ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਵਿਕਸਿਤ ਭਾਰਤ ਦੇ ਲਈ ਸੰਕਲਪਬੱਧ: ਸ਼੍ਰੀ ਸਰਬਾਨੰਦ ਸੋਨੋਵਾਲ


ਗ਼ਰੀਬ ਕਲਿਆਣ ਲਈ ‘ਮੋਦੀ ਕੀ ਗਾਰੰਟੀ’ ਸਾਡੇ ਭਰਾਵਾਂ ਦੀ ਆਰਥਿਕ ਸ਼ਕਤੀ ਨੂੰ ਮਜ਼ਬੂਤ ਕਰੇਗੀ: ਸ਼੍ਰੀ ਸੋਨੋਵਾਲ

ਸ਼੍ਰੀ ਸਰਬਾਨੰਦ ਸੋਨੋਵਾਦ ਨੇ ਓਡੀਸ਼ਾ ਵਿੱਚ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਵਿੱਚ ਹਿੱਸਾ ਲਿਆ

Posted On: 28 DEC 2023 6:23PM by PIB Chandigarh

ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਓਡੀਸ਼ਾ ਦੇ ਕਟਕ ਵਿੱਚ ਅਠਗੜਾ ਬਲਾਕ ਦੇ ਧਾਰੀਪੁਰ ਗ੍ਰਾਮ ਪੰਚਾਇਤ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਪ੍ਰਤਿਸ਼ਠਿਤ ਸੰਕਲਪ ਯਾਤਰਾ ਦੇ ਹਿੱਸੇ ਵਜੋਂ ਇੱਕ ਆਈਈਸੀ ਵੈਨ ਨੂੰ ਪ੍ਰੋਗਰਾਮ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਕੇਂਦਰੀ ਮੰਤਰੀ ਨੇ ਕਟਕ ਜ਼ਿਲ੍ਹੇ ਦੇ ਮੱਛੂਆ ਬਜ਼ਾਰ ਤੋਂ ਯਾਤਰਾ ਦਾ ਹਿੱਸਾ ਬਣਨ ਦੇ ਲਈ ਇੱਕ ਹੋਰ ਪ੍ਰੋਗਰਾਮ ਵਿੱਚ ਵੀ ਹਿੱਸਾ ਲਿਆ। ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਅਤੇ ਆਯੁਸ਼ ਮੰਤਰੀ ਸਰਬਾਨੰਦ ਸੋਨੋਵਾਦ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) ਦੀ ਪਰਿਵਰਤਨਕਾਰੀ ਯਾਤਰਾ ‘ਤੇ ਚਾਨਣਾ ਪਾਇਆ।

ਇਸ ਮੌਕੇ ‘ਤੇ ਬੋਲਦੇ ਹੋਏ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ, “ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਦੇ ਤਹਿਤ, ਦੇਸ਼ ਇਸ ਅੰਮ੍ਰਤ ਕਾਲ ਦੇ ਅੰਤ ਤੱਕ ਆਤਮਨਿਰਭਰ ਭਾਰਤ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਆਤਮਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਦੇਸ਼ ਦੇ ਨੇਤਾ ਦੇ ਰੂਪ ਵਿੱਚ ਆਪਣੇ 9 ਵਰ੍ਹਿਆਂ ਦੇ ਸਾਰਥਕ ਕਾਰਜਕਾਲ ਵਿੱਚ ਮੋਦੀ ਜੀ ਦੇ ਨਿਰੰਤਰ ਪ੍ਰਯਾਸਾਂ ਨਾਲ ਗ਼ਰੀਬਾਂ, ਹਾਸ਼ੀਏ ‘ਤੇ ਰਹਿਣ ਵਾਲੇ ਲੋਕਾਂ, ਮਹਿਲਾਵਾਂ ਅਤੇ ਨੌਜਵਾਨਾਂ ਦਾ ਕਲਿਆਣ ਹੋਇਆ ਹੈ। ਲੋਕਾਂ ਦਾ ਕਲਿਆਣ ਸੁਨਿਸ਼ਚਿਤ ਕਰਨ ਲਈ ਅਸੀਂ ਪ੍ਰਤੀਬੱਧ ਹਾਂ। ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਪੀਐੱਮ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ 80 ਕਰੋੜ ਲੋਕਾਂ ਨੂੰ ਮੁਫ਼ਤ  ਅਨਾਜ ਮਿਲਿਆ।

