ਖਾਣ ਮੰਤਰਾਲਾ

ਭਾਰਤ ਨੇ ਅਰਜਨਟੀਨਾ ਵਿੱਚ ਲਿਥੀਅਮ ਖੋਜ ਅਤੇ ਮਾਈਨਿੰਗ ਪ੍ਰੋਜੈਕਟ ਲਈ ਸਮਝੌਤੇ 'ਤੇ ਹਸਤਾਖਰ ਕੀਤੇ


ਭਾਰਤ ਅਤੇ ਅਰਜਨਟੀਨਾ ਦੋਵਾਂ ਲਈ ਇਤਿਹਾਸਕ ਦਿਨ - ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ

ਖਣਿਜ ਬਿਦੇਸ਼ ਇੰਡੀਆ ਲਿਮਟਿਡ ਪੰਜ ਲਿਥੀਅਮ ਬਲਾਕਾਂ ਦੀ ਖੋਜ ਅਤੇ ਵਿਕਾਸ ਦਾ ਕੰਮ ਸ਼ੁਰੂ ਕਰੇਗੀ

ਇਹ ਸਮਝੌਤਾ ਲਿਥੀਅਮ ਸੋਰਸਿੰਗ ਲਈ ਭਾਰਤ ਦੇ ਯਤਨਾਂ ਨੂੰ ਹੋਰ ਹੁਲਾਰਾ ਦੇਵੇਗਾ

Posted On: 15 JAN 2024 8:00PM by PIB Chandigarh

ਭਾਰਤ ਸਰਕਾਰ ਦੇ ਖਣਨ ਮੰਤਰਾਲੇ ਨੇ ਖਣਿਜ ਬਿਦੇਸ਼ ਇੰਡੀਆ ਲਿਮਟਿਡ (ਕਾਬਿਲ) ਅਤੇ ਅਰਜਨਟੀਨਾ ਦੇ ਕੈਟਾਮਾਰਕਾ ਸੂਬੇ ਦੇ ਸਰਕਾਰੀ ਮਾਲਕੀ ਵਾਲੀ ਉੱਦਮ ਕੈਟਾਮਾਰਕਾ CATAMARCA MINERA Y ENERGÉTICA SOCIEDAD DEL ESTADO (CAMYEN SE) ਦਰਮਿਆਨ ਕਾਟਾਮਾਰਕਾ, ਅਰਜਨਟੀਨਾ ਵਿਖੇ ਅੱਜ ਯਾਨੀ 15 ਜਨਵਰੀ, 2024 ਨੂੰ ਇੱਕ ਸਮਝੌਤੇ 'ਤੇ ਹਸਤਾਖਰ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤਾ ਹੈ।

ਇਸ ਸਮਝੌਤੇ 'ਤੇ ਕੈਟਾਮਾਰਕਾ ਐੱਲਆਈਸੀ ਦੇ ਗਵਰਨਰ ਰਾਉਲ ਜਲੀਲ, ਕੈਟਾਮਾਰਕਾ ਦੇ ਵਾਈਸ ਗਵਰਨਰ, ਇੰਜੀ. ਰੂਬੇਨ ਡੂਸੋ ਅਤੇ ਖਣਨ ਮੰਤਰੀ ਕੈਟਾਮਾਰਕਾ, ਐੱਚ ਈ ਮਾਰਸੇਲੋ ਮੁਰੂਆ ਅਤੇ ਅਰਜਨਟੀਨਾ ਵਿੱਚ ਭਾਰਤ ਦੇ ਰਾਜਦੂਤ ਐੱਚ ਈ ਦਿਨੇਸ਼ ਭਾਟੀਆ ਦੀ ਮੌਜੂਦਗੀ ਵਿੱਚ ਹਸਤਾਖ਼ਰ ਕੀਤੇ ਗਏ। ਹਸਤਾਖਰ ਸਮਾਰੋਹ ਵਿੱਚ ਭਾਰਤ ਸਰਕਾਰ ਦੇ ਸੰਸਦੀ ਮਾਮਲਿਆਂ, ਕੋਲਾ ਅਤੇ ਖਾਣਾਂ ਬਾਰੇ ਕੇਂਦਰੀ ਮੰਤਰੀ ਐੱਚ ਈ ਸ਼੍ਰੀ ਪ੍ਰਹਲਾਦ ਜੋਸ਼ੀ ਅਤੇ ਮੰਤਰਾਲੇ ਦੇ ਸਕੱਤਰ ਸ਼੍ਰੀ ਵੀ ਐੱਲ ਕਾਂਥਾ ਰਾਓ ਨੇ ਵਰਚੁਅਲ ਹਾਜ਼ਰੀ ਭਰੀ।

