ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਡਾ. ਜਿਤੇਂਦਰ ਸਿੰਘ ਨੇ ਦੇਵਿਕਾ ਨਦੀ ਪ੍ਰੋਜੈਕਟ ਸਾਈਟ ਦਾ ਦੌਰਾ ਕਰ ਕੇ ਅੰਤਿਮ ਤਿਆਰੀਆਂ ਦਾ ਨਿਰੀਖਣ ਕੀਤਾ
Posted On:
31 DEC 2023 7:06PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਦੇਵਿਕਾ ਨਦੀ ਪੁਨਰਵਾਸ ਪ੍ਰੋਜੈਕਟ ਦੀ ਔਨ-ਸਾਈਟ ਸਮੀਖਿਆ ਕੀਤੀ ਅਤੇ 190 ਕਰੋੜ ਰੁਪਏ ਦੇ ਕੇਂਦਰੀ ਵਿੱਤ ਪੋਸ਼ਿਤ ਪ੍ਰੋਜੈਕਟ ਦੇ ਪੂਰਾ ਹੋਣ ‘ਤੇ ਪ੍ਰਗਤੀ ਦੇ ਅੰਤਿਮ ਪੜਾਅ ਦਾ ਨਿਰੀਖਣ ਕੀਤਾ। ਇਹ ਉੱਤਰ ਭਾਰਤ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਨਦੀ ਪ੍ਰੋਜੈਕਟ ਹੈ ਅਤੇ ਇਸ ਨੂੰ 2019 ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਲਾਂਚ ਕੀਤਾ ਗਿਆ ਸੀ।
ਡਾ. ਜਿਤੇਂਦਰ ਸਿੰਘ ਦੀ ਯਾਤਰਾ ਪ੍ਰੋਜੈਕਟ ਦੇ ਰਾਸ਼ਟਰੀ ਸਮਰਪਣ ਤੋਂ ਪਹਿਲੇ ਤਿਆਰੀਆਂ ਦੀਆਂ ਸਮੀਖਿਆ ਕਰਨ ਲਈ ਸੀ, ਜਿਸ ਦਾ ਉਦਘਾਟਨ ਨੇੜਲੇ ਭਵਿੱਖ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤੇ ਜਾਣ ਦੀ ਸੰਭਾਵਨਾ ਹੈ।
‘ਨਮਾਮੀ ਗੰਗੇ’ ਦੀ ਤਰਜ਼ ‘ਤੇ ਨਿਰਮਿਤ, ਇਸ ਪ੍ਰੋਜੈਕਟ ਨੂੰ ਫਰਵਰੀ 2019 ਵਿੱਚ ਪ੍ਰਧਾਨ ਮੰਤਰੀ ਦੁਆਰਾ ਲਾਂਚ ਕੀਤਾ ਗਿਆ ਸੀ।
ਇਸ ਮੌਕੇ ‘ਤੇ ਬੋਲਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਨਵਿਆਉਣਯੋਗ, ਕਾਇਆਕਲਪ (ਪੁਨਰ ਸੁਰਜੀਤੀ) ਅਤੇ ਸੁੰਦਰੀਕਰਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜੀ ਰਹੀ ਸੀ, ਲੇਕਿਨ ਪਿਛਲੀਆਂ ਸਰਕਾਰਾਂ ਵਿੱਚ ਕਿਸੇ ਨੇ ਵੀ ਇਸ ‘ਤੇ ‘ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ, 2014 ਤੋਂ ਬਾਅਦ ਹੀ ਨਮਾਮੀ ਗੰਗੇ ਦੀ ਤਰਜ਼ ‘ਤੇ ਉੱਤਰ ਭਾਰਤ ਵਿੱਚ ਆਪਣੀ ਤਰ੍ਹਾਂ ਦਾ ਇਹ ਪਹਿਲਾ ਨਦੀ ਪੁਨਰ ਸੁਰਜੀਤੀ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ।
