ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਆਈਆਰਈਡੀਏ ਅਤੇ ਇੰਡੀਅਨ ਓਵਰਸੀਜ਼ ਬੈਂਕ ਨੇ ਅਖੁੱਟ ਊਰਜਾ ਪ੍ਰੋਜੈਕਟਾਂ ਲਈ ਸੰਯੁਕਤ ਰੂਪ ਵਿੱਚ ਕਰਜ਼ਾ ਦੇਣ ਲਈ ਹੱਥ ਮਿਲਾਇਆ
Posted On:
18 JAN 2024 11:46AM by PIB Chandigarh
ਇੰਡੀਅਨ ਰੀਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ ਲਿਮਟਿਡ (ਆਈਆਰਈਡੀਏ) ਨੇ ਇੰਡੀਅਨ ਓਵਰਸੀਜ਼ ਬੈਂਕ (ਆਈਓਬੀ) ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ ਹਨ, ਜਿਸ ਨਾਲ ਦੇਸ਼ ਭਰ ਵਿੱਚ ਅਖੁੱਟ ਊਰਜਾ ਪ੍ਰੋਜੈਕਟਾਂ ਦੇ ਵਿਭਿੰਨ ਸਪੈਕਟ੍ਰਮ ਲਈ ਸੰਯੁਕਤ ਰੂਪ ਵਿੱਚ ਕਰਜ਼ਾ ਦੇਣ ਅਤੇ ਕਰਜ਼ਾ ਸਿੰਡੀਕੇਸ਼ਨ ਵਿੱਚ ਸਹਿਯੋਗੀ ਯਤਨਾਂ ਲਈ ਪੜਾਅ ਤੈਅ ਕੀਤਾ ਗਿਆ ਹੈ।
ਸੇਵਾਵਾਂ ਦੀ ਇੱਕ ਲੜੀ ਨੂੰ ਸ਼ਾਮਲ ਕਰਦੇ ਹੋਏ, ਇਸ ਐੱਮਓਯੂ ਵਿੱਚ ਸਾਰੇ ਅਖੁੱਟ ਊਰਜਾ ਪ੍ਰੋਜੈਕਟਾਂ ਲਈ ਸੰਯੁਕਤ ਕਰਜ਼ਾ ਅਤੇ ਸਹਿ-ਉਤਪਤੀ ਸਹਾਇਤਾ ਪ੍ਰਦਾਨ ਕਰਨ ਦੇ ਪ੍ਰਬੰਧ ਸ਼ਾਮਲ ਹਨ। ਇਸ ਸਾਂਝੇਦਾਰੀ ਦਾ ਉਦੇਸ਼ ਆਈਆਰਈਡੀਏ ਕਰਜ਼ਦਾਰਾਂ ਲਈ ਲੋਨ ਸਿੰਡੀਕੇਸ਼ਨ ਅਤੇ ਅੰਡਰਰਾਈਟਿੰਗ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣਾ, ਟਰੱਸਟ ਅਤੇ ਰਿਟੇਨਸ਼ਨ ਅਕਾਉਂਟ (ਟੀਆਰਏ) ਦਾ ਪ੍ਰਬੰਧਨ ਕਰਨਾ ਅਤੇ ਆਈਆਰਈਡੀਏ ਕਰਜ਼ਿਆਂ ਲਈ 3-4 ਸਾਲਾਂ ਦੇ ਕਾਰਜਕਾਲ ਲਈ ਸਥਿਰ ਵਿਆਜ ਦਰਾਂ ਬਾਰੇ ਕੰਮ ਕਰਨਾ ਹੈ।
ਨਵੀਂ ਦਿੱਲੀ ਵਿੱਚ 16 ਜਨਵਰੀ 2024 ਨੂੰ ਆਈਆਰਈਡੀਏ ਦੇ ਬਿਜ਼ਨਸ ਸੈਂਟਰ ਵਿੱਚ ਜਨਰਲ ਮੈਨੇਜਰ ਡਾ. ਆਰ ਸੀ ਸ਼ਰਮਾ, ਚੀਫ਼ ਰੀਜਨਲ ਮੈਨੇਜਰ ਆਈਓਬੀ ਸ਼੍ਰੀ ਅਨਿਲ ਕੁਮਾਰ ਨੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਆਈਆਰਈਡੀਏ ਸ਼੍ਰੀ ਪ੍ਰਦੀਪ ਕੁਮਾਰ ਦਾਸ, ਜਨਰਲ ਮੈਨੇਜਰ ਅਤੇ ਸੀਈਓ ਅਜੈ ਕੁਮਾਰ ਸ਼੍ਰੀਵਾਸਤਵ ਅਤੇ ਡਾ. ਬਿਜੈ ਕੁਮਾਰ ਮੋਹੰਤੀ, ਡਾਇਰੈਕਟਰ (ਵਿੱਤ), ਆਈਆਰਈਡੀਏ ਦੀ ਮੌਜੂਦਗੀ ਵਿੱਚ ਇਸ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ।
