ਕਾਨੂੰਨ ਤੇ ਨਿਆਂ ਮੰਤਰਾਲਾ

ਇੱਕ ਰਾਸ਼ਟਰ ਇੱਕ ਚੋਣ 'ਤੇ ਉੱਚ ਪੱਧਰੀ ਕਮੇਟੀ (ਐੱਚਐੱਲਸੀ) ਵਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਲਾਹ-ਮਸ਼ਵਰਾ ਜਾਰੀ

Posted On: 06 FEB 2024 9:01PM by PIB Chandigarh

ਸ਼੍ਰੀ ਰਾਮ ਨਾਥ ਕੋਵਿੰਦ ਦੀ ਪ੍ਰਧਾਨਗੀ ਹੇਠ ਇੱਕ ਰਾਸ਼ਟਰ ਇੱਕ ਚੋਣ 'ਤੇ ਉੱਚ ਪੱਧਰੀ ਕਮੇਟੀ (ਐੱਚਐੱਲਸੀ) ਨੇ ਦੇਸ਼ 'ਚ ਇੱਕੋ ਸਮੇਂ ਚੋਣਾਂ ਕਰਵਾਉਣ ਬਾਰੇ ਤਿੰਨ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਕੀਤੀ।

ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਨੁਮਾਇੰਦਿਆਂ ਸ਼੍ਰੀ ਸੁਦੀਪ ਬੰਦੋਪਾਧਿਆਏ, ਸੰਸਦ ਮੈਂਬਰ ਅਤੇ ਸ਼੍ਰੀ ਕਲਿਆਣ ਬੰਦੋਪਾਧਿਆਏ, ਸੰਸਦ ਮੈਂਬਰ ਨੇ 11 ਜਨਵਰੀ 2024 ਨੂੰ ਇੱਕ ਪੱਤਰ ਵਿੱਚ ਪਹਿਲਾਂ ਦੱਸੇ ਗਏ ਇੱਕੋ ਸਮੇਂ ਚੋਣਾਂ ਬਾਰੇ ਪਾਰਟੀ ਦੇ ਵਿਚਾਰਾਂ ਨੂੰ ਦੁਹਰਾਇਆ।

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ), ਸੀਪੀਆਈ (ਐੱਮ) ਦੇ ਤਿੰਨ ਮੈਂਬਰੀ ਵਫ਼ਦ ਜਿਸ ਵਿੱਚ ਜਨਰਲ ਸਕੱਤਰ ਸ਼੍ਰੀ ਸੀਤਾਰਾਮ ਯੇਚੁਰੀ, ਮੈਂਬਰ ਪੋਲਿਟ ਬਿਊਰੋ ਸ਼੍ਰੀ ਨੀਲੋਤਪਾਲ ਬਾਸੂ ਅਤੇ ਮੈਂਬਰ, ਕੇਂਦਰੀ ਸਕੱਤਰੇਤ ਸ਼੍ਰੀ ਮੁਰਲੀਧਰਨ ਨੇ ਵੀ ਕਮੇਟੀ ਨਾਲ ਮੁਲਾਕਾਤ ਕੀਤੀ ਅਤੇ ਇਸ ਬਾਰੇ ਆਪਣਾ ਪੱਖ ਪੇਸ਼ ਕੀਤਾ। ਗ਼ੌਰਤਲਬ ਹੈ ਕਿ ਪਾਰਟੀ ਪਹਿਲਾਂ ਹੀ ਲਿਖਤੀ ਰੂਪ ਵਿੱਚ ਐੱਚਐੱਲਸੀ ਸਾਹਮਣੇ ਵਿਚਾਰ ਪੇਸ਼ ਕਰ ਚੁੱਕੀ ਹੈ।

ਸ਼੍ਰੀ ਕੇ ਕੇ ਸ਼੍ਰੀਵਾਸਤਵ ਅਤੇ ਸ਼੍ਰੀ ਹਰੀਸ਼ਚੰਦਰ ਸਿੰਘ ਯਾਦਵ ਦੀ ਨੁਮਾਇੰਦਗੀ ਵਿੱਚ ਸਮਾਜਵਾਦੀ ਪਾਰਟੀ ਨੇ ਦੇਸ਼ ਵਿੱਚ ਇੱਕੋ ਸਮੇਂ ਚੋਣਾਂ ਕਰਵਾਉਣ ਬਾਰੇ ਆਪਣੀ ਪਾਰਟੀ ਦੇ ਸਟੈਂਡ ਬਾਰੇ ਕਮੇਟੀ ਨੂੰ ਮਿਲ ਕੇ ਜਾਣੂ ਕਰਵਾਇਆ। ਪਾਰਟੀ ਨੇ ਇਸ ਤੋਂ ਪਹਿਲਾਂ ਕਮੇਟੀ ਨੂੰ ਆਪਣਾ ਲਿਖਤੀ ਪ੍ਰਸਤਾਵ ਪੇਸ਼ ਕੀਤਾ ਸੀ।

************

ਐੱਸਐੱਸ/ਏਕੇਐੱਸ 



(Release ID: 2003480) Visitor Counter : 45


Read this release in: English , Urdu , Hindi