ਹਾਸ਼ੀਏ ‘ਤੇ ਰਹਿਣ ਵਾਲੇ ਲੋਕਾਂ ਦੇ ਕਲਿਆਣ ਨੂੰ ਵਾਧੂ ਕਰਨ ਲਈ ਪ੍ਰਣਾਲੀ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ, ‘ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ’ ਲਾਗੂ ਕੀਤਾ ਗਿਆ, ਜਿਸ ਨਾਲ ਲੋਕਾਂ, ਵਿਸ਼ੇਸ਼ ਤੌਰ ‘ਤੇ ਪ੍ਰਵਾਸੀ ਵਰਗ ਨੂੰ ਮਦਦ ਮਿਲੇਗੀ। ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਵਿੱਚ, ਭਾਰਤ ਨੇ ਵਿੱਤੀ ਸਮਾਵੇਸ਼ਨ ਹਾਸਲ ਕੀਤਾ ਕਿਉਂਕਿ ਜਨ ਧਨ ਯੋਜਨਾ ਦੁਆਰਾ ਕਰੋੜਾਂ ਲੋਕਾਂ ਨੂੰ ਬੈਂਕਿੰਗ ਦੀ ਰਸਮੀ ਪ੍ਰਣਾਲੀ ਵਿੱਚ ਲਿਆਂਦਾ ਗਿਆ। ਇਸ ਨਾਲ ₹32.29  ਲੱਖ ਕਰੋੜ ਤੋਂ ਅਧਿਕ ਦੇ ਪ੍ਰਤੱਖ (ਸਿੱਧੇ) ਲਾਭ ਟਰਾਂਸਫਰ ਨੂੰ ਲਾਗੂ ਕਰਨ ਵਿੱਚ ਮਦਦ ਮਿਲੀ; ਪਿਛਲੇ ਵਿੱਤ ਵਰ੍ਹੇ ਦੇ ਅੰਤ ਤੱਕ ₹2.73  ਲੱਖ ਕਰੋੜ ਦੀ ਅਨੁਮਾਨਿਤ ਬਚਤ ਕੀਤੀ ਗਈ।

ਇਸ ਨਾਲ ਨਾ ਸਿਰਫ਼ ਵਿਚੌਲਿਆਂ ਦਾ ਗਠਜੋੜ ਟੁੱਟਿਆ ਬਲਕਿ ਵਿਵਸਥਾ ਹੋਰ ਵੀ ਅਧਿਕ ਕੁਸ਼ਲ ਹੋ ਗਈ। ਪਿਛਲੇ 5 ਵਰ੍ਹਿਆਂ ਵਿੱਚ ਘੱਟ ਤੋਂ ਘੱਟ 13.5 ਕਰੋੜ ਭਾਰਤੀ ਬਹੁ-ਆਯਾਮੀ ਗ਼ਰੀਬੀ ਤੋਂ ਬਾਹਰ ਨਿਕਲੇ, ਗ੍ਰਾਮੀਣ ਖੇਤਰਾਂ ਵਿੱਚ ਗ਼ਰੀਬੀ ਵਿੱਚ ਸਭ ਤੋਂ ਤੇਜ਼ ਗਿਰਾਵਟ 32.59% ਤੋਂ ਘੱਟ ਕੇ 19.28%  ਹੋ ਗਈ। ਇਹ ਸਭ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਲਾਗੂ ਕੀਤੀਆਂ ਗਈਆਂ ਦੂਰਦਰਸ਼ੀ ਨੀਤੀਆਂ ਦੇ ਕਾਰਨ ਹੋ ਸਕਿਆ, ਜੋ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ’ ਦੇ ਦ੍ਰਿਸ਼ਟੀਕੋਣ ਨਾਲ ਨਿਰਦੇਸ਼ਿਤ ਹੈ।”

ਓਡੀਸ਼ਾ ਦੇ ਕਟਕ ਜ਼ਿਲ੍ਹੇ ਵਿੱਚ ਆਯੋਜਿਤ ਪ੍ਰੋਗਰਾਮਾਂ ਵਿੱਚ, ਸ਼੍ਰੀ ਸੋਨੋਵਾਦ ਨੇ ਮੋਦੀ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਪੀਐੱਮ ਸਵਨਿਧੀ ਅਤੇ ਪੀਐੱਮ ਆਵਾਸ ਯੋਜਨਾ (ਸ਼ਹਿਰੀ) ਯੋਜਨਾਵਾਂ ਦੇ ਲਾਭਾਰਥੀਆਂ ਦੇ ਨਾਲ ਵੀ ਗੱਲਬਾਤ ਕੀਤੀ। ‘ਮੇਰੀ ਕਹਾਣੀ, ਮੇਰੀ ਜ਼ੁਬਾਨੀ’ ਵਿੱਚ, ਕੈਲਾਸ਼ ਚੰਦਰ ਬੇਹਰਾ, ਦੇਬਾਨੰਦ ਦਲੇਈ ਅਤੇ ਸ਼੍ਰੀਕਾਂਤ ਜੇਨਾ ਜਿਹੇ ਲਾਭਾਰਥੀਆਂ ਨੇ ਪੀਐੱਮ ਸਵਨਿਧੀ ਯੋਜਨਾ ਤੋਂ ਪ੍ਰਾਪਤ ਲਾਭਾਂ ਬਾਰੇ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ।

