ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਮਾਵਫਲਾਂਗ ਵਿੱਚ ਇੱਕ ਜਨਤਕ ਬੈਠਕ ਨੂੰ ਸੰਬੋਧਨ ਕੀਤਾ; ਸੜਕ ਅਤੇ ਟੂਰਿਜ਼ਮ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ/ਨੀਂਹ ਪੱਥਰ ਰੱਖਿਆ

Posted On: 16 JAN 2024 6:35PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (16 ਜਨਵਰੀ, 2024) ਮੇਘਾਲਿਆ ਦੇ ਮਾਵਫਲਾਂਗ ਵਿੱਚ ਇੱਕ ਜਨਤਕ ਬੈਠਕ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਵਰਚੁਅਲੀ ਅੱਪਗ੍ਰੇਡਡ ਰੌਂਗਜੈਂਗ ਮਾਂਗਸਾਂਗ ਐਡੋਕਗ੍ਰੇ ਸੜਕ ਅਤੇ ਮੈਰਾਂਗ ਰਾਣੀਗੋਡਾਊਨ ਅਜ਼ਰਾ ਸੜਕ (RongjengMangsangAdokgre Road and MairangRanigodownAzra Road) ਦਾ ਉਦਘਾਟਨ ਕੀਤਾ ਅਤੇ ਨਾਲ ਹੀ ਸ਼ਿਲੌਂਗ ਪੀਕ ਰੋਪਵੇ (Shillong Peak Ropeway) ਅਤੇ ਕੌਂਗਥੌਂਗ, ਮਾਵਲਿੰਗੋਟ ਅਤੇ ਕੁਡੇਨਗ੍ਰਿਮ (Kongthong, Mawlyngot and Kudengrim) ਨਾਮ ਦੇ ਪਿੰਡਾਂ ਵਿੱਚ ਟੂਰਿਸਟ ਆਵਾਸਾਂ (tourist accommodations) ਦਾ ਨੀਂਹ ਪੱਥਰ ਰੱਖਿਆ।

 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਪ੍ਰਾਚੀਨ ਕਾਲ ਤੋਂ ਕਬਾਇਲੀ ਸਮੁਦਾਇ ਦੇ ਲੋਕ ਸਵਦੇਸ਼ੀ ਗਿਆਨ, ਸੰਸਕ੍ਰਿਤੀ ਅਤੇ ਧਾਰਮਿਕ ਮਾਨਤਾਵਾਂ ਦੇ ਅਧਾਰ ‘ਤੇ ਵਾਤਾਵਰਣ ਸੰਭਾਲ਼ ਦੇ ਮੋਹਰੀ ਰਹੇ ਹਨ । ਉਨ੍ਹਾਂ ਨੇ ਕਿਹਾ ਕੇ ਮੇਘਾਲਿਆ ਦੇ ਲੋਕਾਂ ਦਾ ਮੰਨਣਾ ਹੈ ਕਿ “ਯੂ ਬਾਸਾ’ ਜਾਂ ਦੇਵੀ(‘U Basa’ or goddess) ਹਰੇ-ਭਰੇ ਜੰਗਲਾਂ (lush green forests) ਨਿਵਾਸ ਕਰਦੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕਬਾਇਲੀ ਪ੍ਰਥਾਵਾਂ ਇਸ ਬਾਤ ਦਾ ਅੱਛਾ ਅਧਿਐਨ ਹੋ ਸਕਦੀਆਂ ਹਨ ਕਿ ਮਨੁੱਖ ਅਤੇ ਪ੍ਰਕ੍ਰਿਤੀ ਦੇ ਦਰਮਿਆਨ ਸਹਿਜੀਵੀ ਸਬੰਧ (symbiotic relationship) ਕਿਵੇਂ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕਬਾਇਲੀ ਜੀਵਨਸ਼ੈਲੀ (tribal lifestyle) ਜੈਵ-ਵਿਵਿਧਤਾ ਸੰਭਾਲ਼ ਅਤੇ ਵਾਤਾਵਰਣਕ ਸੰਤੁਲਨ (ecological balance)ਬਣਾਈ ਰੱਖਣ ਦੇ ਰਾਸ਼ਟਰੀ ਲਕਸ਼ਾਂ ਨੂੰ ਹੁਲਾਰਾ ਦੇਣ ਵਿੱਚ ਯੋਗਦਾਨ ਦਿੰਦੀ ਹੈ।

