ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਲਕਸ਼ਿਤ ਖੇਤਰਾਂ ਵਿੱਚ ਉੱਚ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ੀ ਸਿੱਖਿਆ ਯੋਜਨਾ (ਸ਼੍ਰੇਸ਼ਠਤਾ)


ਅਕਾਦਮਿਕ ਸੈਸ਼ਨ 2023-24 ਲਈ ਸੀਬੀਐੱਸਈ/ਰਾਜ ਬੋਰਡਾਂ ਨਾਲ ਸਬੰਧਿਤ 142 ਨਿਜੀ ਰਿਹਾਇਸ਼ੀ ਸਕੂਲਾਂ ਵਿੱਚ ਅਨੁਸੂਚਿਤ ਜਾਤੀ ਦੇ 2,564 ਵਿਦਿਆਰਥੀਆਂ ਨੇ ਪ੍ਰਵੇਸ਼ ਕੀਤਾ

Posted On: 28 DEC 2023 5:43PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ ਲਕਸ਼ਿਤ ਖੇਤਰਾਂ ਦੇ ਉੱਚ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ੀ ਸਿੱਖਿਆ ਯੋਜਨਾ (ਸ਼੍ਰੇਸ਼ਠਤਾ) ਨਾਮਕ ਕੇਂਦਰੀ ਖੇਤਰ ਦੀ ਯੋਜਨਾ ਲਾਗੂ ਕਰਦਾ ਹੈ।

ਸ਼੍ਰੇਸ਼ਠਤਾ (SHRESHTA) ਦਾ ਉਦੇਸ਼ ਸਰਕਾਰ ਦੀ ਵਿਕਾਸ ਦਖਲਅੰਦਾਜ਼ੀ ਦੀ ਪਹੁੰਚ ਨੂੰ ਵਧਾਉਣਾ ਅਤੇ ਗ੍ਰਾਂਟ ਪ੍ਰਾਪਤ ਸੰਸਥਾਨਾਂ (ਐੱਨਜੀਓ ਦੁਆਰਾ ਸੰਚਾਲਿਤ) ਅਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਵਾਲੇ ਰਿਹਾਇਸ਼ੀ ਉੱਚ ਸਕੂਲਾਂ ਦੇ ਪ੍ਰਯਾਸਾਂ ਰਾਹੀਂ ਸਿੱਖਿਆ ਦੇ ਖੇਤਰ ਵਿੱਚ ਸੇਵਾ ਦੀ ਕਮੀ ਵਾਲੇ ਅਨੁਸੂਚਿਤ ਜਾਤੀ ਬਹੁਤੇ ਖੇਤਰਾਂ ਵਿੱਚ ਅੰਤਰ ਨੂੰ ਭਰਨਾ ਅਤੇ ਅਨੁਸੂਚਿਤ ਜਾਤੀ (ਐੱਸਸੀ) ਦੇ ਸਮਾਜਿਕ ਆਰਥਿਕ ਉੱਥਾਨ ਅਤੇ ਸਮੁੱਚੇ ਵਿਕਾਸ ਲਈ ਵਾਤਾਵਰਣ ਪ੍ਰਦਾਨ ਕਰਨਾ ਹੈ। ਅਨੁਸੂਚਿਤ ਜਾਤੀ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿੱਦਿਅਕ ਅਤੇ ਸਮੁੱਚੇ ਵਿਕਾਸ ਲਈ ਦੇਸ਼ ਦੇ ਸਰਬਸ਼੍ਰੇਸ਼ਠ ਸਕੂਲਾਂ ਵਿੱਚ ਆਸਾਨ ਪਹੁੰਚ ਪ੍ਰਦਾਨ ਕਰਨ ਲਈ ਯੋਜਨਾ ਨੂੰ ਹੋਰ ਸੰਸ਼ੋਧਿਤ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦੇ ਭਵਿੱਖ ਦੇ ਅਵਸਰ ਸੁਰੱਖਿਅਤ ਹੋ ਸਕਣ।

ਇਹ ਯੋਜਨਾ ਦੋ ਮੋਡਸ ਵਿੱਚ ਲਾਗੂ ਕੀਤੀ ਜਾ ਰਹੀ ਹੈ:

