ਰੇਲ ਮੰਤਰਾਲਾ
ਕੈਬਨਿਟ ਨੇ ਯਾਤਰਾ ਨੂੰ ਸੁਵਿਧਾਜਨਕ ਬਣਾਉਣ, ਲੌਜਿਸਟਿਕਸ ਲਾਗਤਾਂ ਨੂੰ ਘਟਾਉਣ, ਤੇਲ ਦੀ ਦਰਾਮਦ ਘਟਾਉਣ ਅਤੇ ਕਾਰਬਨ ਡਾਈਆਕਸਾਈਡ (CO2) ਦੇ ਉਤਸਰਜਨ ਨੂੰ ਘਟਾਉਣ ਲਈ ਭਾਰਤੀ ਰੇਲਵੇ ਵਿੱਚ 6 ਮਲਟੀ-ਟ੍ਰੈਕਿੰਗ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ
ਇਨ੍ਹਾਂ ਪ੍ਰੋਜੈਕਟਾਂ ਨਾਲ ਸੈਕਸ਼ਨਾਂ ਦੀ ਮੌਜੂਦਾ ਲਾਈਨ ਸਮਰੱਥਾ ਵਿੱਚ ਵਾਧਾ ਹੋਵੇਗਾ, ਜਿਸ ਨਾਲ ਟ੍ਰੇਨਾਂ ਦਾ ਸੰਚਾਲਨ ਸੁਚਾਰੂ ਬਣੇਗਾ ਅਤੇ ਸਮੇਂ ਦੀ ਪਾਬੰਦਤਾ ਵਿੱਚ ਸੁਧਾਰ ਦੇ ਨਾਲ-ਨਾਲ ਵੈਗਨ ਟਰਨ ਅਰਾਊਂਡ ਸਮਾਂ ਵੀ ਬਿਹਤਰ ਹੋਵੇਗਾ
ਇਨ੍ਹਾਂ ਨਾਲ ਭੀੜ ਘਟੇਗੀ ਅਤੇ ਰੇਲ ਆਵਾਜਾਈ ਵਿੱਚ ਵਾਧਾ ਹੋਵੇਗਾ
ਇਹ ਪ੍ਰੋਜੈਕਟ ਉਸਾਰੀ ਦੌਰਾਨ ਲਗਭਗ 3 (ਤਿੰਨ) ਕਰੋੜ ਮਾਨਵ-ਦਿਨਾਂ ਲਈ ਪ੍ਰਤੱਖ ਰੋਜ਼ਗਾਰ ਪੈਦਾ ਕਰਨਗੇ
ਪ੍ਰੋਜੈਕਟਾਂ ਦਾ ਵਿੱਤੀ ਖਰਚਾ 12,343 ਕਰੋੜ ਰੁਪਏ (ਲਗਭਗ) ਹੋਵੇਗਾ ਅਤੇ 2029-30 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ
Posted On:
08 FEB 2024 8:09PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਕੇਂਦਰ ਸਰਕਾਰ ਤੋਂ 100% ਫੰਡਿੰਗ ਨਾਲ 12,343 ਕਰੋੜ ਰੁਪਏ (ਲਗਭਗ) ਦੀ ਕੁੱਲ ਅਨੁਮਾਨਿਤ ਲਾਗਤ ਵਾਲੇ ਰੇਲ ਮੰਤਰਾਲੇ ਦੇ 6 (ਛੇ) ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ। ਇਹ ਮਲਟੀ-ਟ੍ਰੈਕਿੰਗ ਪ੍ਰਸਤਾਵ ਭਾਰਤੀ ਰੇਲਵੇ ਦੇ ਸਭ ਤੋਂ ਵਿਅਸਤ ਸੈਕਸ਼ਨਾਂ 'ਤੇ ਬਹੁਤ ਲੋੜੀਂਦਾ ਬੁਨਿਆਦੀ ਢਾਂਚਾ ਵਿਕਾਸ ਪ੍ਰਦਾਨ ਕਰਦੇ ਹੋਏ ਸੰਚਾਲਨ ਨੂੰ ਅਸਾਨ ਬਣਾਉਣਗੇ ਅਤੇ ਭੀੜ ਨੂੰ ਘੱਟ ਕਰਨਗੇ। ਇਹ ਪ੍ਰੋਜੈਕਟ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਇੱਕ ਨਵੇਂ ਭਾਰਤ ਦੇ ਵਿਜ਼ਨ ਦੇ ਅਨੁਸਾਰ ਹਨ ਜੋ ਖੇਤਰ ਦੇ ਲੋਕਾਂ ਨੂੰ ਖੇਤਰ ਵਿੱਚ ਵਿਆਪਕ ਵਿਕਾਸ ਦੁਆਰਾ “ਆਤਮਨਿਰਭਰ” ਬਣਾਉਣਗੇ ਜਿਸ ਨਾਲ ਉਨ੍ਹਾਂ ਦੇ ਰੋਜ਼ਗਾਰ/ਸਵੈ-ਰੋਜ਼ਗਾਰ ਦੇ ਮੌਕੇ ਵਧਣਗੇ।
ਛੇ ਰਾਜਾਂ ਯਾਨੀ ਰਾਜਸਥਾਨ, ਅਸਾਮ, ਤੇਲੰਗਾਨਾ, ਗੁਜਰਾਤ, ਆਂਧਰ ਪ੍ਰਦੇਸ਼ ਅਤੇ ਨਾਗਾਲੈਂਡ ਦੇ 18 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ ਇਹ 6 (ਛੇ) ਪ੍ਰੋਜੈਕਟ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਨੂੰ 1020 ਕਿਲੋਮੀਟਰ ਤੱਕ ਵਧਾਉਣਗੇ ਅਤੇ ਰਾਜਾਂ ਦੇ ਲੋਕਾਂ ਨੂੰ ਲਗਭਗ 3 (ਤਿੰਨ) ਕਰੋੜ ਮਾਨਵ-ਦਿਨਾਂ ਦਾ ਰੋਜ਼ਗਾਰ ਪ੍ਰਦਾਨ ਕਰਨਗੇ।
ਇਹ ਪ੍ਰੋਜੈਕਟ ਮਲਟੀ-ਮਾਡਲ ਕਨੈਕਟੀਵਿਟੀ ਲਈ ਪ੍ਰਧਾਨ ਮੰਤਰੀ-ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦਾ ਨਤੀਜਾ ਹਨ ਜੋ ਏਕੀਕ੍ਰਿਤ ਯੋਜਨਾਬੰਦੀ ਦੁਆਰਾ ਸੰਭਵ ਹੋਏ ਹਨ ਅਤੇ ਲੋਕਾਂ, ਵਸਤੂਆਂ ਅਤੇ ਸੇਵਾਵਾਂ ਦੀ ਆਵਾਜਾਈ ਲਈ ਨਿਰਵਿਘਨ ਕਨੈਕਟੀਵਿਟੀ ਪ੍ਰਦਾਨ ਕਰਨਗੇ।
ਸੀਰੀਅਲ
ਨੰ.
