਨਗਰ ਰੋਡ ਦੇ 4-ਲੇਨ ਦੇ ਚੌੜਾ ਹੋਣ ਨਾਲ ਟੂਰਿਸਟਾਂ ਦੇ ਲਈ ਜਿਮ ਕਾਰਬੇਟ ਨੈਸ਼ਨਲ ਪਾਰਕ ਅਤੇ ਮਾਨਸਖੰਡ ਮੰਦਿਰਾਂ ਤੱਕ ਪਹੁੰਚਣਾ ਅਸਾਨ ਹੋ ਜਾਵੇਗਾ। ਕਾਂਗਾਰਛੀਨਾ ਤੋਂ ਅਨਮੋੜਾ (Almora) ਮਾਰਗ ਦੇ 2-ਲੇਨ ਦੇ ਚੌੜਾ ਹੋਣ ਨਾਲ ਨਾ ਸਿਰਫ਼ ਬਾਗੇਸ਼ਵਰ ਜਾਣ ਵਾਲੇ ਟੂਰਿਸਟਾਂ ਦੀ ਸੰਖਿਆ ਵਿੱਚ ਵਾਧਾ ਹੋਵੇਗਾ ਬਲਕਿ ਉਨ੍ਹਾਂ ਦਾ ਸਮਾਂ ਵੀ ਬਚੇਗਾ। ਰਾਸ਼ਟਰੀ ਰਾਜਮਾਰਗ 309ਏ ‘ਤੇ ਉਡਿਆਰੀ ਬੈਂਡ ਤੋਂ ਕਾਂਡਾ ਮਾਰਗ ਦੇ 2-ਲੇਨ ਦੇ ਚੌੜਾ ਹੋਣ ਅਤੇ ਮੁਰੰਮਤ ਹੋਣ ਨਾਲ ਬਾਗੇਸ਼ਵਰ ਵਿੱਚ ਬਾਗਨਾਥ ਅਤੇ ਬੈਜਨਾਥ ਮੰਦਿਰਾਂ ਤੱਕ ਪਹੁੰਚ ਅਸਾਨ ਹੋ ਜਾਵੇਗੀ। ਨਾਲ ਹੀ ਬਾਗੇਸ਼ਵਰ ਤੋਂ ਪਿਥੌਰਾਗੜ੍ਹ ਤੱਕ ਦਾ ਕਠਿਨ ਸਫ਼ਰ ਬਿਹਤਰ, ਸੁਰੱਖਿਅਤ ਅਤੇ ਸਮੇਂ ਦੀ ਬੱਚਤ ਹੋਵੇਗੀ।
ਸ਼੍ਰੀ ਗਡਕਰੀ ਨੇ ਕਿਹਾ ਕਿ ਉੱਤਰਾਖੰਡ ਵਿੱਚ ਉਤਕ੍ਰਿਸ਼ਟ ਬੁਨਿਆਦੀ ਢਾਂਚਾ ਤਿਆਰ ਕਰਨ ਦੇ ਉਦੇਸ਼ ਨਾਲ ਨਾ ਸਿਰਫ਼ ਸੜਕਾਂ ਅਤੇ ਰਾਜਮਾਰਗਾਂ ਦਾ ਕੰਮ ਚਲ ਰਿਹਾ ਹੈ, ਬਲਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰੀ ਰਾਜਮਾਰਗ 87 ਵਿਸਤਾਰ ‘ਤੇ ਕੰਧਾਂ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਗੇਸ਼ਵਰ ਜ਼ਿਲ੍ਹੇ ਵਿੱਚ ਸਰਯੂ ਅਤੇ ਗੋਮਦੀ ਨਦੀਆਂ ‘ਤੇ ਦੋ ਪੁਲ਼ਾਂ ਦੀ ਮੁਰੰਮਤ ਦਾ ਕੰਮ ਵੀ 5 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਨਾ ਸਿਰਫ਼ ਟੂਰਿਸਟਾਂ ਨੂੰ ਲਾਭ ਹੋਵੇਗਾ ਬਲਕਿ ਸਥਾਨਕ ਲੋਕਾਂ ਦੇ ਲਈ ਵੀ ਆਵਾਗਮਨ ਅਸਾਨ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਇਲਾਵਾ ਵਾਤਾਵਰਣ ਨੂੰ ਕੋਈ ਨੁਕਸਾਨ ਪਹੁੰਚਾਏ ਬਿਨਾ ਸਥਾਨਕ ਅਰਥਵਿਵਸਥਾ ਵੀ ਮਜ਼ਬੂਤ ਹੋਵੇਗੀ।
ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਦੀ ਅਗਵਾਈ ਵਿੱਚ ਅਸੀਂ ਉੱਤਰਾਖੰਡ ਦੇ ਵਿਕਾਸ ਦੇ ਲਈ ਪ੍ਰਤੀਬੱਧ ਹਨ।
**********
ਐੱਮਜੇਪੀਐੱਸ
(Release ID: 2005903)