ਇਸੇ ਤਰ੍ਹਾਂ, ਸੰਤੋਸ਼ ਬੇਹਰਾ ਅਤੇ ਸੁਸ਼ਮਾ ਦਲੇਈ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਤੋਂ ਪ੍ਰਾਪਤ ਲਾਭਾਂ ਬਾਰੇ ਆਪਣੀਆਂ ਕਹਾਣਿਆਂ ਸਾਂਝੀਆਂ ਕੀਤਾਂ। ਨਾਬਾਰਡ, ਪੀਐੱਮ ਕਿਸਾਨ, ਐੱਮਜੀਐੱਨਆਰਈਜੀਐੱਸ ਸਵੱਛ ਭਾਰਤ ਮਿਸ਼ਨ ਦੀਆਂ ਯੋਜਨਾਵਾਂ ਦੇ ਲਾਭਾਰਥੀਆਂ ਨੇ ਵੀ ਆਪਣੀ ਪ੍ਰੇਰਕ ਕਹਾਣੀ ਸਾਂਝੀ ਕੀਤੀ ਕਿ ਕਿਵੇਂ ਯੋਜਨਾਵਾਂ ਨੇ ਉਨ੍ਹਾਂ ਦੇ ਜੀਵਨ ਦੇ ਅਨੁਭਵ ਨੂੰ ਬਦਲ ਦਿੱਤਾ। ਇਨ੍ਹਾਂ ਵਿੱਚ ਸੁਬ੍ਰਤ ਕਰ, ਨਕੁਲ ਚੰਦਰ ਸਾਹੂ, ਰਾਮਚੰਦਰ ਸਾਹੂ, ਨਿਰੰਜਨ ਰਾਊਤ ਅਤੇ ਸੀਤਾ ਸਾਹੂ ਪ੍ਰਮੁੱਖ ਸਨ।

ਮੱਛੂਆ ਬਜ਼ਾਰ ਵਿੱਚ ਪ੍ਰੋਗਰਾਮ ਵਿੱਚ ਬੋਲਦੇ ਹੋਏ, ਸ਼੍ਰੀ ਸੋਨੋਵਾਲ ਨੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਮੰਨਣਾ ਹੈ ਕਿ ਸਾਡੇ ਸਮਾਜ ਦੇ ਸਮੁੱਚੇ ਅਤੇ ਸਰਬਪੱਖੀ ਵਿਕਾਸ ਲਈ ਸਾਰਿਆਂ ਨੂੰ ਵਿਕਾਸ ਦੇ ਦਾਇਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਇਸ ਨਾਲ ਦਿਵਿਯਾਂਗਾਂ, ਆਦਿਵਾਸੀ ਭਾਈਚਾਰਿਆਂ, ਰੇਹੜੀ-ਪਟੜੀ ਵਾਲਿਆਂ, ਪਰੰਪਰਾਗਤ ਕਾਰੀਗਰਾਂ ਜਿਹੇ ਸੀਮਾਂਤ ਭਾਈਚਾਰਿਆਂ ਨੂੰ ਮਦਦ ਮਿਲੀ ਹੈ। ਪੀਐੱਮ ਸਵਨਿਧੀ, ਪੀਐੱਮ ਵਿਸ਼ਵਕਰਮਾ ਜਿਹੀਆਂ ਨੀਤੀਆਂ ਦੇ ਲਾਗੂ ਹੋਣ ਦੇ ਨਾਲ, ਸਟਰੀਟ ਵੈਂਡਰਾਂ ਦੇ ਨਾਲ-ਨਾਲ ਪਰੰਪਰਾਗਤ ਕਾਰੀਗਰਾਂ ਦੇ ਲਈ ਵੀ ਵਿੱਤੀ ਸਹਾਇਤਾ ਦੀ ਪੇਸ਼ਕਸ ਕੀਤੀ ਜਾ ਰਹੀ ਹੈ।

ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਦੇ ਨਾਲ-ਨਾਲ ਵਣ ਧਨ ਵਿਕਾਸ ਕੇਂਦਰਾਂ ਨੂੰ ਆਦਿਵਾਸੀ ਭਾਈਚਾਰਿਆਂ ਨੂੰ ਵਿਕਾਸ ਦੀ ਰਾਹ ‘ਤੇ ਲਿਆਉਣ ਲਈ ਡਿਜ਼ਾਈਨ ਕੀਤਾ ਗਿਆ ਸੀ। ਇਸੇ ਤਰ੍ਹਾਂ, ਮੋਦੀ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਪੀਐੱਮ ਕਿਸਾਨ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਚਾਵਲ ਅਤੇ ਕਣਕ ਵਿੱਚ ਘੱਟੋਂ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਿੱਚ ਵਾਧਾ ਜਿਹੀਆਂ ਨਵੀਨ ਯੋਜਨਾਵਾਂ ਰਾਹੀਂ ਕਿਸਾਨ ਭਾਈਚਾਰੇ ਨੂੰ ਕਾਫੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਅਤੇ ਕਿਸਾਨ ਭਾਈਚਾਰੇ ਨੇ ਇਸ ‘ਤੇ ਕਾਫੀ ਵਿਸ਼ਵਾਸ ਕੀਤਾ ਹੈ। ਸੋਇਲ ਹੈਲਥ ਕਾਰਡ, ਕਿਸਾਨ ਕ੍ਰੈਡਿਟ ਕਾਰਡ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ (ਪੀਐੱਮਕੇਐੱਸਵਾਈ) ਜਿਹੀਆਂ ਹੋਰ ਯੋਜਨਾਵਾਂ ਨੇ ਦੇਸ਼ ਭਰ ਦੇ ਕਿਸਾਨਾਂ ਦੀ ਮਦਦ ਕੀਤੀ ਹੈ।

ਭਾਰਤ ਨੇ ਮਹਿਲਾ ਸ਼ਕਤੀ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਵੀ ਕੰਮ ਕੀਤਾ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣੇ ਕੌਸ਼ਲ, ਪ੍ਰਤਿਭਾ ਦਾ ਅਹਿਸਾਸ ਕਰਨ ਵਿੱਚ ਸਮਰੱਥ ਬਣਾਇਆ ਜਾ ਸਕੇ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਸਮਰੱਥ ਬਣਾਇਆ ਜਾ ਸਕੇ। ਇਤਿਹਾਸਿਕ ਨਾਰੀ ਸ਼ਕਤੀ ਵੰਦਨ ਅਧਿਨਿਯਮ ਨੇ ਇਹ ਸੁਨਿਸ਼ਚਿਤ ਕੀਤਾ ਕਿ ਭਾਰਤ ਦੀਆਂ ਮਹਿਲਾਵਾਂ ਰਾਜਨੀਤੀ ਤੌਰ ‘ਤੇ ਸਸ਼ਕਤ ਹੋਣ, ਜਿਸ ਨਾਲ ਉਹ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਸਹਿਯੋਗੀ ਬਣ ਸਕਣ। ਉੱਜਵਲਾ ਯੋਜਨਾ, ਪੀਐੱਮ ਮੁਦਰਾ ਯੋਜਨਾ, ਜਲ ਜੀਵਨ ਮਿਸ਼ਨ, ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਅਤੇ ਹੋਰ ਜਿਹੀਆਂ ਕਈ ਯੋਜਨਾਵਾਂ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਭਾਰਤ ਦੀਆਂ ਮਹਿਲਾਵਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਬਹੁਤ ਸੁਧਾਰ ਹੋਇਆ ਹੈ।

