ਰੱਖਿਆ ਮੰਤਰਾਲਾ

ਨੌਸੈਨਾ ਮੁਖੀ ਨੇ ਲੱਦਾਖ਼ ਦੀ ਜ਼ਾਂਸਕਰ ਨਦੀ ਦੇ ਲਈ ਚਾਦਰ ਟ੍ਰੈਕ ਮੁਹਿੰਮ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ

Posted On: 17 JAN 2024 9:10AM by PIB Chandigarh

ਨੌਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ 16 ਜਨਵਰੀ 2024 ਨੂੰ ਆਈਐੱਨਐੱਸ ਸ਼ਿਵਾਜੀ ਤੋਂ ਭਾਰਤੀ ਨੌਸੈਨਾ ਦੇ ਚਾਦਰ ਟ੍ਰੈਕ (ਲੱਦਾਖ਼ ਵਿੱਚ ਜੰਮੀ ਹੋਈ ਜ਼ਾਂਸਕਰ ਨਦੀ ਉੱਤੇ) ਮੁਹਿੰਮ ਯਾਨੀ ਲੰਬੀ ਦੁਰਗਮ ਪੈਦਲ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਨੌਸੈਨਾ ਮੁਖੀ ਨੇ ਰਸਮੀ ਤੌਰ 'ਤੇ ਟੀਮ ਦੀ ਕਮਾਂਡ ਕਰ ਰਹੇ ਕਮਾਂਡਰ ਨਵਨੀਤ ਮਲਿਕ ਨੂੰ ਬਰਫ਼ ਕੱਟਣ ਵਾਲੀ ਕੁਹਾੜੀ ਸੌਂਪੀ ਅਤੇ ਉਨ੍ਹਾਂ ਦੇ ਸਫਲ ਅਭਿਆਨ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੁਹਿੰਮ ਦੇ ਦੌਰਾਨ 14 ਮੈਂਬਰੀ ਟੀਮ 11,000 ਫੁੱਟ ਦੀ ਉਚਾਈ 'ਤੇ ਸਿਖਰ ਦੇ ਵਲ ਚੜ੍ਹੇਗੀ ਅਤੇ ਫਿਰ ਕੌਮੀ ਝੰਡਾ ਅਤੇ ਨੌਸੈਨਾ ਦਾ ਝੰਡਾ ਲਹਿਰਾਏਗੀ।

 

ਇਹ ਅਭਿਆਨ ਭਾਰਤੀ ਨੌਸੈਨਾ ਦੇ ਸਾਹਸੀ ਜਜ਼ਬੇ ਨੂੰ ਪ੍ਰਦਰਸ਼ਿਤ ਕਰਨ ਦਾ ਪ੍ਰਤੀਕ ਹੈ। ਇਸਦਾ ਮੰਤਵ ਵੱਖ-ਵੱਖ ਚੁਣੌਤੀਆਂ ਅਤੇ ਪ੍ਰਤੀਕੂਲ ਮੌਸਮਾਂ ਦੀ ਸਥਿਤੀਆਂ ਦਾ ਸਾਹਮਣਾ ਕਰਨ ਵਿੱਚ ਸਮਰੱਥ ਇੱਕ ਮਜ਼ਬੂਤ ਅਤੇ ਲਚਕੀਲਾ ਕਾਰਜਬਲ ਤਿਆਰ ਕਰਨਾ ਹੈ।

*************

ਵੀਐਮ / ਪੀਐਜ 



(Release ID: 1997193) Visitor Counter : 67