ਇਸ ਮੌਕੇ 'ਤੇ ਬੋਲਦੇ ਹੋਏ, ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ "ਇਹ ਭਾਰਤ ਅਤੇ ਅਰਜਨਟੀਨਾ ਦੋਵਾਂ ਲਈ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਅਸੀਂ ਕਾਬਿਲ ਅਤੇ ਕੈਮਯੇਨ ਵਿਚਕਾਰ ਹੋਏ ਸਮਝੌਤੇ 'ਤੇ ਹਸਤਾਖਰ ਕਰਕੇ ਦੁਵੱਲੇ ਸਬੰਧਾਂ ਵਿੱਚ ਇੱਕ ਨਵਾਂ ਸਫ਼ਾ ਲਿਖ ਰਹੇ ਹਾਂ। ਇਹ ਇੱਕ ਅਜਿਹਾ ਕਦਮ ਹੈ ਜੋ ਨਾ ਸਿਰਫ਼ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ, ਬਲਕਿ ਇਹ ਭਾਰਤ ਵਿੱਚ ਵੱਖ-ਵੱਖ ਉਦਯੋਗਾਂ ਲਈ ਜ਼ਰੂਰੀ, ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਲਈ ਇੱਕ ਲਚਕੀਲੀ ਅਤੇ ਵਿਭਿੰਨ ਸਪਲਾਈ ਲੜੀ ਨੂੰ ਯਕੀਨੀ ਬਣਾਉਣ ਵਿੱਚ ਵੀ ਯੋਗਦਾਨ ਦੇਵੇਗਾ।

ਇਹ ਭਾਰਤ ਦੀ ਕਿਸੇ ਸਰਕਾਰੀ ਕੰਪਨੀ ਵਲੋਂ ਲਿਥੀਅਮ ਦੀ ਖੋਜ ਅਤੇ ਮਾਈਨਿੰਗ ਦਾ ਪਹਿਲਾ ਪ੍ਰੋਜੈਕਟ ਹੈ। ਕਾਬਿਲ 5 ਲਿਥੀਅਮ ਬ੍ਰਾਈਨ ਬਲਾਕਾਂ ਦੀ ਖੋਜ ਅਤੇ ਵਿਕਾਸ ਦਾ ਕੰਮ ਸ਼ੁਰੂ ਕਰੇਗਾ ਜਿਵੇਂ ਕਿ 1. ਕੋਰਟਾਡੇਰਾ-1, 2. ਕੋਰਟਾਡੇਰਾ-VII, 3. ਕੋਰਟਾਡੇਰਾ-VII, 4. ਕੈਟੀਓ-2022-01810132 ਅਤੇ 5. ਕੋਰਟਾਡੇਰਾ-VI, ਜੋ ਲਗਭਗ 15,703 ਹੈਕਟੇਅਰ ਦੇ ਖੇਤਰ ਨੂੰ ਕਵਰ ਕਰਦਾ ਹੈ ਅਤੇ ਅਰਜਨਟੀਨਾ ਦੇ ਕੈਟਾਮਾਰਕਾ ਪ੍ਰਾਂਤ ਵਿੱਚ ਸਥਿਤ ਹੈ। ਕਾਬਿਲ ਅਰਜਨਟੀਨਾ ਦੇ ਕੈਟਾਮਾਰਕਾ ਵਿਖੇ ਇੱਕ ਸ਼ਾਖਾ ਦਫ਼ਤਰ ਸਥਾਪਤ ਕਰਨ ਦੀ ਵੀ ਤਿਆਰੀ ਕਰ ਰਿਹਾ ਹੈ। ਇਸ ਪ੍ਰੋਜੈਕਟ ਦੀ ਲਾਗਤ ਲਗਭਗ 200 ਕਰੋੜ ਰੁਪਏ ਹੈ।

