ਖਾਣ ਮੰਤਰਾਲਾ
ਜੀਐੱਸਆਈ ਅਤੇ ਐੱਨਆਈਆਰਐੱਮ ਨੇ ਹਰਿਤ ਅਤੇ ਸਵੱਛ ਊਰਜਾ ਨੂੰ ਵਧਾਉਣ ਲਈ ਪੰਪ ਸਟੋਰੇਜ ਹਾਈਡਰੋ ਪ੍ਰੋਜੈਕਟਾਂ 'ਤੇ ਹਿਤਧਾਰਕ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ
Posted On:
21 DEC 2023 4:14PM by PIB Chandigarh
ਭਾਰਤੀ ਭੂ-ਵਿਗਿਆਨ ਸਰਵੇਖਣ (ਜੀਐੱਸਆਈ) ਅਤੇ ਨੈਸ਼ਨਲ ਇੰਸਟੀਚਿਊਟ ਆਫ ਰੌਕ ਮਕੈਨਿਕਸ (ਐੱਨਆਈਆਰਐੱਮ) ਨੇ ਸਾਂਝੇ ਤੌਰ 'ਤੇ ਪੰਪ ਸਟੋਰੇਜ਼ ਹਾਈਡਰੋ ਪਾਵਰ ਪ੍ਰੋਜੈਕਟਾਂ (ਪੀਐੱਸਪੀਜ਼) ਦੇ ਸੁਰੱਖਿਅਤ ਅਤੇ ਟਿਕਾਊ ਡੀਪੀਆਰ ਨੂੰ ਯਕੀਨੀ ਬਣਾਉਣ ਲਈ ਭੂ-ਵਿਗਿਆਨ ਅਤੇ ਭੂ-ਤਕਨੀਕੀ ਮੁੱਦਿਆਂ ਦੇ ਨਾਜ਼ੁਕ ਪਹਿਲੂਆਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਹੈਦਰਾਬਾਦ ਵਿੱਚ ਇੱਕ ਹਿਤਧਾਰਕ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ।
ਖਣਨ ਮੰਤਰਾਲੇ ਦੇ ਸਕੱਤਰ ਸ਼੍ਰੀ ਵੀ ਐੱਲ ਕਾਂਥਾ ਰਾਓ ਨੇ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਸ਼ੁਰੂ ਵਿੱਚ, ਉਨ੍ਹਾਂ ਸਮਾਗਮ ਦੇ ਆਯੋਜਕਾਂ ਜਿਵੇਂ ਕਿ ਜੀਐੱਸਆਈ ਅਤੇ ਐੱਨਆਈਆਰਐੱਮ ਨੂੰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਉੱਦਮਾਂ, ਬਿਜਲੀ ਖੇਤਰ ਵਿੱਚ ਪ੍ਰਮੁੱਖ ਉਦਯੋਗਾਂ, ਵਿਕਾਸਕਾਰਾਂ ਅਤੇ ਸਲਾਹਕਾਰਾਂ ਨੂੰ ਇੱਕਠੇ ਕਰਨ ਲਈ ਵਧਾਈ ਦਿੱਤੀ।
