ਪ੍ਰਧਾਨ ਮੰਤਰੀ ਦਫਤਰ
ਭਾਰਤੀਦਾਸਨ ਯੂਨੀਵਰਸਿਟੀ, ਤਿਰੂਚਿਰਾਪੱਲੀ ਦੇ 38ਵੇਂ ਕਨਵੋਕੇਸ਼ਨ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ -ਪਾਠ
Posted On:
02 JAN 2024 1:23PM by PIB Chandigarh
ਤਮਿਲ ਨਾਡੂ ਦੇ ਰਾਜਪਾਲ, ਥਿਰੂ ਆਰ.ਐੱਨ ਰਵੀ ਜੀ, ਤਮਿਲ ਨਾਡੂ ਦੇ ਮੁੱਖ ਮੰਤਰੀ, ਥਿਰੂ ਐੱਮ.ਕੇ ਸਟਾਲਿਨ ਜੀ, ਭਾਰਤੀਦਾਸਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਥਿਰੂ ਐੱਮ.ਸੈਲਵਮ ਜੀ, ਯੂਨੀਵਰਸਿਟੀ ਦੇ ਮੇਰੇ ਯੁਵਾ ਮਿੱਤਰ, ਅਧਿਆਪਕਗਣ ਅਤੇ ਸਹਾਇਕ ਸਟਾਫਗਣ,
ਵੈਨੱਕਮ!
ਏਨਦੁ ਮਾਣਵ ਕੁਡੁੰਬਮੇ (एनदु माणव कुडुम्बमे), ਭਾਰਤੀਦਾਸਨ ਯੂਨੀਵਰਸਿਟੀ ਦੇ 38ਵੇਂ ਕਨਵੋਕੇਸ਼ਨ ਵਿੱਚ ਇੱਥੇ ਉਪਸਥਿਤ ਹੋਣਾ ਮੇਰੇ ਲਈ ਖਾਸ ਹੈ। ਇਹ 2024 ਵਿੱਚ ਮੇਰਾ ਪਹਿਲਾ ਜਨਤਕ ਸੰਵਾਦ ਹੈ। ਮੈਂ ਸੁੰਦਰ ਰਾਜ ਤਮਿਲ ਨਾਡੂ ਅਤੇ ਨੌਜਵਾਨਾਂ ਵਿੱਚ ਦੇ ਦਰਮਿਆਨ ਆ ਕੇ ਪ੍ਰਸੰਨ ਹਾਂ। ਮੈਨੂੰ ਇਹ ਜਾਣ ਕੇ ਵੀ ਪ੍ਰਸੰਨਤਾ ਹੋਈ ਹੈ ਕਿ ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੂੰ ਇੱਥੇ ਕਨਵੋਕੇਸ਼ਨ ਵਿੱਚ ਆਉਣ ਦਾ ਸੁਭਾਗ ਮਿਲਿਆ ਹੈ। ਮੈਂ ਇਸ ਮਹੱਤਵਪੂਰਨ ਅਵਸਰ 'ਤੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ –ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਾ ਹਾਂ।
