ਕਾਨੂੰਨ ਤੇ ਨਿਆਂ ਮੰਤਰਾਲਾ
ਇੱਕ ਰਾਸ਼ਟਰ ਇੱਕ ਚੋਣ ਬਾਰੇ ਉੱਚ ਪੱਧਰੀ ਕਮੇਟੀ (ਐੱਚਐੱਲਸੀ) ਵਲੋਂ ਸਲਾਹ-ਮਸ਼ਵਰਾ ਜਾਰੀ
ਰਿਪਬਲਿਕਨ ਪਾਰਟੀ ਆਫ ਇੰਡੀਆ (ਅਠਾਵਲੇ) ਅਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਕਮੇਟੀ ਅੱਗੇ ਆਪਣੇ ਵਿਚਾਰ ਪੇਸ਼ ਕੀਤੇ
प्रविष्टि तिथि:
08 FEB 2024 10:00PM by PIB Chandigarh
ਉੱਚ-ਪੱਧਰੀ ਕਮੇਟੀ (ਐੱਚਐੱਲਸੀ) ਦੇ ਚੇਅਰਮੈਨ ਸ਼੍ਰੀ ਰਾਮ ਨਾਥ ਕੋਵਿੰਦ ਅਤੇ ਇਸਦੇ ਮੈਂਬਰਾਂ ਡਾ. ਐੱਨ ਕੇ ਸਿੰਘ ਅਤੇ ਸ਼੍ਰੀ ਸੰਜੇ ਕੋਠਾਰੀ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਦੇ ਰਾਜ ਮੰਤਰੀ ਅਤੇ ਰਿਪਬਲਿਕਨ ਪਾਰਟੀ ਆਫ ਇੰਡੀਆ (ਅਠਾਵਲੇ) ਦੇ ਪ੍ਰਧਾਨ ਸ਼੍ਰੀ ਰਾਮਦਾਸ ਅਠਾਵਲੇ ਨਾਲ ਨਿੱਜੀ ਤੌਰ 'ਤੇ ਗੱਲਬਾਤ ਕੀਤੀ। ਸ਼੍ਰੀ ਅਠਾਵਲੇ ਨੇ ਦੇਸ਼ ਵਿੱਚ ਇੱਕੋ ਸਮੇਂ ਚੋਣਾਂ ਕਰਵਾਉਣ ਬਾਰੇ ਆਪਣੀ ਪਾਰਟੀ ਦੇ ਵਿਚਾਰ ਪੇਸ਼ ਕੀਤੇ। ਸਲਾਹ-ਮਸ਼ਵਰੇ ਨੂੰ ਜਾਰੀ ਰੱਖਦੇ ਹੋਏ, ਐੱਚਐੱਲਸੀ ਨੇ ਸ਼੍ਰੀ ਪੰਕਜ ਕੁਮਾਰ ਗੁਪਤਾ, ਰਾਸ਼ਟਰੀ ਸਕੱਤਰ ਅਤੇ ਸ਼੍ਰੀ ਜੈਸਮੀਨ ਸ਼ਾਹ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਆਪਣੀ ਪਾਰਟੀ ਦੇ ਵਿਚਾਰ ਕਮੇਟੀ ਅੱਗੇ ਪੇਸ਼ ਕੀਤੇ।
****
ਐੱਸਐੱਸ/ਏਕੇਐੱਸ
(रिलीज़ आईडी: 2005292)
आगंतुक पटल : 104