ਸ਼ਹਿਰੀ ਹਵਾਬਾਜ਼ੀ ਮੰਤਰਾਲਾ
2022-23 ਦੌਰਾਨ ਹਵਾਈ ਯਾਤਰੀਆਂ ਦੀ ਆਵਾਜਾਈ ਵਿੱਚ ਕੋਵਿਡ ਤੋਂ ਪਹਿਲਾਂ ਦੇ ਮੁਕਾਬਲੇ 96% ਰਿਕਵਰੀ ਹੋਈ
ਅਨੁਸੂਚਿਤ ਕਾਰਜਸ਼ੀਲ ਹਵਾਈ ਅੱਡਿਆਂ ਦੀ ਗਿਣਤੀ 2014 ਤੋਂ ਪਹਿਲਾਂ 74 ਤੋਂ ਵੱਧ ਕੇ ਅੱਜ 149 ਹੋਈ
Posted On:
08 FEB 2024 5:07PM by PIB Chandigarh
ਕੋਵਿਡ-19 ਮਹਾਮਾਰੀ ਤੋਂ ਪਹਿਲਾਂ, ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਿਧ ਰਹੇ ਹਵਾਬਾਜ਼ੀ ਬਾਜ਼ਾਰ ਵਿੱਚੋਂ ਇੱਕ ਸੀ। ਛੇ ਸਾਲਾਂ ਦੀ ਮਿਆਦ ਭਾਵ 2014-15 ਤੋਂ 2019-20 ਦੇ ਦੌਰਾਨ ਭਾਰਤੀ ਹਵਾਈ ਅੱਡਿਆਂ ਨੇ ਕੁੱਲ ਯਾਤਰੀ ਆਵਾਜਾਈ ਦੇ ਮਾਮਲੇ ਵਿੱਚ 12.4% ਦੀ ਮਜ਼ਬੂਤ ਦੋ-ਅੰਕੀ ਮਿਸ਼ਰਿਤ ਸਲਾਨਾ ਵਿਕਾਸ ਦਰ ਦਰਜ ਕੀਤੀ। ਕੋਵਿਡ ਤੋਂ ਬਾਅਦ ਭਾਰਤੀ ਹਵਾਬਾਜ਼ੀ ਉਦਯੋਗ ਫਿਰ ਤੋਂ ਵਿਕਾਸ ਦੀ ਲੀਹ 'ਤੇ ਹੈ ਅਤੇ ਕੋਵਿਡ ਤੋਂ ਪਹਿਲਾਂ ਦੇ ਮੁਕਾਬਲੇ 2022-23 ਦੌਰਾਨ ਕੁੱਲ ਯਾਤਰੀ ਆਵਾਜਾਈ 96% ਦੇ ਬਰਾਬਰ ਹੋ ਗਈ ਹੈ।
ਪਿਛਲੇ ਬਾਰਾਂ ਮਹੀਨਿਆਂ ਵਿੱਚ ਗੁਜਰਾਤ ਵਿੱਚ ਰਾਜਕੋਟ ਅਤੇ ਕਰਨਾਟਕ ਵਿੱਚ ਸ਼ਿਵਮੋਗਾ ਨਾਮਕ ਦੋ ਗ੍ਰੀਨਫੀਲਡ ਹਵਾਈ ਅੱਡੇ ਚਾਲੂ ਕੀਤੇ ਗਏ ਹਨ। ਇਸ ਤੋਂ ਇਲਾਵਾ ਤ੍ਰਿਚੀ, ਅਯੋਧਿਆ, ਸੂਰਤ, ਚੇਨਈ, ਤੇਜ਼ੂ, ਕਾਨਪੁਰ ਅਤੇ ਪੋਰਟ ਬਲੇਅਰ ਹਵਾਈ ਅੱਡਿਆਂ 'ਤੇ ਨਵੇਂ ਟਰਮੀਨਲ ਭਵਨਾਂ ਦਾ ਵਿਕਾਸ ਕੀਤਾ ਗਿਆ ਹੈ।
2014 ਤੋਂ ਪਹਿਲਾਂ ਦੇਸ਼ ਵਿੱਚ 74 ਅਨੁਸੂਚਿਤ ਕਾਰਜਸ਼ੀਲ ਹਵਾਈ ਅੱਡੇ ਸਨ ਅਤੇ ਹੁਣ ਦੇਸ਼ ਵਿੱਚ 149 ਕਾਰਜਸ਼ੀਲ ਹਵਾਈ ਅੱਡੇ ਹਨ।
ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿੱਚ ਰਾਜ ਮੰਤਰੀ ਜਨਰਲ (ਡਾ.) ਵੀ.ਕੇ. ਸਿੰਘ (ਸੇਵਾਮੁਕਤ) ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
***************
ਵਾਈਬੀ/ਪੀਐੱਸ
(Release ID: 2004453)
Visitor Counter : 72