ਏਨਦੁ ਮਾਣਵ ਕੁਡੁੰਬਮੇ (एनदु माणव कुडुम्बमे), ਇੱਕ ਯੂਨੀਵਰਸਿਟੀ ਦਾ ਨਿਰਮਾਣ ਅਕਸਰ ਇੱਕ ਵਿਧਾਨਕ ਪ੍ਰਕਿਰਿਆ ਹੁੰਦੀ ਹੈ। ਇੱਕ ਐਕਟ ਪਾਸ ਕੀਤਾ ਜਾਂਦਾ ਹੈ ਅਤੇ ਇੱਕ ਯੂਨੀਵਰਸਿਟੀ ਹੋਂਦ ਵਿੱਚ ਆਉਂਦੀ ਹੈ। ਬਾਅਦ ਵਿੱਚ ਇਸ ਦੇ ਤਹਿਤ ਕਾਲਜ ਸ਼ੁਰੂ ਕੀਤੇ ਜਾਂਦੇ ਹਨ। ਫਿਰ ਯੂਨੀਵਰਸਿਟੀ ਵਧਦੀ ਹੈ ਅਤੇ ਉਤਕ੍ਰਿਸ਼ਟਤਾ ਦੇ ਕੇਂਦਰ ਵਿੱਚ ਪਰਿਪੱਕ ਹੁੰਦੀ ਹੈ। ਭਾਵੇਂ, ਭਾਰਤੀਦਾਸਨ ਯੂਨੀਵਰਸਿਟੀ ਦਾ ਮਾਮਲਾ ਥੋੜ੍ਹਾ ਅਲੱਗ ਹੈ। ਜਦੋਂ 1982 ਵਿੱਚ ਇਸ ਨੂੰ ਬਣਾਇਆ ਗਿਆ ਸੀ, ਤਦ ਬਹੁਤ ਸਾਰੇ ਵਰਤਮਾਨ ਅਤੇ ਵੱਕਾਰੀ ਕਾਲਜ ਤੁਹਾਡੀ ਯੂਨੀਵਰਸਿਟੀ ਦੇ ਅਧੀਨ ਲਿਆਂਦੇ ਗਏ ਸਨ। ਇਨ੍ਹਾਂ ਵਿੱਚੋਂ ਕੁਝ ਕਾਲਜਾਂ ਵਿੱਚ ਪਹਿਲਾਂ ਹੀ ਮਹਾਨ ਸ਼ਖਸੀਅਤਾਂ ਨੂੰ ਤਿਆਰ ਕਰਨ ਦਾ ਰਿਕਾਰਡ ਸੀ। ਇਸ ਲਈ, ਭਾਰਤੀਦਾਸਨ ਯੂਨੀਵਰਸਿਟੀ ਇੱਕ ਮਜ਼ਬੂਤ ਅਤੇ ਪਰਿਪੱਕ ਨੀਂਹ 'ਤੇ ਸ਼ੁਰੂ ਹੋਈ। ਇਸ ਪਰਿਪੱਕਤਾ ਨੇ ਤੁਹਾਡੀ ਯੂਨੀਵਰਸਿਟੀ ਨੂੰ ਕਈ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ। ਭਾਵੇਂ ਇਹ ਮਨੁੱਖਤਾ, ਭਾਸ਼ਾਵਾਂ, ਵਿਗਿਆਨ ਜਾਂ ਇੱਥੋਂ ਤੱਕ ਕਿ ਸੈਟੇਲਾਈਟ ਹੋਣ, ਤੁਹਾਡੀ ਯੂਨੀਵਰਸਿਟੀ ਵਿਲੱਖਣ ਛਾਪ ਛੱਡਦੀ ਹੈ!
ਏਨਦੁ ਮਾਣਵ ਕੁਡੁੰਬਮੇ (एनदु माणव कुडुम्बमे), ਸਾਡਾ ਰਾਸ਼ਟਰ ਅਤੇ ਸਾਡੀ ਸੱਭਿਅਤਾ ਹਮੇਸ਼ਾ ਗਿਆਨ ਦੇ ਆਲੇ-ਦੁਆਲੇ ਕੇਂਦਰਿਤ ਰਹੀ ਹੈ। ਨਾਲੰਦਾ ਅਤੇ ਵਿਕਰਮਸ਼ਿਲਾ ਜਿਹੀਆਂ ਕੁਝ ਪ੍ਰਾਚੀਨ ਯੂਨੀਵਰਸਿਟੀਆਂ ਪ੍ਰਸਿੱਧ ਹਨ। ਇਸੇ ਤਰ੍ਹਾਂ, ਕਾਂਚੀਪੁਰਮ ਜਿਹੇ ਸਥਾਨਾਂ ਵਿੱਚ ਮਹਾਨ ਯੂਨੀਵਰਸਿਟੀ ਹੋਣ ਦੇ ਸੰਦਰਭ ਹਨ। ਗੰਗਈ-ਕੋਂਡ-ਚੋਲਪੁਰਮ (गंगई-कोण्ड-चोलपुरम्) ਅਤੇ ਮਦੁਰਈ ਵੀ ਸਿੱਖਣ ਦੇ ਮਹਾਨ ਕੇਂਦਰ ਸਨ। ਇਨ੍ਹਾਂ ਥਾਵਾਂ 'ਤੇ ਦੁਨੀਆ ਭਰ ਤੋਂ ਵਿਦਿਆਰਥੀ ਆਉਂਦੇ ਸਨ। ਏਨਦੁ ਮਾਣਵ ਕੁਡੁੰਬਮੇ (एनदु माणव कुडुम्बमे), ਇਸੇ ਪ੍ਰਕਾਰ, ਕਨਵੋਕੇਸ਼ਨ ਦੀ ਧਾਰਨਾ ਵੀ ਬਹੁਤ ਪ੍ਰਾਚੀਨ ਹੈ ਅਤੇ ਸਾਨੂੰ ਚੰਗੀ ਤਰ੍ਹਾਂ ਨਾਲ ਪਤਾ ਹੈ। ਉਦਾਹਰਣ ਵਜੋਂ, ਕਵੀਆਂ ਅਤੇ ਬੁੱਧੀਜੀਵੀਆਂ ਦੀ ਪ੍ਰਾਚੀਨ ਤਮਿਲ ਸੰਗਮ ਮੀਟਿੰਗਾਂ ਨੂੰ ਲੈ ਲਓ। ਸੰਗਮਾਂ ਵਿੱਚ ਕਵਿਤਾ ਅਤੇ ਸਾਹਿਤ ਦੂਸਰਿਆਂ ਦੇ ਵਿਸ਼ਲੇਸ਼ਣ ਲਈ ਪੇਸ਼ ਕੀਤੇ ਗਏ ਸਨ। ਵਿਸ਼ਲੇਸ਼ਣ ਤੋਂ ਬਾਅਦ ਵਿਆਪਕ ਸਮਾਜ ਨੇ ਕਵੀ ਅਤੇ ਉਨ੍ਹਾਂ ਦੇ ਕੰਮ ਨੂੰ ਮਾਨਤਾ ਦਿੱਤੀ ਗਈ। ਇਹ ਉਹੀ ਤਰਕ ਹੈ ਜੋ ਅੱਜ ਵੀ ਸਿੱਖਿਆ ਜਗਤ ਅਤੇ ਉਚੇਰੀ ਸਿੱਖਿਆ ਵਿੱਚ ਉਪਯੋਗ ਵਿੱਚ ਲਿਆਂਦਾ ਜਾਂਦਾ ਹੈ। ਇਸ ਲਈ, ਮੇਰੇ ਯੁਵਾ ਮਿੱਤਰੋ, ਤੁਸੀਂ ਗਿਆਨ ਦੀ ਇੱਕ ਮਹਾਨ ਇਤਿਹਾਸਕ ਪਰੰਪਰਾ ਦਾ ਹਿੱਸਾ ਹੋ। ਏਨਦੁ ਮਾਣਵ ਕੁਡੁੰਬਮੇ (एनदु माणव कुडुम्बमे), ਯੂਨੀਵਰਸਿਟੀਆਂ ਕਿਸੇ ਵੀ ਰਾਸ਼ਟਰ ਨੂੰ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਜਦੋਂ ਸਾਡੀਆਂ ਯੂਨੀਵਰਸਿਟੀਆਂ ਜੀਵੰਤ ਸਨ, ਸਾਡਾ ਰਾਸ਼ਟਰ ਅਤੇ ਸੱਭਿਅਤਾ ਵੀ ਜੀਵੰਤ ਸਨ। ਜਦੋਂ ਸਾਡੇ ਦੇਸ਼ 'ਤੇ ਹਮਲਾ ਕੀਤਾ ਗਿਆ, ਤਾਂ ਸਾਡੀਆਂ ਗਿਆਨ ਪ੍ਰਣਾਲੀਆਂ ਨੂੰ ਤੁਰੰਤ ਨਿਸ਼ਾਨਾ ਬਣਾਇਆ ਗਿਆ। 