ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰੀ ਭਲਾਈ ਲਾਭਾਂ ਦਾ ਨਾਗਰਿਕਾਂ ਦੇ ਘਰ ਤੱਕ ਪਹੁੰਚਾਉਣਾ ਸੁਨਿਸ਼ਚਿਤ ਕੀਤਾ ਹੈ


ਭਾਰਤ ਵਿੱਚ ਇੱਕ ਨਵਾਂ ਕਾਰਜ ਸੱਭਿਆਚਾਰ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਹਮੇਸ਼ਾ ਕ੍ਰੈਡਿਟ ਦਿੱਤਾ ਜਾਵੇਗਾ, ਜਿਸ ਵਿੱਚ ਹਰੇਕ ਗ਼ਰੀਬ ਸਮਰਥਕ ਅਤੇ ਲੋਕ ਭਲਾਈ ਯੋਜਨਾਵਾਂ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ, ਤਾਕਿ ਉਹ ਜਾਤੀ, ਪੰਥ, ਧਰਮ ਜਾਂ ਵੋਟ ਦੀ ਪਰਵਾਹ ਕੀਤੇ ਬਿਨਾਂ ਆਖਰੀ ਕਤਾਰ ਵਿੱਚ ਸਭ ਤੋਂ ਜ਼ਰੂਰਤਮੰਦ ਜਾਂ ਆਖਰੀ ਵਿਅਕਤੀ ਤੱਕ ਪਹੁੰਚ ਸਕੇ: ਡਾ. ਜਿਤੇਂਦਰ ਸਿੰਘ

ਡਾ. ਜਿਤੇਂਦਰ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿਖੇ “ਵਿਕਸਿਤ ਭਾਰਤ ਸੰਕਲਪ ਯਾਤਰਾ” ਪ੍ਰੋਗਰਾਮ ਨੂੰ ਸੰਬੋਧਨ ਕੀਤਾ

“ਵਿਕਸਿਤ ਭਾਰਤ ਸੰਕਲਪ ਯਾਤਰਾ ਉਨ੍ਹਾਂ ਨਾਗਰਿਕਾਂ ਦੇ ਲਈ ਹੈ ਜੋ ਸ਼ਾਇਦ ਅੱਗੇ ਨਹੀਂ ਆ ਪਾਏ ਜਾਂ, ਉਨ੍ਹਾਂ ਵੱਖ-ਵੱਖ ਯੋਜਨਾਵਾਂ ਤੋਂ ਅਣਜਾਣ ਹਨ ਜਿਨ੍ਹਾਂ ਦੇ ਉਹ ਯੋਗ ਹਨ ਅਜਿਹੇ ਲੋਕਾਂ ਲਈ ਜਿਨ੍ਹਾਂ ਨੂੰ ਉਨ੍ਹਾਂ ਦੀ ਯੋਜਨਾਵਾਂ ਦਾ ਲਾਭ ਨਹੀਂ ਮਿਲ ਪਾਇਆ”: ਡਾ. ਜਿਤੇਂਦਰ ਸਿੰਘ

Posted On: 16 JAN 2024 5:25PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਨੂੰ ਸਰਕਾਰੀ ਭਲਾਈ ਲਾਭਾਂ ਦੀ ਪਹੁੰਚ ਘਰ ਤੱਕ ਸੁਨਿਸ਼ਚਿਤ ਕੀਤੀ ਹੈ।

ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿੱਚ “ਵਿਕਸਿਤ ਭਾਰਤ ਸੰਕਲਪ ਯਾਤਰਾ” ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ, ਇੱਕ ਸਮਾਂ ਸੀ ਜਦੋਂ ਗ਼ਰੀਬ ਨਾਗਰਿਕ ਨੂੰ ਛੋਟੇ-ਛੋਟੇ ਲਾਭਾਂ  ਲਈ ਵੀ ਇੱਕ ਦਫ਼ਤਰ ਤੋਂ ਦੂਸਰੇ ਦਫ਼ਤਰ ਤੱਕ ਵਾਰ-ਵਾਰ ਚੱਕਰ ਲਗਾਉਣਾ ਪੈਂਦਾ ਸੀ, ਪਰੇਸ਼ਾਨ ਹੋ ਕੇ ਆਪਣਾ ਅਧਿਕਾਰ ਛੱਡਣਾ ਪੈਂਦਾ ਸੀ ਅਤੇ ਅਕਸਰ ਕਿਸਮਤ ‘ਤੇ ਚੀਜ਼ਾਂ ਛੱਡਣੀਆਂ ਪੈਂਦੀਆਂ ਸਨ।

