ਆਯੂਸ਼

ਆਯੁਰਵੇਦ ਅਧਿਆਪਨ ਪੇਸ਼ਾਵਰਾਂ ਲਈ ‘ਸਮਾਰਟ 2.0’ ਦੀ ਹੋਈ ਸ਼ੁਰੂਆਤ

Posted On: 03 JAN 2024 3:04PM by PIB Chandigarh

ਸੈਂਟਰਲ ਕੌਂਸਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸਜ਼ (ਸੀਸੀਆਰਏਐੱਸ) ਨੇ ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਫ ਮੈਡੀਸਨ (ਐੱਨਸੀਆਈਐੱਸਐੱਮ) ਦੇ ਨਾਲ ਮਿਲ ਕੇ ਆਪਸੀ ਸਹਿਯੋਗ ਰਾਹੀਂ ਦੇਸ਼ ਭਰ ਵਿੱਚ ਆਯੁਰਵੇਦ ਅਕਾਦਮਿਕ ਸੰਸਥਾਵਾਂ/ਹਸਪਤਾਲਾਂ ਨਾਲ ਆਯੁਰਵੇਦ ਦੇ ਤਰਜੀਹੀ ਖੇਤਰਾਂ ਵਿੱਚ ਮਜ਼ਬੂਤ ​​ਕਲੀਨੀਕਲ ਅਧਿਐਨ ਨੂੰ ਉਤਸ਼ਾਹਿਤ ਕਰਨ ਲਈ 'ਸਮਾਰਟ 2.0' (ਅਧਿਆਪਕ ਪੇਸ਼ੇਵਰਾਂ ਦੇ ਵਿੱਚ ਆਯੁਰਵੇਦ ਖੋਜ ਨੂੰ ਮੁੱਖ ਧਾਰਾ ਵਿੱਚ ਲਿਆਉਣ ਦਾ ਦਾਇਰਾ) ਪ੍ਰੋਗਰਾਮ ਸ਼ੁਰੂ ਕੀਤਾ ਹੈ। 


 

ਤਸਵੀਰ: ਸੀਸੀਆਰਏਐੱਸ ਅਤੇ ਐੱਨਸੀਆਈਐੱਸਐੱਮ ਦੇ ਅਧਿਕਾਰੀ ਸਮਾਰਟ 2.0 ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ 

 

ਪ੍ਰੋ (ਵੀਡੀ) ਰਬੀਨਾਰਾਇਣ ਆਚਾਰੀਆ, ਡੀਜੀ, ਸੀਸੀਆਰਏਐੱਸ ਦੇ ਅਨੁਸਾਰ, ਇਸ ਅਧਿਐਨ ਦਾ ਉਦੇਸ਼ ਬਾਲ ਕਾਸਾ, ਕੁਪੋਸ਼ਣ, ਦੁੱਧ ਦਾ ਘੱਟ ਆਉਣਾ,  ਬੱਚੇਦਾਨੀ ਵਿੱਚੋਂ ਅਸਧਾਰਨ ਖੂਨ ਵਹਿਣਾ, ਮੇਨੋਪੌਜ਼ ਤੋਂ ਬਾਅਦ ਔਰਤਾਂ ਵਿੱਚ ਓਸਟੀਓਪੋਰੋਸਿਸ ਅਤੇ ਡਾਇਬੀਟੀਜ਼ ਮਲੇਟਸ (ਡੀਐੱਮ) II ਜਿਹੇ ਤਰਜੀਹੀ ਖੋਜ ਖੇਤਰਾਂ ਵਿੱਚ ਸੁਰੱਖਿਆ, ਸਹਿਣਸ਼ੀਲਤਾ ਅਤੇ ਆਯੁਰਵੇਦ ਫਾਰਮੂਲੇ ਦੀ ਪਾਲਣਾ ਕਰਨਾ ਹੈ।

 