ਸ਼੍ਰੀ ਵੀ.ਐੱਲ. ਕਾਂਥਾ ਰਾਓ ਨੇ 172 ਸਾਲਾਂ ਤੋਂ ਵੱਧ ਸਮੇਂ ਵਿੱਚ ਜੀਐੱਸਆਈ ਦੁਆਰਾ ਪ੍ਰਾਪਤ ਕੀਤੇ ਵਿਸ਼ਾਲ ਭੂ-ਵਿਗਿਆਨਕ/ਜੀਓਟੈਕਨੀਕਲ ਡੇਟਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਜੀਐੱਸਆਈ ਪੋਰਟਲ ਅਤੇ ਹਾਲ ਹੀ ਵਿੱਚ ਲਾਂਚ ਕੀਤੇ ਗਏ ਐੱਨਜੀਡੀਆਰ ਪੋਰਟਲ ਰਾਹੀਂ ਜੀਐੱਸਆਈ ਡੇਟਾ ਤੋਂ ਸਲਾਹ ਲੈਣ ਦੀ ਅਪੀਲ ਕੀਤੀ, ਜੋ ਪੀਐੱਸਪੀ ਅਤੇ ਹੋਰ ਪਣ-ਬਿਜਲੀ ਪ੍ਰਾਜੈਕਟਾਂ ਦੇ ਡਿਵੈਲਪਰਾਂ ਲਈ ਬਹੁਤ ਮਦਦਗਾਰ ਸਾਬਤ ਹੋ ਸਕਦੇ ਹਨ। ਸ਼੍ਰੀ ਰਾਓ ਨੇ ਉਦਯੋਗ ਦੀ ਮੰਗ ਨੂੰ ਪੂਰਾ ਕਰਨ ਅਤੇ ਸਮੇਂ ਸਿਰ ਲੋੜੀਂਦੀ ਗੁਣਵੱਤਾ ਦਾ ਉਤਪਾਦਨ ਕਰਨ ਲਈ ਮਿਸ਼ਨ IV ਵਿੱਚ ਆਪਣੀ ਘਰੇਲੂ ਸਮਰੱਥਾ ਨੂੰ ਵਧਾਉਣ ਲਈ ਜੀਐੱਸਆਈ ਨੂੰ ਸੱਦਾ ਦਿੱਤਾ।
ਸਕੱਤਰ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਵਿੱਚ ਵਰਤੇ ਜਾ ਰਹੇ ਪੱਥਰਾਂ ਦੀ ਗੁਣਵੱਤਾ ਦੇ ਮੁਲਾਂਕਣ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਐੱਨਆਈਆਰਐੱਮ ਦੇ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਇਸ ਭੂਮਿਕਾ 'ਤੇ ਵੀ ਜ਼ੋਰ ਦਿੱਤਾ ਕਿ ਖਣਨ ਮੰਤਰਾਲੇ ਦੀਆਂ ਪ੍ਰਮੁੱਖ ਸੰਸਥਾਵਾਂ ਜਿਵੇਂ ਕਿ ਜੀਐੱਸਆਈ ਅਤੇ ਐੱਨਆਈਆਰਐੱਮ ਪੀਐੱਸਪੀ ਵਿਕਾਸ ਅਤੇ ਹਾਈਵੇਅ ਵਿਕਾਸ ਦੇ ਖੇਤਰ ਵਿੱਚ ਨਿਭਾ ਸਕਦੀਆਂ ਹਨ।
ਉਨ੍ਹਾਂ ਉਦਯੋਗ ਅਤੇ ਡਿਵੈਲਪਰਾਂ ਦੁਆਰਾ ਦਿੱਤੇ ਸੁਝਾਵਾਂ ਦਾ ਸੁਆਗਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਜੀਐੱਸਆਈ ਮੁੱਦਿਆਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰੇਗਾ ਅਤੇ ਪੀਐੱਸਪੀ ਦੀ ਪ੍ਰਵਾਨਗੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਲੋੜੀਂਦੀ ਜਾਂਚ/ਖੋਜ ਦੀ ਲੋੜ ਅਤੇ ਗੁਣਵੱਤਾ 'ਤੇ ਅਨੁਕੂਲਤਾ ਦਾ ਸੁਝਾਅ ਦੇਵੇਗਾ।
