ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਸੁਸ਼ਾਸਨ ਦੇ ਲਈ ਰਾਸ਼ਟਰੀ ਕੇਂਦਰ (ਐੱਨਸੀਜੀਜੀ), ਮਸੂਰੀ ਵਿੱਚ ਜਨਤਕ ਨੀਤੀ ਅਤੇ ਸ਼ਾਸਨ ‘ਤੇ ਦੋ ਹਫ਼ਤਿਆਂ ਦਾ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ
ਪ੍ਰੋਗਰਾਮ ਵਿੱਚ 39 ਅਧਿਕਾਰੀ ਹਿੱਸਾ ਲੈ ਰਹੇ ਹਨ,ਹੁਣ ਤੱਕ 79 ਅਧਿਕਾਰੀਆਂ ਨੂੰ ਐੱਨਸੀਜੀਜੀ ਦੁਆਰਾ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ
ਐੱਨਸੀਜੀਜੀ ਦੇ ਡਾਇਰੈਕਟਰ ਜਨਰਲ ਨੇ ਕਿਹਾ, “ਟ੍ਰੇਨਿੰਗ ਉੱਭਰਦੇ ਸ਼ਾਸਨ ਪਰਿਦ੍ਰਸ਼ ਦੇ ਅਨੁਰੂਪ ਹੈ, ਤਨਕੀਕੀ ਪ੍ਰਗਤੀ ‘ਤੇ ਕੇਂਦ੍ਰਿਤ ਇਸ ਟ੍ਰੇਨਿੰਗ ਦਾ ਉਦੇਸ਼ ਨਾਗਰਿਕਾਂ ਨੂੰ ਸਸ਼ਕਤ ਬਣਾਉਣਾ ਹੈ
Posted On:
27 DEC 2023 5:18PM by PIB Chandigarh
ਭਾਰਤ ਸਰਕਾਰ ਦੀ ਇੱਕ ਸਿਖਰਲੇ-ਪੱਧਰ ਦੀ ਖੁਦਮੁਖਤਿਆਰੀ ਸੰਸਥਾ, ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਨੇ ਕੰਬੋਡੀਆ ਦੇ 39 ਸਿਵਲ ਸੇਵਕਾਂ ਦੇ ਲਈ ਜਨਤਕ ਨੀਤੀ ਅਤੇ ਸ਼ਾਸਨ ‘ਤੇ ਦੂਸਰਾ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ। ਦੋ ਹਫ਼ਤਿਆਂ ਦਾ ਪ੍ਰੋਗਰਾਮ 27 ਦਸੰਬਰ, 2023 ਤੋਂ 6 ਜਨਵਰੀ, 2024 ਤੱਕ ਨਿਰਧਾਰਿਤ ਹੈ।
ਐੱਨਸੀਜੀਜੀ ਦੇ ਪ੍ਰਯਾਸ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ‘ਨੇਬਹਰੁੱਡ ਫਸਰਟ’ ਨੀਤੀ ਦੇ ਅਨੁਰੂਪ ਹਨ, ਜੋ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਗੁਆਂਢੀ ਦੇਸ਼ਾਂ ਦੇ ਨਾਲ ਖੇਤਰੀ ਸਹਿਯੋਗ ਨੂੰ ਹੁਲਾਰਾ ਦੇਣ ‘ਤੇ ਬਲ ਦਿੰਦੀ ਹੈ। ਉਦਹਾਰਨੀ ਸ਼ੈਸਨ ਦੀ ਪ੍ਰਧਾਨਗੀ ਰਾਸ਼ਟਰੀ ਸੁਸ਼ਾਸਨ ਕੇਂਦਰ (ਐੱਨਸੀਜੀਜੀ) ਦੇ ਡਾਇਰੈਕਟਰ ਜਨਰਲ ਅਤੇ ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ ਕੀਤੀ, ਜਿਨ੍ਹਾਂ ਨੇ ਪ੍ਰਭਾਵੀ ਸ਼ਾਸਨ ਵਿੱਚ ਟੈਕਨੋਲੋਜੀ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ “ਨਿਊਨਤਮ ਸਰਕਾਰ ਅਤੇ ਅਧਿਕਤਮ ਸ਼ਾਸਨ” ਦੇ ਮੰਤਰ ਦਾ ਹਵਾਲਾ ਦਿੰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰਾਸ਼ਟਰ ਇਸ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕਿਵੇਂ ਪ੍ਰਯਾਸ ਕਰ ਰਿਹਾ ਹੈ। ਅੱਗੇ ਸਿਵਲ ਸੇਵਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਇਨ੍ਹਾਂ ਪ੍ਰੋਗਰਾਮਾਂ ਦੇ ਦੁਆਰਾ, ਸਾਡਾ ਲਕਸ਼ ਆਪਣੇ ਦੇਸ਼ਾਂ ਦੇ ਦਰਮਿਆਨ ਮਜ਼ਬੂਤ ਸਬੰਧਾਂ ਨੂੰ ਹੁਲਾਰਾ ਦੇਣਾ ਹੈ। ਅਸੀਂ ਹਾਲ ਵਿੱਚ ਕੰਬੋਡੀਆ ਦੇ ਲਗਭਗ 40 ਅਧਿਕਾਰੀਆਂ ਦਾ ਪਹਿਲਾਂ ਟ੍ਰੇਨਿੰਗ ਪ੍ਰੋਗਰਾਮ ਪੂਰਾ ਕੀਤਾ ਹੈ, ਮਾਰਚ ਦੇ ਅੰਤ ਤੱਕ ਸਾਨੂੰ ਕੰਬੋਡੀਆ ਤੋਂ ਹੋਰ ਅਧਿਕ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਜਿਸ ਦੇ ਨਤੀਜੇ ਵਜੋ ਦੋਹਾਂ ਦੇਸ਼ਾਂ ਦੇ ਦਰਮਿਆਨ ਇੱਕ ਮਜ਼ਬੂਤ ਬੰਧਨ ਬਣੇਗਾ।”
ਪ੍ਰੋਗਰਾਮ ਦੀ ਸੰਰਚਨਾ ‘ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਦੋ ਹਫ਼ਤਿਆਂ ਦਾ ਟ੍ਰੇਨਿੰਗ ਪ੍ਰੋਗਰਾਮ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸਮਰੱਥਾ ਨਿਰਮਾਣ ਟ੍ਰੇਨਿੰਗ ਪ੍ਰੋਗਰਾਮ ਦੇ ਅਨੁਰੂਪ ਬਣਾਇਆ ਗਿਆ ਹੈ ਅਤੇ ਟ੍ਰੇਨਿੰਗ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਵਾਲੀ ਤਕਨੀਕੀ ਪ੍ਰਗਤੀ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਵਿਕਸਿਤ ਹੋ ਰਹੇ ਸ਼ਾਸਨ ਪਰਿਦ੍ਰਿਸ਼ ਦੇ ਅਨੁਰੂਪ, ਜਵਾਬਦੇਹੀ ਸੁਨਿਸ਼ਚਿਤ ਬਣਾਉਣ, ਅਤੇ ਦੈਨਿਕ ਕਾਰਜਾਂ ਵਿੱਚ ਪਾਰਦਰਸ਼ਿਤਾ ਲਿਆਉਣ ਦੇ ਲਈ ਹੈ। ਡਿਜੀਟਲ ਟ੍ਰਾਂਸਫਰ ਦੀ ਇਸ ਯਾਤਰਾ ਵਿੱਚ ਵਿਭਿੰਨਿ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਪੈਨਸ਼ਨਭੋਗੀਆਂ ਦਾ ਸਸ਼ਕਤੀਕਰਣ, ਈ-ਆਫਿਸ ਅਪਣਾਉਣ ਦੇ ਜ਼ਰੀਏ ਸੁਵਿਵਸਥਾ ਨੌਕਰਸ਼ਾਹੀ ਪ੍ਰਕਿਰਿਆਵਾਂ ਅਤੇ ਸਰਕਾਰ-ਨਾਗਰਿਕ ਸੰਪਰਕ ਨੂੰ ਮਜ਼ਬੂਤ ਕਰਨ ਦੇ ਪ੍ਰਯਾਸ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਆਲਮੀ ਡਿਜੀਟਲ ਪਰਿਵਰਤਨ ਦੇ ਪ੍ਰਤੀ ਜੀ20 ਦੀ ਸਾਂਝਾ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਨ ਦੇ ਦੌਰਾਨ ਵਿਸ਼ਵ ਪੱਧਰ ‘ਤੇ ਭਾਰਤ ਦੇ ਪ੍ਰਯਾਸਾਂ ਨੂੰ ਵੀ ਮਾਨਤਾ ਮਿਲੀ ਹੈ।
