ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਦੇ ਸਕੱਤਰ ਨੇ ਮਿਸਰ ਦੇ ਰਾਜਦੂਤ ਨੂੰ ‘ਬੱਲਮ’- ਰਾਸ਼ਟਰਪਤੀ ਦੇ ਬਾਡੀਗਾਰਡਾਂ (ਪੀਬੀਜੀ) ਦੇ ਭਾਲੇ ਭੇਂਟ ਕੀਤੇ
Posted On:
04 JAN 2024 9:31PM by PIB Chandigarh
ਰਾਸ਼ਟਰਪਤੀ ਭਵਨ ਵਿੱਚ ਅੱਜ (4 ਜਨਵਰੀ, 2024) ਆਯੋਜਿਤ ਇੱਕ ਸੰਖੇਪ ਸਮਾਰੋਹ ਵਿੱਚ, ਰਾਸ਼ਟਰਪਤੀ ਦੇ ਸਕੱਤਰ ਸ਼੍ਰੀ ਰਾਜੇਸ਼ ਵਰਮਾ ਨੇ ਮਿਸਰ ਅਰਬ ਗਣਰਾਜ ਦੇ ਰਾਜਦੂਤ ਮਹਾਮਹਿਮ ਸ਼੍ਰੀ ਵਾਐੱਲ ਮੁਹੰਮਦ ਅਵਾਦ ਹਾਮੀਦ ਨੂੰ ‘ਬੱਲਮ’- ਰਾਸ਼ਟਰਪਤੀ ਦੇ ਬਾਡੀਗਾਰਡਾਂ(ਪੀਬੀਜੀ) ਦੇ ਭਾਲੇ ਭੇਂਟ ਕੀਤੇ।
ਹਾਲ ਹੀ ਵਿੱਚ, ਮਿਸਰ ਸਰਕਾਰ ਨੇ ਪੀਬੀਜੀ ਦੇ ਭਾਲੇ ਦੇ ਲਈ ਬੇਨਤੀ ਕੀਤੀ ਸੀ ਜੋ ਆਮਤੌਰ ‘ਤੇ ਉਨ੍ਹਾਂ ਦੇ ਦੇਸ਼ ਵਿੱਚ ਵੀ ਉਪਯੋਗ ਕੀਤੇ ਜਾਂਦੇ ਹਨ। ਰਾਸ਼ਟਰਪਤੀ ਦੇ ਸਕੱਤਰ ਨੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਮਿਸਰ ਦੇ ਰਾਜਦੂਤ ਨੂੰ 50 ਪੀਬੀਜੀ ਦੇ ਭਾਲੇ ਸੌਂਪੇ ।
ਨੌਂ ਫੁੱਟ ਨੌਂ ਇੰਚ ਲੰਬੇ ਬੱਲਮ ‘ਤੇ ਇੱਕ ਲਾਲ ਅਤੇ ਸਫ਼ੇਦ ਝੰਡਾ ਸਜਿਆ ਹੁੰਦਾ ਹੈ, ਜੋ ਸਮਰਪਣ ਦੇ ਬਜਾਏ ਖੂਨ-ਪੀਬੀਜੀ ਦੀ ਪ੍ਰਕਿਰਿਤੀ- ਦਾ ਪ੍ਰਤੀਕ ਹੈ। ਪੀਬੀਜੀ ਦੇ ਸਵਾਰ, ਰੈਜ਼ੀਮੈਂਟ ਵਿੱਚ ਇੱਕ ਪਰੰਪਰਾ ਵਜੋਂ, ਆਪਣੇ ਹੱਥਾਂ ਨਾਲ ਬੱਲਮ ਬਣਾਉਂਦੇ ਹਨ।
***************
ਡੀਐੱਸ/ਏਕੇ
(Release ID: 1993528)
Visitor Counter : 91