ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਨੇ ਮੱਛੀਆਂ ਫੜਨ ਵਾਲੇ ਅਗਵਾ ਕੀਤੇ ਸ੍ਰੀਲੰਕਾ ਦੇ ਜਹਾਜ਼ ਨੂੰ ਸੇਸ਼ੇਲਸ ਰੱਖਿਆ ਬਲਾਂ ਅਤੇ ਸ੍ਰੀਲੰਕਾ ਦੀ ਜਲ ਸੈਨਾ ਦੇ ਸਹਿਯੋਗ ਨਾਲ ਛੁਡਾ ਲਿਆ

Posted On: 30 JAN 2024 6:19PM by PIB Chandigarh

ਭਾਰਤੀ ਜਲ ਸੈਨਾ ਨੇ ਸੇਸ਼ੇਲਸ ਰੱਖਿਆ ਬਲਾਂ ਅਤੇ ਸ੍ਰੀਲੰਕਾ ਦੀ ਜਲ ਸੈਨਾ ਦੇ ਸਹਿਯੋਗ ਤੇ ਤਾਲਮੇਲ ਨਾਲ ਬਹੁਪੱਖੀ ਕਾਰਵਾਈ ਕਰਦਿਆਂ ਅਗਵਾ ਕੀਤੇ ਗਏ ਮੱਛੀਆਂ ਫੜਨ ਵਾਲੇ ਸ੍ਰੀਲੰਕਾ ਦੇ ਜਹਾਜ਼ ਨੂੰ ਸਫਲਤਾ ਪੂਰਵਕ ਰੋਕ ਕੇ ਛੁਡਾ ਲਿਆ।

ਸੋਮਾਲੀਆ ਦੇ ਮੋਗਾਦਿਸ਼ੂ ਤੋਂ ਲਗਭਗ 955 ਐੱਨਐੱਮ  ਪੂਰਬ ਵਿੱਚ ਸ੍ਰੀਲੰਕਾ ਦੇ ਝੰਡੇ ਵਾਲੇ ਬਹੁ ਦਿਨੀਂ (ਮਲਟੀ ਡੇਅ) ਮੱਛੀਆਂ ਫੜਨ ਵਾਲੇ ਟਰਾਲਰ ਲੋਰੇਂਜ਼ੋ ਪੁਥਾ 04 ਦੇ  ਅਗਵਾ ਕੀਤੇ ਜਾਣ ਦੀ ਸੂਚਨਾ ਮਿਲੀ ਸੀ।  27 ਜਨਵਰੀ, 2024 ਨੂੰ ਤਿੰਨ ਸਮੁੰਦਰੀ ਲੁਟੇਰਿਆਂ ਨੇ ਮੱਛੀਆਂ ਫੜਨ ਵਾਲੇ ਇਸ ਜਹਾਜ਼ ’ਤੇ ਚੜ੍ਹ ਕੇ ਇਸ ਨੂੰ ਅਗਵਾ ਕਰ ਲਿਆ ਸੀ। 

ਭਾਰਤੀ ਜਲ ਸੈਨਾ ਨੇ 28 ਜਨਵਰੀ ਨੂੰ ਆਈਐੱਨਐੱਸ ਸ਼ਾਰਦਾ ਕੋਚੀ ਐਕਸ ਪੀਐੱਮ ਨੂੰ ਤਾਇਨਾਤ ਕੀਤਾ ਅਤੇ ਹੇਲ ਸੀ ਗਾਰਡੀਅਨ ਨੂੰ ਵੀ ਅਗਵਾ ਕੀਤੇ ਗਏ ਮੱਛੀਆਂ ਫੜਨ ਵਾਲੇ ਜਹਾਜ਼ ਦਾ ਪਤਾ ਲਗਾਉਣ ਅਤੇ ਉਸ ਨੂੰ ਰੋਕਣ ਦੀ ਜ਼ਿੰਮੇਵਾਰੀ ਸੌਂਪੀ। ਇਸ ਤੋਂ ਇਲਾਵਾ, ਨਵੀਂ ਦਿੱਲੀ ਵਿੱਚ ਆਈਐੱਫਸੀ ਆਈਓਆਰ ਵਿਖੇ ਸ੍ਰੀਲੰਕਾ ਅਤੇ ਸੇਸ਼ੇਲਸ ਦੇ ਅੰਤਰਰਾਸ਼ਟਰੀ ਸੰਪਰਕ ਅਧਿਕਾਰੀਆਂ ਰਾਹੀਂ ਕੁਸ਼ਲ ਸੰਚਾਲਨ ਤਾਲਮੇਲ ਅਤੇ ਜਾਣਕਾਰੀ ਸਾਂਝੀ ਕਰਨ ਦੇ ਨਤੀਜੇ ਵਜੋਂ 29 ਜਨਵਰੀ, 24 ਨੂੰ ਸੇਸ਼ੇਲਸ ਈਈਜ਼ੈੱਡ ਵਿੱਚ ਐੱਸਸੀਜੀਐੱਸ ਪੁਖਰਾਜ ਵੱਲੋਂ ਅਗਵਾ ਕੀਤੇ ਗਏ ਮੱਛੀਆਂ ਫੜਨ ਵਾਲੇ ਜਹਾਜ਼ ਨੂੰ ਰੋਕ ਲਿਆ ਗਿਆ।

ਤਿੰਨ ਸਮੁੰਦਰੀ ਡਾਕੂਆਂ ਨੇ ਸੇਸ਼ੇਲਜ਼ ਕੋਸਟ ਗਾਰਡ (ਐੱਸਸੀਜੀ) ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਅਤੇ ਚਾਲਕ ਦਲ ਦੇ ਸਾਰੇ ਛੇ ਮੈਂਬਰ ਸੁਰੱਖਿਅਤ ਹਨ ਅਤੇ ਜਹਾਜ਼ ਨੂੰ ਮਾਹੇ, ਸੇਸ਼ੇਲਸ ਲਿਜਾਇਆ ਜਾ ਰਿਹਾ ਹੈ।

*************



(Release ID: 2000948) Visitor Counter : 56


Read this release in: English , Urdu , Hindi , Tamil