ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਨੈਸ਼ਨਲ ਗੁੱਡ ਗਵਰਨੈਂਸ ਵੈਬੀਨਾਰ ਸੀਰੀਜ਼-2023-24 ਦਾ 20ਵਾਂ ਵੈਬੀਨਾਰ- ‘ਖੇਲੋ ਇੰਡੀਆ ਯੋਜਨਾ ਰਾਹੀਂ ਖੇਡ ਅਤੇ ਭਲਾਈ ਵਿੱਚ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣਾ’ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ
ਵਰ੍ਹੇ 2021 ਦੇ ਪ੍ਰਧਾਨ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਚੁਰੂ, ਰਾਜਸਥਾਨ ਅਤੇ ਬਿਸ਼ਨੁੰਪੁਰ, ਮਣੀਪੁਰ ਜ਼ਿਲ੍ਹਿਆਂ ਦੁਆਰਾ ਦਿੱਤੀਆਂ ਗਈਆਂ ਪਹਿਲਾਂ ‘ਤੇ ਪੇਸ਼ਕਾਰੀਆਂ ਦਿੱਤੀਆਂ ਗਈਆਂ
ਤਤਕਾਲੀ ਜ਼ਿਲ੍ਹਾ ਕਲੈਕਟਰ, ਵਰਤਮਾਨ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਦੇ ਸੰਯੁਕਤ ਸਕੱਤਰ, ਸ਼੍ਰੀ ਸਿਧਾਰਥ ਸਿਹਾਗ ਦੁਆਰਾ ਚੁਰੂ ਜ਼ਿਲ੍ਹੇ ਵਿੱਚ ਦਿੱਤੀਆਂ ਗਈਆਂ ਪਹਿਲਾਂ ਦੀ ਪੇਸ਼ਕਾਰੀ ਕੀਤੀ ਗਈ
ਮਣੀਪੁਰ ਦੇ ਬਿਸ਼ਨੁੰਪੁਰ ਜ਼ਿਲ੍ਹਾ ਕਲੈਕਟਰ ਸ਼੍ਰੀ ਲੌਰੇਮਬਮ ਬਿਕ੍ਰਮ ਦੁਆਰਾ ਬਿਸ਼ਨੁੰਪੁਰ ਜ਼ਿਲ੍ਹੇ ਵਿੱਚ ਦਿੱਤੀਆਂ ਗਈਆਂ ਪਹਿਲਾਂ ਦੀ ਪੇਸ਼ਕਾਰੀ ਕੀਤੀ ਗਈ
Posted On:
02 FEB 2024 11:36AM by PIB Chandigarh
ਪ੍ਰਧਾਨ ਮੰਤਰੀ ਨੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੂੰ ਜ਼ਿਲ੍ਹਾ ਕਲੈਕਟਰਾਂ ਅਤੇ ਹੋਰ ਅਧਿਕਾਰੀਆਂ ਦੇ ਨਾਲ ਵਰਚੁਅਲ ਕਾਨਫਰੰਸ/ਵੈਬੀਨਾਰ ਆਯੋਜਿਤ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿਸ ਵਿੱਚ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ ਦੇ ਸਾਬਕਾ ਪੁਰਸਕਾਰ ਜੇਤੂਆਂ ਨੂੰ ਵਧੇਰੇ ਪ੍ਰਚਾਰ-ਪ੍ਰਸਾਰ ਦੇ ਉਦੇਸ਼ ਨਾਲ ਉਨ੍ਹਾਂ ਦੇ ਅਨੁਭਵ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ।
ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਵਿੱਚ, ਡੀਏਆਰਪੀਜੀ ਨੇ ਅਪ੍ਰੈਲ, 2022 ਤੋਂ ਹਰ ਮਹੀਨੇ ਇੱਕ ਵੈਬੀਨਾਰ ਕਰਦੇ ਹੋਏ 20 ਰਾਸ਼ਟਰੀ ਸੁਸ਼ਾਸਨ ਵੈਬੀਨਾਰ ਆਯੋਜਿਤ ਕੀਤੇ ਹਨ, ਤਾਕਿ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ ਦੀ ਯੋਜਨਾ ਦੇ ਤਹਿਤ ਪੁਰਸਕਾਰ ਜੇਤੂ ਨਾਮਾਂਕਣਾਂ ਦੇ ਪ੍ਰਚਾਰ-ਪ੍ਰਸਾਰ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ। ਹਰੇਕ ਵੈਬੀਨਾਰ ਵਿੱਚ ਸਬੰਧਿਤ ਵਿਭਾਗਾਂ, ਰਾਜ ਸਰਕਾਰਾਂ, ਜ਼ਿਲ੍ਹਾਂ ਕਲੈਕਟਰਾਂ ਰਾਜ ਪ੍ਰਸ਼ਾਸਨਿਕ ਟ੍ਰੇਨਿੰਗ ਸੰਸਥਾਨਾਂ ਅਤੇ ਸੈਂਟਰਲ ਟ੍ਰੇਨਿੰਗ ਸੰਸਥਾਨਾਂ ਦੇ ਲਗਭਗ 1000 ਅਧਿਕਾਰੀਆਂ ਨੇ ਹਿੱਸਾ ਲਿਆ।