ਉਨ੍ਹਾਂ ਨੇ 2047 ਦੇ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹੋਏ, ਸੁਸ਼ਾਸਨ ਦੇ ਤਰੀਕਿਆਂ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਪੀਐੱਮ ਪੁਰਸਕਾਰ, ਰਾਸ਼ਟਰੀ ਸਿਵਲ ਸੇਵਕ ਦਿਵਸ ਅਤੇ ਸੁਸ਼ਾਸਨ ਹਫ਼ਤੇ ਵਰਗੇ ਜਾਗਰੂਕਤਾ ਪ੍ਰੋਗਰਾਮ ਉਤਸਵ ਦੇ ਰੂਪ ਵਿੱਚ ਕੰਮ ਕਰਦੇ ਹਨ, ਅਤੇ ਸੁਸ਼ਾਸਨ ਵਿੱਚ ਨਿਰੰਤਰ ਪ੍ਰਗਤੀ ਦੇ ਲਈ ਇੱਕ ਅਟੁੱਲ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੇ ਹਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਭਾਰਤ ਵਿੱਚ ਲਾਗੂ ਸਫ਼ਲ ਸ਼ਾਸਨ ਮਾਡਲ ਦਾ ਅਧਿਐਨ ਕਰਨ ਅਤੇ ਉਨ੍ਹਾਂ ਨੂੰ ਆਪਣੀਆਂ ਸਥਾਨਕ ਜ਼ਰੂਰਤਾਂ ਦੇ ਅਧਾਰ ‘ਤੇ ਅਪਣਾਉਣ ਦਾ ਪ੍ਰਯਾਸ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ।
ਇਸ ਅਵਸਰ ‘ਤੇ ਬੋਲਦੇ ਹੋਏ, ਡਿਪਟੀ ਡਾਇਰੈਕਟਰ ਜਨਰਲ ਸ਼੍ਰੀ ਚੇਂਗ ਵੰਨਾਰਿਥ ਨੇ ਕੰਬੋਡੀਆਈ ਸਿਵਲ ਸੇਵਾ ਅਧਿਕਾਰੀਆਂ ਦੇ ਲਈ ਇਸ ਤਰ੍ਹਾਂ ਦਾ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਨ ਦੇ ਲਈ ਸ਼੍ਰੀ ਵੀ. ਸ੍ਰੀਨਿਵਾਸ ਦੇ ਨਾਲ –ਨਾਲ ਐੱਨਸੀਜੀਜੀ ਟੀਮ ਦਾ ਧੰਨਵਾਦ ਕੀਤਾ ਉਨ੍ਹਾਂ ਦੇ ਵਿਚਾਰ ਵਿੱਚ ਇਸ ਤਰ੍ਹਾਂ ਦੇ ਅਨੁਭਵ ਨਾਲ ਅਧਿਕਾਰੀਆਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਵਿੱਚ ਮਦਦ ਮਿਲੇਗੀ ਅਤੇ ਅੰਤ: ਸੁਸ਼ਾਸਨ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।
