ਪ੍ਰਧਾਨ ਮੰਤਰੀ ਦਫਤਰ

ਬਜਟ ਸਿਰਫ਼ ਅੰਤ੍ਰਿਮ ਬਜਟ ਨਹੀਂ ਬਲਕਿ ਇੱਕ ਸਮਾਵੇਸ਼ੀ ਅਤੇ ਪ੍ਰਗਤੀਸ਼ੀਲ ਬਜਟ ਹੈ: ਪ੍ਰਧਾਨ ਮੰਤਰੀ


“ਵਿਕਸਿਤ ਭਾਰਤ ਬਜਟ (Viksit Bharat Budget) ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਕਰਨ ਦੀ ਗਰੰਟੀ ਦਿੰਦਾ ਹੈ”

“ਇਹ ਬਜਟ ਨਿਰੰਤਰਤਾ ਦਾ ਭਰੋਸਾ ਰੱਖਦਾ ਹੈ”

“ਇਹ ਬਜਟ ਯੁਵਾ ਭਾਰਤ (Young India) ਦੀਆਂ ਆਕਾਂਖਿਆਵਾਂ ਦਾ ਪ੍ਰਤੀਬਿੰਬ ਹੈ”

“ਅਸੀਂ ਇੱਕ ਬੜਾ ਲਕਸ਼ ਨਿਰਧਾਰਿਤ ਕੀਤਾ, ਉਸ ਨੂੰ ਹਾਸਲ ਕੀਤਾ ਅਤੇ ਫਿਰ ਆਪਣੇ ਲਈ ਉਸ ਤੋਂ ਭੀ ਬੜਾ ਲਕਸ਼ ਨਿਰਧਾਰਿਤ ਕੀਤਾ”

“ਬਜਟ ਗ਼ਰੀਬਾਂ ਅਤੇ ਮੱਧ ਵਰਗ (middle-class) ਨੂੰ ਸਸ਼ਕਤ ਬਣਾਉਣ ‘ਤੇ ਕੇਂਦ੍ਰਿਤ ਹੈ”

Posted On: 01 FEB 2024 1:49PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ “ਕੇਵਲ ਇੱਕ ਅੰਤ੍ਰਿਮ ਬਜਟ ਨਹੀਂ ਬਲਕਿ ਇੱਕ ਸਮਾਵੇਸ਼ੀ ਅਤੇ ਪ੍ਰਗਤੀਸ਼ੀਲ ਬਜਟ ਦੱਸਿਆ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਹ ਬਜਟ ਨਿਰੰਤਰਤਾ ਦਾ ਭਰੋਸਾ ਰੱਖਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਇਹ ਬਜਟ ਵਿਕਸਿਤ ਭਾਰਤ (developed India) ਦੇ ਸਾਰੇ ਥੰਮ੍ਹਾਂ- ਨੌਜਵਾਨਾਂ, ਗ਼ਰੀਬਾਂ, ਮਹਿਲਾਵਾਂ ਅਤੇ ਕਿਸਾਨਾਂ ਨੂੰ ਸਸ਼ਕਤ ਬਣਾਵੇਗਾ(the youth, the poor, women, and farmers)।”

 ਪ੍ਰਧਾਨ ਮੰਤਰੀ ਮੋਦੀ ਨੇ ਵਿੱਤਰ ਮੰਤਰੀ ਨਿਰਮਲਾ ਸੀਤਾਰਮਣ ਦੀ ਦੂਰਦਰਸ਼ਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ, “ਨਿਰਮਲਾ ਜੀ ਦਾ ਬਜਟ ਦੇਸ਼ ਦੇ ਭਵਿੱਖ ਦੇ ਨਿਰਮਾਣ ਦਾ ਬਜਟ ਹੈ।” ਉਨ੍ਹਾਂ ਨੇ ਕਿਹਾ, “ਇਹ ਬਜਟ 2047 ਤੱਕ ਵਿਕਸਿਤ ਭਾਰਤ (Viksit Bharat) ਦੀ ਨੀਂਹ ਨੂੰ ਮਜ਼ਬੂਤ ਕਰਨ ਦੀ ਗਰੰਟੀ ਦਿੰਦਾ ਹੈ।”