ਮੋਡ 1: ਸ਼੍ਰੇਸ਼ਠਤਾ ਸਕੂਲ

(ਸਰਬਸ੍ਰੇਸ਼ਠ ਸੀਬੀਐੱਸਈ/ਰਾਜ ਬੋਰਡ ਨਾਲ ਸਬੰਧਿਤ ਨਿਜੀ ਰਿਹਾਇਸ਼ੀ ਸਕੂਲ)

ਇਸ ਦੇ ਤਹਿਤ, ਹਰੇਕ ਸਾਲ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹੋਣਹਾਰ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਇੱਕ ਨਿਸ਼ਚਿਤ ਸੰਖਿਆ ਨੂੰ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੁਆਰਾ ਆਯੋਜਿਤ ਸ਼੍ਰੇਸ਼ਠਤਾ (ਐੱਨਈਟੀਐੱਸ) ਦੇ ਲਈ ਰਸ਼ਟਰੀ ਪ੍ਰਵੇਸ਼ ਪਰੀਖਿਆ ਰਾਹੀਂ ਚੁਣਿਆ ਜਾਵੇਗਾ ਅਤੇ ਸਬੰਧਿਤ ਸਰਬਸ਼੍ਰੇਸ਼ਠ ਨਿਜੀ ਰਿਹਾਇਸ਼ੀ ਸਕੂਲਾਂ ਵਿੱਚ 12ਵੀਂ ਜਮਾਤ ਤੱਕ ਦੀ ਸਿੱਖਿਆ ਪੂਰੀ ਕਰਨ ਲਈ ਜਮਾਤ 9ਵੀਂ ਅਤੇ 11ਵੀਂ ਵਿੱਚ ਸੀਬੀਐੱਸਈ/ਰਾਜ ਬੋਰਡ ਵਿੱਚ ਪ੍ਰਵੇਸ਼ ਦਿੱਤਾ ਜਾਵੇਗਾ।

ਸਕੂਲਾਂ ਦੀ ਸਿਲੈਕਸ਼ਨ: ਪਿਛਲੇ ਤਿੰਨ ਵਰ੍ਹਿਆਂ ਵਿੱਚ ਜਮਾਤ 10 ਅਤੇ 12 ਲਈ 75 ਪ੍ਰਤੀਸ਼ਤ ਤੋਂ ਅਧਿਕ ਪਾਸ ਪ੍ਰਤੀਸ਼ਤ ਵਾਲੇ ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਨਿਜੀ ਰਿਹਾਇਸ਼ੀ ਸਕੂਲਾਂ ਨੂੰ ਚੁਣੇ ਗਏ ਵਿਦਿਆਰਥੀਆਂ ਦੇ ਪ੍ਰਵੇਸ਼ ਲਈ ਇੱਕ ਕਮੇਟੀ ਦੁਆਰਾ ਚੁਣਿਆ ਜਾਂਦਾ ਹੈ।

ਵਿਦਿਆਰਥੀਆਂ ਦੀ ਸਿਲੈਕਸ਼ਨ: ਲਗਭਗ 3000 (9ਵੀਂ ਜਮਾਤ ਦੇ ਲਈ 1500 ਅਤੇ 11ਵੀਂ ਜਮਾਤ ਲਈ ਅਸਥਾਈ) ਅਨੁਸੂਚਿਤ ਜਾਤੀ ਦੇ ਵਿਦਿਆਰਥੀ, ਜਿਨ੍ਹਾਂ ਦੇ ਮਾਤਾ-ਪਿਤਾ ਦੀ ਸਲਾਨਾ ਆਮਦਨ 2.5 ਲੱਖ ਤੱਕ ਹੈ, ਉਨ੍ਹਾਂ ਨੂੰ ਯੋਜਨਾ ਦੇ ਤਹਿਤ ਹਰ ਸਾਲ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੁਆਰਾ ਆਯੋਜਿਤ ਰਾਸ਼ਟਰੀ ਪੱਧਰ ਦੀ ਪਰੀਖਿਆ ਰਾਹੀਂ ਚੁਣਿਆ ਜਾਂਦਾ ਹੈ। ਨਾਲ ਹੀ, ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ, ਸਕੂਲਾਂ ਦੇ ਵਿਕਲਪ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।

