ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) 2023 ਪ੍ਰੋਮੋ ਫਿਲਮ ਅਤੇ ਬ੍ਰੋਸ਼ਰ ਟੀਐੱਚਐੱਸਟੀਆਈ, ਫਰੀਦਾਬਾਦ ਵਿਖੇ ਕ੍ਰਟੇਨ ਰੇਜ਼ਰ ਈਵੈਂਟ ਦੌਰਾਨ ਜਾਰੀ ਕੀਤਾ ਗਿਆ
ਆਈਆਈਐੱਸਐੱਫ 2023 ਦਾ ਥੀਮ "ਅੰਮ੍ਰਿਤ ਕਾਲ ਵਿੱਚ ਸਾਇੰਸ ਅਤੇ ਟੈਕਨੋਲੋਜੀ ਪਬਲਿਕ ਆਊਟਰੀਚ" ਹੈ
ਰਾਜ ਦੇ ਉਚੇਰੀ ਸਿੱਖਿਆ ਮੰਤਰੀ ਸ਼੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਆਈਆਈਐੱਸਐੱਫ-2023 ਨਾਲ, ਖਾਸ ਕਰਕੇ ਰਾਜ ਦੇ, ਵੱਡੀ ਗਿਣਤੀ ਵਿੱਚ ਸਕੂਲੀ ਬੱਚਿਆਂ ਨੂੰ ਲਾਭ ਹੋਵੇਗਾ
Posted On:
08 JAN 2024 5:00PM by PIB Chandigarh
ਅੱਜ ਫਰੀਦਾਬਾਦ, ਹਰਿਆਣਾ ਵਿੱਚ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) 2023 ਦਾ ਇੱਕ ਕ੍ਰਟੇਨ ਰੇਜ਼ਰ ਈਵੈਂਟ ਆਯੋਜਿਤ ਕੀਤਾ ਗਿਆ। ਆਈਆਈਐੱਸਐੱਫ ਦਾ ਇਹ ਐਡੀਸ਼ਨ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਪ੍ਰਿਥਵੀ ਵਿਗਿਆਨ ਮੰਤਰਾਲੇ, ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ, ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ), ਪੁਲਾੜ ਵਿਭਾਗ, ਪਰਮਾਣੂ ਊਰਜਾ ਵਿਭਾਗ, ਵਿਜਨਨਾ ਭਾਰਤੀ ਅਤੇ ਹਰਿਆਣਾ ਸਰਕਾਰ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਆਈਆਈਐੱਸਐੱਫ-2023 ਦੀ ਮੇਜ਼ਬਾਨੀ ਡੀਬੀਟੀ ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨਾਲੋਜੀ ਇੰਸਟੀਟਿਊਟ (ਟੀਐੱਚਐੱਸਟੀਆਈ)- ਖੇਤਰੀ ਕੇਂਦਰ ਫਾਰ ਬਾਇਓਟੈਕਨੋਲੋਜੀ (ਆਰਸੀਬੀ) ਕੈਂਪਸ, ਐੱਸਸੀਆਰ ਬਾਇਓਟੈਕ ਸਾਇੰਸ ਕਲੱਸਟਰ, ਫਰੀਦਾਬਾਦ ਵਿੱਚ 17 ਤੋਂ 20 ਜਨਵਰੀ 2024 ਤੱਕ ਕੀਤੀ ਜਾਵੇਗੀ।
ਇਸ ਫੈਸਟੀਵਲ ਦਾ ਉਦੇਸ਼ ਭਾਰਤ ਵਿੱਚ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾਵਾਂ ਦੇ ਖੇਤਰ ਵਿੱਚ ਉਪਲਬਧੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਮਨਾਉਣਾ ਅਤੇ ਉਜਾਗਰ ਕਰਨਾ ਹੈ। ਆਈਆਈਐੱਸਐੱਫ 2023 ਦਾ ਥੀਮ "ਅੰਮ੍ਰਿਤ ਕਾਲ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਪਬਲਿਕ ਆਊਟਰੀਚ" ਹੈ।
ਹਰਿਆਣਾ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਟਰਾਂਸਪੋਰਟ ਮੰਤਰੀ, ਸ਼੍ਰੀ ਮੂਲਚੰਦ ਸ਼ਰਮਾ ਕ੍ਰਟੇਨ ਰੇਜ਼ਰ ਈਵੈਂਟ ਦੇ ਮੁੱਖ ਮਹਿਮਾਨ ਸਨ। ਡਾ. ਸ਼ਿਵ ਕੁਮਾਰ ਸ਼ਰਮਾ, ਰਾਸ਼ਟਰੀ ਜਥੇਬੰਦਕ ਸਕੱਤਰ, ਵਿਜਨਨਾ ਭਾਰਤੀ ਅਤੇ ਸੁਸ਼੍ਰੀ ਧਨਲਕਸ਼ਮੀ, ਸੰਯੁਕਤ ਸਕੱਤਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।
ਸ਼੍ਰੀ ਮੂਲਚੰਦ ਸ਼ਰਮਾ ਨੇ ਆਗਾਮੀ ਆਈਆਈਐੱਸਐੱਫ 2023 ਲਈ ਫਰੀਦਾਬਾਦ ਨੂੰ ਵੈਨਿਊ ਵਜੋਂ ਚੁਣੇ ਜਾਣ 'ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨਾਲ ਫਰੀਦਾਬਾਦ ਅਤੇ ਹਰਿਆਣਾ ਦੇ ਹੋਰ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਵਿੱਚ ਸਕੂਲੀ ਬੱਚਿਆਂ ਨੂੰ ਲਾਭ ਹੋਵੇਗਾ। ਸ਼੍ਰੀ ਸ਼ਰਮਾ ਨੇ ਆਈਆਈਐੱਸਐੱਫ 2023 ਦੇ ਪ੍ਰਬੰਧਕਾਂ ਨੂੰ ਇਸ ਵੈਨਿਊ ਦੇ ਵਿਕਾਸ ਵਿੱਚ ਕੀਤੇ ਗਏ ਸ਼ਾਨਦਾਰ ਕੰਮ ਲਈ ਵਧਾਈ ਦਿੱਤੀ ਅਤੇ ਆਈਆਈਐੱਸਐੱਫ 2023 ਨੂੰ ਇੱਕ ਸ਼ਾਨਦਾਰ ਸਫਲ ਈਵੈਂਟ ਬਣਾਉਣ ਵਿੱਚ ਸਰਕਾਰ ਦੁਆਰਾ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਕੀਤਾ।
ਸੁਸ਼੍ਰੀ ਧਨਲਕਸ਼ਮੀ ਨੇ ਆਪਣੇ ਸੰਬੋਧਨ ਵਿੱਚ, ਸਥਾਨ ਦੀ ਚੋਣ ਕਿਵੇਂ ਕੀਤੀ ਗਈ ਸੀ ਅਤੇ ਆਈਆਈਐੱਸਐੱਫ 2023 ਲਈ ਸਥਾਨ ਨੂੰ ਤਿਆਰ ਕਰਨ ਦੀ ਪ੍ਰਗਤੀ ਬਾਰੇ ਗੱਲ ਕੀਤੀ। ਉਨ੍ਹਾਂ ਆਈਆਈਐੱਸਐੱਫ 2023 ਲਈ ਵੈਨਿਊ ਦੇ ਨਿਰਮਾਣ ਵਿੱਚ ਗਤੀ ਅਤੇ ਪ੍ਰਗਤੀ ਦੀ ਸ਼ਲਾਘਾ ਕੀਤੀ।