 

ਰਾਸ਼ਟਰਪਤੀ ਨੇ ਸੰਭਾਲ਼ ਅਤੇ ਜਲਵਾਯੂ ਕਾਰਵਾਈ ਨਾਲ ਜੁੜੇ ਪ੍ਰਯਾਸਾਂ ਵਿੱਚ ਮਹਿਲਾਵਾਂ ਦੀ ਭੂਮਿਕਾ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਇਹ ਤੱਥ ਅੱਛੀ ਤਰ੍ਹਾਂ ਦਰਜ ਹੈ ਕਿ ਮਹਿਲਾਵਾਂ ਸੰਭਾਲ਼ ਸਬੰਧੀ ਪ੍ਰਯਾਸਾਂ ਦੇ ਕੇਂਦਰ ਵਿੱਚ ਹੁੰਦੀਆਂ ਹਨ। ਜਨਜਾਤੀ ਸਮਾਜਾਂ ਵਿੱਚ ਮਹਿਲਾਵਾਂ ਵਾਤਾਵਰਣ ਦੀ ਰੱਖਿਆ ਕਰਨ ਅਤੇ ਅਨੁਕੂਲਨ ਅਤੇ ਸ਼ਮਨ (adaptation and mitigation) ਨੂੰ ਵਧਾਉਣ ਲਈ ਆਪਣੇ ਗਿਆਨ ਅਤੇ ਕੌਸ਼ਲ ਨੂੰ ਸਾਂਝਾ ਕਰਕੇ ਰਸਤਾ ਦਿਖਾ ਰਹੀਆਂ ਹਨ। ਜਲਵਾਯੂ ਸਬੰਧੀ ਪਹਿਲਾਂ ਅਤੇ ਫ਼ੈਸਲੇ ਲੈਣ ਦੀਆਂ ਪ੍ਰਕਿਰਿਆਵਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾ ਕੇ ਪ੍ਰਭਾਵੀ ਜਲਵਾਯੂ ਕਾਰਵਾਈ ਅਤੇ ਜੈਵ-ਵਿਵਿਧਤਾ ਸੰਭਾਲ਼ ਦੀ ਦਿਸ਼ਾ ਵਿੱਚ ਹੋਰ ਅਧਿਕ ਕਾਰਜ ਕੀਤਾ ਜਾ ਸਕਦਾ ਹੈ।

 

ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਮੇਘਾਲਿਆ ਇੱਕ ਆਦਰਸ਼ ਰਾਜ ਦੇ ਰੂਪ ਵਿੱਚ ਉੱਭਰਨ ਲਈ ਦ੍ਰਿੜ੍ਹਤਾ ਦੇ ਨਾਲ ਪ੍ਰਯਾਸ ਕਰ ਰਿਹਾ ਹੈ ਅਤੇ ਆਧੁਨਿਕਤਾ ਅਤੇ ਪਰੰਪਰਾ ਦੇ ਪ੍ਰਤੀ ਸੰਤੁਲਿਤ ਦ੍ਰਿਸ਼ਟੀਕੋਣ ਪ੍ਰਸਤੁਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐੱਫਡੀਆਈ (ਪ੍ਰਤੱਖ ਵਿਦੇਸ਼ੀ ਨਿਵੇਸ਼) ਦੇ ਅੱਛੇ ਪ੍ਰਵਾਹ, ਉੱਚ ਨਿਰਯਾਤ ਅਤੇ ਡਾਇਨਾਮਿਕ ਡੈਮੋਗ੍ਰਾਫੀ ਦੇ ਨਾਲ, ਮੇਘਾਲਿਆ ਇੱਕ ਗ੍ਰੋਥ ਲੀਡਰ ਦੇ ਰੂਪ ਵਿੱਚ ਉੱਭਰ ਰਿਹਾ ਹੈ ਅਤੇ ਇੱਕ ਪ੍ਰੇਰਣਾਦਾਇਕ ਕਹਾਣੀ ਪ੍ਰਸਤੁਤ ਕਰ ਰਿਹਾ ਹੈ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ

 

***

 

 

ਡੀਐੱਸ/ਏਕੇ


(Release ID: 1996941) Visitor Counter : 221


Read this release in: English , Urdu , Hindi , Assamese