ਸੀਸੀਆਰਏਐੱਸ ਆਯੁਸ਼ ਮੰਤਰਾਲੇ ਦੇ ਅਧੀਨ ਕੰਮ ਕਰ ਰਹੀ ਆਯੁਰਵੇਦ ਵਿੱਚ ਵਿਗਿਆਨਕ ਲੀਹਾਂ 'ਤੇ ਖੋਜ ਦੇ ਨਿਰਮਾਣ, ਤਾਲਮੇਲ, ਵਿਕਾਸ ਅਤੇ ਪ੍ਰੋਤਸਾਹਨ ਲਈ ਇੱਕ ਚੋਟੀ ਦੀ ਸੰਸਥਾ ਹੈ। 'ਸਮਾਰਟ 2.0' ਦਾ ਉਦੇਸ਼ ਅੰਤ: ਵਿਸ਼ੇ

ਖੋਜ ਵਿਧੀਆਂ ਦੀ ਵਰਤੋਂ ਕਰਕੇ ਆਯੁਰਵੇਦ ਵਿਧੀਆਂ ਦੀ ਪ੍ਰਭਾਵਸ਼ੀਲਤਾ ਅਤੇ ਸੁਰੱਖਿਆ ਨੂੰ ਦਰਸਾਉਣ ਅਤੇ ਇਸ ਨੂੰ  ਜਨ ਸਿਹਤ ਦੇਖਭਾਲ ਵਿੱਚ ਬਦਲਣ ਲਈ ਇੱਕ ਅਸਲ ਪ੍ਰਮਾਣ ਤਿਆਰ ਕਰਨਾ ਹੈ। 'ਸਮਾਰਟ 1.0' ਦੇ ਤਹਿਤ, 38 ਕਾਲਜਾਂ ਦੇ ਅਧਿਆਪਨ ਪੇਸ਼ੇਵਰਾਂ ਦੀ ਸਰਗਰਮ ਭਾਗੀਦਾਰੀ ਨਾਲ ਲਗਭਗ 10 ਬਿਮਾਰੀਆਂ ਨੂੰ ਸ਼ਾਮਲ ਕੀਤਾ ਗਿਆ।

 

ਆਯੁਰਵੈਦ ਅਕਾਦਮਿਕ ਸੰਸਥਾਵਾਂ ਜੋ ਸਹਿਯੋਗੀ ਖੋਜ ਗਤੀਵਿਧੀਆਂ ਨੂੰ ਅਪਣਾਉਣ ਵਿੱਚ ਦਿਲਚਸਪੀ ਰੱਖਦੀਆਂ ਹਨ, ਉਹ ਸੀਸੀਆਰਏਐੱਸ ਦੀ ਵੈੱਬਸਾਈਟ http://ccras.nic.in/sites/default/files/Notices/02012024_SMART.pdf 'ਤੇ ਉਪਲਬਧ ਨਿਰਧਾਰਤ ਫਾਰਮੈਟ ਵਿੱਚ 'ਰੁਚੀ ਦਾ ਪ੍ਰਗਟਾਵਾ' ਪ੍ਰਸਤੁਤ ਕਰ ਸਕਦੇ ਹਨ। ਇਸ ਬਾਰੇ ਵਿੱਚ ਸੂਚਨਾ ਜਾਂ ਸਵਾਲ 10 ਜਨਵਰੀ ਨੂੰ ਜਾਂ ਇਸ ਤੋਂ ਪਹਿਲਾਂ ccrassmart2.0[at]gmail[dot]com ਦੀ ਈਮੇਲ 'ਤੇ ਭੇਜਿਆ ਜਾ ਸਕਦਾ ਹੈ ਜਿਸ ਦੀ ਇੱਕ ਕਾਪੀ president.boa@ncismindia.org 'ਤੇ ਵੀ ਭੇਜੀ ਜਾ ਸਕਦੀ ਹੈ।

 

 *******

 

ਐੱਸਕੇ



(Release ID: 1993678) Visitor Counter : 75