ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਰਾਸ਼ਟਰੀ ਐੱਸਸੀ-ਐੱਸਟੀ ਹੱਬ ਯੋਜਨਾ ਦਾ ਉਦੇਸ਼ ਐੱਸਸੀ-ਐੱਸਟੀ ਉੱਦਮੀਆਂ ਦੀ ਸਮਰੱਥਾ ਵਿੱਚ ਸੁਧਾਰ ਕਰਨਾ ਹੈ
Posted On:
21 DEC 2023 3:11PM by PIB Chandigarh
ਰਾਸ਼ਟਰੀ ਅਨੁਸੂਚਿਤ ਜਾਤੀ-ਅਨੁਸੂਚਿਤ ਜਨਜਾਤੀ ਹੱਬ (ਐੱਨਐੱਸਐੱਸਐੱਚ) ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦੀ ਇੱਕ ਯੋਜਨਾ ਹੈ, ਜਿਸ ਨੂੰ ਸਾਲ 2016 ਵਿੱਚ ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤਾ ਗਿਆ ਸੀ। ਇਸ ਸਕੀਮ ਦਾ ਉਦੇਸ਼ ਐੱਸਸੀ-ਐੱਸਟੀ ਉੱਦਮੀਆਂ ਦੀ ਸਮਰੱਥਾ ਵਿੱਚ ਸੁਧਾਰ ਕਰਨਾ ਅਤੇ ਐੱਸਸੀ-ਐੱਸਟੀ ਆਬਾਦੀ ਵਿੱਚ "ਉਦਮੀ ਸੱਭਿਆਚਾਰ" ਨੂੰ ਉਤਸ਼ਾਹਿਤ ਕਰਨਾ ਹੈ। ਐੱਨਐੱਸਐੱਸਐੱਚ ਸਕੀਮ ਐੱਸਸੀ-ਐੱਸਟੀ ਆਬਾਦੀ ਨੂੰ ਜਨਤਕ ਖਰੀਦ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੇ ਯੋਗ ਬਣਾਉਣ ਅਤੇ ਕੇਂਦਰ ਸਰਕਾਰ ਦੇ ਮੰਤਰਾਲਿਆਂ, ਵਿਭਾਗਾਂ ਅਤੇ ਪੀਐੱਸਯੂਜ਼ ਦੁਆਰਾ ਜਨਤਕ ਖਰੀਦ ਨੀਤੀ ਦੇ ਤਹਿਤ ਐੱਸਸੀ-ਐੱਸਟੀ ਉੱਦਮਾਂ ਤੋਂ 4 ਫੀਸਦ ਖਰੀਦ ਦੇ ਲਾਜ਼ਮੀ ਟੀਚੇ ਨੂੰ ਪੂਰਾ ਕਰਨ ਲਈ, ਸਸ਼ਕਤ ਬਣਾ ਰਹੀ ਹੈ।
ਐੱਸਸੀ-ਐੱਸਟੀ ਉਦਮੀਆਂ ਨੂੰ ਉਨ੍ਹਾਂ ਦੇ ਵਪਾਰਕ ਜੀਵਨ ਚੱਕਰ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ, ਰਾਸ਼ਟਰੀ ਲਘੂ ਉਦਯੋਗ ਨਿਗਮ (ਐੱਨਐੱਸਆਈਸੀ) ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ (ਲੁਧਿਆਣਾ, ਆਗਰਾ, ਲਖਨਊ, ਮੁੰਬਈ, ਪੁਣੇ, ਸਿੰਧੂਦੁਰਗ, ਰਾਂਚੀ, ਚੇਨਈ, ਬੇਂਗਲੁਰੂ, ਭੁਵਨੇਸ਼ਵਰ, ਗੁਹਾਟੀ, ਕੋਲਕਾਤਾ, ਸੂਰਤ, ਹੈਦਰਾਬਾਦ ਅਤੇ ਜਾਲੌਨ) ਵਿੱਚ 15 ਰਾਸ਼ਟਰੀ ਐੱਸਸੀ-ਐੱਸਟੀ ਹੱਬ ਦਫਤਰ (ਐੱਨਐੱਸਐੱਸਐੱਚਓ) ਸਥਾਪਿਤ ਕੀਤੇ ਗਏ ਹਨ। ਇਹ ਦਫ਼ਤਰ ਐੱਸਸੀ-ਐੱਸਟੀ ਸੂਖਮ ਅਤੇ ਛੋਟੇ ਉਦਯੋਗਾਂ ਨੂੰ ਐਂਟਰਪ੍ਰਾਈਜ਼ ਰਜਿਸਟ੍ਰੇਸ਼ਨ, ਜੈੱਮ ਨਾਮਾਂਕਣ, ਟੈਂਡਰ ਭਾਗੀਦਾਰੀ, ਕ੍ਰੈਡਿਟ ਸਹੂਲਤ ਅਤੇ ਜਾਗਰੂਕਤਾ ਪ੍ਰੋਗਰਾਮਾਂ/ਕਾਨਫ਼ਰੰਸਾਂ/ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮਾਂ ਆਦਿ ਦੇ ਆਯੋਜਨ ਲਈ ਸਹਾਇਤਾ ਪ੍ਰਦਾਨ ਕਰਦੇ ਹਨ। ਉਪਰੋਕਤ ਐੱਨਐੱਸਐੱਸਐੱਚ ਦਫਤਰਾਂ ਤੋਂ ਇਲਾਵਾ, ਐੱਨਐੱਸਆਈਸੀ ਫੀਲਡ ਅਫਸਰ ਵੀ ਐੱਸਸੀ-ਐੱਸਟੀ ਐੱਮਐੱਸਈਜ਼ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਹਨ। ਮੌਜੂਦਾ ਸਮੇਂ ਵਿੱਚ, ਇਸ ਯੋਜਨਾ ਦੇ ਤਹਿਤ ਹੋਰ ਐੱਨਐੱਸਐੱਸਐੱਚ ਦਫਤਰ ਸਥਾਪਤ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਵਿੱਤੀ ਵਰ੍ਹੇ 2022-23 ਦੌਰਾਨ, ਮਹਾਰਾਸ਼ਟਰ ਰਾਜ ਤੋਂ, ਅਨੁਸੂਚਿਤ ਜਨਜਾਤੀ (ਐੱਸਟੀ) ਬਿਨੈਕਾਰ ਐੱਮਐੱਸਈਜ਼ ਦੀਆਂ 241 ਦਾਅਵਿਆਂ ਦੀਆਂ ਅਰਜ਼ੀਆਂ ਪੀਐੱਲਆਈ/ਨੋਡਲ ਬੈਂਕਾਂ ਦੁਆਰਾ ਐੱਮਆਈਐੱਸ ਪੋਰਟਲ 'ਤੇ ਅੱਪਲੋਡ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 136 ਦਾਅਵਿਆਂ ਦੀਆਂ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ 13.53 ਕਰੋੜ ਰੁਪਏ ਦਾ ਵਿਸ਼ੇਸ਼ ਕ੍ਰੈਡਿਟ ਰੁਪਏ ਦੀ ਲਿੰਕਡ ਕੈਪੀਟਲ ਸਬਸਿਡੀ (ਐੱਸਸੀਐੱਲਸੀਐੱਸ) ਜਾਰੀ ਕੀਤੀ ਗਈ ਹੈ।
ਸ਼ੁਰੂਆਤ ਤੋਂ ਲੈ ਕੇ, 30.11.2023 ਤੱਕ, ਮਹਿਲਾ ਅਨੁਸੂਚਿਤ ਜਨਜਾਤੀ (ਐੱਸਟੀ) ਐੱਮਐੱਸਈ ਬਿਨੈਕਾਰਾਂ ਦੀਆਂ 74 ਦਾਅਵਿਆਂ ਦੀਆਂ ਅਰਜ਼ੀਆਂ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚ 8.95 ਕਰੋੜ ਰੁਪਏ ਦੀ ਐੱਸਸੀਐੱਲਸੀਐੱਸਐੱਸ ਸਬਸਿਡੀ ਜਾਰੀ ਕੀਤੀ ਗਈ ਹੈ। ਇਸ ਵਿੱਚੋਂ, ਮਹਾਰਾਸ਼ਟਰ ਰਾਜ ਵਿੱਚ, 12 ਦਾਅਵਿਆਂ ਦੀਆਂ ਅਰਜ਼ੀਆਂ ਦੇ ਮਾਮਲੇ ਵਿੱਚ ਮਹਿਲਾ ਅਨੁਸੂਚਿਤ ਜਨਜਾਤੀ (ਐੱਸਟੀ) ਐੱਮਐੱਸਈ ਬਿਨੈਕਾਰਾਂ ਨੂੰ 1.44 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ ਹੈ।
ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਰਾਜ ਮੰਤਰੀ, ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
************
ਐੱਮਜੇਪੀਐੱਸ/ਐੱਨਐੱਸਕੇ
(Release ID: 1992044)
Visitor Counter : 82