ਖਾਣ ਮੰਤਰਾਲਾ
azadi ka amrit mahotsav

ਖਣਨ ਮੰਤਰਾਲੇ ਨੇ ਮਹੱਤਵਪੂਰਨ ਖਣਿਜਾਂ ਦੀ ਨਿਲਾਮੀ 'ਤੇ ਰੋਡ ਸ਼ੋਅ ਕਰਵਾਇਆ

Posted On: 08 FEB 2024 1:35PM by PIB Chandigarh

ਭਾਰਤ ਸਰਕਾਰ ਦੇ ਖਣਨ ਮੰਤਰਾਲੇ ਨੇ 7 ਫਰਵਰੀ, 2024 ਨੂੰ ਭੁਵਨੇਸ਼ਵਰ ਵਿਖੇ ਸੰਸਦੀ ਮਾਮਲਿਆਂ, ਕੋਲਾ ਅਤੇ ਖਾਣਾਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਵਲੋਂ 29 ਨਵੰਬਰ, 2023 ਨੂੰ ਸ਼ੁਰੂ ਕੀਤੀ ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਦੀ ਸ਼ੁਰੂਆਤੀ ਨਿਲਾਮੀ ਦੀ ਸਫਲਤਾ ਨੂੰ ਲੈ ਕੇ ਰੋਡ ਸ਼ੋਅ ਕੀਤਾ।

ਰੋਡ ਸ਼ੋਅ ਵਿੱਚ ਮਨੋਨੀਤ ਅਧਿਕਾਰੀ ਅਤੇ ਸੰਯੁਕਤ ਸਕੱਤਰ, ਖਣਨ ਮੰਤਰਾਲਾ ਡਾ ਵੀਨਾ ਕੁਮਾਰੀ ਡਰਮਲ ਅਤੇ ਸੀਐੱਮਡੀ ਨਾਲਕੋ ਸ਼੍ਰੀਧਰ ਪਾਤਰਾ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਖਣਨ ਮੰਤਰਾਲੇ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ, ਬੋਲੀਕਾਰ, ਉਦਯੋਗ ਸਲਾਹਕਾਰ ਅਤੇ ਖੋਜ ਏਜੰਸੀਆਂ ਨੇ ਸ਼ਿਰਕਤ ਕੀਤੀ।

ਇਸ ਪਹਿਲੀ ਕਿਸ਼ਤ ਵਿੱਚ ਕੁੱਲ 20 ਅਹਿਮ ਅਤੇ ਰਣਨੀਤਕ ਖਣਿਜ ਬਲਾਕਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ, ਜਿਸ ਵਿੱਚ 16 ਕੰਪੋਜ਼ਿਟ ਲਾਇਸੈਂਸ ਅਤੇ 4 ਮਾਈਨਿੰਗ ਲੀਜ਼ ਦੀ ਗ੍ਰਾਂਟ ਲਈ ਹਨ। ਖਣਿਜਾਂ ਵਿੱਚ ਗ੍ਰੈਫਾਈਟ, ਗਲਾਕੋਨਾਈਟ, ਲਿਥੀਅਮ, ਆਰਈਈ, ਮੋਲੀਬਡੇਨਮ, ਨਿੱਕਲ, ਪੋਟਾਸ਼, ਪੀਜੀਈ ਅਤੇ ਫਾਸਫੋਰਾਈਟ ਸ਼ਾਮਲ ਹਨ। ਇਹ ਬਲਾਕ ਬਿਹਾਰ, ਛੱਤੀਸਗੜ੍ਹ, ਗੁਜਰਾਤ, ਝਾਰਖੰਡ, ਓਡੀਸ਼ਾ, ਤਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਜੰਮੂ ਤੇ ਕਸ਼ਮੀਰ ਯੂਟੀ ਵਿੱਚ ਫੈਲੇ ਹੋਏ ਹਨ। ਇਨ੍ਹਾਂ 20 ਖਣਿਜ ਬਲਾਕਾਂ ਵਿੱਚੋਂ, 4 ਬਲਾਕ ਓਡੀਸ਼ਾ ਵਿੱਚ ਸਥਿਤ ਹਨ। ਇਹ ਰੋਡ ਸ਼ੋਅ ਸੰਭਾਵੀ ਬੋਲੀਕਾਰਾਂ ਨਾਲ ਖੇਤਰੀ ਸ਼ਮੂਲੀਅਤ ਲਈ ਆਯੋਜਿਤ ਕੀਤਾ ਗਿਆ ਸੀ।

