ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਧਾਨ ਮੰਤਰੀ ਮੋਦੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਦੌਰਾਨ ਲਾਭਾਰਥੀਆਂ ਨਾਲ ਲਾਈਵ ਗੱਲਬਾਤ ਕੀਤੀ
ਗੁਰਦਾਸਪੁਰ ਦੇ ਲਾਭਾਰਥੀ ਨੇ ਆਮਦਨ ਅਤੇ ਵਾਤਾਵਰਣ ਦੇ ਪ੍ਰਭਾਵ ਵਿੱਚ ਮਹੱਤਵਪੂਰਨ ਵਾਧੇ ਦੀ ਸ਼ਲਾਘਾ ਕੀਤੀ
प्रविष्टि तिथि:
08 JAN 2024 9:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਹਿੱਸੇ ਵਜੋਂ ਪੰਜ ਰਾਜਾਂ ਦੇ ਲਾਭਾਰਥੀਆਂ ਨਾਲ ਜੁੜੇ, ਜੋ ਭਾਰਤ ਭਰ ਦੇ ਨਾਗਰਿਕਾਂ ਦੇ ਜੀਵਨ ਉੱਤੇ ਸਰਕਾਰੀ ਪਹਿਲਾਂ ਦੇ ਅਸਲ ਪ੍ਰਭਾਵ ਨੂੰ ਦਰਸਾਉਣ ਵਾਲਾ ਇੱਕ ਮਹੱਤਵਪੂਰਨ ਮੌਕਾ ਹੈ। ਇਸ ਵਰਚੁਅਲ ਇੰਟਰੈਕਸ਼ਨ ਵਿੱਚ ਉਤਸ਼ਾਹੀ ਲਾਭਪਾਤਰੀਆਂ ਨੇ ਹਿੱਸਾ ਲਿਆ।
ਗੁਰਦਾਸਪੁਰ ਤੋਂ, ਕਸਟਮ ਹਾਇਰਿੰਗ ਸੈਂਟਰ ਇਨ ਗਰੁੱਪ ਸਕੀਮ ਦੇ ਪ੍ਰਾਪਤਕਰਤਾ ਗੁਰਬਿੰਦਰ ਸਿੰਘ ਬਾਜਵਾ ਨੇ ਪ੍ਰਾਪਤ ਹੋਏ ਮਹੱਤਵਪੂਰਨ ਲਾਭਾਂ ਲਈ ਧੰਨਵਾਦ ਪ੍ਰਗਟ ਕੀਤਾ। ਕਿਸਾਨਾਂ ਦੀ ਸਹਾਇਤਾ ਲਈ ਬਣਾਈ ਗਈ ਇਸ ਯੋਜਨਾ ਵਿੱਚ, ਗੁਰਬਿੰਦਰ ਨੂੰ 25.0 ਲੱਖ ਰੁਪਏ ਦੀ ਕੁੱਲ ਪ੍ਰੋਜੈਕਟ ਲਾਗਤ 'ਤੇ 16.0 ਲੱਖ ਰੁਪਏ ਦੀ ਸਬਸਿਡੀ ਦਿੱਤੀ ਗਈ ਸੀ।
ਗੁਰਬਿੰਦਰ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਲਾਕੇ ਦੀ ਜਾਣਕਾਰੀ ਲਈ ਅਤੇ ਖੇਤੀ 'ਤੇ ਸਰਕਾਰੀ ਸਕੀਮਾਂ ਦੇ ਪ੍ਰਭਾਵ ਬਾਰੇ ਚਰਚਾ ਕੀਤੀ।


ਬਾਜਵਾ ਨੇ ਸਾਂਝਾ ਕੀਤਾ ਕਿ ਵਿੱਤੀ ਸਹਾਇਤਾ ਨੇ ਉਨ੍ਹਾਂ ਨੂੰ ਖੇਤੀਬਾੜੀ ਮਸ਼ੀਨਰੀ ਵਿੱਚ ਨਿਵੇਸ਼ ਕਰਨ ਦੇ ਸਮਰੱਥ ਬਣਾਇਆ, ਜਿਸ ਨਾਲ ਉਨ੍ਹਾਂ ਦੀ ਸਾਲਾਨਾ ਆਮਦਨ ਵਿੱਚ ਕਾਫ਼ੀ ਵਾਧਾ ਹੋਇਆ। ਇਸ ਸਹਾਇਤਾ ਦਾ ਪ੍ਰਭਾਵ ਉਨ੍ਹਾਂ ਦੇ ਪਰਿਵਾਰ ਤੋਂ ਵੀ ਅੱਗੇ ਵੱਧਿਆ, ਅਤੇ ਪਿੰਡ ਦੇ ਭਾਈਚਾਰੇ ਨੂੰ ਵੀ ਲਾਭ ਹੋਇਆ। 