ਜਹਾਜ਼ਰਾਨੀ ਮੰਤਰਾਲਾ
ਬਜ਼ੁਰਗਾਂ ਦਾ ਅਸ਼ੀਰਵਾਦ ਸਾਡੇ ਜੀਵਨ ਦੀ ਮਾਰਗਦਰਸ਼ਕ ਸ਼ਕਤੀ ਹੈ: ਸ਼੍ਰੀ ਸਰਬਾਨੰਦ ਸੋਨੋਵਾਲ
ਸ਼੍ਰੀ ਸੋਨੋਵਾਲ ਨੇ ਡਿਬਰੂਗੜ੍ਹ ਵਿੱਚ ਇੱਕ ਬਿਰਧ ਆਸ਼ਰਮ ਦੇ ਨਿਵਾਸੀਆਂ ਦੇ ਨਾਲ ਗੱਲਬਾਤ ਕੀਤੀ
Posted On:
01 JAN 2024 6:44PM by PIB Chandigarh
ਕੇਂਦਰੀ ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਅਤੇ ਆਯੁਸ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅਸਾਮ ਦੇ ਡਿਬਰੂਗੜ੍ਹ ਵਿੱਚ ਭਾਈਚਾਰੇ ਦੇ ਬਜ਼ੁਰਗਾਂ ਦੇ ਨਾਲ ਨਵੇਂ ਸਾਲ ਦਾ ਪਹਿਲਾ ਦਿਨ ਬਿਤਾਇਆ।

ਡਿਬਰੂਗੜ੍ਹ ਵਿੱਚ, ਸ਼੍ਰੀ ਸੋਨੋਵਾਲ ਨੇ “ ਪ੍ਰਤਿਆਬਰਤਨ” (Pratyarbartan)ਬਿਰਧ ਆਸ਼ਰਮ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਨਿਵਾਸੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਆਗਾਮੀ (ਆਉਣ ਵਾਲੇ) ਵਰ੍ਹੇ ਲਈ ਅਸ਼ੀਰਵਾਦ ਲਿਆ। ਡਿਬਰੂਗੜ੍ਹ ਦੇ ਵਿਧਾਇਕ ਪ੍ਰਸ਼ਾਂਤ ਫੁਕਨ ਅੱਜ ਬਿਰਧ ਆਸ਼ਰਮ ਦੇ ਦੌਰੇ ਦੌਰਾਨ ਸ਼੍ਰੀ ਸੋਨੋਵਾਲ ਦੇ ਨਾਲ ਸਨ।

ਆਪਣੀ ਯਾਤਰਾ ਦੇ ਬਾਅਦ, ਸ਼੍ਰੀ ਸੋਨੋਵਾਲ ਨੇ ਕਿਹਾ, “ਅਸ਼ੀਰਵਾਦ, ਸਨੇਹ ਅਤੇ ਸਲਾਹ ਨੇ ਹਮੇਸ਼ਾ ਮੇਰੇ ਜੀਵਨ ਵਿੱਚ ਮੇਰਾ ਮਾਰਗਦਰਸ਼ਨ ਕੀਤਾ ਹੈ। ਉਨ੍ਹਾਂ ਦੇ ਅਸ਼ੀਰਵਾਦ ਅਤੇ ਨਾਲ ਹੀ ਗਰਮਜੋਸ਼ੀ ਨੇ ਮੈਨੂੰ ਹਮੇਸ਼ਾ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦਾ ਅਸ਼ੀਰਵਾਦ ਲੈਣ ਤੋਂ ਬਾਅਦ, ਮੈਂ ਉਨ੍ਹਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ, ਉਨ੍ਹਾਂ ਦੇ ਪ੍ਰਤੀ ਸਨਮਾਨ ਅਰਪਿਤ ਕੀਤਾ ਅਤੇ ਉਨ੍ਹਾਂ ਦੇ ਸਿਹਤ ਅਤੇ ਲੰਬੇ ਜੀਵਨ ਲਈ ਪ੍ਰਾਰਥਨਾ ਕੀਤੀ।”

ਸ਼੍ਰੀ ਸੋਨੋਵਾਲ ਨੇ ਬਿਰਧ, ਬੇਘਰ ਅਤੇ ਬੇਸਹਾਰਾ ਲੋਕਾਂ ਦੀ ਲਗਾਤਾਰ ਮਦਦ ਲਈ ‘ਪ੍ਰਤਿਆਬਰਤਨ’ ਸ਼ੈਲਟਰ ਹੋਮ ਨਾਲ ਜੁੜੇ ਸਾਰੇ ਲੋਕਾਂ ਦੇ ਪ੍ਰਯਾਸਾਂ ਦੀ ਵੀ ਸ਼ਲਾਘਾ ਕੀਤੀ।

ਕੇਂਦਰੀ ਮੰਤਰੀ ਨੇ ਆਪਣੇ ਜੱਦੀ ਪਿੰਡ ਮੁਲੁਕਗਾਓਂ ਦਾ ਵੀ ਦੌਰਾ ਕੀਤਾ ਅਤੇ ਆਪਣੇ ਮਾਤਾ-ਪਿਤਾ ਦੀ ਸਮਾਧੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ।
ਇਸ ਮੌਕੇ ‘ਤੇ ਬੋਲਦੇ ਹੋਏ, ਸ਼੍ਰੀ ਸੋਨੋਵਾਲ ਨੇ ਕਿਹਾ, “ਭਾਵੇ ਮੇਰੇ ਮਾਤਾ-ਪਿਤਾ ਸਰੀਰਕ ਤੌਰ ‘ਤੇ ਇੱਥੇ ਨਹੀਂ ਹਨ, ਲੇਕਿਨ ਮੈਂ ਆਪਣੇ ਜੀਵਨ ਵਿੱਚ ਉਨ੍ਹਾਂ ਦੀ ਸਿੱਖਿਆ ਦੁਆਰਾ ਨਿਰੰਤਰ ਸਥਾਪਿਤ ਸਮ੍ਰਿੱਧ ਮੁੱਲ ਪ੍ਰਣਾਲੀ, ਉਦੇਸ਼ ਅਤੇ ਜੀਵਨ ਦੀ ਭਾਵਨਾ ਨੂੰ ਸੁਰੱਖਿਅਤ ਰੱਖਿਆ ਹੈ। ਮੈਂ ਅੱਜ ਆਪਣੇ ਮਾਤਾ-ਪਿਤਾ ਤੋਂ ਅਸ਼ੀਰਵਾਦ ਲੈਣ ਲਈ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ ਕਿਉਂਕਿ ਮੈਂ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਤਤਪਰ ਹਾਂ ਅਤੇ ਆਪਣੇ ਭਾਈਚਾਰੇ ਦੇ ਉਥਾਨ ਅਤੇ ਉਨ੍ਹਾਂ ਨੂੰ ਅੱਗੇ ਲੈ ਜਾਣ ਦੇ ਉਦੇਸ਼ ਨਾਲ ਕੰਮ ਕਰਨ ਲਈ ਵਚਨਬੱਧ ਹਾਂ।”

*************
ਐੱਮਜੇਪੀਐੱਸ
(Release ID: 1992427)