ਇਸ ਸਮਝੌਤੇ ਦੇ ਨਾਲ, ਕਾਬਿਲ ਨੇ ਵਪਾਰਕ ਉਤਪਾਦਨ ਲਈ ਮੁਲਾਂਕਣ, ਸੰਭਾਵਨਾ ਅਤੇ ਖੋਜ ਅਤੇ ਇਸ ਤੋਂ ਬਾਅਦ ਲਿਥੀਅਮ ਖਣਿਜ ਦੀ ਮੌਜੂਦਗੀ/ਖੋਜ, ਖਣਿਜ ਕੱਢਣ ਦੇ ਅਧਿਕਾਰ ਲਈ 5 ਬਲਾਕਾਂ ਲਈ ਖੋਜ ਅਤੇ ਵਿਸ਼ੇਸ਼ਤਾ ਦਾ ਅਧਿਕਾਰ ਪ੍ਰਾਪਤ ਕੀਤਾ ਹੈ। ਇਹ ਨਾ ਸਿਰਫ਼ ਭਾਰਤ ਲਈ ਲਿਥੀਅਮ ਦੀ ਸੋਰਸਿੰਗ ਦੀ ਖੋਜ ਨੂੰ ਹੁਲਾਰਾ ਦੇਵੇਗਾ ਬਲਕਿ ਬ੍ਰਾਈਨ ਕਿਸਮ ਦੇ ਲਿਥੀਅਮ ਦੀ ਖੋਜ, ਕੱਢਣ ਅਤੇ ਨਿਕਾਸੀ ਲਈ ਤਕਨੀਕੀ ਅਤੇ ਸੰਚਾਲਨ ਅਨੁਭਵ ਲਿਆਉਣ ਵਿੱਚ ਵੀ ਮਦਦ ਕਰੇਗਾ।

ਅਰਜਨਟੀਨਾ ਚਿਲੀ ਅਤੇ ਬੋਲੀਵੀਆ ਦੇ ਨਾਲ “ਲਿਥੀਅਮ ਟ੍ਰਾਈਐਂਗਲ” ਦਾ ਹਿੱਸਾ ਹੈ ਅਤੇ ਦੁਨੀਆ ਦੇ ਕੁੱਲ ਲਿਥੀਅਮ ਸਰੋਤਾਂ ਦੇ ਅੱਧੇ ਤੋਂ ਵੱਧ ਦੇ ਨਾਲ ਅਤੇ ਦੂਜੇ ਸਭ ਤੋਂ ਵੱਡੇ ਲਿਥੀਅਮ ਸਰੋਤਾਂ, ਤੀਸਰੇ ਸਭ ਤੋਂ ਵੱਡੇ ਲਿਥੀਅਮ ਭੰਡਾਰ ਅਤੇ ਵਿਸ਼ਵ ਵਿੱਚ ਚੌਥਾ ਸਭ ਤੋਂ ਵੱਡਾ ਉਤਪਾਦਨ ਹੋਣ ਦਾ ਮਾਣ ਰੱਖਦਾ ਹੈ।

ਇਹ ਰਣਨੀਤਕ ਕਦਮ ਨਾ ਸਿਰਫ਼ ਭਾਰਤ ਅਤੇ ਅਰਜਨਟੀਨਾ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਦਾ ਹੈ ਸਗੋਂ ਵੱਖ-ਵੱਖ ਉਦਯੋਗਾਂ ਲਈ ਜ਼ਰੂਰੀ, ਅਹਿਮ ਅਤੇ ਰਣਨੀਤਕ ਖਣਿਜਾਂ ਲਈ ਲਚਕੀਲੀ ਅਤੇ ਵਿਭਿੰਨ ਸਪਲਾਈ ਲੜੀ ਨੂੰ ਯਕੀਨੀ ਬਣਾਉਂਦੇ ਹੋਏ, ਮਾਈਨਿੰਗ ਸੈਕਟਰ ਦੇ ਟਿਕਾਊ ਵਿਕਾਸ ਵਿੱਚ ਵੀ ਯੋਗਦਾਨ ਪਾਉਂਦਾ ਹੈ।

*****

ਬੀਵਾਈ/ਆਰਕੇਪੀ



(Release ID: 1996921) Visitor Counter : 72


Read this release in: English , Urdu , Marathi , Hindi