ਆਪਣੇ ਸੰਬੋਧਨ ਵਿੱਚ ਡਾ. ਸ਼ਿਵ ਕੁਮਾਰ ਸ਼ਰਮਾ ਨੇ ਵਿਜਨਨਾ ਭਾਰਤੀ (Vijnana Bharati) ਦੀ ਯਾਤਰਾ ਅਤੇ ਵਿਗਿਆਨ ਨੂੰ ਲੋਕਾਂ ਦੇ ਨੇੜੇ ਲਿਆਉਣ ਲਈ ਸੰਸਥਾ ਵੱਲੋਂ ਕੀਤੇ ਜਾ ਰਹੇ ਯਤਨਾਂ ਅਤੇ ਕਾਰਜਾਂ ਨੂੰ ਸਾਂਝਾ ਕੀਤਾ।
ਡਾ. ਅਰਵਿੰਦ ਸੀ ਰਾਨਾਡੇ, ਡਾਇਰੈਕਟਰ, ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ, ਨੇ ਆਈਆਈਐੱਸਐੱਫ 2023 ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਦੀ ਝਲਕ ਸਾਂਝੀ ਕੀਤੀ।
ਸਮਾਗਮ ਦੌਰਾਨ, ਆਈਆਈਐੱਸਐੱਫ 2023 ਪ੍ਰੋਮੋ ਫਿਲਮ ਅਤੇ ਬ੍ਰੋਸ਼ਰ ਨੂੰ ਪਤਵੰਤਿਆਂ ਦੁਆਰਾ ਰਿਲੀਜ਼ ਕੀਤਾ ਗਿਆ।
ਡਾ. ਜਯੰਤਾ ਭੱਟਾਚਾਰੀਆ, ਡੀਨ ਅਤੇ ਕਾਰਜਕਾਰੀ ਨਿਰਦੇਸ਼ਕ (ਐਡੀਸ਼ਨਲ ਚਾਰਜ), ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਆਈਆਈਐੱਸਐੱਫ 2023 ਵਾਨਿਊ ਨੂੰ ਵਿਕਸਿਤ ਕਰਨ ਵਿੱਚ ਟੀਐੱਚਐੱਸਟੀਆਈ ਦੁਆਰਾ ਕੀਤੇ ਗਏ ਕੰਮ ਦਾ ਇੱਕ ਛੋਟਾ ਵੀਡੀਓ ਸਾਂਝਾ ਕੀਤਾ। ਉਨ੍ਹਾਂ ਡੀਬੀਟੀ ਅਤੇ ਡੀਐੱਸਟੀ ਦੇ ਸਕੱਤਰਾਂ ਦਾ ਆਈਆਈਐੱਸਐੱਫ 2023 ਲਈ ਉਨ੍ਹਾਂ ਦੇ ਅਟੁੱਟ ਸਮਰਥਨ ਅਤੇ ਸਲਾਹ ਲਈ ਧੰਨਵਾਦ ਕੀਤਾ। ਡਾ. ਭੱਟਾਚਾਰੀਆ ਨੇ ਡੀਸੀ, ਫਰੀਦਾਬਾਦ ਅਤੇ ਫਰੀਦਾਬਾਦ ਦੇ ਸਾਰੇ ਸੀਨੀਅਰ ਅਧਿਕਾਰੀਆਂ ਅਤੇ ਰਾਜ ਦੇ ਅਧਿਕਾਰੀਆਂ ਦਾ ਰਿਕਾਰਡ ਸਮੇਂ ਵਿੱਚ ਸਥਾਨ ਨੂੰ ਵਿਕਸਿਤ ਕਰਨ ਵਿੱਚ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਆਈਆਈਐੱਸਐੱਫ 2023 ਸਮੁੱਚੇ ਤੌਰ 'ਤੇ ਫਰੀਦਾਬਾਦ ਅਤੇ ਹਰਿਆਣਾ ਲਈ ਇੱਕ ਯਾਦਗਾਰ ਸਮਾਗਮ ਹੋਵੇਗਾ। ਉਨ੍ਹਾਂ ਆਈਆਈਐੱਸਐੱਫ 2023 ਨੂੰ ਇੱਕ ਸ਼ਾਨਦਾਰ ਸਫਲ ਈਵੈਂਟ ਬਣਾਉਣ ਲਈ ਲਗਾਤਾਰ ਸਮਰਥਨ ਅਤੇ ਸਖ਼ਤ ਮਿਹਨਤ ਲਈ ਟੀਐੱਚਐੱਸਟੀਆਈ ਭਾਈਚਾਰੇ ਅਤੇ ਐੱਨਆਈਐੱਫ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।
********
ਐੱਸਐੱਨਸੀ/ਪੀਕੇ
(Release ID: 1994367)
Visitor Counter : 102