ਡਾ. ਜਿਤੇਂਦਰ ਸਿੰਘ ਨੇ ਕਿਹਾ, “ਹੁਣ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਭ ਕੁਝ ਬਦਲ ਦਿੱਤਾ ਹੈ। ਹੁਣ ਸਰਕਾਰੀ ਅਧਿਕਾਰੀ ਹਰੇਕ ਨਾਗਰਿਕ ਦੇ ਦਰਵਾਜ਼ੇ ‘ਤੇ ਜਾਂਦੇ ਹਨ ਕਿਉਂਕਿ ਸਾਰੇ ਲਾਭਾਰਥੀਆਂ ਨੂੰ ਯੋਜਨਾ ਦਾ ਲਾਭ ਮਿਲਿਆ ਜਾਂ ਨਹੀਂ ਉਨ੍ਹਾਂ ਨੂੰ ਇਹ ਰਿਪੋਰਟ ਕਰਨ ਦੀ ਜਵਾਬਦੇਹੀ ਦਿੱਤੀ ਗਈ ਹੈ।”

ਉਨ੍ਹਾਂ ਨੇ ਕਿਹਾ, ਕਿ ਨਾਗਰਿਕਾਂ ਨੂੰ ਸਰਕਾਰੀ ਯੋਜਨਾ ਦਾ ਕੇਂਦਰ ਬਿੰਦੂ ਬਣਾ ਦਿੱਤਾ ਹੈ ਅਤੇ ਹਰੇਕ ਕਲਿਆਣਕਾਰੀ ਯੋਜਨਾ ਆਮ ਆਦਮੀ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ, ਇਹ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਤੇ ਕਲਪਨਾਸ਼ੀਲ ਅਗਵਾਈ ਦੇ ਕਾਰਨ ਸੰਭਵ ਹੋਇਆ ਹੈ।

 ਉਨ੍ਹਾਂ ਨੇ ਕਿਹਾ, ਇਹ ਪਿਛਲੀ ਵਿਰੋਧੀ ਸਰਕਾਰਾਂ ਦੁਆਰਾ ਅਪਣਾਈ ਗਈ ਪਿਛਲੀ ਪ੍ਰਥਾ ਤੋਂ ਬਹੁਤ ਵੱਖ ਹੈ, ਜਿਸ ਵਿੱਚ ਵੋਟ ਬੈਂਕ ਦੀ ਰਾਜਨੀਤੀ ਰਾਜ ਦੇ ਲਾਭਾਂ ਨੂੰ ਚੁਨਿੰਦਾ ਤੌਰ ‘ਤੇ ਲਾਗੂ ਕਰਨ ਨੂੰ ਪਹਿਲਾ ਨਿਰਧਾਰਿਤ ਕਰਦੀ ਸੀ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਭਾਰਤ ਵਿੱਚ ਇੱਕ ਨਵਾਂ ਕਾਰਜ ਸੱਭਿਆਚਾਰ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਨੂੰ ਹਮੇਸ਼ਾ ਕ੍ਰੈਡਿਟ ਦਿੱਤਾ ਜਾਵੇਗਾ, ਜਿਸ ਵਿੱਚ ਹਰੇਕ ਗ਼ਰੀਬ ਸਮਰਥਕ ਅਤੇ ਲੋਕ ਕਲਿਆਣਕਾਰੀ ਯੋਜਨਾਵਾਂ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ, ਤਾਕਿ ਉਹ ਜਾਤੀ, ਪੰਥ, ਧਰਮ ਜਾਂ ਵੋਟ ਦੀ ਪਰਵਾਹ ਕੀਤੇ ਬਿਨਾਂ ਆਖਰੀ ਕਤਾਰ ਵਿੱਚ ਸਭ ਤੋਂ ਜ਼ਰੂਰਤਮੰਦ ਜਾਂ ਆਖਰੀ ਵਿਅਕਤੀ ਤੱਕ ਪਹੁੰਚ ਸਕੇ।