ਸਕੂਲ ਫੀਸ (ਟਿਊਸ਼ਨ ਫੀਸ ਸਮੇਤ) ਅਤੇ ਹੌਸਟਲ ਫੀਸ (ਮੈਸ ਫੀਸ ਸਮੇਤ) ਨੂੰ ਕਵਰ ਕਰਨ ਵਾਲੇ ਵਿਦਿਆਰਥੀ ਲਈ ਕੁੱਲ ਫੀਸ ਵਿਭਾਗ ਦੁਆਰਾ ਵਹਨ ਕੀਤੀ ਜਾਵੇਗੀ। ਯੋਜਨਾ ਦੇ ਤਹਿਤ ਜਮਾਤ 9ਵੀਂ ਤੋਂ 12ਵੀਂ ਤੱਕ ਹਰੇਕ ਜਮਾਤ ਦੇ ਲਈ ਮਨਜ਼ੂਰ ਕ੍ਰਮਵਾਰ: 1,00,000, 1,10,000, 1,25,000 ਅਤੇ 1,35,000 ਰੁਪਏ ਹੈ।

ਯੋਜਨਾ ਦੇ ਤਹਿਤ ਚੁਣੇ ਹੁਏ ਵਿਦਆਰਥੀਆਂ ਲਈ ਨਿਜੀ ਵਿਦਿਅਕ ਜ਼ਰੂਰਤਾਂ ਦੀ ਪਹਿਚਾਣ ਕਰਨ ਦੇ ਬਾਅਦ, ਸਕੂਲ ਦੇ ਬਾਹਰ ਦੇ ਘੰਟਿਆਂ ਵਿੱਚ ਇੱਕ ਬ੍ਰਿਜ ਕੋਰਸ ਦੇ ਪ੍ਰਾਵਧਾਨ ਸ਼ਾਮਲ ਕੀਤੇ ਗਏ ਹਨ। ਬ੍ਰਿਜ ਕੋਰਸ ਦਾ ਟੀਚਾ ਵਿਦਿਆਰਥੀ ਦੀ ਸਕੂਲ ਦੇ ਮਾਹੌਲ ਵਿੱਚ ਅਸਾਨੀ ਨਾਲ ਢਲਣ ਦੀ ਸਮਰੱਥਾ ਨੂੰ ਵਧਾਉਣਾ ਹੋਵੇਗਾ। ਬ੍ਰਿਜ ਕੋਰਸ ਦੀ ਲਾਗਤ ਯਾਨੀ ਸਲਾਨਾ ਫੀਸ ਦਾ 10% ਵੀ ਵਿਭਾਗ ਦੁਆਰਾ ਵਹਨ ਕੀਤਾ ਜਾਵੇਗਾ।

ਮੰਤਰਾਲੇ ਦੁਆਰਾ ਸਮੇਂ-ਸਮੇਂ ‘ਤੇ ਵਿਦਿਆਰਥੀਆਂ ਦੀ ਤਰੱਕੀ ਦੀ ਨਿਗਰਾਨੀ ਕੀਤੀ ਜਾਵੇਗੀ।

ਮੋਡ 2: ਐੱਨਜੀਓ/ਵੀਓ ਦੁਆਰਾ ਸੰਚਾਲਿਤ ਸਕੂਲ/ਹੌਸਟਲ (ਮੌਜੂਦਾ ਕੰਪੋਨੈਂਟ)

(ਇਸ ਦੇ ਬਾਅਦ ਦਿਸ਼ਾਨਿਰਦੇਸ਼ ਕੇਵਲ ਯੋਜਨਾ ਦੇ ਮੋਡ 2 ਲਈ ਲਾਗੂ ਹਨ)

ਉੱਚ  ਜਮਾਤਾਂ (ਜਮਾਤ 12 ਤੱਕ) ਵਾਲੇ ਵੀਓ/ਐੱਨਜੀਓ ਅਤੇ ਹੋਰ ਸੰਗਠਨਾਂ ਦੁਆਰਾ ਸੰਚਾਲਿਤ ਸਕੂਲ/ਹੌਸਟਲ ਜੋ ਗ੍ਰਾਂਟ ਸਹਾਇਤਾ ਪ੍ਰਾਪਤ ਕਰ ਰਹੇ ਹਨ, ਸੰਤੋਸ਼ਜਨਕ ਪ੍ਰਦਰਸ਼ਨ ਦੇ ਅਧਾਰ ‘ਤੇ ਜਾਰੀ ਰਹਿਣਗੇ।

ਯੋਜਨਾ ਦੇ ਤਹਿਤ ਸਕੂਲਾਂ ਵਿੱਚ ਪ੍ਰਵੇਸ਼ ਪਾਉਣ ਵਾਲੇ ਅਨੁਸੂਚਿਤ ਜਾਤੀ ਦੇ ਲਈ ਸਕੂਲ ਫੀਸ ਅਤੇ ਰਿਹਾਇਸ਼ੀ ਫੀਸ ਦੇ ਲਈ ਗ੍ਰਾਂਟ ਇਸ ਸ਼ਰਤ ਦੇ ਨਾਲ ਪ੍ਰਦਾਨ ਕੀਤੀ ਜਾਵੇਗੀ ਕਿ ਜੇਕਰ ਇਨ੍ਹਾਂ ਤੋਂ ਇਲਾਵਾ ਹੋਰ ਵਿਦਿਆਰਥੀਆਂ ਨੂੰ ਪ੍ਰਵੇਸ਼ ਦਿੱਤਾ ਜਾਂਦਾ ਹੈ, ਤਾਂ ਸਕੂਲ ਨੂੰ ਅਜਿਹੇ ਵਿਦਆਰਥੀਆਂ ਤੋਂ ਫੀਸ ਇਕੱਠੀ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਪ੍ਰਾਥਮਿਕ ਰਿਹਾਇਸ਼ੀ ਸਕੂਲ ਦੇ ਲਈ ਅਨੁਸੂਚਿਤ ਜਾਤੀ ਦੇ ਪ੍ਰਤੀ ਵਿਦਿਆਰਥੀ ਨੂੰ ਗ੍ਰਾਂਟ 44,000 ਪ੍ਰਤੀ ਵਿਦਿਆਰਥੀ, ਪ੍ਰਾਥਮਿਕ ਗ਼ੈਰ-ਰਿਹਾਇਸ਼ੀ ਸਕੂਲ ਦੇ ਲਈ 27,000 ਪ੍ਰਤੀ ਵਿਦਿਆਰਥੀ, ਪ੍ਰਾਥਮਿਕ ਹੌਸਟਲ ਲਈ 30,000 ਪ੍ਰਤੀ ਵਿਦਿਆਰਥੀ, ਸੈਕੰਡਰੀ ਰਿਹਾਇਸ਼ੀ ਸਕੂਲ ਲਈ 55,000 ਪ੍ਰਤੀ ਵਿਦਿਆਰਥੀ, ਸੈਕੰਡਰੀ ਗ਼ੈਰ-ਰਿਹਾਇਸ਼ੀ ਸਕੂਲ ਲਈ 35,000 ਪ੍ਰਤੀ ਵਿਦਿਆਰਥੀ ਅਤੇ ਸੈਕੰਡਰੀ ਹੌਸਟਲ ਲਈ 30,000 ਪ੍ਰਤੀ ਵਿਦਿਆਰਥੀ ਹੋਵੇਗਾ।

ਨਿਗਰਾਨੀ

ਸਾਰੇ ਸੰਸਥਾਨ ਸਰਗਰਮ ਤੌਰ ‘ਤੇ ਆਪਣੀ ਵੈੱਬਸਾਈਟ ਅਤੇ ਈ-ਗ੍ਰਾਂਟ/ਔਨਲਾਈਨ ਪੋਰਟਲ ‘ਤੇ ਪ੍ਰਦਰਸ਼ਨ ਦਾ ਖੁਲਾਸਾ ਕਰਨਗੇ।

ਆਊਟਪੁਟ ਨਤੀਜੇ ਸੰਕੇਤਕਾਂ (ਸੂਚਕਾਂ) ‘ਤੇ ਬਿਹਤਰ ਰਿਪੋਰਟਿੰਗ ਲਈ ਯੋਜਨਾ ਦੀ ਪ੍ਰਗਤੀ ਦੇ ਸੰਗ੍ਰਹਿ ਅਤੇ ਪ੍ਰਸਾਰ ਲਈ ਇੱਕ ਰੀਅਲ ਟਾਈਮ ਡੇਟਾ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐੱਮਆਈਐੱਸ) ਸਥਾਪਿਤ ਕੀਤੀ ਜਾਵੇਗੀ।