ਸ਼੍ਰੀ ਰਾਓ ਨੇ ਦੱਸਿਆ ਕਿ ਬਿਜਲੀ ਮੰਤਰਾਲਾ ਕੇਂਦਰੀ ਬਿਜਲੀ ਅਥਾਰਟੀ (ਸੀਈਏ) ਦੁਆਰਾ ਡੀਪੀਆਰ ਬਣਾਉਣ, ਮੁਲਾਂਕਣ ਅਤੇ ਨਿਰਮਾਣ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਅਪਣਾ ਕੇ 2032 ਤੱਕ 47 ਗੀਗਾਵਾਟ ਅਖੁੱਟ ਸਾਫ਼ ਅਤੇ ਹਰਿਤ ਊਰਜਾ ਨੂੰ ਜੋੜਨ ਲਈ ਵੱਡੀ ਗਿਣਤੀ ਵਿੱਚ ਪੀਐੱਸਪੀ ਦੇ ਨਿਰਮਾਣ ਦੀ ਕਲਪਨਾ ਕੀਤੀ ਗਈ ਹੈ। ਉਨ੍ਹਾਂ ਸੀਡਬਲਿਊਸੀ, ਜੀਐੱਸਆਈ ਅਤੇ ਸੀਈਏ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ 'ਤੇ ਚਰਚਾ ਕਰਨ ਅਤੇ ਪੀਐੱਸਪੀ ਦੇ ਵਿਕਾਸ ਦੇ ਹਿੱਤ ਵਿੱਚ ਉਹਨਾਂ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ, ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਸ਼੍ਰੀ ਜਨਾਰਦਨ ਪ੍ਰਸਾਦ, ਡਾਇਰੈਕਟਰ ਜਨਰਲ, ਜੀਐੱਸਆਈ ਦੁਆਰਾ ਸਵਾਗਤੀ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਵਰਕਸ਼ਾਪ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਜੀਐੱਸਆਈ ਦੀ ਤਰਫੋਂ, ਉਨ੍ਹਾਂ ਡਿਵੈਲਪਰਾਂ ਨੂੰ ਲੋੜ ਪੈਣ 'ਤੇ ਸਹਿਯੋਗ ਅਤੇ ਤਕਨੀਕੀ ਸਹਾਇਤਾ ਦਾ ਭਰੋਸਾ ਦਿੱਤਾ। ਸੈਂਟਰਲ ਵਾਟਰ ਕਮਿਸ਼ਨ (ਸੀਡਬਲਯੂਸੀ), ਨੈਸ਼ਨਲ ਇੰਸਟੀਚਿਊਟ ਆਫ ਰੌਕ ਮਕੈਨਿਕਸ (ਐੱਨਆਈਆਰਐੱਮ) ਅਤੇ ਗ੍ਰੀਨ ਵਰਗੇ ਉਦਯੋਗ ਦੇ ਨੇਤਾਵਾਂ ਨੇ ਦੇਸ਼ ਵਿੱਚ ਪਾਣੀ ਦੇ ਸਰੋਤਾਂ ਦੀ ਵਰਤੋਂ ਕਰਨ ਅਤੇ ਸ਼ਕਤੀ ਸੰਤੁਲਨ ਬਣਾਈ ਰੱਖਣ ਵਿੱਚ ਪੀਐੱਸਪੀ ਦੀ ਮਹੱਤਤਾ ਬਾਰੇ ਆਪਣੀ ਸਮਝ-ਬੂਝ ਸਾਂਝੀ ਕੀਤੀ।