ਉਨ੍ਹਾਂ ਨੇ ਕਿਹਾ, “ਆਈਈਸੀ ਵੈਨ ਮੋਦੀ ਗਾਰੰਟੀ ਵੈਨਾਂ ਹਨ, ਜਿੱਥੇ ਸਮਾਜ ਦੇ ਕਮਜ਼ੋਰ ਅਤੇ ਹਾਸ਼ੀਏ ‘ਤੇ ਰਹਿਣ ਵਾਲੇ ਵਰਗਾਂ ਦੇ ਸਮਾਜਿਕ-ਆਰਥਿਕ ਉਥਾਨ ਦੇ ਲਈ ਪਿਛਲੇ 9-10 ਵਰ੍ਹਿਆਂ ਵਿੱਚ ਸ਼ੁਰੂ ਕੀਤੀ ਗਈ 17-18 ਪ੍ਰਮੁੱਖ ਫਲੈਗਸ਼ਿਪ ਯੋਜਨਾਵਾਂ ਨੂੰ 100 ਪ੍ਰਤੀਸ਼ਤ ਸੰਪੂਰਨ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ।”

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਾਢੇ ਨੌਂ ਵਰ੍ਹਿਆਂ ਦੀ ਛੋਟੀ ਜਿਹੀ ਮਿਆਦ ਦੇ ਦੌਰਾਨ ਕੇਂਦਰ ਕਈ ਯੋਜਨਾਵਾਂ ਨੂੰ 100 ਫੀਸਦੀ ਸੰਪੂਰਨ ਦੇ ਕਰੀਬ ਲਿਆਉਣ ਵਿੱਚ ਸਫ਼ਲ ਰਿਹਾ ਹੈ ਅਤੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ’ ਦੇ ਸਿਧਾਂਤ ਦਾ ਪਾਲਣ ਕਰਦੇ ਹੋਏ ਯੋਗ ਲੋਕਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਇੱਕ ਨਵੀਂ ਧਾਰਨਾ ਹੈ, ਜਿਸ ਦਾ ਉਦੇਸ਼ ਉੱਜਵਲਾ ਯੋਜਨਾ, ਸਵਨਿਧੀ, ਪ੍ਰਧਾਨ ਮੰਤਰੀ ਆਵਾਸ ਯੋਜਨਾ ਆਦਿ ਜਿਹੀਆਂ ਸਾਰੀਆਂ ਸਰਕਾਰੀ ਯੋਜਨਾਵਾਂ ਨੂੰ ਸੰਤ੍ਰਿਪਤ ਕਰਨਾ ਹੈ।