ਹਰੇਕ ਸੰਸਥਾਨ ਵਿੱਚ ਕਲੋਜ ਸਰਕਿਟ ਕੈਮਰੇ ਲਗਾਏ ਜਾਣਗੇ, ਜਿੱਥੋਂ ਦੀ ਲਾਈਵ ਫੀਡ ਉਪਲਬਧ ਹੋਣਗੇ।

ਸਾਰੇ ਸੰਸਥਾਨ ਇਸ ਉਦੇਸ਼ ਦੇ ਲਈ ਗਠਿਤ ਇੱਕ ਨਿਰੀਖਣ ਟੀਮ ਦੁਆਰਾ ਖੇਤਰੀ ਦੌਰੇ ਲਈ ਜਵਾਬਦੇਹੀ ਹਨ।

2020-21 ਤੋਂ 2023-24 ਤੱਕ ਲਕਸ਼ਿਤ ਖੇਤਰਾਂ ਵਿੱਚ ਉੱਚ ਸਕੂਲਾਂ ਵਿੱਚ ਵਿਦਆਰਥੀਆਂ ਲਈ ਰਿਹਾਇਸ਼ੀ ਸਿੱਖਿਆ ਯੋਜਨਾ (ਸ਼੍ਰੇਸ਼ਠਤਾ) ਦੇ ਤਹਿਤ ਖਰਚੇ

·         2020-21 ਦੌਰਾਨ, ਬਜਟ ਅਨੁਮਾਨ 100.00 ਕਰੋੜ ਰੁਪਏ ਸੀ, ਖਰਚਾ 56.05 ਕਰੋੜ ਰੁਪਏ ਸੀ ਅਤੇ ਲਾਭਾਰਥੀਆਂ ਦੀ ਸੰਖਿਆ 38,250 ਸੀ।

·         2021-22 ਦੌਰਾਨ, ਬਜਟ ਅਨੁਮਾਨ 200.00 ਕਰੋੜ ਰੁਪਏ ਸੀ, ਖਰਚਾ 38.05 ਕਰੋੜ ਰੁਪਏ ਸੀ ਅਤੇ ਲਾਭਾਰਥੀਆਂ ਦੀ ਸੰਖਿਆ 20,435  ਸੀ।

·         2022-23 ਦੌਰਾਨ, ਬੀਈ 89.00 ਕਰੋੜ ਰੁਪਏ ਸੀ, ਖਰਚਾ 51.12 ਕਰੋੜ ਰੁਪਏ ਸੀ ਅਤੇ ਲਾਭਾਰਥੀਆਂ ਦੀ ਸੰਖਿਆ 16,479 ਸੀ।

·         2023-24 ਦੌਰਾਨ, ਬੀਈ 104.65.00  ਕਰੋੜ ਰੁਪਏ ਹੈ, ਖਰਚਾ 51.57 ਕਰੋੜ ਰੁਪਏ ਹੈ ਅਤੇ ਲਾਭਾਰਥੀਆਂ ਦੀ ਸੰਖਿਆ 7,543 ਹੈ (10.12.2023 ਤੱਕ)।

 

ਇਸ ਯੋਜਨਾ ਦੇ ਤਹਿਤ, ਵਿਦਿਅਕ ਸੈਸ਼ਨ 2023-24 ਲਈ ਸੀਬੀਐੱਸਈ/ਰਾਜ ਬੋਰਡਾਂ ਨਾਲ ਸਬੰਧਿਤ 142 ਨਿਜੀ ਰਿਹਾਇਸ਼ੀ ਸਕੂਲਾਂ ਵਿੱਚ ਕੁੱਲ 2,564 ਵਿਦਿਆਰਥੀਆਂ ਨੂੰ ਪ੍ਰਵੇਸ਼ ਦਿੱਤਾ ਗਿਆ ਅਤੇ ਇਸ ਵਿਭਾਗ ਦੁਆਰਾ 30.55 ਕਰੋੜ ਰੁਪਏ ਦੇ ਸਕੂਲ ਫੀਸ ਦੀ(ਅਦਾਇਗੀ) ਪ੍ਰਤੀ ਪੂਰਤੀ ਕੀਤੀ ਗਈ ਹੈ।

****

ਐੱਮਜੀ/ਐੱਮਐੱਸ/ਵੀਐੱਲ



(Release ID: 1991560) Visitor Counter : 46