ਤਕਨੀਕੀ ਸੈਸ਼ਨਾਂ ਵਿੱਚ ਸੁਰੱਖਿਅਤ ਅਤੇ ਟਿਕਾਊ ਡਿਜ਼ਾਈਨ ਲਈ ਭੂ-ਵਿਗਿਆਨ ਅਤੇ ਭੂ-ਤਕਨੀਕੀ ਵੇਰਵਿਆਂ, ਡੀਪੀਆਰ ਮੁਲਾਂਕਣ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਵਾਨਗੀ ਲਈ ਲੋੜਾਂ ਬਾਰੇ ਚਰਚਾ ਕੀਤੀ ਗਈ। ਵਿਚਾਰ-ਵਟਾਂਦਰੇ ਵਿੱਚ ਉੱਨਤ ਜਾਂਚ ਤਕਨੀਕਾਂ, ਭੂ-ਭੌਤਿਕ ਤਰੀਕਿਆਂ ਅਤੇ ਮੁਕੰਮਲ ਹੋਏ ਪੀਐੱਸਪੀ ਤੋਂ ਸਿੱਖੇ ਗਏ ਸਬਕ ਦੀ ਭੂਮਿਕਾ ਦੀ ਵੀ ਪੜਚੋਲ ਕੀਤੀ ਗਈ।
ਸਮਾਪਤੀ ਸੈਸ਼ਨ ਵਿੱਚ ਭੂ-ਵਿਗਿਆਨਕ ਜਾਂਚਾਂ ਨੂੰ ਅਨੁਕੂਲਿਤ ਕਰਨ, ਸਿਫ਼ਾਰਸ਼ਾਂ ਤਿਆਰ ਕਰਨ ਅਤੇ ਅੱਗੇ ਵਧਣ ਦੇ ਤਰੀਕੇ ਬਾਰੇ ਇੱਕ ਪੈਨਲ ਚਰਚਾ ਦਿਖਾਈ ਗਈ।
ਭਾਰਤ ਦੇ ਭੂ-ਵਿਗਿਆਨਕ ਸਰਵੇਖਣ ਬਾਰੇ
ਭਾਰਤੀ ਭੂ-ਵਿਗਿਆਨ ਸਰਵੇਖਣ ਦੀ ਸਥਾਪਨਾ 1851 ਵਿੱਚ ਮੁੱਖ ਤੌਰ 'ਤੇ ਰੇਲਵੇ ਲਈ ਕੋਲੇ ਦੇ ਭੰਡਾਰਾਂ ਨੂੰ ਲੱਭਣ ਲਈ ਕੀਤੀ ਗਈ ਸੀ। ਸਾਲਾਂ ਦੌਰਾਨ, ਜੀਐੱਸਆਈ ਨੇ ਨਾ ਸਿਰਫ਼ ਦੇਸ਼ ਵਿੱਚ ਵੱਖ-ਵੱਖ ਖੇਤਰਾਂ ਵਿੱਚ ਜ਼ਰੂਰੀ ਭੂ-ਵਿਗਿਆਨ ਜਾਣਕਾਰੀ ਦੇ ਭੰਡਾਰ ਵਜੋਂ ਵਿਕਸਤ ਕੀਤਾ ਹੈ, ਸਗੋਂ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਇੱਕ ਭੂ-ਵਿਗਿਆਨ ਸੰਗਠਨ ਦਾ ਦਰਜਾ ਵੀ ਪ੍ਰਾਪਤ ਕੀਤਾ ਹੈ। ਇਸਦਾ ਮੁੱਖ ਕੰਮ ਰਾਸ਼ਟਰੀ ਭੂ-ਵਿਗਿਆਨਕ ਜਾਣਕਾਰੀ ਅਤੇ ਖਣਿਜ ਸਰੋਤ ਮੁਲਾਂਕਣ ਦਾ ਉਤਪਾਦਨ ਅਤੇ ਅਪਡੇਟ ਕਰਨਾ ਹੈ। ਇਹ ਉਦੇਸ਼ ਜ਼ਮੀਨੀ ਸਰਵੇਖਣਾਂ, ਹਵਾਈ ਅਤੇ ਸਮੁੰਦਰੀ ਸਰਵੇਖਣਾਂ, ਖਣਿਜ ਸੰਭਾਵਨਾ ਅਤੇ ਜਾਂਚ, ਬਹੁ-ਅਨੁਸ਼ਾਸਨੀ ਭੂ-ਵਿਗਿਆਨਕ, ਭੂ-ਤਕਨੀਕੀ, ਭੂ-ਵਾਤਾਵਰਣ ਅਤੇ ਕੁਦਰਤੀ ਖਤਰਿਆਂ ਦੇ ਅਧਿਐਨ, ਗਲੇਸ਼ਿਓਲੋਜੀ, ਭੂਚਾਲ-ਟੈਕਟੋਨਿਕ ਅਧਿਐਨ ਅਤੇ ਬੁਨਿਆਦੀ ਖੋਜਾਂ ਦੁਆਰਾ ਪ੍ਰਾਪਤ ਕੀਤੇ ਜਾਂਦੇ ਹਨ।
