ਰਾਸ਼ਟਰਪਤੀ ਸਕੱਤਰੇਤ
ਸੰਯੁਕਤ ਰਾਸ਼ਟਰ ਮਹਾ ਸਭਾ ਦੇ 78ਵੇਂ ਸੈਸ਼ਨ ਦੇ ਪ੍ਰਧਾਨ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
24 JAN 2024 9:00PM by PIB Chandigarh
ਰਾਸ਼ਟਰਪਤੀ ਭਵਨ ਵਿੱਚ ਅੱਜ (24 ਜਨਵਰੀ, 2024) ਸੰਯੁਕਤ ਰਾਸ਼ਟਰ ਮਹਾ ਸਭਾ ਦੇ 78ਵੇਂ ਸੈਸ਼ਨ ਦੇ ਪ੍ਰਧਾਨ ਮਹਾਮਹਿਮ ਸ਼੍ਰੀ ਡੈਨਿਸ ਫਰਾਂਸਿਸ (H.E. Mr. Dennis Francis) ਨੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਰਾਸ਼ਟਰਪਤੀ ਨੇ ਭਾਰਤ ਵਿੱਚ ਸੰਯੁਕਤ ਰਾਸ਼ਟਰ ਮਹਾ ਸਭਾ ਦੇ ਪ੍ਰਧਾਨ ਦਾ ਸੁਆਗਤ ਕਰਦੇ ਹੋਏ, ਉਨ੍ਹਾਂ ਦੀ ਪ੍ਰਧਾਨਗੀ ਵਿੱਚ ਜਲਵਾਯੂ ਪਰਿਵਰਤਨ ਅਤੇ ਮਹਿਲਾ ਸਸ਼ਕਤੀਕਰਣ ਦੇ ਖੇਤਰ ਵਿੱਚ ਕੀਤੇ ਜਾ ਰਹੇ ਮਹੱਤਵਪੂਰਨ ਕਾਰਜਾਂ ਦੀ ਸ਼ਲਾਘਾ ਕੀਤੀ।
ਰਾਸ਼ਟਰਪਤੀ ਮੁਰਮੂ ਇਸ ਬਾਤ ‘ਤੇ ਸਹਿਮਤ ਹੋਏ ਕਿ 78ਵੀਂ ਸੰਯੁਕਤ ਰਾਸ਼ਟਰ ਮਹਾ ਸਭਾ (ਯੂਐੱਨਜੀਏ- UNGA) ਦੀ ਪ੍ਰਧਾਨਗੀ (ਪ੍ਰੈਜ਼ੀਡੈਂਸੀ) ਦੇ ਲਈ ਚੁਣਿਆ ਗਿਆ ਵਿਸ਼ਾ “ਵਿਸ਼ਵਾਸ ਦਾ ਪੁਨਰਨਿਰਮਾਣ ਅਤੇ ਆਲਮੀ ਇਕਜੁੱਟਤਾ ਨੂੰ ਫਿਰ ਤੋਂ ਜਾਗਰਿਤ ਕਰਨਾ” ਸਮੇਂ ਦੀ ਮੰਗ ਹੈ, ਐਸੇ ਸਮੇਂ ਵਿੱਚ ਜਦੋਂ ਦੁਨੀਆ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਹਾ ਸਭਾ ਸਭ ਤੋਂ ਘੱਟ ਵਿਕਸਿਤ ਦੇਸ਼ਾਂ (ਐੱਲਡੀਸੀ- Least Developed Countries), ਲੈਂਡਲੌਕਡ ਵਿਕਾਸਸ਼ੀਲ ਦੇਸ਼ਾਂ (ਐੱਲਐੱਲਡੀਸੀ- Landlocked Developing Countries) ਅਤੇ ਛੋਟੇ ਦ੍ਵੀਪ ਵਿਕਾਸਸ਼ੀਲ ਰਾਜਾਂ (ਐੱਸਆਈਡੀਐੱਸ- Small Island Developing States) ਸਹਿਤ ਗਲੋਬਲ ਸਾਊਥ ਦਾ ਸਹਿਯੋਗ ਕਰਨ ਵਿੱਚ ਯੋਗਦਾਨ ਦੇ ਸਕਦੀ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UN Security Council) ਦੇ ਸੁਧਾਰ ‘ਤੇ ਧਿਆਨ ਦੇਣ ਦੀ ਸਰਾਹਨਾ ਕੀਤੀ, ਜੋ ਗਲੋਬਲ ਸਾਊਥ (Global South) ਦੇ ਲਈ ਭੀ ਇੱਕ ਮਹੱਤਵਪੂਰਨ ਮੁੱਦਾ ਹੈ।
***
ਡੀਐੱਸ/ਏਕੇ
(Release ID: 1999843)
Visitor Counter : 60