20ਵੀਂ ਸਦੀ ਦੀ ਸ਼ੁਰੂਆਤ ਵਿੱਚ, ਮਹਾਤਮਾ ਗਾਂਧੀ, ਪੰਡਿਤ ਮਦਨ ਮੋਹਨ ਮਾਲਵੀਆ ਅਤੇ ਸਰ ਅੰਨਾਮਲਾਈ ਚੇੱਟੀਅਰ ਜਿਹੇ ਲੋਕਾਂ ਨੇ ਯੂਨੀਵਰਸਿਟੀਆਂ ਸ਼ੁਰੂ ਕੀਤੀਆਂ। ਸੁਤੰਤਰਤਾ ਦੌਰਾਨ ਇਹ ਹੱਬਸ (ਯੂਨੀਵਰਸਿਟੀਆਂ) ਗਿਆਨ ਅਤੇ ਰਾਸ਼ਟਰਵਾਦ ਦੇ ਕੇਂਦਰ ਸਨ।
ਇਸੇ ਪ੍ਰਕਾਰ ਅੱਜ ਭਾਰਤ ਦੇ ਊਦੈ ਦਾ ਇੱਕ ਕਾਰਕ ਸਾਡੀਆਂ ਯੂਨੀਵਰਸਿਟੀਆਂ ਦਾ ਊਦੈ ਹੈ। ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਦੇ ਰੂਪ ਵਿੱਚ ਆਰਥਿਕ ਵਿਕਾਸ ਵਿੱਚ ਰਿਕਾਰਡ ਬਣਾ ਰਿਹਾ ਹੈ। ਨਾਲ ਹੀ ਸਾਡੀਆਂ ਯੂਨੀਵਰਸਿਟੀਆਂ ਰਿਕਾਰਡ ਸੰਖਿਆ ਵਿੱਚ ਗਲੋਬਲ ਰੈਂਕਿੰਗ ਵਿੱਚ ਵੀ ਪ੍ਰਵੇਸ਼ ਕਰ ਰਹੀਆਂ ਹਨ। ਏਨਦੁ ਮਾਣਵ ਕੁਡੁੰਬਮੇ (एनदु माणव कुडुम्बमे), ਤੁਹਾਡੀ ਯੂਨੀਵਰਸਿਟੀ ਨੇ ਅੱਜ ਤੁਹਾਡੇ ਵਿੱਚੋਂ ਕਈ ਲੋਕਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਹਨ। ਤੁਹਾਡੇ ਅਧਿਆਪਕ, ਪਰਿਵਾਰ, ਦੋਸਤ, ਹਰ ਕੋਈ ਤੁਹਾਡੇ ਲਈ ਖੁਸ਼ ਹੈ। ਅਸਲ ਵਿੱਚ, ਜੇਕਰ ਤੁਸੀਂ ਆਪਣਾ ਗ੍ਰੈਜੂਏਸ਼ਨ ਗਾਊਨ ਪਹਿਨ ਕੇ ਬਾਹਰ ਦਿਖਾਈ ਦਿੰਦੇ ਹੋ, ਤਾਂ ਲੋਕ ਤੁਹਾਨੂੰ ਵਧਾਈ ਦੇਣਗੇ, ਭਾਵੇਂ ਉਹ ਤੁਹਾਨੂੰ ਜਾਣਦੇ ਵੀ ਨਾ ਹੋਣ। ਇਸ ਨਾਲ ਤੁਹਾਨੂੰ ਸਿੱਖਿਆ ਦੇ ਉਦੇਸ਼ ਬਾਰੇ ਗਹਿਰਾਈ ਨਾਲ ਸੋਚਣ ਲਈ ਪ੍ਰੇਰਿਤ ਹੋਣਾ ਹੋਵੇਗਾ ਅਤੇ ਇਹ ਵੀ ਪਤਾ ਲੱਗੇਗਾ ਕਿ ਸਮਾਜ ਤੁਹਾਨੂੰ ਕਿਵੇਂ ਉਮੀਦ ਭਰੀਆਂ ਨਜ਼ਰਾਂ ਨਾਲ ਦੇਖਦਾ ਹੈ।