ਉਨ੍ਹਾਂ ਨੇ ਕਿਹਾ, “ਵਿਕਸਿਤ ਭਾਰਤ ਯਾਤਰਾ ਉਨ੍ਹਾਂ ਨਾਗਰਿਕਾਂ ਨੂੰ ਲਕਸ਼ਿਤ ਕਰਦੀ ਹੈ ਜੋ ਸ਼ਾਇਦ ਅੱਗੇ ਨਹੀਂ ਆਏ ਜਾਂ ਉਨ੍ਹਾਂ ਵੱਖ-ਵੱਖ ਯੋਜਨਾਵਾਂ ਤੋਂ ਅਣਜਾਣ ਹਨ ਜਿਨ੍ਹਾਂ ਦੇ ਲਈ ਉਹ ਯੋਗ ਹਨ ਜਾਂ ਅਜਿਹੇ ਲੋਕ ਜਿਨ੍ਹਾਂ ਨੇ ਆਪਣੇ ਹੱਕ ਦੇ ਲਾਭ ਦੀ ਮੰਗ ਨਹੀਂ ਕੀਤੀ ਹੋਵੇਗੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਰਿਆਂ ਦੇ ਲਈ ਨਿਆਂ ਦੇ ਸਿਧਾਂਤ ਦੇ ਅਧਾਰ ‘ਤੇ ਜਨਤਕ ਵੰਡ ਦੇ ਮਾਪਦੰਡਾਂ ਨੂੰ ਵੋਟ ਦੇ ਵਿਚਾਰ ਤੋਂ ਬਹੁਤ ਉੱਪਰ ਉੱਠਾ ਦਿੱਤਾ ਹੈ ਅਤੇ ਫਿਰ ਜਨਤਾ ‘ਤੇ ਛੱਡ ਦਿੱਤਾ ਕਿ ਉਹ ਕਿਸ ਨੂੰ ਵੋਟ ਦੇਣਾ ਚਾਹੁੰਦੇ ਹਨ, ਅਤੇ ਜਨਤਾ ਨੇ ਵੀ ਮੋਦੀ ਸਰਕਾਰ ਨੂੰ ਦੂਸਰੇ ਕਾਰਜਕਾਲ ਦੇ ਲਈ ਪਿਛਲੀਆਂ ਚੋਣਾਂ ਦੀ ਤੁਲਨਾ ਵਿੱਚ ਬਹੁਤ ਅਧਿਕ ਜਨਾਦੇਸ਼ ਦੇ ਨਾਲ ਵਾਪਸ ਕਰ ਕੇ ਇਸ ਦ੍ਰਿਸ਼ਟੀਕੋਣ ਦਾ ਸਮਰਥਨ ਕੀਤਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸੰਸਦੀ ਖੇਤਰ ਨੇ ਕੇਂਦਰ ਸਰਕਾਰ ਦੀਆਂ ਸਾਰੀਆਂ ਕਲਿਆਣਕਾਰੀ ਸਕੀਮਾਂ ਵਿੱਚ ਲਗਭਗ ਸੰਪੂਰਨ  ਹਾਸਲ ਕਰ ਲਈ ਹੈ, ਚਾਹੇ ਉਹ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਹੋਵੇ, ਸੋਇਲ ਹੈਲਥ ਕਾਰਡ ਹੋਵੇ, ਪ੍ਰਧਾਨ ਮੰਤਰੀ ਮਾਨ ਧਨ ਯੋਜਨਾ ਹੋਵੇ, ਜਾਂ ਕਿਸਾਨ ਕ੍ਰੈਡਿਟ ਕਾਰਡ ਹੋਵੇ।

