ਰੱਖਿਆ ਮੰਤਰਾਲਾ
ਰਾਸ਼ਟਰੀ ਕੈਡਿਟ ਕੋਰ ਦੇ ਗਣਤੰਤਰ ਦਿਵਸ ਕੈਂਪ 2024 ਵਿੱਚ 2,274 ਕੈਡਿਟ ਹਿੱਸਾ ਲੈਣਗੇ, ਜਿਸ ਵਿੱਚ 907 ਲੜਕੀਆਂ ਦੀ ਸਭ ਤੋਂ ਵੱਡੀ ਭਾਗੀਦਾਰੀ ਹੋਵੇਗੀ
Posted On:
30 DEC 2023 3:04PM by PIB Chandigarh
ਰਾਸ਼ਟਰੀ ਕੈਡਿਟ ਕੋਰ (ਐੱਨਸੀਸੀ) ਗਣਤੰਤਰ ਦਿਵਸ ਕੈਂਪ, 2024 ਦਿੱਲੀ ਦੇ ਕੈਰੀਯੱਪਾ ਪਰੇਡ ਗਰਾਊਂਡ ਵਿੱਚ 30 ਦਸੰਬਰ, 2023 ਨੂੰ ਸਰਵ ਧਰਮ ਪੂਜਾ-ਪਾਠ ਨਾਲ ਕੈਂਪ ਸ਼ੁਰੂ ਹੋਇਆ। ਇਸ ਸਾਲ, ਸਾਰੇ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁਲ 2,274 ਕੈਡਿਟ ਮਹੀਨੇ ਭਰ ਦੇ ਕੈਂਪ ਵਿੱਚ ਹਿੱਸਾ ਲੈ ਰਹੇ ਹਨ। ਇਸ ਸਾਲ ਦੇ ਕੈਂਪ ਵਿੱਚ 907 ਲੜਕੀਆਂ ਸਮੇਤ ਮਹਿਲਾ ਕੈਡਿਟਾਂ ਦੀ ਸਭ ਤੋਂ ਵੱਡੀ ਭਾਗੀਦਾਰੀ ਹੋਵੇਗੀ। ਇਸ ਵਿਭਿੰਨ ਭਾਗੀਦਾਰੀ ਵਾਲੇ ਆਯੋਜਨ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਦੇ 122 ਕੈਡਿਟਾਂ ਤੋਂ ਬਿਨਾਂ ਉੱਤਰ-ਪੂਰਬ ਖੇਤਰ ਦੇ 171 ਕੈਡਿਟ ਵੀ ਹਿੱਸਾ ਲੈ ਰਹੇ ਹਨ, ਜੋ ਪ੍ਰਭਾਵੀ ਢੰਗ ਨਾਲ 'ਮਿੰਨੀ ਇੰਡੀਆ' ਦੇ ਇੱਕ ਸੂਖਮ ਸੰਸਾਰ ਦੀ ਨੁਮਾਇੰਦਗੀ ਕਰਦੇ ਹਨ।
ਇਸ ਕੈਂਪ ਵਿੱਚ ਯੂਥ ਐਕਸਚੇਂਜ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ 25 ਮਿੱਤਰ ਦੇਸ਼ਾਂ - ਅਰਜਨਟੀਨਾ, ਬੋਟਸਵਾਨਾ, ਭੂਟਾਨ, ਬ੍ਰਾਜ਼ੀਲ, ਚੈੱਕ ਗਣਰਾਜ, ਫਿਜ਼ੀ, ਕਜ਼ਾਕਿਸਤਾਨ, ਕੀਨੀਆ, ਕਿਰਗਿਸਤਾਨ, ਲਾਓਸ, ਮਲੇਸ਼ੀਆ, ਮਾਲਦੀਵਜ਼, ਨੇਪਾਲ, ਰੂਸ, ਸਾਊਦੀ ਅਰਬ, ਸੇਸ਼ੇਲਜ਼, ਤਜ਼ਾਕਿਸਤਾਨ, ਬ੍ਰਿਟੇਨ, ਵੈਨਜ਼ੂਏਲਾ, ਵੀਅਤਨਾਮ, ਸ਼੍ਰੀਲੰਕਾ, ਸਿੰਗਾਪੁਰ, ਨਾਈਜੀਰੀਆ, ਮਾਰੀਸ਼ਸ ਅਤੇ ਮੌਜ਼ਮਬਵਿਕ ਦੇ ਕੈਡਿਟ ਅਤੇ ਅਧਿਕਾਰੀ ਵੀ ਹਿੱਸਾ ਲੈਣਗੇ।
ਆਪਣੇ ਸੰਬੋਧਨ ਵਿੱਚ ਡੀਜੀ ਐਨਸੀਸੀ ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਨੇ ਕੈਡਿਟਾਂ ਨੂੰ ਕੈਂਪ ਵਿੱਚ ਹਰ ਗਤੀਵਿਧੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕੈਡਿਟਾਂ ਨੂੰ ਰਾਸ਼ਟਰ ਦੀ ਭਾਵਨਾ ਨਾਲ ਧਰਮ, ਭਾਸ਼ਾ, ਜਾਤ ਦੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਚਰਿੱਤਰ, ਇਮਾਨਦਾਰੀ, ਨਿਰਸਵਾਰਥ ਸੇਵਾ, ਕਾਮਰੇਡਸ਼ਿਪ ਅਤੇ ਟੀਮ ਵਰਕ ਦੇ ਉੱਚਤਮ ਗੁਣਾਂ ਨੂੰ ਪ੍ਰਦਰਸ਼ਿਤ ਕਰਨ ਦੀ ਸਲਾਹ ਦਿੱਤੀ।
ਗਣਤੰਤਰ ਦਿਵਸ ਕੈਂਪ ਦਾ ਮੂਲ ਉਦੇਸ਼ ਕੈਡਿਟਾਂ ਵਿੱਚ ਦੇਸ਼ ਭਗਤੀ, ਅਨੁਸ਼ਾਸਨ ਅਤੇ ਲੀਡਰਸ਼ਿਪ ਦੇ ਗੁਣਾਂ ਦੀ ਭਾਵਨਾ ਪੈਦਾ ਕਰਨਾ ਹੈ। ਇਹ ਸਾਲਾਨਾ ਸਮਾਗਮ ਕੈਡਿਟਾਂ ਨੂੰ ਸਿਖਲਾਈ, ਸਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਸਮਾਜ ਸੇਵਾ ਦੀਆਂ ਪਹਿਲਕਦਮੀਆਂ ਵਿੱਚ ਹਿੱਸਾ ਲੈਣ ਦੇ ਕੀਮਤੀ ਮੌਕੇ ਪ੍ਰਦਾਨ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦਾ ਹੈ, ਜਿਸ ਨਾਲ ਏਕਤਾ ਅਤੇ ਮਾਣ ਵਧਦਾ ਹੈ।
**************
ਏਬੀਬੀ /ਸੈਵੀ
(Release ID: 1992085)
Visitor Counter : 100