ਗੁਰੂਦੇਵ ਰਵਿੰਦਰਨਾਥ ਟੈਗੋਰ ਨੇ ਕਿਹਾ ਸੀ ਕਿ ਸਰਵਉੱਚ ਸਿੱਖਿਆ ਸਾਨੂੰ ਕੇਵਲ ਜਾਣਕਾਰੀ ਹੀ ਨਹੀਂ ਦਿੰਦੀ ਹੈ। ਇਹ ਸਾਨੂੰ ਸਾਰੀ ਹੋਂਦ ਦੇ ਨਾਲ ਇਕਸੁਰਤਾ ਵਿੱਚ ਰਹਿਣ ਵਿਚ ਸਹਾਇਤਾ ਕਰਦੀ ਹੈ। ਗ਼ਰੀਬ ਤੋਂ ਗ਼ਰੀਬ ਵਿਅਕਤੀ ਸਹਿਤ ਪੂਰੇ ਸਮਾਜ ਨੇ ਤੁਹਾਨੂੰ ਇਸ ਮਹੱਤਵਪੂਰਨ ਦਿਨ ਤੱਕ ਪਹੁੰਚਾਉਣ ਵਿੱਚ ਭੂਮਿਕਾ ਨਿਭਾਈ। ਇਸ ਲਈ ਉਨ੍ਹਾਂ ਨੂੰ ਵਾਪਸ ਦੇਣਾ, ਇੱਕ ਬਿਹਤਰ ਸਮਾਜ ਅਤੇ ਦੇਸ਼ ਬਣਾਉਣਾ ਹੀ ਸਿੱਖਿਆ ਦਾ ਸਹੀ ਉਦੇਸ਼ ਹੈ। ਤੁਹਾਡੇ ਦੁਆਰਾ ਸਿੱਖਿਆ ਗਿਆ ਵਿਗਿਆਨ ਤੁਹਾਡੇ ਪਿੰਡ ਦੇ ਇੱਕ ਕਿਸਾਨ ਦੀ ਮਦਦ ਕਰ ਸਕਦਾ ਹੈ। ਤੁਹਾਡੇ ਦੁਆਰਾ ਸਿੱਖੀ ਗਈ ਤਕਨੀਕ ਜਟਿਲ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦੀ ਹੈ। ਤੁਹਾਡੇ ਦੁਆਰਾ ਸਿੱਖਿਆ ਗਿਆ ਵਪਾਰ ਪ੍ਰਬੰਧਨ ਕਾਰੋਬਾਰ ਨੂੰ ਚਲਾਉਣ ਵਿੱਚ ਮਦਦ ਕਰ ਸਕਦਾ ਹੈ ਅਤੇ ਦੂਜਿਆਂ ਲਈ ਆਮਦਨੀ ਵਿੱਚ ਵਾਧੇ ਨੂੰ ਸੁਨਿਸ਼ਚਿਤ ਕਰ ਸਕਦਾ ਹੈ। ਤੁਸੀਂ ਜੋ ਅਰਥਸ਼ਾਸਤਰ ਸਿਖਿਆ ਹੈ, ਉਹ ਗ਼ਰੀਬੀ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ। ਤੁਹਾਡੇ ਦੁਆਰਾ ਸਿੱਖੀਆਂ ਗਈਆਂ ਭਾਸ਼ਾਵਾਂ ਅਤੇ ਇਤਿਹਾਸ ਸੱਭਿਆਚਾਰ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦੇ ਹਨ। ਇੱਕ ਤਰ੍ਹਾਂ ਨਾਲ, ਇੱਥੇ ਦਾ ਹਰੇਕ ਗ੍ਰੈਜੂਏਟ 2047 ਤੱਕ ਵਿਕਸਿਤ ਭਾਰਤ ਬਣਾਉਣ ਵਿੱਚ ਆਪਣਾ ਯੋਗਦਾਨ ਦੇ ਸਕਦਾ ਹੈ।
