ਘੱਟ ਗਿਣਤੀ ਮਾਮਲੇ ਮੰਤਰਾਲਾ
ਪ੍ਰਧਾਨ ਮੰਤਰੀ ਨੇ ਅਜਮੇਰ ਸ਼ਰੀਫ ਦਰਗਾਹ 'ਤੇ ਖਵਾਜਾ ਮੋਇਨੂਦੀਨ ਚਿਸ਼ਤੀ ਦੇ ਉਰਸ ਦੌਰਾਨ ਚੜ੍ਹਾਈ ਜਾਣ ਵਾਲੀ ਧਾਰਮਿਕ ਚਾਦਰ ਭੇਂਟ ਕੀਤੀ
प्रविष्टि तिथि:
11 JAN 2024 7:20PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਆਵਾਸ 7 ਲੋਕ ਕਲਿਆਣ ਮਾਰਗ ਵਿਖੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਦੀ ਮੌਜੂਦਗੀ ਵਿੱਚ ਮੁਸਲਿਮ ਭਾਈਚਾਰੇ ਦੇ ਇੱਕ ਵਫ਼ਦ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪਵਿੱਤਰ ਚਾਦਰ ਭੇਂਟ ਕੀਤੀ। ਇਹ ਚਾਦਰ ਖਵਾਜਾ ਮੋਇਨੂਦੀਨ ਚਿਸ਼ਤੀ ਦੇ ਉਰਸ ਦੌਰਾਨ ਚੜ੍ਹਾਈ ਜਾਵੇਗੀ। ਅਜਮੇਰ ਸ਼ਰੀਫ ਦਰਗਾਹ ਸੂਫੀ ਪਰੰਪਰਾਵਾਂ ਪ੍ਰਤੀ ਏਕਤਾ, ਸ਼ਾਂਤੀ ਅਤੇ ਸ਼ਰਧਾ ਦੀ ਇੱਕ ਉਦਾਹਰਣ ਹੈ।
ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵਾਲੇ ਵਫ਼ਦ ਵਿੱਚ ਕਈ ਨਾਮੀ ਹਸਤੀਆਂ ਸ਼ਾਮਲ ਸਨ। ਇਸ ਦੌਰਾਨ ਜਨਾਬ ਹਾਜੀ ਸੱਯਦ ਸਲਮਾਨ ਚਿਸ਼ਤੀ ਗੱਦੀ ਨਸ਼ੀਨ, ਜਨਾਬ ਹਾਜੀ ਸੱਯਦ ਮੁਹੰਮਦ ਅਸ਼ਰਫ ਕਿਚੋਚਾਵਈ, ਜਨਾਬ ਫਰੀਦ ਅਹਿਮਦ ਨਿਜ਼ਾਮੀ, ਜਨਾਬ ਮਨਜ਼ੂਰ ਉਲ ਹੱਕ ਸਾਬ (ਜਾਵੇਦ ਕੁਤਬੀ), ਜਨਾਬ ਚਿਸ਼ਤੀ ਨਸੀਰੂਦੀਨ ਸਾਬ, ਜਨਾਬ ਕਲਬੇ ਰੁਸ਼ੈਦ ਸੱਯਦ ਰਿਜ਼ਵੀ, ਮੌਲਵੀ ਮੁਹੰਮਦ ਨੂਰਾਨੀ ਨਕਸ਼, ਜਨਾਬ ਪਿਆਰੇ ਜਿਆ ਖਾਨ ਆਕਸੀਜਨ ਮੈਨ ਆਫ ਇੰਡੀਆ, ਜਨਾਬ ਹਸੀਨ ਅਘਾੜੀ ਸਾਬ, ਜਨਾਬ ਕੌਸਰ ਹਸਨ, ਪ੍ਰੋਫੈਸਰ ਤਾਰਿਕ ਮਨਸੂਰ ਅਤੇ ਜਨਾਬ ਜਮਾਲ ਸਿੱਦੀਕੀ ਮੌਜੂਦ ਸਨ।
****
ਐੱਸਐੱਸ/ਟੀਐੱਫਕੇ
(रिलीज़ आईडी: 1995481)
आगंतुक पटल : 117