ਰੋਡ ਸ਼ੋਅ ਦਾ ਉਦੇਸ਼ ਨਿਲਾਮੀ ਪ੍ਰਕਿਰਿਆ ਰਾਹੀਂ ਸੰਭਾਵੀ ਬੋਲੀਕਾਰਾਂ ਨੂੰ ਮਾਰਗਦਰਸ਼ਨ ਕਰਨਾ ਸੀ। ਸੀਐੱਮਡੀ ਨਾਲਕੋ ਸ਼੍ਰੀ ਸ਼੍ਰੀਧਰ ਪਾਤਰਾ ਨੇ ਆਧੁਨਿਕ ਤਕਨੀਕ, ਆਰਥਿਕ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਵਿੱਚ ਅਹਿਮ ਤੇ ਰਣਨੀਤਕ ਖਣਿਜਾਂ ਦੀ ਪ੍ਰਮੁੱਖ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਦੇ ਵਿਭਿੰਨ ਉਦਯੋਗਿਕ ਉਪਯੋਗਾਂ 'ਤੇ ਰੋਸ਼ਨੀ ਪਾਈ।

ਐੱਸਬੀਆਈ ਕੈਪੀਟਲ ਮਾਰਕਿਟ ਲਿਮਿਟਡ, ਟ੍ਰਾਂਜੈਕਸ਼ਨ ਸਲਾਹਕਾਰ, ਐੱਮਈਈਐੱਲ (ਮਿਨਰਲ ਐਕਸਪਲੋਰੇਸ਼ਨ ਕਾਰਪੋਰੇਸ਼ਨ ਲਿਮਿਟਡ), ਤਕਨੀਕੀ ਸਲਾਹਕਾਰ ਅਤੇ ਐੱਮਐੱਸਟੀਸੀ (ਮੈਟਲ ਸਕ੍ਰੈਪ ਟ੍ਰੇਡ ਕਾਰਪੋਰੇਸ਼ਨ) ਈ-ਨਿਲਾਮੀ ਪਲੇਟਫਾਰਮ ਪ੍ਰਦਾਤਾ ਨੇ  20 ਬਲਾਕਾਂ ਦੇ ਨਿਲਾਮੀ ਪ੍ਰਕਿਰਿਆ ਦੇ ਵੇਰਵਿਆਂ, ਬੋਲੀ ਜਮ੍ਹਾਂ ਕਰਨ ਦੇ ਤਕਨੀਕੀ ਪਹਿਲੂਆਂ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਤੇ ਤਕਨੀਕੀ ਵੇਰਵਿਆਂ ਨੂੰ ਕਵਰ ਕਰਨ ਵਾਲੀਆਂ ਪੇਸ਼ਕਾਰੀਆਂ ਦਿੱਤੀਆਂ।