ਇਸੇ ਤਰ੍ਹਾਂ ਯੁਵਾ, ਜੋ ਸਾਡਾ ਭਵਿੱਖ ਹੈ, ਇੱਕ ਮਜ਼ਬੂਤ, ਬਿਹਤਰ ਅਤੇ ਖੁਸ਼ਹਾਲ ਕੱਲ੍ਹ ਦੇ ਲਈ ਸਾਡੇ ਸਮਾਜ ਨੂੰ ਸਸ਼ਕਤ ਬਣਾਉਣ ਲਈ ਮੋਦੀ ਜੀ ਦੇ ਫੋਕਸ ਦੇ ਕੇਂਦਰ ਵਿੱਚ ਹੈ। ਸਿੱਖਿਆ ਵਿੱਚ ਸਦੀਆਂ ਪੁਰਾਣੀਆਂ ਨੀਤੀਆਂ ਨੂੰ ਨਵਾਂ ਸਵਰੂਪ ਦੇਣ, ਖਿਡਾਰੀਆਂ ਦੀ ਸਮ੍ਰਿੱਧੀ ਦੇ ਲਈ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਰਸਤੇ ਬਣਾਉਣ ਨਾਲ ਦੇਸ਼ ਦੇ ਨੌਜਵਾਨਾਂ ਨੂੰ ਮਦਦ ਮਿਲੀ ਹੈ। ਇਸੇ ਤਰ੍ਹਾਂ, ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਆਯੁਸ਼ਮਾਨ ਭਾਰਤ ਦੀ ਮਦਦ ਨਾਲ ਸਾਡੇ ਦੇਸ਼ ਦੇ ਮੱਧ ਵਰਗ ਨੂੰ ਚੰਗੀ ਗੁਣਵੱਤਾ ਵਾਲੀ ਸਿਹਤ ਸੇਵਾ ਤੱਕ ਪਹੁੰਚ ਪ੍ਰਾਪਤ ਹੋਈ ਹੈ। ਸਿਹਤ ਸੰਭਾਲ਼ ਖੇਤਰ ਵਿੱਚ ਸਮਰੱਥਾ ਨਿਰਮਾਣ ਅਤੇ ਨਵੇਂ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਕੇ, ਭਾਰਤ ਇੱਕ ਮਜ਼ਬੂਤ ਹੈਲਥ ਕੇਅਰ ਡਿਲੀਵਰੀ ਸਿਸਟਮ ਦੇ ਨਿਰਮਾਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਜੋ ਵਿਭਿੰਨ ਅਤੇ ਕੁਸ਼ਲ ਰੋਗੀ ਦੇਖਭਾਲ ਸਮਾਧਾਨ ਪੇਸ਼ ਕਰਦਾ ਹੈ।

ਜਿਵੇਂ-ਜਿਵੇਂ ਭਾਰਤ 2030 ਤੱਕ ਟੌਪ ਤੀਸਰੀ ਗਲੋਬਲ ਅਰਥਵਿਵਸਥਾ ਬਨਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਨੇ ਭਾਰਤ ਨੂੰ ਵਿਸ਼ਵ ਅਰਥਵਿਵਸਥਾ ਦੀ ਡਰਾਈਵਰ ਸੀਟ ‘ਤੇ ਬਿਠਾ ਦਿੱਤਾ ਹੈ ਕਿਉਂਕਿ ਇਹ ਦੁਨੀਆ ਦੇ ਲਈ ਆਰਥਿਕ ਵਿਕਾਸ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮੋਦੀ ਦੀ ਅਗਵਾਈ ਵਿੱਚ ਭਾਰਤ ਦੁਨੀਆ ਦਾ ਇੱਕ ਪ੍ਰਮੁੱਖ ਆਰਥਿਕ ਦੇਸ਼ ਬਣ ਗਿਆ ਹੈ, ਜਿਸ ਨੇ ਕਾਂਗਰਸ ਸਰਕਾਰਾਂ ਦੇ ਉਸ ਕਾਲੇ (ਅੰਧਕਾਰਮਈ) ਯੁਗ ਨੂੰ  ਪਿੱਛੇ ਛੱਡ ਦਿੱਤਾ ਹੈ ਜਦੋਂ ਭ੍ਰਿਸ਼ਟਾਚਾਰ ਅਤੇ ਅਕੁਸ਼ਲ ਸ਼ਾਸਨ ਦਾ ਬੋਲਬਾਲਾ ਸੀ। ਮੋਦੀ ਜੀ ਦੇ ਨੌਂ ਸਾਲ ਦੇ ਸੁਸ਼ਾਸਨ ਨੇ ਲੋਕਾਂ ਦੀ ਭਲਾਈ ਲਈ ਉਹ ਕੰਮ ਕੀਤਾ ਹੈ ਜੋ ਕਾਂਗਰਸ ਦੇ ਛੇ ਦਹਾਕਿਆਂ ਦੇ ਕੁਸ਼ਾਸਨ (ਮਾੜੇ ਸਾਸ਼ਨ) ਨੇ ਨਹੀਂ ਕੀਤਾ ਸੀ।”

*******

ਐੱਮਜੇਪੀਐੱਸ


(Release ID: 1991556) Visitor Counter : 73


Read this release in: English , Urdu , Hindi , Assamese