 ਪ੍ਰਧਾਨ ਮੰਤਰੀ ਮੋਦੀ ਨੇ ਟਿੱਪਣੀ ਕੀਤੀ, “ਇਹ ਬਜਟ ਯੁਵਾ ਭਾਰਤ ਦੀਆਂ ਆਕਾਂਖਿਆਵਾਂ ਦਾ ਪ੍ਰਤੀਬਿੰਬ ਹੈ।” ਉਨ੍ਹਾਂ ਨੇ ਬਜਟ ਵਿੱਚ ਲਏ ਗਏ ਦੋ ਮਹੱਤਵਪੂਰਨ ਫ਼ੈਸਲਿਆਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ, “ਰਿਸਰਚ ਅਤੇ ਇਨੋਵੇਸ਼ਨ ਦੇ ਲਈ 1 ਲੱਖ ਕਰੋੜ ਦੇ ਫੰਡ ਦਾ ਐਲਾਨ ਕੀਤਾ ਗਿਆ ਹੈ।” ਇਸ ਦੇ ਇਲਾਵਾ, ਉਨ੍ਹਾਂ ਨੇ ਬਜਟ ਵਿੱਚ ਸਟਾਰਟਅੱਪਸ (startups) ਦੇ ਲਈ ਟੈਕਸ ਛੂਟ ਵਧਾਉਣ ‘ਤੇ ਭੀ ਪ੍ਰਕਾਸ਼ ਚਾਨਣਾ ਪਾਇਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿੱਤੀ ਘਾਟੇ ਨੂੰ ਨਿਯੰਤ੍ਰਣ ਵਿੱਚ ਰੱਖਦੇ ਹੋਏ ਇਸ ਬਜਟ ਵਿੱਚ ਕੁੱਲ ਖਰਚ ਵਿੱਚ 11,11,111 ਕਰੋੜ ਰੁਪਏ ਦਾ ਇਤਿਹਾਸਿਕ ਵਾਧਾ ਕੀਤਾ ਗਿਆ ਹੈ। ਅਰਥਸ਼ਾਸਤਰੀਆਂ ਦੀ ਭਾਸ਼ਾ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਇਹ ਇੱਕ ਪ੍ਰਕਾਰ ਦਾ ਮਧੁਰ ਸਥਾਨ(sweet spot) ਹੈ।” ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਵਿੱਚ 21ਵੀਂ ਸਦੀ ਦੇ ਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਨਾਲ-ਨਾਲ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਲੱਖਾਂ ਨਵੇਂ ਅਵਸਰ ਪੈਦਾ ਕਰੇਗਾ। ਉਨ੍ਹਾਂ ਨੇ ਵੰਦੇ ਭਾਰਤ ਟ੍ਰੇਨ ਦੇ ਮਿਆਰ (Vande Bharat Standard) ਦੀਆਂ 40,000 ਆਧੁਨਿਕ ਬੋਗੀਆਂ ਦਾ ਨਿਰਮਾਣ ਕਰਨ ਅਤੇ ਉਨ੍ਹਾਂ ਨੂੰ ਸਾਧਾਰਣ ਯਾਤਰੀ ਟ੍ਰੇਨਾਂ ਵਿੱਚ ਸਥਾਪਿਤ ਕਰਨ ਦੇ ਐਲਾਨ ਬਾਰੇ ਭੀ ਦੱਸਿਆ, ਜਿਸ ਨਾਲ ਦੇਸ਼ ਦੇ ਵਿਭਿੰਨ ਰੇਲ ਮਾਰਗਾਂ ‘ਤੇ ਕਰੋੜਾਂ ਯਾਤਰੀਆਂ ਦੀ ਸੁਵਿਧਾ ਅਤੇ ਯਾਤਰਾ ਅਨੁਭਵ ਵਿੱਚ ਵਾਧਾ ਹੋਵੇਗਾ।

 ਖ਼ਾਹਿਸ਼ੀ ਲਕਸ਼ ਨਿਰਧਾਰਿਤ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅਸੀਂ ਇੱਕ ਬੜਾ ਲਕਸ਼ ਨਿਰਧਾਰਿਤ ਕਰਦੇ ਹਾਂ, ਉਸ ਨੂੰ ਹਾਸਲ ਕਰਦੇ ਹਾਂ ਅਤੇ ਫਿਰ ਆਪਣੇ ਲਈ ਉਸ ਤੋਂ ਭੀ ਬੜਾ ਲਕਸ਼ ਨਿਰਧਾਰਿਤ ਕਰਦੇ ਹਾਂ।” ਉਨ੍ਹਾਂ ਨੇ ਗ਼ਰੀਬਾਂ ਅਤੇ ਮੱਧ ਵਰਗ ਦੇ ਕਲਿਆਣ ਦੇ ਲਈ ਸਰਕਾਰ ਦੇ ਪ੍ਰਯਾਸਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਪਿੰਡਾਂ ਅਤੇ ਸ਼ਹਿਰਾਂ ਵਿੱਚ 4 ਕਰੋੜ ਤੋਂ ਅਧਿਕ ਘਰਾਂ ਦੇ ਨਿਰਮਾਣ ਅਤੇ ਲਕਸ਼ ਵਧਾ ਕੇ 2 ਕਰੋੜ ਅਤੇ ਘਰ ਬਣਾਉਣ ਦੀ ਜਾਣਕਾਰੀ ਦਿੱਤੀ। ਮਹਿਲਾ ਸਸ਼ਕਤੀਕਰਣ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਸਾਡਾ ਲਕਸ਼ ਮਹਿਲਾਵਾਂ ਨੂੰ 2 ਕਰੋੜ ‘ਲਖਪਤੀ’('Lakhpatis') ਬਣਾਉਣ ਦਾ ਸੀ। ਹੁਣ ਇਸ ਲਕਸ਼ ਨੂੰ ਵਧਾ ਕੇ 3 ਕਰੋੜ ‘ਲਖਪਤੀ’('Lakhpatis') ਬਣਾਉਣ ਦਾ ਕਰ ਦਿੱਤਾ ਗਿਆ ਹੈ।”