ਇਸ ਸਹਿਮਤੀ ਪੱਤਰ ਬਾਰੇ ਜਾਣਕਾਰੀ ਦਿੰਦੇ ਹੋਏ, ਆਈਆਰਈਡੀਏ ਦੇ ਸੀਐੱਮਡੀ ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ ਕਿਹਾ ਕਿ ਆਈਆਰਈਡੀਏ ਅਤੇ ਇੰਡੀਅਨ ਓਵਰਸੀਜ਼ ਬੈਂਕ ਵਿਚਕਾਰ ਇਹ ਰਣਨੀਤਕ ਸਾਂਝੇਦਾਰੀ ਦੇਸ਼ ਵਿੱਚ ਅਖੁੱਟ ਊਰਜਾ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਸਾਡੀ ਵਚਨਬੱਧਤਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਸਾਡੀਆਂ ਸ਼ਕਤੀਆਂ ਅਤੇ ਸਰੋਤਾਂ ਨੂੰ ਜੋੜ ਕੇ, ਸਾਡਾ ਉਦੇਸ਼ ਕਈ ਤਰ੍ਹਾਂ ਦੇ ਅਖੁੱਟ ਊਰਜਾ ਪ੍ਰੋਜੈਕਟਾਂ ਨੂੰ ਮਜ਼ਬੂਤ ਵਿੱਤੀ ਸਹਾਇਤਾ ਪ੍ਰਦਾਨ ਕਰਨਾ, ਸਥਿਰਤਾ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਹੈ। ਹੋਰ ਪ੍ਰਮੁੱਖ ਵਿੱਤੀ ਸੰਸਥਾਵਾਂ ਨਾਲ ਸਮਝੌਤਿਆਂ ਅਤੇ ਪੁਰਾਣੇ ਸਮਝੌਤਿਆਂ ਰਾਹੀਂ, ਆਈਆਰਈਡੀਏ ਵੱਡੇ ਪੱਧਰ 'ਤੇ ਅਖੁੱਟ ਊਰਜਾ ਪ੍ਰੋਜੈਕਟਾਂ ਨੂੰ ਵਿੱਤ ਦੇਣ ਲਈ ਚੰਗੀ ਸਥਿਤੀ ਵਿੱਚ ਹੈ। ਇਹ 2030 ਤੱਕ 500 ਗੀਗਾਵਾਟ ਗੈਰ-ਜੈਵ-ਆਧਾਰਿਤ ਬਿਜਲੀ ਉਤਪਾਦਨ ਸਮਰੱਥਾ ਨੂੰ ਹਾਸਲ ਕਰਨ ਲਈ ਪ੍ਰਧਾਨ ਮੰਤਰੀ ਦੇ ਕੋਪ 26 ਐਲਾਨ ਦੇ ਅਨੁਸਾਰ ਹੈ।
ਇਹ ਸਹਿਯੋਗ ਬੈਂਕ ਆਫ਼ ਬੜੌਦਾ, ਬੈਂਕ ਆਫ਼ ਇੰਡੀਆ, ਯੂਨੀਅਨ ਬੈਂਕ ਆਫ਼ ਇੰਡੀਆ, ਇੰਡੀਆ ਇਨਫ੍ਰਾਸਟ੍ਰਕਚਰ ਫਾਈਨਾਂਸ ਕੰਪਨੀ ਲਿਮਟਿਡ ਅਤੇ ਬੈਂਕ ਆਫ਼ ਮਹਾਰਾਸ਼ਟਰ ਸਣੇ ਹੋਰ ਪ੍ਰਮੁੱਖ ਵਿੱਤੀ ਸੰਸਥਾਵਾਂ ਨਾਲ ਆਈਆਰਈਡੀਏ ਦੀ ਸਫਲ ਭਾਈਵਾਲੀ 'ਤੇ ਬਣਿਆ ਹੈ। ਇਸ ਤਰ੍ਹਾਂ ਇਹ ਸਮਝੌਤਾ ਦੇਸ਼ ਵਿੱਚ ਅਖੁੱਟ ਊਰਜਾ ਪ੍ਰੋਜੈਕਟਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਲਈ ਸੰਯੁਕਤ ਕਰਜ਼ ਅਤੇ ਲੋਨ ਸਿੰਡੀਕੇਸ਼ਨ 'ਤੇ ਕੇਂਦਰਿਤ ਹੈ।
***************
ਪੀਆਈਬੀ ਦਿੱਲੀ | ਆਲੋਕ ਮਿਸ਼ਰਾ/ਧੀਪ ਜੋਏ ਮੈਮਪਿਲੀ
(Release ID: 1997661)
Visitor Counter : 73