ਜਲ ਸ਼ਕਤੀ ਮੰਤਰਾਲਾ
azadi ka amrit mahotsav

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪੰਜਾਬ ਵਿੱਚ ਹਰੀਕੇ ਬੈਰਾਜ ਤੋਂ ਨਿਕਲਦੇ ਫਿਰੋਜ਼ਪੁਰ ਫੀਡਰ ਦੀ ਮੁੜ ਬਹਾਲੀ ਬਾਰੇ ਮੀਟਿੰਗ ਦੀ ਪ੍ਰਧਾਨਗੀ ਕੀਤੀ


ਫਿਰੋਜ਼ਪੁਰ ਫੀਡਰ ਰਾਹੀਂ ਰਾਜਸਥਾਨ ਵਿੱਚ ਸਿੰਚਾਈ ਲਈ ਪਾਣੀ ਦੀ ਸਪਲਾਈ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ

ਪੰਜਾਬ ਅਤੇ ਰਾਜਸਥਾਨ ਦੇ ਅਧਿਕਾਰੀਆਂ ਨੂੰ ਡੀਓਡਬਲਿਊਆਰ, ਆਰਡੀ ਅਤੇ ਜੀਆਰ ਦੀ ਸਲਾਹਕਾਰ ਕਮੇਟੀ ਦੁਆਰਾ ਅਗਲੀ ਪ੍ਰਵਾਨਗੀ ਲਈ ਜਲਦੀ ਤੋਂ ਜਲਦੀ ਕੇਂਦਰੀ ਜਲ ਕਮਿਸ਼ਨ ਨੂੰ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ

Posted On: 10 FEB 2024 6:23PM by PIB Chandigarh

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਨਵੀਂ ਦਿੱਲੀ ਵਿਖੇ ਪੰਜਾਬ ਦੇ ਹਰੀਕੇ ਬੈਰਾਜ ਤੋਂ ਨਿਕਲਦੇ ਫਿਰੋਜ਼ਪੁਰ ਫੀਡਰ ਦੇ ਮੁੜ ਬਹਾਲੀ ਬਾਰੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਫਿਰੋਜ਼ਪੁਰ ਫੀਡਰ ਰਾਹੀਂ ਰਾਜਸਥਾਨ ਵਿੱਚ ਸਿੰਚਾਈ ਲਈ ਪਾਣੀ ਦੀ ਸਪਲਾਈ ਨਾਲ ਸਬੰਧਿਤ ਕਈ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਸੰਸਦ ਮੈਂਬਰ ਸ਼੍ਰੀ ਨਿਹਾਲ ਚੰਦ, ਵਿਧਾਇਕ ਜੈਵੀਰ ਸਿੰਘ ਬਰਾੜ, ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) ਦੇ ਚੇਅਰਮੈਨ ਸ਼੍ਰੀ ਕੁਸ਼ਵਿੰਦਰ ਵੋਹਰਾ, ਸੀਡਬਲਿਊਸੀ ਦੇ ਅਧਿਕਾਰੀ, ਰਾਜਸਥਾਨ ਦੇ ਜਲ ਸਰੋਤ ਵਿਭਾਗ ਅਤੇ ਪੰਜਾਬ ਦੇ ਸਿੰਚਾਈ ਵਿਭਾਗ ਦੇ ਰਾਜਸਥਾਨ ਦੇ ਗੰਗਾਨਗਰ ਅਤੇ ਹਨੂੰਮਾਨਗੜ੍ਹ ਖੇਤਰ ਦੇ ਕਿਸਾਨ ਸ਼ਾਮਲ ਸਨ।

ਕੇਂਦਰੀ ਜਲ ਸ਼ਕਤੀ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਫੀਡਰ (51 ਕਿਲੋਮੀਟਰ ਲੰਬੇ) ਦੀ ਮੁੜ ਬਹਾਲੀ ਅਤੇ ਰੀਲਾਈਨਿੰਗ ਲਈ ਕੇਂਦਰੀ ਜਲ ਕਮਿਸ਼ਨ ਨੂੰ ਸੌਂਪੀ ਗਈ ਪੂਰਵ-ਵਿਵਹਾਰਕਤਾ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਨਹਿਰ ਬੀਕਾਨੇਰ ਨਹਿਰ ਨੂੰ ਵਾਟਰ ਸਪਲਾਈ ਕਰਦੀ ਹੈ, ਜਿਸ ਦਾ ਲਾਭ ਰਾਜਸਥਾਨ ਦੇ ਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ਨੂੰ ਹੁੰਦਾ ਹੈ। ਪੰਜਾਬ ਅਤੇ ਰਾਜਸਥਾਨ ਦੇ ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਕੇਂਦਰੀ ਜਲ ਕਮਿਸ਼ਨ ਨੂੰ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਣਯੋਗ ਮੰਤਰੀ ਨੇ ਸੀਡਬਲਿਊਸੀ ਦੇ ਅਧਿਕਾਰੀਆਂ ਨੂੰ ਇੱਕ ਵਾਰ ਡੀਪੀਆਰ ਦੀ ਜਲਦੀ ਤੋਂ ਜਲਦੀ ਅਤੇ ਬਾਅਦ ਵਿੱਚ ਡੀਓਡਬਲਿਊਆਰ, ਆਰਡੀ ਅਤੇ ਜੀਆਰ ਦੀ ਸਲਾਹਕਾਰ ਕਮੇਟੀ ਦੁਆਰਾ ਪ੍ਰਵਾਨਗੀ ਤੋਂ ਬਾਅਦ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਉਪਰੋਕਤ ਤੋਂ ਇਲਾਵਾ ਪਾਣੀ ਅਤੇ ਸਿੰਚਾਈ ਸਬੰਧੀ ਹੋਰ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ।

****

ਅਨੁਭਵ ਸਿੰਘ


(Release ID: 2004872) Visitor Counter : 76


Read this release in: English , Urdu , Hindi