 ਪ੍ਰਧਾਨ ਮੰਤਰੀ ਮੋਦੀ ਨੇ ਗ਼ਰੀਬਾਂ ਨੂੰ ਮਹੱਤਵਪੂਰਨ ਸਹਾਇਤਾ ਦੇਣ, ਆਂਗਣਵਾੜੀ ਅਤੇ ਆਸ਼ਾ ਵਰਕਰਾਂ (Anganwadi and ASHA workers) ਨੂੰ ਇਸ ਦਾ ਲਾਭ ਦੇਣ ਦੇ ਲਈ ਆਯੁਸ਼ਮਾਨ ਭਾਰਤ ਯੋਜਨਾ (Ayushman Bharat Yojana) ਦੀ ਪ੍ਰਸ਼ੰਸਾ ਕੀਤੀ।

 ਪ੍ਰਧਾਨ ਮੰਤਰੀ ਮੋਦੀ ਨੇ ਇਸ ਬਜਟ ਵਿੱਚ ਸਰਕਾਰ ਦੁਆਰਾ ਗ਼ਰੀਬਾਂ ਅਤੇ ਮੱਧ ਵਰਗ ਦੇ ਲਈ ਨਵੇਂ ਅਵਸਰ ਪੈਦਾ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰੂਫ ਟੌਪ ਸੋਲਰ ਅਭਿਯਾਨ (Roof Top Solar Campaign) ਦਾ ਉਲੇਖ ਕੀਤਾ, ਜਿੱਥੇ 1 ਕਰੋੜ ਪਰਿਵਾਰ ਮੁਫ਼ਤ ਬਿਜਲੀ ਦਾ ਲਾਭ ਉਠਾਉਣਗੇ, ਨਾਲ ਹੀ ਸਰਕਾਰ ਨੂੰ ਅਤਿਰਿਕਤ ਬਿਜਲੀ ਵੇਚ ਕੇ ਪ੍ਰਤੀ ਵਰ੍ਹੇ 15,000 ਰੁਪਏ ਤੋਂ 18,000 ਰੁਪਏ ਦੀ ਆਮਦਨ ਭੀ ਕਮਾਉਣਗੇ।

 ਪ੍ਰਧਾਨ ਮੰਤਰੀ ਨੇ ਅੱਜ ਐਲਾਨੀ ਇਨਕਮ ਟੈਕਸ ਛੂਟ ਯੋਜਨਾ ਦਾ ਉਲੇਖ ਕੀਤਾ ਜਿਸ ਨਾਲ ਮੱਧ ਵਰਗ ਦੇ ਲਗਭਗ 1 ਕਰੋੜ ਨਾਗਰਿਕਾਂ ਨੂੰ ਰਾਹਤ ਮਿਲੇਗੀ। ਕਿਸਾਨ ਕਲਿਆਣ ਦੇ ਲਈ ਬਜਟ ਵਿੱਚ ਲਏ ਗਏ ਪ੍ਰਮੁੱਖ ਫ਼ੈਸਲਿਆਂ ਬਾਰੇ, ਸ਼੍ਰੀ ਮੋਦੀ ਨੇ ਨੈਨੋ ਡੀਏਪੀ ਦੇ ਉਪਯੋਗ, ਪਸ਼ੂਆਂ ਦੇ ਲਈ ਨਵੀਂ ਯੋਜਨਾ, ਪੀਐੱਮ ਮਤਸਯ ਸੰਪਦਾ ਯੋਜਨਾ ਦੇ ਵਿਸਤਾਰ ਅਤੇ ਆਤਮਨਿਰਭਰ ਤੇਲ ਬੀਜ ਅਭਿਯਾਨ ਦਾ (use of Nano DAP, new scheme for animals, expansion of PM Matsya Sampada Yojana and Atma Nirbhar oil seed campaign) ਉਲੇਖ ਕੀਤਾ, ਜਿਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਖਰਚ ਘੱਟ ਹੋਣਗੇ। ਪ੍ਰਧਾਨ ਮੰਤਰੀ ਨੇ ਇਤਿਹਾਸਿਕ ਬਜਟ ‘ਤੇ ਸਾਰੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣਾ ਸੰਬੋਧਨ ਸਮਾਪਤ ਕੀਤਾ।

***

ਡੀਐੱਸ/ਟੀਐੱਸ



(Release ID: 2001705) Visitor Counter : 43