ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੈਬਨਿਟ ਨੇ ਭਾਰਤ ਅਤੇ ਡੋਮਿਨਿਕਨ ਗਣਰਾਜ ਦੇ ਦਰਮਿਆਨ ਮੈਡੀਕਲ ਪ੍ਰੋਡਕਟਸ ਰੈਗੂਲੇਸ਼ਨ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ ਨੂੰ ਮਨਜ਼ੂਰੀ ਦਿੱਤੀ

Posted On: 18 JAN 2024 1:02PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੂੰ ਭਾਰਤ ਦੇ  ਗਣਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਇਜ਼ੇਸ਼ਨ (ਸੀਡੀਐੱਸਸੀਓ- CDSCO) ਅਤੇ ਡੋਮਿਨਿਕਨ ਗਣਰਾਜ ਦੇ ਮੈਡੀਸਿਨ, ਫੂਡਸ ਅਤੇ ਸੈਨਿਟਰੀ ਪ੍ਰੋਡਕਟਸ ਆਰਗੇਨਾਇਜ਼ੇਸ਼ਨ ਡਾਇਰੈਕਟੋਰੇਟ ਜਨਰਲ, ਪਬਲਿਕ ਹੈਲਥ ਅਤੇ ਸੋਸ਼ਲ ਅਸਿਸਟੈਂਟ ਮੰਤਰਾਲੇ ਦੇ ਦਰਮਿਆਨ ਮੈਡੀਕਲ ਪ੍ਰੋਡਕਟਸ ਰੈਗੂਲੇਸ਼ਨ ਦੇ ਖੇਤਰ ਵਿੱਚ ਸਹਿਯੋਗ ‘ਤੇ ਹਸਤਾਖਰ ਕੀਤੇ ਗਏ  ਇੱਕ ਸਹਿਮਤੀ ਪੱਤਰ (Memorandum of Understanding) ਤੋਂ ਜਾਣੂ ਕਰਵਾਇਆ ਗਿਆ। ਇਸ ਸਹਿਮਤੀ ਪੱਤਰ (MoU) ‘ਤੇ 4 ਅਕਤੂਬਰ, 2023 ਨੂੰ ਹਸਤਾਖਰ ਕੀਤੇ ਗਏ ਸਨ।

 

ਇਹ ਸਹਿਮਤੀ ਪੱਤਰ (MoU) ਮੈਡੀਕਲ ਪ੍ਰੋਡਕਟਾਂ ਅਤੇ ਧਿਰਾਂ ਦੇ ਅਧਿਕਾਰ ਖੇਤਰ ਦੇ ਅੰਦਰ ਪ੍ਰਾਸੰਗਿਕ ਪ੍ਰਸ਼ਾਸਨਿਕ ਅਤੇ ਰੈਗੂਲੇਟਰੀ ਮਾਮਲਿਆਂ ਨਾਲ ਸਬੰਧਿਤ ਖੇਤਰਾਂ ਵਿੱਚ ਸੂਚਨਾ ਦੇ ਅਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਹੁਲਾਰਾ ਦੇਵੇਗਾ। ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਚਲ ਰਹੀਆਂ ਘਟੀਆਨਕਲੀ ਦਵਾਈਆਂ (substandard, falsified medicines) ਦੇ ਮੁੱਦਿਆਂ ਨਾਲ ਨਜਿੱਠਣ ਦੇ ਲਈ, ਸਹਿਮਤੀ ਪੱਤਰ (MoU) ‘ਤੇ ਹਸਤਾਖਰ ਦੇ ਜ਼ਰੀਏ ਰੈਗੂਲੇਟਰੀ ਏਜੰਸੀਆਂ ਦੇ ਦਰਮਿਆਨ ਗੱਲਬਾਤ ਦੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ।

 

ਰੈਗੂਲੇਟਰੀ ਪਿਰਤਾਂ ਦੇ ਸੰਯੋਜਨ (Convergence) ਨਾਲ ਭਾਰਤ ਤੋਂ ਦਵਾਈਆਂ ਦਾ ਨਿਰਯਾਤ ਵਧਾਉਣ ਵਿੱਚ ਮਦਦ ਮਿਲ ਸਕਦੀ ਹੈ, ਜਿਸ ਦੇ ਪਰਿਣਾਮਸਰੂਪ ਸਿੱਖਿਅਤ ਪੇਸ਼ੇਵਰਾਂ ਦੇ ਲਈ ਫਾਰਮਾਸਿਊਟੀਕਲ ਸੈਕਟਰ (Pharmaceutical sector) ਵਿੱਚ ਰੋਜ਼ਗਾਰ ਦੇ ਬਿਹਤਰ ਅਵਸਰਾਂ ਵਿੱਚ ਮਦਦ ਮਿਲ ਸਕਦੀ ਹੈ।

 

ਇਹ ਸਹਿਮਤੀ ਪੱਤਰ (MoU) ਮੈਡੀਕਲ ਪ੍ਰੋਡਕਟਾਂ ਦੇ ਨਿਰਯਾਤ ਦੀ ਸੁਵਿਧਾ ਪ੍ਰਦਾਨ ਕਰੇਗਾ, ਜਿਸ ਨਾਲ ਵਿਦੇਸ਼ੀ ਮੁਦਰਾ ਦੀ ਕਮਾਈ ਹੋਵੇਗੀ। ਇਹ ਆਤਮਨਿਰਭਰ ਭਾਰਤ (Atmanirbhar Bharat) ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ।

******

ਡੀਐੱਸ/ਐੱਸਕੇਐੱਸ



(Release ID: 1997394) Visitor Counter : 40