ਇੱਤ ਘੰਟੇ ਤੋਂ ਅਧਿਕ ਦੀ ਸਮੀਖਿਆ ਦੌਰਾਨ, ਮੁੱਖ ਇੰਜੀਨੀਅਰ, ਯੂਈਈਡੀ, ਪੀਡਬਲਿਊਡੀ ਅਤੇ ਸਿੰਚਾਈ ਵਿਭਾਗ ਦੇ ਇੰਜੀਨੀਅਰ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਜਨ ਪ੍ਰਤੀਨਿਧੀ ਸਾਈਟ ‘ਤੇ ਮੌਜੂਦ ਸਨ।
ਡਾ. ਜਿਤੇਂਦਰ ਸਿੰਘ ਨੇ ਘਾਟ ਖੇਤਰ ਦੀ ਸਾਫ਼-ਸਫ਼ਾਈ ਅਤੇ ਸੁੰਦਰੀਕਰਣ ਦੇ ਇਲਾਵਾ ਨਿਰਵਿਘਨ ਬਿਜਲੀ ਸਪਲਾਈ ਲਈ ਸਮਰਪਿਤ ਫੀਡਰ ਸੁਨਿਸ਼ਚਿਤ ਕਰਨ ਦੀ ਲੋਕ ਨਿਰਮਾਣ ਵਿਭਾਗ (ਆਰ ਐਂਡ ਬੀ) ਅਤੇ ਨਗਰ ਪਰਿਸ਼ਦ ਉਧਮਪੁਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ।
ਇਸ ਤੋਂ ਪਹਿਲਾਂ ਡਾ. ਜਿਤੇਂਦਰ ਸਿੰਘ ਨੇ ਕਿਹਾ, ਸਾਲ 2023 ਭਾਰਤ ਦੇ ਲਈ ਕਈ ਮਾਇਨਿਆਂ ਵਿੱਚ ਇਤਿਹਾਸਿਕ ਰਿਹਾ ਹੈ, ਇਸੇ ਸਾਲ ਭਾਰਤ ਚੰਦਰਮਾ ‘ਤੇ ਉਤਰਿਆ ਅਤੇ ਜੀ20 ਦੀ ਪ੍ਰਧਾਨਗੀ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਦੁਨੀਆ ਹੁਣ ਭਾਰਤ ਦੀ ਅਗਵਾਈ ਵਿੱਚ ਚਲਣ ਲਈ ਤਿਆਰ ਹੈ।
ਡਾ. ਜਿਤੇਂਦਰ ਸਿੰਘ ਨੇ ਇੱਥੇ ਸੇਂਟ ਥਾਮਸ ਚਰਚ ਵਿੱਚ ਪ੍ਰਧਾਨ ਮੰਤਰੀ ਦੇ ਰਾਸ਼ਟਰ ਦੇ ਨਾਮ ਮਾਸਿਕ ਸੰਬੋਧਨ ‘ਮਨ ਕੀ ਬਾਤ’ ਦੇ ਨਵੀਨਤਮ ਸੰਸਕਰਣ ਨੂੰ ਸੁਣਨ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਪਿਛਲੇ ਦਸ ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀਆਂ ਕਈ ਵਿਰਾਸਤਾਂ ਵਿੱਚੋਂ ਇੱਕ ‘ਮਨ ਕੀ ਬਾਤ’ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਆਕਾਸ਼ਵਾਣੀ ‘ਤੇ ਆਪਣੇ ਮਾਸਿਕ ਪ੍ਰਸਾਰਣ ਰਾਹੀਂ ਕਈ ਮਹੱਤਵਪੂਰਨ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ ਅਤੇ ਕਈ ਮਾਮਲਿਆਂ ਨੂੰ ਉਜਾਗਰ ਕਰ ਰਹੇ ਹਨ ਤਾਕਿ ਦੇਸ਼ ਦੀ ਅਗਵਾਈ ਉਨ੍ਹਾਂ ਨੂੰ ਸੰਬੋਧਨ ਕਰਨ ਵਿੱਚ ਕੀਤੀ ਜਾ ਸਕੇ।