30-35 ਕਿਲੋਮੀਟਰ ਦੇ ਘੇਰੇ ਵਿੱਚ ਖੇਤੀਬਾੜੀ ਮਸ਼ੀਨਰੀ ਦੀ ਕਸਟਮ ਹਾਇਰਿੰਗ ਛੋਟੇ ਕਿਸਾਨਾਂ ਲਈ ਪਹੁੰਚਯੋਗ ਬਣ ਗਈ, ਜਿਸਦੇ ਨਤੀਜੇ ਵਜੋਂ ਪਿੰਡ ਲਈ ਬਹੁਤ ਸਾਰੇ ਸਕਾਰਾਤਮਕ ਨਤੀਜੇ ਨਿਕਲੇ।
ਬਾਜਵਾ ਨੇ ਵਧੀਆ ਸਾਜ਼ੋ-ਸਾਮਾਨ ਕਾਰਨ ਪਰਾਲ਼ੀ ਸਾੜਨ ਵਿੱਚ ਕਮੀ ਦੇ ਨਾਲ ਵਾਤਾਵਰਣ ਦੇ ਸਕਾਰਾਤਮਕ ਪ੍ਰਭਾਵਾਂ ਨੂੰ ਵੀ ਉਜਾਗਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸਕਾਰਾਤਮਕ ਨਤੀਜਿਆਂ 'ਤੇ ਤਸੱਲੀ ਪ੍ਰਗਟਾਈ ਅਤੇ ਕਿਸਾਨਾਂ ਦੀ ਸਮ੍ਰਿੱਧੀ ਅਤੇ ਭਲਾਈ ਲਈ ਸਰਕਾਰ ਦੀ ਪ੍ਰਤੀਬੱਧਤਾ 'ਤੇ ਜ਼ੋਰ ਦਿੱਤਾ।
ਗੁਰਦਾਸਪੁਰ ਵਿਖੇ ਸਮਾਗਮ ਨਾ ਸਿਰਫ਼ ਗੱਲਬਾਤ ਦਾ ਇੱਕ ਮੰਚ ਸੀ ਬਲਕਿ ਭਾਰਤ ਸਰਕਾਰ ਦੀਆਂ ਵਿਭਿੰਨ ਸੰਸਥਾਵਾਂ ਨੂੰ ਮੌਕੇ 'ਤੇ ਸਹਾਇਤਾ ਪ੍ਰਦਾਨ ਕਰਨ ਦਾ ਕੇਂਦਰ ਵੀ ਸੀ। ਇਨ੍ਹਾਂ ਸੇਵਾਵਾਂ ਵਿੱਚ ਆਧਾਰ ਐਪਲੀਕੇਸ਼ਨ, ਉੱਜਵਲਾ ਸਕੀਮ ਐਪਲੀਕੇਸ਼ਨ ਅਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਾ ਪ੍ਰਸਾਰ ਸ਼ਾਮਲ ਸੀ। ਪੰਜਾਬ ਨੈਸ਼ਨਲ ਬੈਂਕ ਨੇ ਬੈਂਕਿੰਗ ਚੈਨਲਾਂ ਰਾਹੀਂ ਇਨ੍ਹਾਂ ਸੇਵਾਵਾਂ ਦੀ ਸੁਵਿਧਾ ਲਈ ਅਗਵਾਈ ਕੀਤੀ।
15 ਨਵੰਬਰ, 2023 ਨੂੰ ਇਸਦੀ ਸ਼ੁਰੂਆਤ ਤੋਂ ਲੈ ਕੇ, ਵਿਕਸਿਤ ਭਾਰਤ ਸੰਕਲਪ ਯਾਤਰਾ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਅਤੇ ਲਾਭਾਰਥੀਆਂ ਦਰਮਿਆਨ ਸਿੱਧੀ ਗੱਲਬਾਤ ਨੂੰ ਉਤਸ਼ਾਹਿਤ ਕਰ ਰਹੀ ਹੈ, ਜਿਸ ਨਾਲ ਸਮੇਂ ਸਿਰ ਲਾਭਾਂ ਲਈ ਪ੍ਰਮੁੱਖ ਸਰਕਾਰੀ ਯੋਜਨਾਵਾਂ ਦੀ ਸੰਤ੍ਰਿਪਤਾ ਯਕੀਨੀ ਹੋ ਰਹੀ ਹੈ।
************
RC/HN
(रिलीज़ आईडी: 1994372)
आगंतुक पटल : 145