ਪ੍ਰੋਗਰਾਮ ਦੇ ਐਸੋਸੀਏਟ ਪ੍ਰੋਫੈਸਰ ਅਤੇ ਕੋਰਸ ਕੋਆਰਡੀਨੇਟਰ ਡਾ. ਬੀ.ਐੱਸ.ਬਿਸ਼ਟ ਨੇ ਅਧਿਕਾਰੀਆਂ ਨੂੰ ਕੋਰਸ ਦਾ ਸੰਖੇਪ ਵੇਰਵਾ ਦਿੱਤਾ। ਕੋਰਸ ਵਿੱਚ ਸ਼ਾਸਨ ਦੇ ਬਦਲਦੇ ਪ੍ਰਤੀਮਾਨ, ਜਨਤਕ ਨੀਤੀ ਅਤੇ ਲਾਗੂਕਰਣ, ਪ੍ਰਸ਼ਾਸਨ ਵਿੱਚ ਨੈਤਿਕਤਾ, ਅਤੇ ਆਪਦਾ ਪ੍ਰਬੰਧਨ ਵਿੱਚ ਟੈਕਨੋਲੋਜੀ ਦਾ ਲਾਭ ਉਠਾਉਣਾ, ਡਿਜੀਟਲ ਗਵਰਨੈਂਸ: ਪਾਸਪੋਰਟ ਸੇਵਾ ਅਤੇ ਸਹਾਇਤਾ ਦੀ ਕੇਸ ਸਟੱਡੀ ਦਾ ਅਧਿਐਨ, ਸਿਹਤ ਖੇਤਰ ਵਿੱਚ ਪ੍ਰਦਰਸ਼ਨ ਅਨੁਕੂਲਨ, ਸਮਾਰਟ ਅਤੇ ਟਿਕਾਊ ਸ਼ਹਿਰ, ਅਗਵਾਈ ਅਤੇ ਸੰਚਾਰ, ਈ-ਗਵਰਨੈਂਸ ਅਤੇ ਡਿਜੀਟਲ ਇੰਡੀਆ ਲਿੰਗ ਅਤੇ ਵਿਕਾਸ, ਜੀਈਐੱਮ: ਸਰਕਾਰੀ ਖਰੀਦ ਵਿੱਚ ਪਾਰਦਰਸ਼ਿਤਾ ਲਿਆਉਣਾ, ਪ੍ਰਸ਼ਾਸਨ ਦੇ ਲਈ ਭਾਵਨਾਤਮਕ ਇੰਟੈਲੀਜੈਂਸ, ਸਮਾਰਟ ਸਿਟੀ ਪ੍ਰੋਜੈਕਟ ਅਤੇ ਸੂਚਨਾ ਟੈਕਨੋਲੋਜੀ ਵਿਕਾਸ ਏਜੰਸੀ (ਆਈਟੀਡੀਏ) ਦੇਹਰਾਦੂਨ ਦੀ ਯਾਤਰਾ ਦੇ ਨਾਲ-ਨਾਲ ਬੁੱਧ ਮੰਦਿਰ ਦੀ ਯਾਤਰਾ ਸ਼ਾਮਲ ਹਨ। ਹੋਰ ਯਾਤਰਾਵਾਂ ਵਿੱਚ ਤਾਜ ਮਹਿਲ ਦੀ ਸਮਾਪਨ ਯਾਤਰਾ ਸਮੇਤ ਜ਼ਿਲ੍ਹਾ ਗਾਜਿਆਬਾਦ, ਏਮਸ ਇੰਦਰਾ ਪਰਿਆਵਰਣ ਭਵਨ ਅਤੇ ਪ੍ਰਧਾਨ ਮੰਤਰੀ ਮਿਊਜ਼ੀਅਮ ਨਵੀਂ ਦਿੱਲੀ ਦਾ ਦੌਰਾ ਸ਼ਾਮਲ ਹੈ।
2017 ਵਿੱਚ ਸਥਾਪਿਤ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ ਨੂੰ ਭਾਰਤ ਅਤੇ ਹੋਰ ਦੇਸ਼ਾਂ ਦੇ ਸਿਵਲ ਸੇਵਕਾਂ ਨੂੰ ਟ੍ਰੇਂਡ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਨ੍ਹਾਂ ਵਰ੍ਹਿਆਂ ਵਿੱਚ, ਕੇਂਦਰ ਨੇ ਬੰਗਲਾਦੇਸ਼, ਕੇਨਿਆ, ਤੰਜਾਨੀਆ, ਟਿਊਨੀਸ਼ੀਆ, ਗੈਂਬੀਆ,, ਮਾਲਦ੍ਵੀਪ, ਸ੍ਰੀ ਲੰਕਾ, ਅਫ਼ਗਾਨਿਸਤਾਨ, ਲਾਓਸ, ਵੀਅਤਨਾਮ, ਭੂਟਾਨ ਅਤੇ ਮਿਆਂਮਾਰ ਸਮੇਤ ਵਿਭਿੰਨ ਦੇਸ਼ਾਂ ਦੇ ਅਧਿਕਾਰੀਆਂ ਨੂੰ ਸਫ਼ਲਤਾਪੂਰਵਕ ਟ੍ਰੇਂਡ ਕੀਤਾ ਹੈ।
ਜਨਤਕ ਨੀਤੀ ਅਤੇ ਸ਼ਾਸਨ ‘ਤੇ ਦੂਸਰੇ ਟ੍ਰੇਨਿੰਗ ਪ੍ਰੋਗਰਾਮ ਦਾ ਸਮੁੱਚਾ ਸੁਪਰਵੀਜ਼ਨ ਅਤੇ ਕੋਆਡੀਨੇਸ਼ਨ ਕੰਬੋਡੀਆ ਦੇ ਕੋਰਸ ਕੋਆਡੀਨੇਟਰ ਡਾ. ਬੀ.ਐੱਸ. ਬਿਸ਼ਟ, ਕੋ-ਕੋਆਡੀਨੇਟਰ ਡਾ. ਸੰਜੀਵ ਸ਼ਰਮਾ, ਬ੍ਰਿਜੇਸ਼ ਬਿਸ਼ਟ ਅਤੇ ਐੱਨਸੀਜੀਜੀ ਦੀ ਸਮਰੱਥਾ ਨਿਰਮਾਣ ਟੀਮ ਦੇ ਨਾਲ ਕੀਤਾ ਜਾਵੇਗਾ।
*********
SNC/PK ਐੱਸਐੱਨਸੀ/ਪੀਕੇ
(Release ID: 1991220)
Visitor Counter : 65