ਨੈਸ਼ਨਲ ਗੁੱਡ ਗਵਰਨੈਂਸ ਵੈਬੀਨਾਰ ਸੀਰੀਜ਼-2023-24 ਦਾ 20ਵਾਂ ਵੈਬੀਨਾਰ 31 ਜਨਵਰੀ, 2024 ਨੂੰ ਆਯੋਜਿਤ ਕੀਤਾ ਗਿਆ ਜਿਸ ਦਾ ਵਿਸ਼ਾ ‘ਖੇਲੋ ਇੰਡੀਆ ਯੋਜਨਾ ਦੇ ਮਾਧਿਅਮ ਨਾਲ ਖੇਡ ਅਤੇ ਭਲਾਈ ਵਿੱਚ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣਾ’ ਸੀ ਅਤੇ ਰਾਜਸਥਾਨ ਦੇ ਚੁਰੂ ਅਤੇ ਮਣੀਪੁਰ ਦੇ ਬਿਸ਼ਨੁੰਪੁਰ ਜ਼ਿਲ੍ਹਿਆਂ ਦੁਆਰਾ ਦਿੱਤੀਆਂ ਗਈਆਂ ਹੇਠ ਲਿਖਿਆਂ ਪਹਿਲਾਂ ‘ਤੇ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਸਾਲ 2021 ਲਈ ਪ੍ਰਧਾਨ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ:
-
ਖੇਲੋ ਇੰਡੀਆ ਯੋਜਨਾ ਦੇ ਤਹਿਤ ਜ਼ਿਲ੍ਹਾ ਚੁਰੂ ਵਿੱਚ ਦਿੱਤੀਆਂ ਗਈਆਂ ਪਹਿਲਾਂ ਦੀ ਪੇਸ਼ਕਾਰੀ ਤਤਕਾਲੀ ਜ਼ਿਲ੍ਹਾ ਕਲੈਕਟਰ, ਵਰਤਮਾਨ ਵਿੱਚ ਰਾਜਸਥਾਨ ਦੇ ਮਾਣਯੋਗ ਮੁੱਖ ਮੰਤਰੀ ਦੇ ਸੰਯੁਕਤ ਸਕੱਤਰ, ਸ਼੍ਰੀ ਸਿਧਾਰਥ ਸਿਹਾਗ ਦੁਆਰਾ ਕੀਤਾ ਗਿਆ।
-
ਖੇਲੋ ਇੰਡੀਆ ਯੋਜਨਾ ਦੇ ਤਹਿਤ ਜ਼ਿਲ੍ਹਾ ਬਿਸ਼ਨੁੰਪੁਰ ਵਿੱਚ ਦਿੱਤੀਆਂ ਗਈਆਂ ਪਹਿਲਾਂ ਦੇ ਪੇਸ਼ਕਾਰੀ ਮਣੀਪੁਰ ਦੇ ਬਿਸ਼ਨੁੰਪੁਰ ਜ਼ਿਲ੍ਹਾ ਕਲੈਕਟਰ ਸ਼੍ਰੀ ਲੌਰੇਮਬਮ ਬਿਕ੍ਰਮ ਦੁਆਰਾ ਦਿੱਤੀ ਗਈ।
ਵੈਬੀਨਾਰ ਦੀ ਪ੍ਰਧਾਨਗੀ ਡੀਏਆਰਪੀਜੀ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ ਕੀਤੀ ਅਤੇ ਇਸ ਵਿੱਚ ਵਿਭਾਗ ਦੇ ਸੰਯੁਕਤ ਸਕੱਤਰ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਵੈਬੀਨਾਰ ਵਿੱਚ ਦੇਸ਼ ਭਰ ਦੇ 559 ਸਥਾਨਾਂ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗਾਂ, ਜ਼ਿਲ੍ਹਾ ਕਲੈਕਟਰਾਂ, ਰਾਜ ਅਤੇ ਜ਼ਿਲ੍ਹਾ ਖੇਡ ਅਧਿਕਾਰੀਆਂ, ਕੇਂਦਰੀ ਅਤੇ ਰਾਜ ਪ੍ਰਸ਼ਾਸਨਿਕ ਟ੍ਰੇਨਿੰਗ ਸੰਸਥਾਨਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
***************
ਐੱਸਐੱਨਸੀ/ਪੀਕੇ
(Release ID: 2001925)
Visitor Counter : 74