ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਨਵੇਂ ਰਣਨੀਤਕ ਖੇਤਰਾਂ ਅਤੇ ਭੂਗੋਲਾਂ ਵਿੱਚ ਆਈਆਰਈਡੀਏ ਦੇ ਭਵਿੱਖ ਦੇ ਰੋਡਮੈਪ ਨੂੰ ਦਰਸਾਉਣ ਲਈ 2024 ਨੂੰ 'ਮਨੁੱਖੀ ਸਰੋਤ ਵਿਕਾਸ ਅਤੇ ਅਨੁਸ਼ਾਸਨ ਦਾ ਸਾਲ' ਨਾਮ ਦਿੱਤਾ ਜਾਵੇਗਾ: ਆਈਆਰਈਡੀਏ ਸੀਐੱਮਡੀ
Posted On:
02 JAN 2024 7:28PM by PIB Chandigarh
ਨਵੇਂ ਸਾਲ 2024 ਦੇ ਮੌਕੇ 'ਤੇ, ਆਈਆਰਈਡੀਏ ਦੇ ਸੀਐੱਮਡੀ ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ ਐਲਾਨ ਕੀਤਾ ਹੈ ਕਿ ਸਾਲ 2024 ਨੂੰ ਨਵੇਂ ਰਣਨੀਤਕ ਖੇਤਰਾਂ ਅਤੇ ਭੂਗੋਲਾਂ ਵਿੱਚ ਆਈਆਰਈਡੀਏ ਦੇ ਭਵਿੱਖ ਦੇ ਰੋਡਮੈਪ ਨੂੰ ਚਿੰਨ੍ਹਿਤ ਕਰਨ ਲਈ 'ਮਨੁੱਖੀ ਸਰੋਤ ਵਿਕਾਸ ਅਤੇ ਅਨੁਸ਼ਾਸਨ ਦਾ ਸਾਲ' ਵਜੋਂ ਨਾਮ ਦਿੱਤਾ ਜਾਵੇਗਾ।
ਸੀਐੱਮਡੀ ਨੇ ਆਈਆਰਈਡੀਏ ਕਰਮਚਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਈਆਰਈਡੀਏ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸਮੂਹਿਕ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਈਆਰਈਡੀਏ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ, ਲਗਾਤਾਰ ਸਫਲਤਾ ਅਤੇ ਪ੍ਰਾਪਤੀਆਂ ਨਾਲ ਭਰਪੂਰ ਇੱਕ ਸਾਲ ਲਈ ਲੈਅ ਸਥਾਪਤ ਕੀਤੀ।
ਆਈਆਰਈਡੀਏ ਦੇ ਸੀਐੱਮਡੀ ਦੇ ਨਾਲ ਡਾਇਰੈਕਟਰ (ਵਿੱਤ), ਸ਼੍ਰੀ ਬਿਜੈ ਕੁਮਾਰ ਮੋਹੰਤੀ; ਚੀਫ ਵਿਜੀਲੈਂਸ ਅਫਸਰ ਸ਼੍ਰੀ ਅਜੇ ਕੁਮਾਰ ਸਾਹਨੀ ਅਤੇ ਹੋਰ ਸੀਨੀਅਰ ਮੈਨੇਜਮੈਂਟ ਅਧਿਕਾਰੀ ਮੌਜੂਦ ਸਨ।
***
ਪੀਆਈਬੀ ਦਿੱਲੀ | ਆਲੋਕ ਮਿਸ਼ਰਾ/ਧੀਪ ਜੋਏ ਮੈਮਪਿਲੀ
(Release ID: 1993685)
Visitor Counter : 115