ਏਨਦੁ ਮਾਣਵ ਕੁਡੁੰਬਮੇ (एनदु माणव कुडुम्बमे), ਮੈਨੂੰ 2047 ਤੱਕ ਦੇ ਵਰ੍ਹਿਆਂ ਨੂੰ ਸਾਡੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਬਣਾ ਸਕਦੇ ਹਨ। ਮਹਾਨ ਕਵੀ ਭਾਰਤੀਦਾਸਨ ਨੇ ਕਿਹਾ पुदियदोर् उलगम् सेय्वोम्। ਇਹ ਤੁਹਾਡੀ ਯੂਨੀਵਰਸਿਟੀ ਦਾ ਆਦਰਸ਼ ਵਾਕ ਵੀ ਹੈ। ਇਸ ਦਾ ਅਰਥ ਹੈ ਕਿ ਆਓ ਅਸੀਂ ਇੱਕ ਬਹਾਦਰ ਨਵਾਂ ਵਿਸ਼ਵ ਬਣਾਈਏ। ਭਾਰਤੀ ਯੁਵਾ ਪਹਿਲਾਂ ਤੋਂ ਹੀ ਅਜਿਹਾ ਵਿਸ਼ਵ ਬਣਾ ਰਹੇ ਹਨ। ਯੁਵਾ ਵਿਗਿਆਨੀਆਂ ਨੇ ਕੋਵਿਡ-19 ਦੌਰਾਨ ਵਿਸ਼ਵ ਨੂੰ ਵੈਕਸੀਨ ਭੇਜਣ ਵਿੱਚ ਸਾਡੀ ਸਹਾਇਤਾ ਕੀਤੀ। ਚੰਦਰਯਾਨ ਜਿਹੇ ਮਿਸ਼ਨਾਂ ਰਾਹੀਂ ਭਾਰਤੀ ਵਿਗਿਆਨ ਦੁਨੀਆ ਦੇ ਨਕਸ਼ੇ 'ਤੇ ਹੈ। ਸਾਡੇ ਇਨੋਵੇਟਰਸ ਨੇ 2014 ਵਿੱਚ ਪੇਟੈਂਟਾਂ ਦੀ ਸੰਖਿਆ ਲਗਭਗ 4,000 ਤੋਂ ਵਧਾ ਕੇ ਹੁਣ ਲਗਭਗ 50,000 ਕਰ ਦਿੱਤੀ ਹੈ! ਸਾਡੇ ਮਾਨਵਤਾ ਦੇ ਵਿਦਵਾਨ ਵਿਸ਼ਵ ਨੂੰ ਭਾਰਤ ਦੀ ਕਹਾਣੀ ਦਿਖਾ ਰਹੇ ਹਨ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਸਾਡੇ ਸੰਗੀਤਕਾਰ ਅਤੇ ਕਲਾਕਾਰ ਲਗਾਤਾਰ ਅੰਤਰਰਾਸ਼ਟਰੀ ਪੁਰਸਕਾਰ ਲਿਆ ਰਹੇ ਹਨ। ਸਾਡੇ ਐਥਲੀਟਾਂ ਨੇ ਏਸ਼ੀਅਨ ਗੇਮਸ, ਏਸ਼ੀਅਨ ਪੈਰਾ ਗੇਮਸ ਅਤੇ ਹੋਰ ਟੂਰਨਾਮੈਂਟਾਂ ਵਿੱਚ ਰਿਕਾਰਡ ਸੰਖਿਆ ਵਿੱਚ ਮੈਡਲ ਜਿੱਤੇ। ਤੁਸੀਂ ਦੁਨੀਆ ਵਿੱਚ ਅਜਿਹੇ ਸਮੇਂ ਵਿੱਚ ਕਦਮ ਰੱਖ ਰਹੇ ਹੋ ਜਦੋਂ ਹਰ ਕੋਈ ਤੁਹਾਨੂੰ ਹਰ ਖੇਤਰ ਵਿੱਚ ਨਵੀਂ ਉਮੀਦ ਨਾਲ ਦੇਖ ਰਿਹਾ ਹੈ। ਏਨਦੁ ਮਾਣਵ ਕੁਡੁੰਬਮੇ (एनदु माणव कुडुम्बमे), ਯੁਵਾ ਦਾ ਅਰਥ ਹੈ ਊਰਜਾ। ਇਸ ਦਾ ਅਰਥ ਹੈ ਗਤੀ, ਕੌਸ਼ਲ ਅਤੇ ਪੈਮਾਨੇ ਨਾਲ ਕੰਮ ਕਰਨ ਦੀ ਸਮਰੱਥਾ। ਪਿਛਲੇ ਕੁਝ ਵਰ੍ਹਿਆਂ ਵਿੱਚ, ਅਸੀਂ ਗਤੀ ਅਤੇ ਸਕੇਲ ਵਿੱਚ ਤੁਹਾਡੇ ਬਰਾਬਰ ਚੱਲਣ ਦਾ ਕੰਮ ਕੀਤਾ ਹੈ, ਤਾਕਿ ਅਸੀਂ ਤੁਹਾਨੂੰ ਲਾਭ ਪਹੁੰਚਾ ਸਕੀਏ।
