ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਇਸਰੋ ਚੇਅਰਮੈਨ ਸ਼੍ਰੀ ਐੱਸ ਸੋਮਨਾਥ ਨੇ ਆਈਆਈਐੱਸਐੱਫ 2023 ਵਿਖੇ ਵਿਦਿਆਰਥੀ ਨਵਾਚਾਰ ਉਤਸਵ - ਸਪੇਸ ਹੈਕਾਥੌਨ ਵਿੱਚ ਨੌਜਵਾਨਾਂ ਨੂੰ ਸੰਬੋਧਨ ਕੀਤਾ

Posted On: 18 JAN 2024 5:16PM by PIB Chandigarh

ਇਸਰੋ ਚੇਅਰਮੈਨ ਸ਼੍ਰੀ ਐੱਸ ਸੋਮਨਾਥ ਵਿਦਿਆਰਥੀ ਨਵਾਚਾਰ ਉਤਸਵ - ਸਪੇਸ ਹੈਕਾਥੌਨ 2023 ਵਿੱਚ।

ਵਿਦਿਆਰਥੀ ਨਵਾਚਾਰ ਉਤਸਵ ਦੇ ਦੂਜੇ ਦਿਨ - ਆਈਆਈਐੱਸਐੱਫ 2023 ਦੇ ਸਪੇਸ ਹੈਕਾਥੌਨ ਵਿੱਚ ਸਪੇਸ ਵਿਭਾਗ ਦੇ ਸਕੱਤਰ ਅਤੇ ਇਸਰੋ ਦੇ ਚੇਅਰਮੈਨ ਸ਼੍ਰੀ ਐੱਸ ਸੋਮਨਾਥ ਵਲੋਂ ਸ਼ਾਨਦਾਰ ਭਾਸ਼ਣ ਦਿੱਤਾ ਗਿਆ। ਦੇਸ਼ ਭਰ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਸੋਮਨਾਥ ਨੇ ਆਪਣੀ ਵਡਮੁੱਲੀ ਸੂਝ-ਬੂਝ ਅਤੇ ਪ੍ਰੇਰਣਾ ਸਾਂਝੀ ਕੀਤੀ, ਭਾਗੀਦਾਰਾਂ ਨੂੰ ਸਪੇਸ ਟੈਕਨਾਲੋਜੀ ਵਿੱਚ ਬੇਅੰਤ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕੀਤਾ।

ਆਪਣੇ ਸੰਬੋਧਨ ਦੌਰਾਨ, ਸ਼੍ਰੀ ਐੱਸ ਸੋਮਨਾਥ ਨੇ ਖੇਤੀਬਾੜੀ ਅਤੇ ਰਿਮੋਟ ਸੈਂਸਿੰਗ ਤੋਂ ਲੈ ਕੇ ਨੇਵੀਗੇਸ਼ਨ, ਟ੍ਰਾਂਸਪੋਰਟ, ਜਲ ਸਰੋਤ, ਬੁਨਿਆਦੀ ਢਾਂਚਾ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਸਪੇਸ ਟੈਕਨੋਲੋਜੀਆਂ ਦੀ ਪ੍ਰਮੁੱਖ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭੁਵਨ ਪੋਰਟਲ ਦੀ ਮਹੱਤਤਾ ਅਤੇ ਆਮ ਆਦਮੀ ਲਈ ਇਸ ਦੀਆਂ ਐਪਲੀਕੇਸ਼ਨਾਂ ਨੂੰ ਉਜਾਗਰ ਕੀਤਾ, ਨਵੀਨਤਾ ਅਤੇ ਸਮਾਜਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ।

ਗ੍ਰੈਂਡ ਫਿਨਾਲੇ ਦੇ ਭਾਗੀਦਾਰਾਂ ਨਾਲ ਗੱਲਬਾਤ ਕਰਦੇ ਹੋਏ, ਸ਼੍ਰੀ ਐੱਸ ਸੋਮਨਾਥ ਨੇ 30 ਘੰਟੇ ਦੇ ਹੈਕਾਥੌਨ ਦੌਰਾਨ ਵਿਕਸਿਤ ਕੀਤੀਆਂ ਐਪਲੀਕੇਸ਼ਨਾਂ ਨੂੰ ਪਹਿਲੀ ਵਾਰ ਦੇਖਣ ਦੇ ਨਾਲ-ਨਾਲ ਵਿਚਾਰ-ਵਟਾਂਦਰੇ ਅਤੇ ਚਰਚਾ ਵਿੱਚ ਹਿੱਸਾ ਲਿਆ। 2023 ਵਿੱਚ ਲਾਗੂ ਨਵੀਂ ਇਸਰੋ ਨੀਤੀ ਤੋਂ ਉਭਰਨ ਵਾਲੇ ਮੌਕਿਆਂ ਬਾਰੇ ਆਸ਼ਾ ਵਿਅਕਤ ਕਰਦੇ ਹੋਏ, ਉਨ੍ਹਾਂ ਨੇ ਸਮਾਜਿਕ ਤਰੱਕੀ ਅਤੇ ਰਾਸ਼ਟਰ-ਨਿਰਮਾਣ ਲਈ ਅਜਿਹੀਆਂ ਪਹਿਲਕਦਮੀਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਜੋ ਸਪੇਸ ਖੇਤਰ ਵਿੱਚ ਸਟਾਰਟ-ਅੱਪਸ ਨੂੰ ਸਰਗਰਮੀ ਨਾਲ ਸਮਰਥਨ ਕਰਦੀਆਂ ਹਨ।

ਵਿਦਿਆਰਥੀ ਨਵਾਚਾਰ ਉਤਸਵ - ਸਪੇਸ ਹੈਕਾਥੌਨ ਵਿੱਚ ਆਯੋਜਕਾਂ ਦੇ ਨਾਲ ਇਸਰੋ ਦੇ ਚੇਅਰਮੈਨ ਸ਼੍ਰੀ ਐੱਸ ਸੋਮਨਾਥ

ਸ਼੍ਰੀ ਸੋਮਨਾਥ ਨੇ ਕਿਹਾ ਕਿ ਸਾਲ 2023 ਵਿੱਚ, ਇਸਰੋ ਨੇ ਸਟਾਰਟ-ਅੱਪਸ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ, ਜਿਸ ਨਾਲ ਇਹ ਕਦਰਾਂ-ਕੀਮਤਾਂ, ਉੱਦਮਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਵਿੱਚ ਬਦਲ ਗਿਆ। ਸਾਡਾ ਉਦੇਸ਼ ਸਮਾਜ ਵਿੱਚ ਸਾਰਥਕ ਯੋਗਦਾਨ ਪਾਉਣਾ ਹੈ। ਉਨ੍ਹਾਂ ਨੇ ਭਾਗ ਲੈਣ ਵਾਲਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਪ੍ਰਗਟਾਈ ਕਿ ਹੈਕਾਥੌਨ ਵਿਦਿਆਰਥੀਆਂ ਲਈ ਸਿੱਖਣ ਦਾ ਇੱਕ ਮਹੱਤਵਪੂਰਨ ਮੌਕਾ ਸਾਬਤ ਹੋਵੇਗਾ। ਭਾਗੀਦਾਰਾਂ ਨੂੰ ਸੰਬੋਧਿਤ ਕਰਨ ਤੋਂ ਇਲਾਵਾ ਇਸਰੋ ਚੇਅਰਮੈਨ ਸ਼੍ਰੀ ਸੋਮਨਾਥ ਨੇ , ਐੱਨਆਈਐੱਫ ਅਤੇ ਵਿਗਿਆਨ ਭਾਰਤੀ (ਵਿਭਾ) ਦੀਆਂ ਟੀਮਾਂ ਸਮੇਤ ਸਮਾਗਮ ਵਿੱਚ ਮੁੱਖ ਯੋਗਦਾਨ ਪਾਉਣ ਵਾਲਿਆਂ ਨਾਲ ਗੱਲਬਾਤ ਕੀਤੀ।

ਵਿਦਿਆਰਥੀਆਂ ਦੇ ਨਾਲ ਇਸਰੋ ਦੇ ਚੇਅਰਮੈਨ ਸ਼੍ਰੀ ਐੱਸ ਸੋਮਨਾਥ

30 ਘੰਟੇ ਚੱਲੀ ਹੈਕਾਥੌਨ ਅੱਜ ਵਿਦਿਆਰਥੀਆਂ ਦੇ ਅਸਾਧਾਰਣ ਉਤਸ਼ਾਹ ਅਤੇ ਰਚਨਾਤਮਕਤਾ ਨਾਲ ਸਮਾਪਤ ਹੋ ਗਈ। ਇਸ ਇਵੈਂਟ ਨੇ ਨਾ ਸਿਰਫ਼ ਵਿਦਿਆਰਥੀਆਂ ਨੂੰ ਮੁਕਾਬਲਾ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ ਸਗੋਂ ਸਪੇਸ ਟੈਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ, ਨਵਾਚਾਰ ਅਤੇ ਵਿਸ਼ਾਲ ਸੰਭਾਵਨਾਵਾਂ ਦੀ ਡੂੰਘੀ ਸਮਝ ਨੂੰ ਵੀ ਉਤਸ਼ਾਹਿਤ ਕੀਤਾ।

ਸੀਐੱਸਆਈਆਰ-ਨੈਸ਼ਨਲ ਇੰਸਟੀਟਿਊਟ ਆਫ਼ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ ਦੇ ਸਾਇੰਸ ਮੀਡੀਆ ਕਮਿਊਨੀਕੇਸ਼ਨ ਸੈੱਲ (ਐੱਸਐੱਮਸੀਸੀ) ਨੇ ਪ੍ਰਿੰਟ, ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਵਿਦਿਆਰਥੀ ਨਵਾਚਾਰ ਉਤਸਵ - ਸਪੇਸ ਹੈਕਾਥੌਨ 2023 ਦੇ ਮੀਡੀਆ ਪ੍ਰਚਾਰ ਦਾ ਤਾਲਮੇਲ ਕੀਤਾ।

*****

ਐੱਸਐੱਨਸੀ/ਪੀਕੇ 



(Release ID: 1997990) Visitor Counter : 37


Read this release in: English , Urdu , Hindi