ਜੀਐੱਸਆਈ ਦੀ ਮੁੱਖ ਭੂਮਿਕਾ ਵਿੱਚ ਨੀਤੀ ਬਣਾਉਣ ਦੇ ਫੈਸਲੇ, ਵਪਾਰਕ ਅਤੇ ਸਮਾਜਿਕ-ਆਰਥਿਕ ਲੋੜਾਂ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਉਦੇਸ਼ਪੂਰਨ, ਨਿਰਪੱਖ ਅਤੇ ਸਮੇਂ ਸਿਰ ਭੂ-ਵਿਗਿਆਨਕ ਮੁਹਾਰਤ ਅਤੇ ਹਰ ਕਿਸਮ ਦੀ ਭੂ-ਵਿਗਿਆਨਕ ਜਾਣਕਾਰੀ ਪ੍ਰਦਾਨ ਕਰਨਾ ਸ਼ਾਮਲ ਹੈ। ਜੀਐੱਸਆਈ ਭਾਰਤ ਅਤੇ ਇਸ ਦੇ ਸਮੁੰਦਰੀ ਖੇਤਰਾਂ ਦੀ ਸਤ੍ਹਾ ਅਤੇ ਉਪ-ਸਤ੍ਹਾ ਦੋਵਾਂ 'ਤੇ ਸਾਰੀਆਂ ਭੂ-ਵਿਗਿਆਨਕ ਪ੍ਰਕਿਰਿਆਵਾਂ ਦੇ ਯੋਜਨਾਬੱਧ ਦਸਤਾਵੇਜ਼ਾਂ 'ਤੇ ਵੀ ਜ਼ੋਰ ਦਿੰਦਾ ਹੈ। ਸੰਸਥਾ ਇਸ ਕੰਮ ਨੂੰ ਭੂ-ਵਿਗਿਆਨਕ, ਭੂ-ਭੌਤਿਕ ਅਤੇ ਭੂ-ਰਸਾਇਣਕ ਸਰਵੇਖਣਾਂ ਰਾਹੀਂ ਨਵੀਨਤਮ ਅਤੇ ਸਭ ਤੋਂ ਵੱਧ ਲਾਗਤ-ਪ੍ਰਭਾਵਸ਼ਾਲੀ ਤਕਨੀਕਾਂ ਅਤੇ ਤਰੀਕਿਆਂ ਦੀ ਵਰਤੋਂ ਕਰਕੇ ਕਰਦੀ ਹੈ।
ਸਰਵੇਖਣ ਅਤੇ ਮੈਪਿੰਗ ਵਿੱਚ ਜੀਐੱਸਆਈ ਦੀ ਮੁੱਖ ਯੋਗਤਾ ਨੂੰ ਸਥਾਨਕ ਡੇਟਾਬੇਸ (ਰਿਮੋਟ ਸੈਂਸਿੰਗ ਦੁਆਰਾ ਪ੍ਰਾਪਤ ਕੀਤੇ ਡੇਟਾਬੇਸ ਸਮੇਤ) ਦੇ ਵਾਧੇ, ਪ੍ਰਬੰਧਨ, ਤਾਲਮੇਲ ਅਤੇ ਵਰਤੋਂ ਨਾਲ ਲਗਾਤਾਰ ਵਧਾਇਆ ਜਾਂਦਾ ਹੈ। ਇਹ ਇਸ ਉਦੇਸ਼ ਲਈ ਇੱਕ 'ਰਿਪੋਜ਼ਟਰੀ' ਵਜੋਂ ਕੰਮ ਕਰਦਾ ਹੈ ਅਤੇ ਭੂ-ਸੂਚਨਾ ਵਿਗਿਆਨ ਖੇਤਰ ਵਿੱਚ ਹੋਰ ਹਿੱਸੇਦਾਰਾਂ ਦੇ ਸਹਿਯੋਗ ਨਾਲ ਭੂ-ਵਿਗਿਆਨਕ ਜਾਣਕਾਰੀ ਅਤੇ ਸਥਾਨਿਕ ਡੇਟਾ ਦੇ ਪ੍ਰਸਾਰ ਲਈ ਨਵੀਨਤਮ ਕੰਪਿਊਟਰ-ਆਧਾਰਿਤ ਤਕਨਾਲੋਜੀਆਂ ਦੀ ਵਰਤੋਂ ਕਰਦਾ ਹੈ।
****
ਬੀਵਾਈ/ਆਰਕੇਪੀ
(Release ID: 1992047)
Visitor Counter : 73