ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਵਧਦਾ ਟੂਰਿਜ਼ਮ ‘ਜੰਮੂ-ਕਸ਼ਮੀਰ ਵਿੱਚ ਬਦਲਾਅ’ ਦਾ ਇੱਕ ਜੀਵੰਤ ਉਦਾਹਰਨ: ਡਾ. ਜਿਤੇਂਦਰ ਸਿੰਘ
प्रविष्टि तिथि:
07 JAN 2024 6:37PM by PIB Chandigarh
ਇਹ ਕਹਿੰਦੇ ਹੋਏ ਕਿ ਵਧਦਾ ਟੂਰਿਜ਼ਮ ‘ਜੰਮੂ-ਕਸ਼ਮੀਰ ਵਿੱਚ ਬਦਲਾਅ’ ਦਾ ‘ਜੀਵੰਤ ਉਦਾਹਰਣ’ ਹੈ, ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਦੋ ਕਰੋੜ ਤੋਂ ਅਧਿਕ ਟੂਰਿਸਟ ਆਏ ਹਨ।
ਪੀਟੀਆਈ ਨੂੰ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ, “ਅਤੇ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਆਤੰਕਵਾਦ ਵਿੱਚ ਕਮੀ ਆਈ ਹੈ। ਪਹਿਲੇ ਵਧਦੇ ਆਤੰਕਵਾਦ ਦੇ ਕਾਰਨ ਜ਼ਿਆਦਾ ਟੂਰਿਸਟ ਕਸ਼ਮੀਰ ਨਹੀਂ ਆਉਂਦੇ ਸਨ।”

ਵਿਰੋਧੀ ਧਿਰ ਦੇ ਇਸ ਆਰੋਪ (ਇਲਜ਼ਾਮ) ਦਾ ਕਿ ਸਰਕਾਰ ਜੰਮੂ-ਕਸ਼ਮੀਰ ਵਿੱਚ ਚੋਣ ਦੇ ਵਿਰੁੱਧ ਹੈ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਗ੍ਰਹਿ ਮੰਤਰੀ, ਅਮਿਤ ਸ਼ਾਹ ਨੇ ਸੰਸਦ ਵਿੱਚ ਕਈ ਵਾਰ ਸਪਸ਼ਟ ਕੀਤਾ ਹੈ ਕਿ ਚੋਣਾਂ ਉੱਚਿਤ ਸਮੇਂ ‘ਤੇ ਹੋਣਗੀਆਂ।
ਚੋਣਾਂ ‘ਤੇ ਸੁਪਰੀਮ ਕੋਰਟ ਦੇ ਨਿਯਮ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ, “ਹੁਣ ਤਾਂ ਸੁਪਰੀਮ ਕੋਰਟ ਨੇ ਵੀ ਆਦੇਸ਼ ਦੇ ਦਿੱਤਾ ਹੈ ਕਿ ਸਤੰਬਰ ਤੱਕ ਜੰਮੂ-ਕਸ਼ਮੀਰ ਵਿੱਚ ਚੋਣਾਂ ਕਰਵਾਈਆਂ ਜਾਣ ਅਤੇ ਗ੍ਰਹਿ ਮੰਤਰੀ ਵੀ ਕਹਿ ਚੁੱਕੇ ਹਨ। ਜੇਕਰ ਕਾਂਗਰਸ ਹੁਣ ਵੀ ਇਲਜ਼ਾਮ ਲਗਾ ਰਹੀ ਹੈ ਕਿ ਭਾਜਪਾ ਚੋਣਾਂ ਨਹੀਂ ਕਰਵਾਉਣਾ ਚਾਹੁੰਦੀ ਹੈ, ਤਾਂ ਹੁਣ ਉਹ ਕਿਸ ਦੀ ਗੱਲ ‘ਤੇ ਯਕੀਨ ਕਰਨਗੇ?”
ਉਨ੍ਹਾਂ ਨੇ ਸਾਫ਼ ਕੀਤਾ ਕਿ ਜੰਮੂ-ਕਸ਼ਮੀਰ ਵਿੱਚ ਪਿਛਲੀਆਂ ਸਰਕਾਰਾਂ ਨੇ ਆਪਣੀ ਤੁਸ਼ਟੀਕਰਣ ਦੀ ਰਾਜਨੀਤੀ ਦੇ ਕਾਰਨ ਖੇਤਰ ਦੇ ਲੋਕਾਂ ਨੂੰ ਵਿਕਾਸ ਤੋਂ ਵੰਚਿਤ ਰੱਖਿਆ ਸੀ।
*****
ਐੱਸਐੱਨਸੀ/ਐੱਸਟੀ
(रिलीज़ आईडी: 1994132)
आगंतुक पटल : 121