ਡਾ. ਜਿਤੇਂਦਰ ਸਿੰਘ ਨੇ ਸਾਰਿਆਂ ਨੂੰ ਪ੍ਰਧਾਨ ਮੰਤਰੀ ਦੇ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਆਪਣੀ ਭੂਮਿਕਾ ਨਿਭਾਉਣ ਦੀ ਤਾਕੀਦ ਕੀਤੀ। ਇਸ ਸਬੰਧ ਵਿੱਚ, ਡਾ. ਸਿੰਘ ਨੇ ਨਿਜੀ ਫਿਟਨੈੱਸ ਬਣਾਏ ਰੱਖਣ ‘ਤੇ ਜ਼ੋਰ ਦਿੱਤਾ, ਜਿਵੇਂ ਕਿ ਅੱਜ ਦੇ ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਸੀ। ਡਾ. ਸਿੰਘ ਨੇ ਕਿਹਾ ਕਿ ਫਿਟ ਅਤੇ ਸਰੀਰਕ ਤੌਰ ‘ਤੇ ਸਵਸਥ ਨਾਗਰਿਕ ਹੀ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਆਪਣੀ ਊਰਜਾ ਲਗਾ ਸਕਦੇ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਪਿਛਲੇ ਵਰ੍ਹੇ “ਵਿਕਸਿਤ ਭਾਰਤ” ਦੀ ਨੀਂਹ ਰੱਖੀ ਗਈ। ਹੁਣ ਨੌਜਵਾਨਾਂ ਨੂੰ 2047 ਦੇ ਲਕਸ਼ ਤੋਂ ਪਹਿਲਾਂ ਅਗਲੇ 25 ਸਾਲਾਂ ਦੀ ਯਾਤਰਾ ਦੌਰਾਨ ਇਸ ਨੀਂਹ ਨੂੰ ਮਜ਼ਬੂਤ ਕਰਨ ‘ਤੇ ਕੰਮ ਕਰਨਾ ਚਾਹੀਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਭਾਰਤ ਅਗਲੇ ਸਾਲ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਕੇ ਉੱਭਰਨ ਵੱਲ ਵਧ ਰਿਹਾ ਹੈ। ਡਾ. ਸਿੰਘ ਨੇ ਵਿਸ਼ਵਾਸ ਪ੍ਰਗਟਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਤੀਸਰੇ ਕਾਰਜਕਾਲ ਵਿੱਚ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦਾ ਮੀਲ ਪੱਥਰ ਪਾਰ ਕਰ ਲਵੇਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਭਾਰਤ ਦੁਆਰਾ ਅਜਿਹੀ ਉਪਲਬਧੀ ਹਾਸਲ ਕਰਨ ਵਿੱਚ ਜੰਮੂ-ਕਸ਼ਮੀਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਵੇਗੀ। ਡਾ. ਸਿੰਘ ਨੇ ਕਿਹਾ ਕਿ ਖੇਤੀਬਾੜੀ ਅਤੇ ਬਾਗਬਾਨੀ ਜਿਹੇ ਖੇਤਰਾਂ ਵਿੱਚ ਜੰਮੂ-ਕਸ਼ਮੀਰ ਦੁਆਰਾ ਅਪਣਾਏ ਗਏ ਕਈ ਇਨੋਵੇਸ਼ਨਸ ਅਤੇ ਸਰਵੋਤਮ ਪ੍ਰਥਾਵਾਂ ਨੂੰ ਹੁਣ ਉੱਤਰਾਖੰਡ ਜਿਹੇ ਹੋਰ ਉੱਤਰੀ ਰਾਜਾਂ ਵਿੱਚ ਵੀ ਅਪਣਾਇਆ ਜਾ ਰਿਹਾ ਹੈ।
**** **** **** ****
ਐੱਨਐੱਨਸੀ/ਪੀਕੇ
(Release ID: 1992075)