ਉਨ੍ਹਾਂ ਨੇ ਕਿਹਾ, “ਇਹ ਜ਼ਿਕਰਯੋਗ ਕਰਨਾ ਉੱਚਿਤ ਹੈ ਕਿ ਪਿਛਲੇ 3 ਤੋਂ 4 ਵਰ੍ਹਿਆਂ ਤੋਂ ਉਧਮਪੁਰ ਲਗਾਤਾਰ ਟੌਪ ਰੈਂਕ ਹਾਸਲ ਕਰ ਰਿਹਾ ਹੈ ਜਾਂ ਕੇਂਦਰੀ ਪੀਐੱਮਜੀਐੱਸਵਾਈ ਸੜਕ ਪ੍ਰੋਜੈਕਟਾਂ ਦੇ ਲਾਗੂਕਰਨ ਵਿੱਚ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਟੌਪ 3 ਰੈਂਕ ਵਿੱਚੋਂ ਇੱਕ ਹਾਸਲ ਕਰ ਰਿਹਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਧਮਪੁਰ ਦੇ ਦੂਰ-ਦੁਰਾਡੇ ਦੇ ਪਹਾੜੀ ਇਲਾਕਿਆਂ ਅਤੇ ਆਲੇ-ਦੁਆਲੇ ਦੇ ਕੁਝ ਪਿੰਡਾਂ ਵਿੱਚ ਵੀ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਏਸ਼ੀਆ ਦੀ ਸਭ ਤੋਂ ਲੰਬੀ ਸੜਕ ਸੁਰੰਗ ਦਾ ਵੀ ਉਦਘਾਟਨ ਕੀਤਾ, ਜੋ ਚੇਨਾਨੀ ਤੋਂ ਸ਼ੁਰੂ ਹੁੰਦੀ ਹੈ ਅਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਮ ‘ਤੇ ਰੱਖਿਆ ਜਾਣ ਵਾਲਾ ਇਸ ਤਰ੍ਹਾਂ ਦਾ ਪਹਿਲਾ ਪ੍ਰੋਜੈਕਟ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਸੇ ਤਰ੍ਹਾਂ ਉਧਮਪੁਰ ਰੇਲਵੇ ਸਟੇਸ਼ਨ ਦਾ ਵਿਸਤਾਰ ਕੀਤਾ ਗਿਆ ਹੈ ਅਤੇ ਇਹ ਸੰਭਵਤ: ਦੇਸ਼ ਦਾ ਪਹਿਲਾ ਰੇਲਵੇ ਸਟੇਸ਼ਨ ਹੈ ਜਿਸ ਦਾ ਨਾਮ ਸ਼ਹੀਦ ਸੈਨਿਕ ਕੈਪਟਨ ਤੁਸ਼ਾਰ ਮਹਾਜਨ ਦੇ ਨਾਮ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿੱਚ ਕਸ਼ਮੀਰ ਘਾਟੀ ਨੂੰ ਜਲਦੀ ਹੀ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਰੇਲਵੇ ਦੁਆਰਾ ਜੋੜਿਆ ਜਾਵੇਗਾ, ਉਧਮਪੁਰ ਉੱਤਰ ਭਾਰਤ ਵਿੱਚ ਸਭ ਤੋਂ ਮਹੱਤਵਪੂਰਨ ਰੇਲਵੇ ਜੰਕਸ਼ਨ ਵਜੋਂ ਉਭਰਨ ਜਾ ਰਿਹਾ ਹੈ, ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਮੰਗ ਕੀਤੀ ਹੈ ਕਿ ਉਧਮਪੁਰ ਵਿੱਚ ਰੇਲਵੇ ਦਾ ਇੱਕ ਪੂਰਨ ਡਵੀਜ਼ਨ ਹੈੱਡਕੁਆਰਟਰ ਸਥਾਪਿਤ ਕੀਤਾ ਜਾਵੇ।

ਵਿਕਸਿਤ ਭਾਰਤ ਯਾਤਰਾ ਵਿਭਿੰਨ ਜਨ ਭਾਗੀਦਾਰੀ ਪ੍ਰੋਗਰਾਮਾਂ ‘ਤੇ ਕੇਂਦ੍ਰਿਤ ਹੈ ਜਿਵੇਂ ਯੋਜਨਾਵਾਂ ਦੇ ਲਾਭਾਰਥੀਆਂ ਦੁਆਰਾ ਅਨੁਭਵ ਸਾਂਝਾ ਕਰਨਾ, ਪ੍ਰਗਤੀਸ਼ੀਲ ਕਿਸਾਨਾਂ ਦੇ ਨਾਲ ਗੱਲਬਾਤ, ਆਯੁਸ਼ਮਾਨ ਕਾਰਡ, ਜਲ ਜੀਵਨ ਮਿਸ਼ਨ, ਜਨ ਧਨ ਯੋਜਨਾ, ਪੀਐੱਮ ਕਿਸਾਨ ਸੰਨਮਾਨ ਨਿਧੀ ਯੋਜਨਾ, ਓਡੀਐੱਫ ਪਲੱਸ ਸਥਿਤੀ ਜਿਹੀਆਂ ਯੋਜਨਾਵਾਂ ਦੀ 100 ਫੀਸਦੀ ਸੰਪੂਰਨ ਪ੍ਰਾਪਤ ਕਰਨ ਵਾਲੀਆਂ ਗ੍ਰਾਮ ਪੰਚਾਇਤਾਂ ਦੀ ਉਪਲਬਧੀਆਂ ਦਾ ਉਤਸਵ, ਮੌਕੇ ‘ਤੇ ਕੁਇਜ਼ ਮੁਕਾਬਲੇ, ਡਰੋਨ ਪ੍ਰਦਰਸ਼ਨ, ਹੈਲਥ ਕੈਂਪਸ ਅਤੇ ਮੇਰਾ ਯੁਵਾ ਭਾਰਤ ਵਲੰਟੀਅਰ ਨਾਮਾਂਕਣ।

ਵਿਕਸਿਤ ਭਾਰਤ ਅਭਿਯਾਨ, ਹੁਣ ਤੱਕ ਦੀ ਸਭ ਤੋਂ ਵੱਡੀ ਆਉਟਰੀਚ ਪਹਿਲਾਂ ਵਿੱਚੋਂ ਇੱਕ ਹੈ, ਜਿਸ ਦਾ ਟੀਚਾ ਅੰਤ ਵਿੱਚ 25 ਜਨਵਰੀ 2024 ਤੱਕ ਦੇਸ਼ ਦੇ ਹਰ ਜ਼ਿਲ੍ਹੇ ਨੂੰ ਛੂਹਦੇਂ ਹੋਏ 2.55 ਲੱਖ ਤੋਂ ਅਧਿਕ ਗ੍ਰਾਮ ਪੰਚਾਇਤਾਂ ਅਤੇ 3,600 ਤੋਂ ਅਧਿਕ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਕਵਰ ਕਰਨਾ ਹੈ।

ਪੂਰੇ ਅਭਿਯਾਨ ਦੀ ਯੋਜਨਾ ਅਤੇ ਲਾਗੂਕਰਨ ਰਾਜ ਸਰਕਾਰਾਂ, ਜ਼ਿਲ੍ਹਾ ਅਧਿਕਾਰੀਆਂ, ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਗ੍ਰਾਮ ਪੰਚਾਇਤਾਂ ਦੀ ਸਰਗਰਮ ਭਾਗੀਦਾਰੀ ਦੇ ਨਾਲ ‘ਸੰਪੂਰਨ ਸਰਕਾਰ’ ਦ੍ਰਿਸ਼ਟੀਕੋਣ ਦੇ ਨਾਲ ਕੀਤਾ ਜਾ ਰਿਹਾ ਹੈ।

ਇਹ ਧਿਆਨ ਦਿੱਤਾ ਜਾ ਸਕਦਾ ਹੈ ਕਿ ਆਈਈਸੀ ਵੈਨਾਂ ਨੂੰ ਹਿੰਦੀ ਅਤੇ ਰਾਜ ਭਾਸ਼ਾਵਾਂ ਵਿੱਚ ਆਡੀਓ ਵਿਜ਼ੂਅਲ, ਬਰੋਸ਼ਰ, ਪੈਂਫਲੇਟ, ਬੁੱਕਲੇਟ ਅਤੇ ਫਲੈਗਸ਼ਿਪ ਸਟੈਂਡੀਸ ਰਾਹੀਂ ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ ਦੀਆਂ ਪ੍ਰਮੁੱਖ ਯੋਜਨਾਵਾਂ, ਹਾਈਲਾਈਟਸ ਅਤੇ ਉਨ੍ਹਾਂ ਦੀ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਬ੍ਰਾਂਡਿੰਗ ਅਤੇ ਅਨੁਕੂਲਿਤ ਕੀਤਾ ਗਿਆ ਹੈ।

*******

ਐੱਸਐੱਨਸੀ/ਪੀਕੇ


(Release ID: 1996975) Visitor Counter : 142


Read this release in: English , Urdu , Hindi , Tamil