ਸਮਾਪਤੀ ਭਾਸ਼ਣ ਵਿੱਚ ਮਨੋਨੀਤ ਅਧਿਕਾਰੀ ਅਤੇ ਸੰਯੁਕਤ ਸਕੱਤਰ, ਖਣਨ ਮੰਤਰਾਲਾ ਡਾ ਵੀਨਾ ਕੁਮਾਰੀ ਡਰਮਲ ਨੇ ਅਹਿਮ ਅਤੇ ਰਣਨੀਤਕ ਖਣਿਜਾਂ ਦੀ ਪ੍ਰਮੁੱਖ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਅਹਿਮ ਅਤੇ ਰਣਨੀਤਕ ਖਣਿਜਾਂ ਦੀ ਨਿਲਾਮੀ ਦੀ ਸਹੂਲਤ ਲਈ ਯੋਜਨਾਬੱਧ ਕੀਤੇ ਜਾ ਰਹੇ ਹਾਲੀਆ ਸੋਧਾਂ ਅਤੇ ਭਵਿੱਖ ਦੇ ਕਦਮਾਂ ਦਾ ਖਰੜਾ ਤਿਆਰ ਕਰਨ ਵਿੱਚ ਖਣਨ ਮੰਤਰਾਲੇ ਵਲੋਂ ਨਿਭਾਈ ਗਈ ਭੂਮਿਕਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

ਡਾ. ਡਰਮਲ ਨੇ ਕਿਹਾ ਕਿ ਖਾਣਾਂ ਬਾਰੇ ਮੰਤਰਾਲੇ ਨੇ ਅਰਜਨਟੀਨਾ ਦੇ ਕੈਟਾਮਾਰਕਾ ਸੂਬੇ ਵਿੱਚ ਪੰਜ ਲਿਥੀਅਮ ਬਲਾਕਾਂ ਦੇ ਖਣਨ ਤੋਂ ਬਾਅਦ ਖੋਜ ਲਈ ਕਾਬਿਲ (KABIL) ਅਤੇ ਅਰਜਨਟੀਨਾ ਵਿੱਚ ਸਰਕਾਰੀ ਮਾਲਕੀ ਵਾਲੇ ਉਦਯੋਗ ਦੇ ਵਿਚਕਾਰ ਇੱਕ ਸਮਝੌਤੇ 'ਤੇ ਹਸਤਾਖਰ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤਾ ਹੈ। ਭਾਰਤ ਦੀ ਕਿਸੇ ਸਰਕਾਰੀ ਕੰਪਨੀ ਵਲੋਂ ਲਿਥੀਅਮ ਦੀ ਖੋਜ ਅਤੇ ਮਾਈਨਿੰਗ ਪ੍ਰੋਜੈਕਟ ਲਈ ਇਹ ਪਹਿਲਾ ਸਮਝੌਤਾ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਹੇਠਲੀ ਲੜੀ ਵਿੱਚ ਉਦਯੋਗਾਂ ਲਈ ਅਹਿਮ ਅਤੇ ਰਣਨੀਤਕ ਖਣਿਜਾਂ ਦੀ ਸਪਲਾਈ ਲੜੀ ਨੂੰ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਅਤੇ ਘਰੇਲੂ ਮੋਰਚੇ ਵਿੱਚ ਭਾਰਤ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਦੀ ਵਿਆਖਿਆ ਕੀਤੀ।

ਟੈਂਡਰ ਦਸਤਾਵੇਜ਼ਾਂ ਦੀ ਵਿਕਰੀ ਦੀ ਆਖਰੀ ਮਿਤੀ 13 ਫਰਵਰੀ, 2024 ਹੈ ਅਤੇ ਬੋਲੀ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 20 ਫਰਵਰੀ, 2024 ਹੈ। ਇਸ ਤੋਂ ਬਾਅਦ ਈ-ਨਿਲਾਮੀ ਬੋਲੀ ਸ਼ੁਰੂ ਹੋਵੇਗੀ। ਵਿਸਥਾਰਤ ਜਾਣਕਾਰੀ ਐੱਮਐੱਸਟੀਸੀ ਨਿਲਾਮੀ ਪਲੇਟਫਾਰਮ www.mstcecommerce.com/auctionhome/mlcl/index.jsp 'ਤੇ ਉਪਲਬਧ ਹੈ।

*****

ਬੀਵਾਈ/ਐੱਸਟੀ


(Release ID: 2005290)
Read this release in: English , Urdu , Hindi , Kannada