|
ਡਬਲਿੰਗ ਸਟ੍ਰੈਚ ਲਈ ਸੈਕਸ਼ਨ ਦਾ ਨਾਮ
|
ਲੰਬਾਈ (ਕਿ.ਮੀ.)
|
ਅਨੁਮਾਨਿਤ
ਲਾਗਤ (ਰੁ.)
|
ਰਾਜ
|
1
|
ਅਜਮੇਰ-ਚੰਦੇਰੀਆ
|
178.28
|
1813.28
|
ਰਾਜਸਥਾਨ
|
2
|
ਜੈਪੁਰ-ਸਵਾਈਮਾਧੋਪੁਰ
|
131.27
|
1268.57
|
ਰਾਜਸਥਾਨ
|
3.
|
ਲੂਨੀ-ਸਮਦਾਰੀ-ਭੀਲੜੀ
|
271.97
|
3530.92
|
ਗੁਜਰਾਤ
ਅਤੇ
ਰਾਜਸਥਾਨ
|
4
|
ਨਵੇਂ ਰੇਲ-ਕਮ ਰੋਡ ਪੁਲ਼ ਦੇ ਨਾਲ ਅਗਥੋਰੀ-ਕਾਮਾਖਯਾ
|
7.062
|
1650.37
|
ਅਸਾਮ
|
5
|
ਲੁਮਡਿੰਗ-ਫੁਰਕੇਟਿੰਗ
|
140
|
2333.84
|
ਅਸਾਮ
ਅਤੇ
ਨਾਗਾਲੈਂਡ
|
6
|
ਮੋਟੂਮਾਰੀ
-ਵਿਸ਼ਨੂੰਪੁਰਮ ਅਤੇ
ਮੋਟੂਮਾਰੀ ਵਿਖੇ ਰੇਲ ਓਵਰ ਰੇਲ
|
88.81
10.87
|
1746.20
|
ਤੇਲੰਗਾਨਾ
ਅਤੇ
ਆਂਧਰ
ਪ੍ਰਦੇਸ਼
|
ਇਹ ਅਨਾਜ, ਖਾਣ-ਪੀਣ ਦੀਆਂ ਵਸਤਾਂ, ਖਾਦਾਂ, ਕੋਲਾ, ਸੀਮਿੰਟ, ਲੋਹਾ, ਸਟੀਲ, ਫਲਾਈ ਐਸ਼, ਕਲਿੰਕਰ, ਚੂਨਾ ਪੱਥਰ, ਪੀਓਐੱਲ, ਕੰਟੇਨਰਾਂ ਆਦਿ ਦੀ ਢੋਆ-ਢੁਆਈ ਲਈ ਜ਼ਰੂਰੀ ਰਸਤੇ ਹਨ। ਸਮਰੱਥਾ ਵਿਸਤਾਰ ਦੇ ਕੰਮਾਂ ਦੇ ਨਤੀਜੇ ਵਜੋਂ 87 ਐੱਮਟੀਪੀਏ (ਮਿਲੀਅਨ ਟਨ ਪ੍ਰਤੀ ਸਾਲ) ਦੀ ਅਤਿਰਿਕਤ ਮਾਲ ਢੋਆ-ਢੁਆਈ ਹੋਵੇਗੀ। ਆਵਾਜਾਈ ਦੇ ਇੱਕ ਵਾਤਾਵਰਣ-ਅਨੁਕੂਲ ਅਤੇ ਊਰਜਾ ਦਕਸ਼ ਮੋਡ ਹੋਣ ਦੇ ਨਾਤੇ, ਰੇਲਵੇ ਜਲਵਾਯੂ ਲਕਸ਼ਾਂ ਨੂੰ ਪ੍ਰਾਪਤ ਕਰਨ ਅਤੇ ਦੇਸ਼ ਦੇ ਮਾਲ ਅਸਬਾਬ ਦੀ ਲਾਗਤ, ਤੇਲ ਆਯਾਤ ਅਤੇ ਕਾਰਬਨ ਡਾਈਆਕਸਾਈਡ (CO2) ਉਤਸਰਜਨ ਨੂੰ ਘਟਾਉਣ ਵਿੱਚ ਮਦਦ ਕਰੇਗਾ।
*******
ਡੀਐੱਸ/ਐੱਸਕੇਐੱਸ
(Release ID: 2004779)
Visitor Counter : 58