ਕਾਨੂੰਨ ਤੇ ਨਿਆਂ ਮੰਤਰਾਲਾ
ਇੱਕ ਰਾਸ਼ਟਰ ਇੱਕ ਚੋਣ ਬਾਰੇ ਉੱਚ ਪੱਧਰੀ ਕਮੇਟੀ ਨੇ ਉੱਘੇ ਕਾਨੂੰਨਦਾਨਾਂ ਨਾਲ ਚੌਥੇ ਦੌਰ ਦਾ ਸਲਾਹ ਮਸ਼ਵਰਾ ਕੀਤਾ
Posted On:
24 JAN 2024 8:31PM by PIB Chandigarh
ਇੱਕ ਰਾਸ਼ਟਰ ਇੱਕ ਚੋਣ 'ਤੇ ਉੱਚ ਪੱਧਰੀ ਕਮੇਟੀ (ਐੱਚ.ਐੱਲ.ਸੀ.) ਦੇ ਚੇਅਰਮੈਨ, ਭਾਰਤ ਦੇ ਸਾਬਕਾ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਉੱਘੇ ਨਿਆਂਕਾਰ ਇਲਾਹਾਬਾਦ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਦਲੀਪ ਭੋਸਲੇ ਅਤੇ ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰਾਜੇਂਦਰ ਮੈਨਨ ਨਾਲ ਚੌਥੇ ਦੌਰ ਦਾ ਸਲਾਹ-ਮਸ਼ਵਰਾ ਕੀਤਾ, ਜਿਨ੍ਹਾਂ ਨੇ ਇਸ ਵਿਸ਼ੇ 'ਤੇ ਆਪਣੇ ਵਿਚਾਰ ਰੱਖੇ।
ਵਿੱਤੀ ਅਤੇ ਆਰਥਿਕ ਮਾਹਿਰਾਂ ਨਾਲ ਵਿਚਾਰ ਵਟਾਂਦਰੇ ਦੀ ਸ਼ੁਰੂਆਤ ਕਰਦਿਆਂ, ਸ਼੍ਰੀ ਕੋਵਿੰਦ ਨੇ ਐਸੋਚੈਮ ਦੇ ਪ੍ਰਧਾਨ ਅਤੇ ਸਪਾਈਸਜੈੱਟ ਏਅਰਲਾਈਨਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਸ਼੍ਰੀ ਅਜੈ ਸਿੰਘ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨਾਲ ਐਸੋਚੈਮ ਦੇ ਸਕੱਤਰ ਜਨਰਲ ਅਤੇ ਸਹਾਇਕ ਸਕੱਤਰ ਜਨਰਲ ਵੀ ਮੌਜੂਦ ਸਨ। ਸ਼੍ਰੀ ਸਿੰਘ ਨੇ ਦੇਸ਼ ਲਈ ਇੱਕੋ ਸਮੇਂ ਚੋਣਾਂ ਕਰਵਾਉਣ ਦੇ ਆਰਥਿਕ ਫਾਇਦਿਆਂ ਬਾਰੇ ਵਿਸਥਾਰ ਵਿੱਚ ਆਪਣੇ ਵਿਚਾਰ ਰੱਖੇ।
******
ਐੱਸਐੱਸ/ਏਕੇਐੱਸ
(Release ID: 2000351)
Visitor Counter : 63