ਪਿਛਲੇ 10 ਸਾਲਾਂ ਵਿੱਚ ਹਵਾਈ ਅੱਡਿਆਂ ਦੀ ਸੰਖਿਆ 74 ਤੋਂ ਦੁੱਗਣੀ ਹੋ ਕੇ ਲਗਭਗ 150 ਹੋ ਗਈ ਹੈ! ਤਮਿਲ ਨਾਡੂ ਵਿੱਚ ਇੱਕ ਜੀਵੰਤ ਸਮੁੰਦਰੀ ਤਟ ਹੈ। ਇਸ ਲਈ, ਤੁਹਾਨੂੰ ਇਹ ਜਾਣ ਕੇ ਪ੍ਰਸੰਨਤਾ ਹੋਵੇਗੀ ਕਿ ਭਾਰਤ ਵਿੱਚ 2014 ਵਿੱਚ ਪ੍ਰਮੁੱਖ ਬੰਦਰਗਾਹਾਂ ਦੀ ਕੁੱਲ ਕਾਰਗੋ ਹੈਂਡਲਿੰਗ ਸਮਰੱਥਾ ਦੁੱਗਣੀ ਹੋ ਗਈ ਹੈ। ਦੇਸ਼ ਵਿੱਚ ਸੜਕ ਅਤੇ ਰਾਜਮਾਰਗ ਨਿਰਮਾਣ ਦੀ ਗਤੀ ਪਿਛਲੇ 10 ਵਰ੍ਹਿਆਂ ਵਿੱਚ ਲਗਭਗ ਦੁੱਗਣੀ ਹੋ ਗਈ ਹੈ। ਦੇਸ਼ ਵਿੱਚ ਰਜਿਸਟਰਡ ਸਟਾਰਟ-ਅੱਪਸ ਦੀ ਸੰਖਿਆ ਲਗਭਗ 1 ਲੱਖ ਹੋ ਗਈ ਹੈ। ਇਹ ਸੰਖਿਆ 2014 ਵਿੱਚ ਇੱਕ ਸੌ ਤੋਂ ਵੀ ਘੱਟ ਸੀ। ਭਾਰਤ ਨੇ ਮਹੱਤਵਪੂਰਨ ਅਰਥਵਿਵਸਥਾਵਾਂ ਦੇ ਨਾਲ ਕਈ ਵਪਾਰਕ ਸਮਝੌਤੇ ਵੀ ਕੀਤੇ ਹਨ। ਇਹ ਸਮਝੌਤੇ ਸਾਡੀਆਂ ਵਸਤਾਂ ਅਤੇ ਸੇਵਾਵਾਂ ਲਈ ਨਵੇਂ ਬਜ਼ਾਰ ਖੋਲ੍ਹਣਗੇ। ਉਹ ਸਾਡੇ ਨੌਜਵਾਨਾਂ ਲਈ ਅਣਗਿਣਤ ਨਵੇਂ ਅਵਸਰ ਵੀ ਪੈਦਾ ਕਰਦੇ ਹਨ। ਚਾਹੇ ਜੀ-20 ਜਿਹੀਆਂ ਸੰਸਥਾਵਾਂ ਨੂੰ ਮਜ਼ਬੂਤ ਬਣਾਉਣਾ ਹੋਵੇ, ਜਲਵਾਯੂ ਪਰਿਵਰਤਨ ਨਾਲ ਲੜਨਾ ਹੋਵੇ, ਜਾਂ ਗਲੋਬਲ ਸਪਲਾਈ ਚੇਨ ਵਿੱਚ ਵੱਡੀ ਭੂਮਿਕਾ ਨਿਭਾਉਣੀ ਹੋਵੇ, ਭਾਰਤ ਦਾ ਸੁਆਗਤ ਹਰ ਗਲੋਬਲ ਸਮਾਧਾਨ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ। ਅਨੇਕ ਅਰਥਾਂ ਵਿੱਚ ਸਥਾਨਕ ਅਤੇ ਗਲੋਬਲ ਕਾਰਨਾਂ ਨਾਲ ਇਹ ਸਮਾਂ ਇੱਕ ਯੁਵਾ ਭਾਰਤੀ ਹੋਣ ਦਾ ਸਭ ਤੋਂ ਵਧੀਆ ਸਮਾਂ ਹੈ। ਇਸ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾਓ ਅਤੇ ਆਪਣਏ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਓ।
ਏਨਦੁ ਮਾਣਵ ਕੁਡੁੰਬਮੇ (एनदु माणव कुडुम्बमे), ਤੁਹਾਡੇ ਵਿੱਚੋਂ ਕੁਝ ਸ਼ਾਇਦ ਸੋਚ ਰਹੇ ਹੋਣਗੇ ਕਿ ਅੱਜ ਤੁਹਾਡੇ ਲਈ ਯੂਨੀਵਰਸਿਟੀ ਜੀਵਨ ਦਾ ਅੰਤ ਹੈ। ਇਹ ਸੱਚ ਹੋ ਸਕਦਾ ਹੈ, ਲੇਕਿਨ ਇਹ ਸਿੱਖਿਆ ਦਾ ਅੰਤ ਨਹੀਂ ਹੈ। ਤੁਹਾਨੂੰ ਆਪਣੇ ਪ੍ਰੋਫੈਸਰਾਂ ਦੁਆਰਾ ਨਹੀਂ ਪੜ੍ਹਾਇਆ ਜਾਏਗਾ, ਲੇਕਿਨ ਜ਼ਿੰਦਗੀ ਤੁਹਾਡੀ ਅਧਿਆਪਕ ਬਣ ਜਾਵੇਗੀ। ਨਿਰੰਤਰ ਸਿੱਖਣ ਦੀ ਭਾਵਨਾ ਵਿੱਚ, ਅਣ-ਲਰਨਿੰਗ, ਰੀਸਕਿਲਿੰਗ ਅਤੇ ਅੱਪਸਕਿਲਿੰਗ 'ਤੇ ਸਰਗਰਮੀ ਨਾਲ ਕੰਮ ਕਰਨਾ ਮਹੱਤਵਪੂਰਨ ਹੈ। ਕਿਉਂਕਿ, ਇੱਕ ਤੇਜ਼ੀ ਨਾਲ ਬਦਲ ਰਹੀ ਦੁਨੀਆਂ ਵਿੱਚ ਜਾਂ ਤਾਂ ਤੁਸੀਂ ਪਰਿਵਰਤਨ ਨੂੰ ਪ੍ਰੇਰਿਤ ਕਰਦੇ ਹੋ ਜਾਂ ਪਰਿਵਰਤਨ ਤੁਹਾਨੂੰ ਪ੍ਰੇਰਿਤ ਕਰਦਾ ਹੈ। ਇੱਕ ਵਾਰ ਫਿਰ, ਮੈਂ ਅੱਜ ਇੱਥੇ ਗ੍ਰੈਜੂਏਟ ਹੋਣ ਵਾਲੇ ਨੌਜਵਾਨਾਂ ਨੂੰ ਵਧਾਈ ਦਿੰਦਾ ਹਾਂ।
ਮੈਂ ਤੁਹਾਨੂੰ ਇੱਕ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ! ਮਿੱਕ ਨਨਰੀ (मिक्क ननरी)
***************
ਡੀਐੱਸ/ਵੀਜੇ/ਏਕੇ
(Release ID: 1992575)
Visitor Counter : 159
Read this release in:
Kannada
,
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam