ਟੈਕਸਟਾਈਲ ਮੰਤਰਾਲਾ

ਟੈਕਸਟਾਈਲ ਮੰਤਰਾਲੇ ਨੇ ਟੈਕਨੀਕਲ ਟੈਕਸਟਾਈਲਜ਼ ਦੇ ਵੱਖ-ਵੱਖ ਖੇਤਰਾਂ ਵਿੱਚ 103 ਕਰੋੜ ਰੁਪਏ ਦੇ 11 ਖੋਜ ਅਤੇ ਵਿਕਾਸ (R&D) ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ


ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਅਧੀਨ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ

Posted On: 18 JAN 2024 7:02PM by PIB Chandigarh

ਕੇਂਦਰੀ ਟੈਕਸਟਾਈਲ, ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਇੱਥੇ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ (ਐੱਨਟੀਟੀਐੱਮ) ਦੇ ਮਿਸ਼ਨ ਸਟੀਅਰਿੰਗ ਗਰੁੱਪ (ਐੱਮਐੱਸਜੀ) ਦੀ 8ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਟੈਕਨੀਕਲ ਟੈਕਸਟਾਈਲ ਉਤਪਾਦਾਂ ਦੇ ਸਵਦੇਸ਼ੀ ਵਿਕਾਸ ਨੂੰ ਵਧਾਉਣ ਲਈ ਸਰਕਾਰ ਅਤੇ ਉਦਯੋਗ ਦਰਮਿਆਨ ਸਹਿਯੋਗੀ ਯਤਨਾਂ ਨੂੰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

ਟੈਕਸਟਾਈਲ ਮੰਤਰਾਲੇ ਨੇ 11 ਪ੍ਰੋਜੈਕਟ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ, ਜਿਸ ਵਿੱਚ 9 ਖੋਜ ਅਤੇ ਵਿਕਾਸ (R&D) ਪ੍ਰੋਜੈਕਟ, 1 ਮਸ਼ੀਨ ਵਿਕਾਸ ਅਤੇ 1 ਉਪਕਰਨ ਵਿਕਾਸ ਪ੍ਰੋਜੈਕਟ ਸ਼ਾਮਲ ਹਨ, ਜਿਸਦੀ ਲਾਗਤ ਲਗਭਗ 103 ਕਰੋੜ ਰੁਪਏ ਹੈ। ਇਨ੍ਹਾਂ ਵਿੱਚੋਂ ਇੱਕ ਪ੍ਰੋਜੈਕਟ ਭਾਰਤ ਨੂੰ ਟੈਕਨੀਕਲ ਟੈਕਸਟਾਈਲ ਦੇ ਖੇਤਰ ਵਿੱਚ ਆਤਮਨਿਰਭਰ ਬਣਾਉਣ ਲਈ ਰਣਨੀਤਕ ਕਾਰਜਾਂ ਲਈ ਉੱਚ ਤਾਕਤ ਵਾਲੇ ਕਾਰਬਨ ਫਾਈਬਰ ਦੇ ਵਿਕਾਸ 'ਤੇ ਕੇਂਦਰਿਤ ਹੈ।

ਇਹ ਪ੍ਰੋਜੈਕਟ ਟੈਕਨੀਕਲ ਟੈਕਸਟਾਈਲ ਦੇ ਵੱਖ-ਵੱਖ ਐਪਲੀਕੇਸ਼ਨ ਖੇਤਰਾਂ ਨੂੰ ਕਵਰ ਕਰਦੇ ਹਨ, ਜਿਸ ਵਿੱਚ ਪ੍ਰੋਟੈੱਕ ਦੇ 2 ਪ੍ਰੋਜੈਕਟ, 2 ਮੈਡੀਟੈੱਕ, 2 ਮੋਬਿਲਟੈੱਕ, 1 ਬਿਲਡਟੈੱਕ, 2 ਸਮਾਰਟ ਟੈਕਸਟਾਈਲ ਅਤੇ 1 ਸਸਟੇਨੇਬਲ ਟੈਕਸਟਾਈਲ ਪ੍ਰੋਜੈਕਟ ਸ਼ਾਮਲ ਹਨ।

ਪ੍ਰਵਾਨਿਤ ਪ੍ਰੋਜੈਕਟਾਂ ਵਿੱਚ, ਰਿਸਰਚ ਪ੍ਰੋਜੈਕਟਾਂ ਦੀ ਅਗਵਾਈ ਸੰਸਥਾਵਾਂ ਅਤੇ ਖੋਜ ਸੰਸਥਾਵਾਂ ਦੁਆਰਾ ਕੀਤੀ ਗਈ ਸੀ ਜਿਸ ਵਿੱਚ ਸੀਐੱਸਆਈਆਰ-ਐੱਨਏਐੱਲ, ਏਟੀਆਈਆਰਏ, ਐੱਨਆਈਟੀਆਰਏ, ਆਈਆਈਟੀ ਦਿੱਲੀ, ਆਈਸੀਟੀ- ਮੁੰਬਈ, ਐੱਨਆਈਟੀ-ਜਲੰਧਰ, ਕਲਰਜੈੱਟ ਇੰਡੀਆ ਲਿਮਿਟਿਡ ਸ਼ਾਮਲ ਹਨ। 

ਕੇਂਦਰੀ ਮੰਤਰੀ ਨੇ ਰਾਸ਼ਟਰੀ ਟੈਕਨੀਕਲ ਟੈਕਸਟਾਈਲ ਮਿਸ਼ਨ ਦੇ ਵੱਖ-ਵੱਖ ਹਿੱਸਿਆਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ, ਜਿਸ ਵਿੱਚ ਪ੍ਰਵਾਨਿਤ ਆਰ ਐਂਡ ਡੀ ਉਤਪਾਦਾਂ ਦੀ ਸਮੀਖਿਆ, ਭਾਰਤ ਵਿੱਚ ਟੈਕਨੀਕਲ ਟੈਕਸਟਾਈਲ ਐਜੂਕੇਸ਼ਨ ਵਿੱਚ ਵਿਦਿਅਕ ਸੰਸਥਾਵਾਂ ਨੂੰ ਸਮਰੱਥ ਬਣਾਉਣ ਲਈ ਸਾਂਝੇ ਦਿਸ਼ਾ-ਨਿਰਦੇਸ਼ਾਂ ਅਧੀਨ ਅਰਜ਼ੀਆਂ ਦੀ ਸਥਿਤੀ (ਰਾਊਂਡ-2), ਜਾਰੀ ਗੁਣਵੱਤਾ ਨਿਯੰਤਰਣ ਆਦੇਸ਼ਾਂ ਨੂੰ ਲਾਗੂ ਕਰਨਾ, ਟੈਕਸਟਾਈਲ ਮੰਤਰਾਲੇ ਵਲੋਂ ਖੋਜ ਅਤੇ ਵਿਕਾਸ ਲਈ ਪੇਟੈਂਟ ਦਿਸ਼ਾ-ਨਿਰਦੇਸ਼, ਐੱਨਟੀਟੀਐੱਮ ਅਧੀਨ ਆਊਟਰੀਚ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਆਦਿ ਸ਼ਾਮਲ ਹਨ।

ਟੈਕਸਟਾਈਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਅਤੇ ਵਣਜ ਅਤੇ ਉਦਯੋਗ ਮੰਤਰਾਲਾ, ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲਾ, ਭਾਰੀ ਉਦਯੋਗ ਮੰਤਰਾਲਾ, ਰੇਲ ਮੰਤਰਾਲਾ, ਜਲ ਸ਼ਕਤੀ ਮੰਤਰਾਲਾ, ਖਰਚ ਵਿਭਾਗ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ ਦੇ ਸੀਨੀਅਰ ਅਧਿਕਾਰੀ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਉੱਚ ਸਿੱਖਿਆ ਵਿਭਾਗ, ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰੋਤਸਾਹਨ ਵਿਭਾਗ ਦੇ ਮੈਂਬਰ ਅਤੇ ਹੋਰ ਮੰਤਰਾਲਿਆਂ ਅਤੇ ਉਦਯੋਗ ਦੇ ਉੱਘੇ ਮੈਂਬਰਾਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ।

****

ਏਡੀ/ਐੱਨਐੱਸ



(Release ID: 1997989) Visitor Counter : 43


Read this release in: English , Urdu , Hindi