ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕਰਮਯੋਗੀ ਭਾਰਤ ਅਤੇ ਨੀਤੀ ਆਯੋਗ ਦੁਆਰਾ 6 ਸਮਰੱਥ ਕਿਊਰੇਟਿਡ ਪ੍ਰੋਗਰਾਮ ਰਾਜ ਸਰਕਾਰ ਦੇ ਅਧਿਕਾਰੀਆਂ ਲਈ ਆਈਜੀਓਟੀ ਪਲੈਟਫਾਰਮ 'ਤੇ ਸ਼ੁਰੂ ਕੀਤੇ ਗਏ
Posted On:
27 DEC 2023 4:39PM by PIB Chandigarh
ਕਰਮਯੋਗੀ ਭਾਰਤ ਨੇ ਨੀਤੀ ਆਯੋਗ ਦੇ ਸਹਿਯੋਗ ਨਾਲ ਰਾਜ ਸਰਕਾਰ ਦੇ ਅਧਿਕਾਰੀਆਂ ਲਈ ਆਈਜੀਓਟੀ ਕਰਮਯੋਗੀ ਪਲੈਟਫਾਰਮ 'ਤੇ 6 ਸਮਰੱਥ ਕਿਊਰੇਟਿਡ ਪ੍ਰੋਗਰਾਮ ਸ਼ੁਰੂ ਕੀਤੇ ਹਨ। ਪ੍ਰੋਗਰਾਮ ਹਨ- 1) ਸਮਰੱਥ ਬਲਾਕ, 2) ਸਮਰੱਥ ਜ਼ਿਲ੍ਹਾ, 3) ਸਮਰੱਥ ਰਾਜ, 4) ਸਮਰੱਥ ਰਾਜ ਸਕੱਤਰ, 5) ਸਮਰੱਥ ਨੀਤੀ, ਅਤੇ 6) ਸਮਰੱਥ ਪ੍ਰਾਪਤੀ। ਇਹਨਾਂ ਪ੍ਰੋਗਰਾਮਾਂ ਦਾ ਉਦੇਸ਼ ਸਰਕਾਰੀ ਅਧਿਕਾਰੀਆਂ ਦੇ ਕੌਸਲ ਅਤੇ ਯੋਗਤਾਵਾਂ ਨੂੰ ਵਧਾ ਕੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਉਹ ਪ੍ਰਸ਼ਾਸਨ ਦੀਆਂ ਉਭਰਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਚੰਗੀ ਤਰ੍ਹਾਂ ਤਿਆਰ ਹਨ।
ਸਮਰੱਥ ਬਲਾਕ: ਨਾਗਰਿਕਾਂ ਦੇ ਸੰਪਰਕ ‘ਚ ਆਉਣ ਵਾਲੇ ਅਧਿਕਾਰੀਆਂ ਅਤੇ ਸਥਾਨਕ ਪ੍ਰਸ਼ਾਸਕਾਂ ਲਈ ਤਿਆਰ ਕੀਤਾ ਗਿਆ, ਸਮਰੱਥ ਬਲਾਕ ਵਿੱਚ 14 ਕੋਰਸ ਸ਼ਾਮਲ ਹਨ ਜੋ ਪ੍ਰਭਾਵਸ਼ਾਲੀ ਸਥਾਨਕ ਸ਼ਾਸਨ ਲਈ ਮਹੱਤਵਪੂਰਨ ਬੁਨਿਆਦੀ ਕੌਸਲ ਦੇ ਨਿਰਮਾਣ 'ਤੇ ਧਿਆਨ ਕੇਂਦ੍ਰਿਤ ਕਰਦੇ ਹਨ।
ਸਮਰੱਥ ਜ਼ਿਲ੍ਹਾ:ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਇਨ ਪ੍ਰੋਗਰਾਮ ਸਮਰੱਥ ਜ਼ਿਲ੍ਹਾ, ਜਿਸ ਵਿੱਚ 14 ਕੋਰਸ ਸ਼ਾਮਲ ਹਨ। ਇਸ ਵਿੱਚ ਸਿਖਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਚੁਣੌਤੀਆਂ ਨੂੰ ਹੱਲ ਕਰਨ ਅਤੇ ਪ੍ਰਭਾਵਸ਼ਾਲੀ ਸੇਵਾ ਪ੍ਰਦਾਨ ਕਰਨ ਲਈ ਲੋੜੀਂਦੇ ਗਿਆਨ ਅਤੇ ਸਾਧਨਾਂ ਨਾਲ ਲੈਸ ਕਰਨ ਦੀ ਯੋਜਨਾ ਹੈ।
ਸਮਰੱਥ ਰਾਜ: ਰਾਜ-ਪੱਧਰੀ ਅਧਿਕਾਰੀਆਂ ਨੂੰ ਲਕਸ਼ਿਤ ਕਰਦੇ ਹੋਏ, ਸਮਰੱਥ ਰਾਜ ਦੇ 14 ਕੋਰਸ ਸਿਖਿਆਰਥੀਆਂ ਨੂੰ ਰਾਜ ਪੱਧਰ 'ਤੇ ਸ਼ਾਸਨ ਚਲਾਉਣ ਲਈ ਲੋੜੀਂਦੇ ਉੱਨਤ ਕੌਸਲ ਨਾਲ ਲੈਸ ਕਰਨਾ ਚਾਹੁੰਦੇ ਹਨ ।
ਸਮਰੱਥ ਰਾਜ ਸਕੱਤਰ : ਸੀਨੀਅਰ ਅਧਿਕਾਰੀਆਂ ਤੇ ਰਾਜ ਸਕੱਤਰਾਂ ਦੇ ਲਈ ਤਿਆਰ, 14-ਕੋਰਸ ਪ੍ਰੋਗਰਾਮਵਾਲਾ ਇਹ ਪ੍ਰੋਗਰਾਮਮ ਨੀਤੀ ਨਾਲ ਜੁੜੇ ਜਟਿਲ ਪਰਿਦ੍ਰਿਸ਼ਾਂ ਦਾ ਸਾਹਮਣਾ ਕਰਨ ਅਤੇ ਪਰਿਵਰਤਨਸ਼ੀਲ ਤਬਦੀਲੀ ਲਿਆਉਣ ਦੇ ਲਈ ਜ਼ਰੂਰੀ ਮੁਹਾਰਤ ਦੇ ਨਾਲ ਸਿਖਿਆਰਥੀਆਂ ਨੂੰ ਸਸ਼ਕਤ ਬਣਾਉਣ ‘ਤੇ ਕੇਂਦ੍ਰਿਤ ਹੈ।
ਸਮਰੱਥ ਨੀਤੀ: ਸਮਰੱਥ ਨੀਤੀ ਦੇ 5 ਕੋਰਸ ਨੀਤੀ ਬਣਾਉਣ, ਨੀਤੀ ਲਿਖਣ, ਸੂਝ, ਡੇਟਾ ਵਿਸ਼ਲੇਸ਼ਣ ਅਤੇ ਮੁਲਾਂਕਣ ਦੀਆਂ ਜਟਿਲਤਾਵਾਂ ਨੂੰ ਉਜਾਗਰ ਕਰਦੇ ਹਨ।
ਸਮਰੱਥ ਖਰੀਦ: ਖਰੀਦ ਪ੍ਰਕਿਰਿਆਵਾਂ ਵਿੱਚ ਸ਼ਾਮਲ ਕਾਰਜਕਾਰੀ ਲਈ, ਸਮਰੱਥ ਖਰੀਦ, 9 ਕੋਰਸਾਂ ਦੇ ਨਾਲ, ਖਰੀਦ ਦਿਸ਼ਾ-ਨਿਰਦੇਸ਼ਾਂ, ਨਿਯਮਾਂ, ਰਣਨੀਤੀਆਂ ਅਤੇ ਵਿਚਾਰਾਂ ਵਿੱਚ ਵਿਸ਼ੇਸ਼ ਸਿਖਲਾਈ ਪ੍ਰਦਾਨ ਕਰਦੀ ਹੈ।
ਆਈਜੀਓਟੀ ਕਰਮਯੋਗੀ (https://igotkarmayogi.gov.in/) ਸਰਕਾਰੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਕੌਸਲ ਨੂੰ ਅਪਗ੍ਰੇਡ ਕਰਨ ਦੀ ਯਾਤਰਾ ਵਿੱਚ ਮਾਰਗਦਰਸ਼ਨ ਕਰਨ ਲਈ ਇੱਕ ਵਿਆਪਕ ਔਨਲਾਈਨ ਸਿਖਲਾਈ ਪਲੈਟਫਾਰਮ ਹੈ। ਪੋਰਟਲ ਆਨਲਾਈਨ ਸਿਖਲਾਈ, ਯੋਗਤਾ ਪ੍ਰਬੰਧਨ, ਕਰੀਅਰ ਪ੍ਰਬੰਧਨ, ਵਿਚਾਰ-ਵਟਾਂਦਰੇ, ਸਮਾਗਮਾਂ ਅਤੇ ਨੈੱਟਵਰਕਿੰਗ ਲਈ ਛੇ ਕਾਰਜਸ਼ੀਲ ਕੇਂਦਰਾਂ ਨੂੰ ਜੋੜਦਾ ਹੈ। ਸਰਕਾਰੀ ਖੇਤਰ ਦੇ 28 ਲੱਖ ਤੋਂ ਵੱਧ ਸਿਖਿਆਰਥੀ ਵਰਤਮਾਨ ਵਿੱਚ 840 ਕੋਰਸਾਂ ਤੱਕ ਪਹੁੰਚ ਦੇ ਨਾਲ, ਆਈਜੀਓਟੀ ਪਲੈਟਫਾਰਮ 'ਤੇ ਰਜਿਸਟਰਡ ਹਨ।
*****
ਐੱਸ਼ਐੱਨਸੀ/ਪੀਕੇ
(Release ID: 1991557)
Visitor Counter : 68